ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਰਾਸ਼ਟਰੀ ਰਾਜਮਾਰਗ 48 ਦੇ ਦਿੱਲੀ-ਜੈਪੁਰ ਸੈਕਸ਼ਨ ਦੀ ਸਮੀਖਿਆ
Posted On:
19 OCT 2022 6:56PM by PIB Chandigarh
ਨਵੀਂ ਦਿੱਲੀ, 19 ਅਕਤੂਬਰ, 2022 । ਚੰਗੀ ਗੁਣਵੱਤਾ ਵਾਲੇ ਰਾਸ਼ਟਰੀ ਰਾਜਮਾਰਗ ਪ੍ਰਦਾਨ ਕਰਨ ਦੀ ਵਚਨਬੱਧਤਾ ਦੇ ਨਾਲ, ਸਕੱਤਰ, ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਅਤੇ ਭਾਰਤੀ ਹਾਈਵੇਅ ਅਥਾਰਟੀ ਦੇ ਚੇਅਰਮੈਨ, ਨੇ ਭਾਰਤੀ ਹਾਈਵੇਅ ਅਥਾਰਟੀ ਦੁਆਰਾ ਰੱਖ-ਰਖਾਅ ਦੇ ਕੰਮਾਂ ਦੀ ਪ੍ਰਗਤੀ ਦੀ ਸਮੀਖਿਆ ਕਰਨ ਹੇਤੂ ਅੱਜ ਦਿੱਲੀ ਤੋਂ ਧਾਰੂਹੇੜਾ ਤੱਕ ਨੈਸ਼ਨਲ ਹਾਈਵੇਅ-48 ਦੇ ਦਿੱਲੀ-ਜੈਪੁਰ ਸੈਕਸ਼ਨ ਦਾ ਦੌਰਾ ਕੀਤਾ।
ਸਕੱਤਰ ਨੇ ਇਸ ਰਾਜਮਾਰਗ ਦੀ ਹਾਲਤ ਦਾ ਜਾਇਜ਼ਾ ਲਿਆ ਅਤੇ ਹਾਈਵੇਅ ਅਥਾਰਟੀ ਆਫ਼ ਇੰਡੀਆ ਵੱਲੋਂ ਕੰਮ ਕਰ ਰਹੇ ਠੇਕੇਦਾਰਾਂ ਨੂੰ ਕੰਮ ਨੂੰ ਜਲਦੀ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਸੜਕ ਦੀ ਸਥਿਤੀ ਨੂੰ ਬੇਹਤਰ ਬਨਾਉਣ ਦੇ ਲਈ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਅਧਿਕਾਰੀਆਂ ਅਤੇ ਠੇਕੇਦਾਰਾਂ ਦੀਆਂ ਸਮਰਪਿਤ ਟੀਮਾਂ 24 ਘੰਟੇ ਕੰਮ ਕਰ ਰਹੀਆਂ ਹਨ।
ਕੁੱਲ 225 ਕਿਲੋਮੀਟਰ ਲੰਬੇ ਗੁੜਗਾਉਂ-ਜੈਪੁਰ ਰਾਜਮਾਰਗ ਦੀ ਮੁਰੰਮਤ ਅਤੇ ਪੁਨਰ ਨਿਰਮਾਣ ਦਾ ਕੰਮ ਤਿੰਨ ਵੱਖ-ਵੱਖ ਠੇਕੇਦਾਰਾਂ ਨੂੰ ਅਲਾਟ ਕੀਤਾ ਗਿਆ ਹੈ। ਇਨ੍ਹਾਂ ਠੇਕੇਦਾਰਾਂ ਨੂੰ ਪਹਿਲਾਂ ਹੀ ਮੁਰੰਮਤ ਦਾ ਕੰਮ ਪਹਿਲ ਦੇ ਆਧਾਰ ’ਤੇ ਕਰਨ ਲਈ ਲਾਇਆ ਗਿਆ ਹੈ। ਇਕ ਏਜੰਸੀ ਨੂੰ 64 ਕਿਲੋਮੀਟਰ ਲੰਬੇ ਹਰਿਆਣਾ ਵਾਲੇ ਹਿੱਸੇ ਦਾ ਕੰਮ ਸੌਂਪਿਆ ਗਿਆ ਹੈ ਅਤੇ ਦੂਜੀ ਏਜੰਸੀ ਨੂੰ 161 ਕਿਲੋਮੀਟਰ ਲੰਬੇ ਰਾਜਸਥਾਨ ਹਿੱਸੇ ਦੀ ਤੇਜ਼ੀ ਨਾਲ ਨਿਰਮਾਣ ਦਾ ਕੰਮ ਸੌਂਪਿਆ ਗਿਆ ਹੈ।ਇਸ ਰਾਜਮਾਰਗ ’ਤੇ ਅਕਸਰ ਲੱਗਣ ਵਾਲੇ ਟ੍ਰੈਫਿਕ ਜਾਮ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ 15 ਨਵੇਂ ਢਾਂiਚਆਂ ਦੇ ਨਿਰਮਾਣ ਲਈ ਤੀਜਾ ਠੇਕਾ ਦਿੱਤਾ ਗਿਆ ਹੈ। ਇਨ੍ਹਾਂ ਸਾਰੇ ਕੰਮਾਂ ਦੀ ਕੁੱਲ ਲਾਗਤ 913 ਕਰੋੜ ਰੁਪਏ ਹੈ।
ਵਾਰਟਿਕਾ ਫਲਾਈਓਵਰ, ਰਾਮਪੁਰਾ ਫਲਾਈਓਵਰ, ਧਾਰੂਹੇੜਾ, ਮਸਾਣੀ ਵਰਗੀਆਂ ਮਹੱਤਵਪੂਰਨ ਥਾਵਾਂ ਦੀ ਮੁਰੰਮਤ ਕੀਤੀ ਜਾ ਚੁੱਕੀ ਹੈ ਅਤੇ ਹਰਿਆਣਾ ਹਿੱਸੇ ਦੀਆਂ ਹੋਰ ਥਾਵਾਂ 'ਤੇ ਜਲਦੀ ਨਾਲ ਕੰਮ ਨੂੰ ਪੂਰਾ ਕਰਨ ਦੇ ਲਈ ਪ੍ਰਗਤੀ ਨੂੰ ਤੇਜ਼ ਕੀਤਾ ਜਾ ਰਿਹਾ ਹੈ।
ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਚੇਅਰਮੈਨ ਨੇ ਰੱਖ-ਰਖਾਅ ਦੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਂਦੇ ਹੋਏ, ਢਾਂਚਿਆਂ ਦੀ ਉਸਾਰੀ ਤੋਂ ਪਹਿਲਾਂ ਨਿਰਵਿਘਨ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਸਰਵਿਸ ਰੋਡ ਨੂੰ ਚੌੜਾ ਕਰਨ ਸਮੇਤ ਢੁਕਵੇਂ ਡਾਇਵਰਸ਼ਨ ਦੇ ਨਿਰਮਾਣ ਦੀ ਸਲਾਹ ਦਿੱਤੀ। ਸੇਮ ਦੀ ਸਮੱਸਿਆ ਅਤੇ ਭਿਵਾੜੀ ਦੇ ਉਦਯੋਗਿਕ ਰਹਿੰਦ-ਖੂੰਹਦ ਦੀ ਨਿਕਾਸੀ ਦੀ ਲੋੜ ਬਾਰੇ ਵੀ ਚਰਚਾ ਕੀਤੀ ਗਈ। ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੇ ਸਕੱਤਰ ਨੇ ਰਾਜ ਸਰਕਾਰ ਦੇ ਅਧਿਕਾਰੀਆਂ ਨੂੰ ਇਸ ਸਮੱਸਿਆ ਦੇ ਹੱਲ ਲਈ ਤਾਲਮੇਲ ਨਾਲ ਯਤਨ ਕਰਨ ਦੀ ਅਪੀਲ ਕੀਤੀ।
ਦਿੱਲੀ-ਜੈਪੁਰ ਰਾਸ਼ਟਰੀ ਰਾਜਮਾਰਗ ਰਾਸ਼ਟਰੀ ਰਾਜਧਾਨੀ ਅਤੇ ਰਾਜਸਥਾਨ ਦੀ ਰਾਜਧਾਨੀ ਦੋਵਾਂ ਸ਼ਹਿਰਾਂ ਵਿਚਕਾਰ ਸਮਾਜਿਕ-ਆਰਥਿਕ ਸੰਪਰਕ ਦੇ ਰੂਪ ਵਿੱਚ ਇੱਕ ਮਹੱਤਵਪੂਰਨ ਲਿੰਕ ਹੈ। ਇਸ ਸੈਕਸ਼ਨ ਦੀ ਬਿਹਤਰ ਸਾਂਭ-ਸੰਭਾਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੀ ਪ੍ਰਮੁੱਖ ਤਰਜੀਹ ਹੈ ਅਤੇ ਇਹ ਯਾਤਰੀਆਂ ਲਈ ਸੁਰੱਖਿਅਤ ਅਤੇ ਨਿਰਵਿਘਨ ਯਾਤਰਾ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।
****
ਐੱਮਜੇਪੀਐੱਸ
(Release ID: 1869535)
Visitor Counter : 156