ਸਿੱਖਿਆ ਮੰਤਰਾਲਾ
ਸ਼੍ਰੀ ਧਰਮੇਂਦਰ ਪ੍ਰਧਾਨ ਕੱਲ੍ਹ ਤੋਂ ਨੈਸ਼ਨਲ ਕ੍ਰੈਡਿਟ ਫਰੇਮਵਰਕ ‘ਤੇ ਜਨਤਕ ਵਿਚਾਰ-ਵਟਾਂਦਰਾ ਸ਼ੁਰੂ ਕਰਨਗੇ
प्रविष्टि तिथि:
18 OCT 2022 5:25PM by PIB Chandigarh
ਕੇਂਦਰੀ ਸਿੱਖਿਆ ਤੇ ਕੌਸ਼ਲ ਵਿਕਾਸ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਇੱਥੇ ਸਕੂਲੀ ਸਿੱਖਿਆ, ਉੱਚ ਸਿੱਖਿਆ ਅਤੇ ਕੌਸ਼ਲ ਦੇ ਲਈ ਨੈਸ਼ਨਲ ਕ੍ਰੈਡਿਟ ਫਰੇਮਵਰਕ ਤਿਆਰ ਕਰਨ ਵਾਲੀ ਕਮੇਟੀ ਦੇ ਨਾਲ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੀਟਿੰਗ ਵਿੱਚ ਸਕੱਤਰ, ਸਕੂਲ ਸਿੱਖਿਆ, ਸ਼੍ਰੀਮਤੀ ਅਨੀਤਾ ਕਰਵਾਲ; ਸਕੱਤਰ, ਉੱਚ ਸਿੱਖਿਆ ਸ਼੍ਰੀ ਸੰਜੈ ਮੂਰਤੀ; ਚੇਅਰਮੈਨ, ਐੱਨਸੀਵੀਈਟੀ; ਸ਼੍ਰੀ ਡਾ. ਨਿਰਮਲਜੀਤ ਸਿੰਘ ਕਲਸੀ ਅਤੇ ਸਿੱਖਿਆ ਤੇ ਕੌਸ਼ਲ ਵਿਕਾਸ ਮੰਤਰਾਲਾ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ।
ਸ਼੍ਰੀ ਪ੍ਰਧਾਨ ਨੇ ਕੱਲ੍ਹ ਯਾਨੀ 19 ਅਕਤੂਬਰ, 2022 ਤੋਂ ਨੈਸ਼ਨਲ ਕ੍ਰੈਡਿਟ ਫਰੇਮਵਰਕ ‘ਤੇ ਜਨਤਕ ਵਿਚਾਰ-ਵਟਾਂਦਰੇ ਦੀ ਪ੍ਰਕਿਰਿਆ ਸ਼ੁਰੂ ਕਰਨ ਨੂੰ ਆਪਣੀ ਸਹਿਮਤੀ ਦਿੱਤੀ।

ਭਾਰਤ ਸਰਕਾਰ ਨੇ ਮਿਤੀ 18 ਨਵੰਬਰ 2021 ਨੂੰ ਜਾਰੀ ਇੱਕ ਆਦੇਸ਼ ਦੇ ਤਹਿਤ ਵੋਕੇਸ਼ਨਲ ਅਤੇ ਜਨਰਲ ਐਜੁਕੇਸ਼ਨ, ਦੋਵਾਂ ਦੇ ਲਈ ਇੱਕ ਨੈਸ਼ਨਲ ਕ੍ਰੈਡਿਟ ਐਕਿਊਮੁਲੇਸ਼ਨ ਅਤੇ ਟਰਾਂਸਫਰ ਫਰੇਮਵਰਕ ਵਿਕਸਿਤ ਕਰਨ ਲਈ ਇੱਕ ਉੱਚਪੱਧਰੀ ਕਮੇਟੀ ਦੇ ਗਠਨ ਨੂੰ ਪ੍ਰਵਾਨਗੀ ਦਿੱਤੀ ਸੀ। ਇਹ ਕ੍ਰੈਡਿਟ ਫਰੇਮਵਰਕ ਅਤੇ ਵੋਕੇਸ਼ਨਲ ਡੋਮੇਨ/ਸਿੱਖਣ ਦੇ ਘਟਕਾਂ ਦੇ ਏਕੀਕਰਣ ਨੂੰ ਸਮਰੱਥ ਕਰੇਗਾ ਅਤੇ ਦੋਵਾਂ ਦੇ ਦਰਮਿਆਨ ਲਚੀਲਾਪਨ ਅਤੇ ਗਤੀਸ਼ੀਲਤਾ ਸੁਨਿਸ਼ਚਿਤ ਕਰੇਗਾ।
****
ਐੱਮਜੇਪੀਐੱਸ/ਏਕੇ
(रिलीज़ आईडी: 1869156)
आगंतुक पटल : 166