ਸਿੱਖਿਆ ਮੰਤਰਾਲਾ
ਈਡੀਸੀਆਈਐਲ ਨੇ ਸਾਲ 2021-2022 ਲਈ 16 ਕਰੋੜ ਰੁਪਏ ਦੇ ਲਾਭਅੰਸ਼ ਦਾ ਭੁਗਤਾਨ ਕੀਤਾ
Posted On:
17 OCT 2022 5:43PM by PIB Chandigarh
ਈਡੀਸੀਆਈਐਲ (ਇੰਡੀਆ) ਲਿਮਿਟਿਡ, ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੀ ਇੱਕ ਮਿੰਨੀ ਰਤਨ ਸ਼੍ਰੇਣੀ-1 ਸੀਪੀਐੱਸਈ, ਨੇ ਸਾਲ 2021-22 ਲਈ 16 ਕਰੋੜ ਰੁਪਏ ਦੇ ਲਾਭਅੰਸ਼ ਦਾ ਭੁਗਤਾਨ ਕੀਤਾ ਹੈ।
ਸ਼੍ਰੀ ਧਰਮੇਂਦਰ ਪ੍ਰਧਾਨ, ਕੇਂਦਰੀ ਸਿੱਖਿਆ ਮੰਤਰੀ, ਭਾਰਤ ਸਰਕਾਰ, ਨੇ ਸ਼੍ਰੀ ਮਨੋਜ ਕੁਮਾਰ, ਸੀ.ਐੱਮ.ਡੀ. ਈਡੀਸੀਆਈਐੱਲ ਤੋਂ, ਸ਼੍ਰੀ ਕੇ. ਸੰਜੇ ਮੂਰਤੀ, ਸਕੱਤਰ (ਐੱਚਈ), ਐੱਮਓਈ, ਸ਼੍ਰੀ ਰਾਕੇਸ਼ ਰੰਜਨ, ਏਐੱਸ (ਟੀਈ) ਅਤੇ ਐੱਮਓਈ ਅਤੇ ਈਡੀਸੀਆਈਐੱਲ ਦੇ ਹੋਰ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ 17 ਅਕਤੂਬਰ, 2022 ਨੂੰ ਚੈੱਕ ਪ੍ਰਾਪਤ ਕੀਤਾ।
ਕੰਪਨੀ ਨੇ ਵਿੱਤੀ ਸਾਲ 21-22 ਦੌਰਾਨ 428 ਕਰੋੜ ਰੁਪਏ ਦਾ ਹੁਣ ਤੱਕ ਦਾ ਸਭ ਤੋਂ ਵੱਧ ਟਰਨਓਵਰ ਦਰਜ ਕੀਤਾ ਜੋ ਪਿਛਲੇ ਸਾਲ ਦੇ ਟਰਨਓਵਰ ਨਾਲੋਂ 29% ਵੱਧ ਹੈ। ਪੀਬੀਟੀ (ਕਰ ਤੋਂ ਪਹਿਲਾਂ ਮੁਨਾਫਾ) ਵੀ ਸਭ ਤੋਂ ਵੱਧ 71 ਕਰੋੜ ਰੁਪਏ ਦਰਜ ਕੀਤਾ ਗਿਆ।
*****
ਐੱਮਜੇਪੀਐੱਸ/ਏਕੇ
(Release ID: 1868824)
Visitor Counter : 102