ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਕੰਪ੍ਰੈਸਡ ਬਾਇਓ ਗੈਸ (ਸੀਬੀਜੀ) ਸਮੇਂ ਦੀ ਮੰਗ ਹੈ ਅਤੇ ਸਰਕਾਰ ਇਸ ਦੇ ਇਰਦ-ਗਿਰਦ ਦੇ ਈਕੋਸਿਸਟਮ ਨੂੰ ਪ੍ਰੋਤਸਾਹਨ ਦੇਣ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ : ਸ਼੍ਰੀ ਹਰਦੀਪ ਐੱਸ ਪੁਰੀ


ਸੀਬੀਜੀ ਪਲਾਂਟ ਕਿਸਾਨਾਂ ਅਤੇ ਵਾਤਾਵਰਨ ਦੇ ਲਈ ਸਮੁੱਚੇ ਤੌਰ ‘ਤੇ ਲਾਭਕਾਰੀ ਸਥਿਤੀ ਵਿੱਚ ਆਉਣ ਦੀ ਦਿਸ਼ਾ ਵਿੱਚ ਇੱਕ ਲੰਬੀ ਛਲਾਂਗ ਹੈ : ਸ਼੍ਰੀ ਹਰਦੀਪ ਐੱਸ ਪੁਰੀ

ਕੇਂਦਰੀ ਮੰਤਰੀ ਸ਼੍ਰੀ ਹਰਦੀਪ ਐੱਸ. ਪੁਰੀ ਨੇ ਸੰਗਰੂਰ ਵਿਖੇ ਏਸ਼ੀਆ ਦੇ ਸਭ ਤੋਂ ਵੱਡੇ ਕੰਪ੍ਰੈਸਡ ਬਾਇਓ ਗੈਸ ਪਲਾਂਟ ਦਾ ਉਦਘਾਟਨ ਕੀਤਾ

ਸੰਗਰੂਰ ਸੀਬੀਜੀ ਪਲਾਂਟ ਸਿੱਧੇ ਤੌਰ ‘ਤੇ 390 ਲੋਕਾਂ ਨੂੰ ਅਤੇ 585 ਲੋਕਾਂ ਨੂੰ ਅਸਿੱਧੇ ਤੌਰ 'ਤੇ ਰੋਜ਼ਗਾਰ ਪ੍ਰਦਾਨ ਕਰੇਗਾ: ਸ਼੍ਰੀ ਹਰਦੀਪ ਐੱਸ ਪੁਰੀ

ਸੰਗਰੂਰ ਸੀਬੀਜੀ ਪਲਾਂਟ 40,000 - 45,000 ਏਕੜ ਖੇਤਾਂ ਵਿੱਚ ਪਰਾਲੀ ਸਾੜਨ ਨੂੰ ਘਟਾਏਗਾ ਜਿਸ ਨਾਲ ਕਾਰਬਨ ਡਾਇਆਕਸਾਈਡ ਦੇ ਨਿਕਾਸ ਵਿੱਚ 150,000 ਟਨ ਸਲਾਨਾ ਕਮੀ ਆਵੇਗੀ।

Posted On: 18 OCT 2022 5:37PM by PIB Chandigarh

ਪੰਜਾਬ, ਸੰਗਰੂਰ ਦੇ ਲਹਿਰਾਗਾਗਾ,  ਵਿਖੇ ਏਸ਼ੀਆ ਦੇ ਸਭ ਤੋਂ ਵੱਡੇ ਕੰਪ੍ਰੈਸਡ ਬਾਇਓ ਗੈਸ ਪਲਾਂਟ ਦਾ ਉਦਘਾਟਨ ਦੇ ਸਭ ਤੋਂ ਵੱਡੇ ਕੰਪ੍ਰੈਸਡ ਬਾਇਓ ਗੈਸ (ਸੀਬੀਜੀ) ਪਲਾਂਟ ਦੇ ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ, ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ, ਸ਼੍ਰੀ ਹਰਦੀਪ ਐੱਸ ਪੁਰੀ ਨੇ ਕਿਹਾ ਕਿ ਸੰਗਰੂਰ ਪਲਾਂਟ ਸੀਬੀਜੀ ਅਧਾਰਿਤ ਪੇਂਡੂ ਅਰਥਵਿਵਸਥਾ ਲਈ ਭਾਰਤ ਦੇ ਮਾਸਟਰ ਪਲਾਨ ਦੀ ਸਿਰਫ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਸੀਬੀਜੀ ਸਮੇਂ ਦੀ ਮੰਗ ਹੈ ਅਤੇ ਸਰਕਾਰ ਇਸ ਦੇ ਇਰਦ-ਗਿਰਦ ਦੇ ਈਕੋਸਿਸਟਮ ਨੂੰ ਪ੍ਰੋਤਸਾਹਨ ਦੇਣ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ।

 

ਸ੍ਰੀ ਹਰਦੀਪ ਐੱਸ ਪੁਰੀ ਨੇ ਅੱਜ ਸੰਗਰੂਰ ਵਿਖੇ ਏਸ਼ੀਆ ਦੇ ਸਭ ਤੋਂ ਵੱਡੇ ਕੰਪ੍ਰੈਸਡ ਬਾਇਓ ਗੈਸ ਪਲਾਂਟ ਦਾ ਉਦਘਾਟਨ ਕੀਤਾ। ਇਸ ਪਲਾਂਟ ਨੂੰ ਜਰਮਨੀ ਦੀ ਪ੍ਰਮੁੱਖ ਬਾਇਓ ਊਰਜਾ ਕੰਪਨੀਆਂ ਵਿੱਚੋਂ ਇੱਕ ਵਰਬੀਓ ਏਜੀ ਦੁਆਰਾ 220 ਕਰੋੜ ਰੁਪਏ (ਲਗਭਗ) ਦੇ ਐੱਫਡੀਆਈ ਨਿਵੇਸ਼ ਨਾਲ ਚਾਲੂ ਕੀਤਾ ਗਿਆ ਹੈ । ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਅਤੇ ਵਰਬੀਓ ਇੰਡੀਆ ਪ੍ਰਾਈਵੇਟ ਲਿਮਿਟਿਡ ਦੇ ਸੀਨੀਅਰ ਪ੍ਰਬੰਧਨ ਅਧਿਕਾਰੀ ਹਾਜ਼ਰ ਸਨ।

 

ਸ਼੍ਰੀ ਹਰਦੀਪ ਐੱਸ ਪੁਰੀ ਵੱਲੋਂ ਸੰਗਰੂਰ ਵਿਖੇ ਕੰਪ੍ਰੈਸਡ ਬਾਇਓ ਗੈਸ (ਸੀਬੀਜੀ) ਪਲਾਂਟ ਦਾ ਉਦਘਾਟਨ ਨਿਮਨ ਲਾਗਤ ਪਰਿਵਹਨ ਦੀ ਦਿਸ਼ਾ ਵਿੱਚ ਟਿਕਾਊ ਵੈਕਲਪਿਕ (ਐਸਏਟੀਏਟੀ) ਸਕੀਮ, ਜੋ ਕਿ ਭਾਰਤ ਸਰਕਾਰ ਦੁਆਰਾ ਅਕਤੂਬਰ, 2018 ਵਿੱਚ  ਦੇਸ਼ ਭਰ ਵਿੱਚ ਵੱਖ-ਵੱਖ ਰਹਿੰਦ-ਖੂੰਹਦ/ਬਾਇਓਮਾਸ ਸਰੋਤਾਂ ਤੋਂ ਕੰਪ੍ਰੈਸਡ ਬਾਇਓ ਗੈਸ (ਸੀਬੀਜੀ) ਦੇ ਉਤਪਾਦਨ ਲਈ ਇੱਕ ਈਕੋਸਿਸਟਮ ਸਥਾਪਿਤ ਕਰਨ ਲਈ ਲਾਂਚ ਕੀਤੀ ਗਈ ਸੀ,ਦੇ  ਟੀਚਿਆਂ ਨੂੰ ਪ੍ਰਾਪਤ ਕਰਨ ਵੱਲ ਇੱਕ ਕਦਮ ਹੈ। ਇਸ ਸਕੀਮ ਦਾ ਉਦੇਸ਼ ਕਿਸਾਨਾਂ ਦਾ ਸਮਰਥਨ ਕਰਕੇ ਗ੍ਰਾਮੀਣ ਅਰਥਵਿਵਸਥਾ ਨੂੰ ਸਸ਼ਕਤ ਕਰਨਾ ਅਤੇ ਮੁਕਤ ਕਰਨਾ, ਭਾਰਤ ਦੇ ਘਰੇਲੂ ਊਰਜਾ ਉਤਪਾਦਨ ਅਤੇ ਸਵੈ-ਨਿਰਭਰਤਾ ਨੂੰ ਵਧਾਉਣਾ ਅਤੇ ਹਵਾ ਪ੍ਰਦੂਸ਼ਣ ਨੂੰ ਘਟਾਉਣਾ ਅਤੇ ਵਿਸ਼ਵ ਵਿੱਚ ਇੱਕ ਸਵੱਛ ਊਰਜਾ ਤਬਦੀਲੀ ਵੱਲ ਭਾਰਤ ਦੀ ਅਗਵਾਈ ਕਰਨਾ ਸ਼ਾਮਲ  ਹੈ। ਇਸ ਪਲਾਂਟ ਤੋਂ ਇਲਾਵਾ, ਐੱਸਏਟੀਏਟੀ ਪਹਿਲ ਦੇ ਤਹਿਤ 38 ਸੀਬੀਜੀ/ਬਾਇਓ ਗੈਸ ਪਲਾਂਟ ਚਾਲੂ ਕੀਤੇ ਗਏ ਹਨ।

 

ਸੰਗਰੂਰ ਵਿਖੇ ਸੀਬੀਜੀ ਪਲਾਂਟ 20 ਏਕੜ (ਲਗਭਗ) ਦੇ ਖੇਤਰ ਵਿੱਚ ਫੈਲਿਆ ਹੋਇਆ ਹੈ। ਪਲਾਂਟ ਦਾ ਮੌਜੂਦਾ ਉਤਪਾਦਨ ਲਗਭਗ 6 ਟੀਪੀਡੀ ਸੀਬੀਜੀ ਹੈ ਪਰ ਜਲਦੀ ਹੀ ਇਹ ਪਲਾਂਟ 10,000 ਘਣ ਮੀਟਰ ਦੇ 8 ਡਾਇਜੈਸਟਰਾਂ ਦੀ ਵਰਤੋਂ ਕਰਕੇ 33 ਟੀਪੀਡੀ ਸੀਬੀਜੀ ਪੈਦਾ ਕਰਨ ਦੀ ਅਧਿਕਤਮ ਸਮਰੱਥਾ ਦੇ ਨਾਲ 300 ਟਨ ਪ੍ਰਤੀ ਦਿਨ ਝੋਨੇ ਦੀ ਪਰਾਲੀ ਨੂੰ ਪ੍ਰੋਸੈੱਸ ਕਰੇਗਾ।

 

ਸੀਬੀਜੀ ਪਲਾਂਟ ਦੇ ਉਦਘਾਟਨ ਦੇ ਦਿਨ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਸ਼੍ਰੀ ਹਰਦੀਪ ਐੱਸ ਪੁਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਕਿਸਾਨ ਭਾਈਚਾਰੇ ਲਈ ਮਹੱਤਵਪੂਰਨ ਯੋਜਨਾਵਾਂ ਅਤੇ ਲਾਭਾਂ ਦਾ ਐਲਾਨ ਕਰਨ ਤੋਂ ਬਾਅਦ ਪਲਾਂਟ ਦਾ ਉਦਘਾਟਨ ਕੀਤਾ ਗਿਆ ਸੀ। ਕੱਲ੍ਹ ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ-ਕਿਸਾਨ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਸਕੀਮ ਦੀ 12ਵੀਂ ਕਿਸ਼ਤ ਜਾਰੀ ਕੀਤੀ। 16,000 ਕਰੋੜ ਰੁਪਏ ਤੁਰੰਤ ਕਿਸਾਨਾਂ-ਲਾਭਪਾਤਰੀਆਂ ਦੇ ਖਾਤਿਆਂ ਵਿੱਚ ਟਰਾਂਸਫਰ ਕੀਤੇ ਗਏ। ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਦੇ ਤਹਿਤ 12 ਲੱਖ ਤੋਂ ਵੱਧ ਕਿਸਾਨ ਲਾਭਪਾਤਰੀਆਂ ਨੂੰ ਕਵਰ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ 600 ਪ੍ਰਧਾਨ ਮੰਤਰੀ ਕਿਸਾਨ ਸਮ੍ਰਿੱਧੀ ਕੇਂਦਰਾਂ (ਪੀਐੱਮਕੇਐੱਸਕੇਸ) ਦਾ ਉਦਘਾਟਨ ਵੀ ਕੀਤਾ ਜੋ ਨਾ ਸਿਰਫ਼ ਖਾਦਾਂ ਲਈ ਆਊਟਲੈੱਟ ਹੋਣਗੇ ਸਗੋਂ ਦੇਸ਼ ਦੇ ਕਿਸਾਨਾਂ ਨਾਲ ਨੇੜਲਾ ਸਬੰਧ ਸਥਾਪਿਤ ਕਰਨ ਲਈ ਇੱਕ ਤੰਤਰ ਵਜੋਂ ਵੀ ਕੰਮ ਕਰਨਗੇ। ਉਸ ਨੇ ਕੱਲ੍ਹ ਪ੍ਰਧਾਨ ਮੰਤਰੀ ਭਾਰਤੀ ਜਨ ਖਾਦ ਪ੍ਰੋਜੈਕਟ - 'ਵਨ ਨੇਸ਼ਨ, ਵਨ ਫਰਟੀਲਈਜ਼ਰ' ਯੋਜਨਾ ਦੀ ਵੀ ਸ਼ੁਰੂਆਤ ਕੀਤੀ ਜੋ ਕਿ 'ਕਿਸਾਨਾਂ ਲਈ ਭਾਰਤ' ਬ੍ਰਾਂਡ ਦੇ ਤਹਿਤ ਕਿਫਾਇਤੀ ਗੁਣਵੱਤਾ ਵਾਲੀਆਂ ਖਾਦਾਂ ਨੂੰ ਯਕੀਨੀ ਬਣਾਉਣ ਲਈ ਇੱਕ ਯੋਜਨਾ ਹੈ।

 

ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਨੇ ਕਿਹਾ ਕਿ ਅਜਿਹੇ ਸੀਬੀਜੀ ਪਲਾਂਟਾਂ ਦੁਆਰਾ ਕੀਤੀਆਂ ਗਈਆਂ ਪਹਿਲਕਦਮੀਆਂ ਕਿਸਾਨਾਂ ਅਤੇ  ਵਾਤਾਵਰਣ ਲਈ ਸਮੁੱਚੇ ਰੂਪ ਨਾਲ ਲਾਭਕਾਰੀ ਸਥਿਤੀ ਵਿੱਚ ਆਉਣ ਦੀ ਦਿਸ਼ਾ ਵਿੱਚ ਇੱਲ ਲੰਬੀ ਛਲਾਂਗ ਹੈ।

 

ਗ੍ਰਾਮੀਣ ਅਰਥਵਿਵਸਥਾ ਦੇ ਲਈ ਸੰਗਰੂਰ ਸੀਬੀਜੀ ਪਲਾਂਟ ਦੇ ਫਾਇਦਿਆਂ ਬਾਰੇ ਦੱਸਦਿਆਂ ਸ਼੍ਰੀ ਪੁਰੀ ਨੇ ਕਿਹਾ ਕਿ ਇਹ ਪਲਾਂਟ 100,000 ਟਨ ਝੋਨੇ ਦੀ ਪਰਾਲੀ ਦੀ ਖਪਤ ਕਰੇਗਾ ਜੋ ਪਲਾਂਟ ਦੇ 10 ਕਿਲੋਮੀਟਰ ਦੇ ਘੇਰੇ ਵਿੱਚ 6-8 ਸੈਟੇਲਾਈਟ ਸਾਈਟਾਂ ਤੋਂ ਖਰੀਦਿਆ ਜਾਵੇਗਾ। ਪ੍ਰਤੀ ਦਿਨ ਲਗਭਗ 600-650 ਟਨ ਐੱਫਓਐੱਮ ( ਫਰਮੇਂਟਿਡ ਜੈਵਿਕ ਖਾਦ ) ਦਾ ਉਤਪਾਦਨ ਕੀਤਾ ਜਾਵੇਗਾ ਜਿਸ ਦੀ ਵਰਤੋਂ ਜੈਵਿਕ ਖੇਤੀ ਲਈ ਕੀਤੀ ਜਾ ਸਕਦੀ ਹੈ। ਸੀਬੀਜੀ ਪਲਾਂਟ 390 ਲੋਕਾਂ ਨੂੰ ਸਿੱਧੇ ਤੌਰ 'ਤੇ ਅਤੇ 585 ਲੋਕਾਂ ਨੂੰ ਅਸਿੱਧੇ ਤੌਰ 'ਤੇ ਰੋਜ਼ਗਾਰ ਪ੍ਰਦਾਨ ਕਰੇਗਾ।

 

ਸ਼੍ਰੀ ਪੁਰੀ ਨੇ ਇਹ ਵੀ ਕਿਹਾ ਕਿ ਇਹ ਪਲਾਂਟ ਨਾ ਸਿਰਫ਼ ਸੰਗਰੂਰ ਦੇ ਕਿਸਾਨਾਂ ਲਈ ਵਾਧੂ ਆਮਦਨ ਪੈਦਾ ਕਰੇਗਾ ਸਗੋਂ ਪਰਾਲੀ ਸਾੜਨ ਦਾ ਬਹੁਤ ਜ਼ਰੂਰੀ ਵਿਕਲਪ ਵੀ ਪ੍ਰਦਾਨ ਕਰੇਗਾ।ਉਨ੍ਹਾਂ ਦੱਸਿਆ ਕਿ ਸੰਗਰੂਰ ਸੀਬੀਜੀ ਪਲਾਂਟ 40,000 - 45,000 ਏਕੜ ਖੇਤਾਂ ਵਿੱਚ ਪਰਾਲੀ ਸਾੜਨ ਨੂੰ ਘਟਾਏਗਾ, ਜਿਸ ਨਾਲ 150,000 ਟਨ ਸਲਾਨਾ ਕਾਰਬਨ ਡਾਇਆਕਸਾਈਡ  ਦੇ ਨਿਕਾਸ ਨੂੰ ਘਟਾਇਆ ਜਾਵੇਗਾ, ਜਿਸ ਨਾਲ ਨਾ ਸਿਰਫ਼ ਪੰਜਾਬ ਦੇ ਸੰਗਰੂਰ ਦੇ ਨਾਗਰਿਕਾਂ ਨੂੰ ਸ਼ੁੱਧ ਹਵਾ ਵਿੱਚ ਸਾਹ ਲੈਣ ਵਿੱਚ ਮਦਦ ਮਿਲੇਗੀ ਬਲਕਿ 2070 ਤੱਕ  ਜ਼ੀਰੋ ਨਿਕਾਸ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਹੁਣ ਤੋਂ 2030 ਤੱਕ  ਇੱਕ ਬਿਲੀਅਨ ਟਨ ਦੁਆਰਤ ਕੁੱਲ ਅਨੁਮਾਨਿਤ ਸਲਾਨਾ ਕਾਰਬਨ ਡਾਇਆਕਸਾਈਡ  ਦੇ ਨਿਕਾਸ ਦੇ  ਭਾਰਤ ਦੇ ਸੀਓਪੀ 26 ਜਲਵਾਯੂ ਪਰਿਵਰਤਨ ਉਦੇਸ਼ਾਂ ਦੀ ਦਿਸ਼ਾ ਵਿੱਚ ਵੀ ਯੋਗਦਾਨ ਪਾਵੇਗਾ।

 

ਕੈਸਕੇਡਸ, ਕੰਪ੍ਰੈਸਰ ਅਤੇ ਡਿਸਪੈਂਸਰ ਜਿਹੇ ਸੀਬੀਜੀ ਪਲਾਂਟ ਉਤਪਾਦਨ ਦੇ ਸਵਦੇਸ਼ੀ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਹਰਦੀਪ ਐੱਸ. ਪੁਰੀ ਨੇ ਕਿਹਾ ਕਿ ਇਸ ਨਾਲ ਪੂਰੇ ਭਾਰਤ ਵਿੱਚ ਨਿਰਮਾਣ ਖੇਤਰ ਵਿੱਚ 'ਮੇਕ ਇਨ ਇੰਡੀਆ' ਦੇ ਮੌਕੇ ਵਧਣਗੇ। ਉਨ੍ਹਾਂ ਕਿਹਾ ਕਿ ਅਸੀਂ ਪਲਾਂਟ ਲਗਾਉਣ ਲਈ ਸਸਤੇ ਕਰਜ਼ੇ ਮੁਹੱਈਆ ਕਰਵਾਉਣ ਲਈ ਹਿੱਤਧਾਰਕਾਂ ਨਾਲ ਕੰਮ ਕਰ ਰਹੇ ਹਾਂ।

 ****

ਆਰਕੇਜੇ/ਐੱਮ 



(Release ID: 1869229) Visitor Counter : 145


Read this release in: English , Urdu , Hindi , Gujarati