ਇਸਪਾਤ ਮੰਤਰਾਲਾ
ਭਾਰਤੀ ਰੇਲਵੇ ਦੇ ਲਈ ਐੱਲਐੱਚਬੀ ਵਹੀਲਸ ਦੀ ਪਹਿਲੀ ਖੇਪ ਰਾਏਬਰੇਲੀ ਵਿੱਚ ਆਰਆਈਐੱਨਐੱਲ ਦੇ ਫੋਰਜ਼ਡ ਵਹੀਲ ਪਲਾਂਟ (ਐੱਫਡਬਲਿਊਪੀ) ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤੀ ਗਈ
ਸ਼੍ਰੀ ਸੰਜੈ ਸਿੰਘ, ਸਕੱਤਰ (ਇਸਪਾਤ) ਨੇ ਆਤਮਨਿਰਭਰ ਭਾਰਤ ਅਤੇ ਬ੍ਰਾਂਡ ਇੰਡੀਆ ਨੂੰ ਵਿਕਸਿਤ ਕਰਨ ਦੀ ਪ੍ਰਧਾਨ ਮੰਤਰੀ ਦੀ ਪਰਿਕਲਪਨਾ ਨੂੰ ਸਾਕਾਰ ਕਰਨ ਦੇ ਲਈ ਆਰਆਈਐੱਨਐੱਲ ਦੇ ਸਮੂਹਿਕ ਪ੍ਰਯਾਸਾਂ ਦੀ ਸਰਾਹਨਾ ਕੀਤੀ
Posted On:
16 OCT 2022 8:18PM by PIB Chandigarh
ਇਸਪਾਤ ਮੰਤਰਾਲੇ ਦੇ ਸਕੱਤਰ, ਸ਼੍ਰੀ ਸੰਜੈ ਸਿੰਘ ਨੇ ਅੱਜ ਰਾਏਬਰੇਲੀ ਵਿੱਚ ਆਰਆਈਐੱਨਐੱਲ ਦੇ ਫੋਰਜਡ ਵਹੀਲ ਪਲਾਂਟ (ਐੱਫਡਬਲਿਊਪੀ) ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਭਾਰਤੀ ਰੇਲਵੇ ਨੂੰ ਐੱਲਐੱਚਬੀ ਵਹੀਲਸ ਦੀ ਪਹਿਲੀ ਖੇਪ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਅਵਸਰ ’ਤੇ ਆਰਆਈਐੱਨਐੱਲ ਦੇ ਮੁੱਖ ਪ੍ਰਬੰਧ ਡਾਇਰੈਕਟਰ ਸ਼੍ਰੀ ਅਤੁਲ ਭੱਟ ਆਰਆਈਐੱਨਐੱਲ, ਇਸਪਾਤ ਮੰਤਰਾਲੇ ਦੀ ਐਡੀਸ਼ਨਲ ਸਕੱਤਰ ਸੁਸ਼੍ਰੀ ਰੁਚਿਕਾ ਚੌਧਰੀ ਗੋਵਿਲ ਅਤੇ ਕਈ ਹੋਰ ਮੰਨੇ-ਪ੍ਰਮੰਨੇ ਵਿਅਕਤੀ ਉਪਸਥਿਤ ਸਨ।
ਇਸ ਤੋਂ ਪਹਿਲਾਂ, ਸ਼੍ਰੀ ਸੰਜੈ ਸਿੰਘ ਨੇ ਆਰਆਈਐੱਨਐੱਲ ਦੇ ਫੋਰਜਡ ਵਹੀਲ ਪਲਾਂਟ ਦਾ ਨਿਰੀਖਣ ਕੀਤਾ ਅਤੇ ਅਤਿਅੰਤ ਜ਼ਰੂਰੀ ਐੱਲਐੱਚਬੀ ਪਹੀਆਂ ਦੇ ਨਿਰਮਾਣ ਵਿੱਚ ਆਰਆਈਐੱਨਐੱਲ ਦੀ ਸਮੂਹਿਕ, ਇਕਜੁੱਟ ਅਤੇ ਸਮਰਪਿਤ ਪ੍ਰਤੀਬੱਧਤਾ ’ਤੇ ਪ੍ਰਸੰਨਤਾ ਵਿਅਕਤ ਕੀਤੀ।
ਇਸ ਅਵਸਰ ’ਤੇ ਆਪਣੇ ਸੰਬੋਧਨ ਵਿੱਚ, ਸ਼੍ਰੀ ਸੰਜੈ ਸਿੰਘ ਨੇ ਭਾਰਤੀ ਰੇਲਵੇ ਨੂੰ ਐੱਲਐੱਚਬੀ ਪਹੀਆਂ ਦੀ ਪਹਿਲੀ ਖੇਪ ਭੇਜੇ ਜਾਣ ’ਤੇ ਪ੍ਰਸੰਨਤਾ ਵਿਅਕਤ ਕੀਤੀ ਅਤੇ ਇਸ ਨੂੰ ਆਰਆਈਐੱਨਐੱਲ ਦੇ ਇਤਿਹਾਸ ਦਾ ਇੱਕ ਮਹੱਤਵਪੂਰਨ ਅਵਸਰ ਦੱਸਿਆ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਐੱਫਡਬਲਿਊਪੀ ਆਰਆਈਐੱਨਐੱਲ ਦੇ ਲਈ ਗੇਮ ਚੇਂਜਰ ਸਾਬਿਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਆਤਮਨਿਰਭਰ ਭਾਰਤ ਵੱਲ ਇੱਕ ਹੋਰ ਕਦਮ ਹੈ। ਉਨ੍ਹਾਂ ਨੇ ਆਰਆਈਐੱਨਐੱਲ ਦੇ ਫੋਰਜਡ ਵਹੀਲ ਪਲਾਂਟ ਦੇ ਉੱਚ ਪੱਧਰੀ ਸਵੈਚਾਲਨ ਦੀ ਵੀ ਪ੍ਰਸ਼ੰਸਾ ਕਰਦੇ ਹੋਏ ਲਾਗਤ ਵਿੱਚ ਕੌਟਤੀ ਦੇ ਲਈ ਨਵੀਨਤਮ ਤਕਨੀਕਾਂ ਦਾ ਲਾਭ ਉਠਾਉਣ ਦੀ ਸਲਾਹ ਦਿੱਤੀ। ਸ਼੍ਰੀ ਸਿੰਘ ਨੇ ਆਰਆਈਐੱਨਐੱਲ ਸਮੂਹਿਕ ਨੂੰ ਉਦਯੋਗ 4.0 ਦੇ ਲਈ ਆਪਣੇ ਕਾਰਜਾਂ ਨੂੰ ਰੇਖਾਂਕਿਤ ਕਰਨ ਅਤੇ ਜ਼ਰੂਰੀ ਸਰਟੀਫਿਕੇਟ ਪ੍ਰਾਪਤ ਕਰਨ ਅਤੇ ਜਬਰਦਸਤ ਵਾਧੇ ਦੀ ਦਿਸ਼ਾ ਵਿੱਚ ਕਾਰਜ ਕਰਨ ਦਾ ਸੱਦਾ ਦਿੱਤਾ।
ਆਰਆਈਐੱਨਐੱਲ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਅਤੁਲ ਭੱਟ ਨੇ ਐੱਲਐੱਚਬੀ ਪਹੀਆਂ ਦੇ ਪਹਿਲੇ ਪ੍ਰੇਸ਼ਣ ਨੂੰ ਇੱਕ ਪ੍ਰਮੁਖ ਉਪਲਬਧੀ ਦੱਸਦੇ ਹੋਏ ਕਿਹਾ ਆਰਆਈਐੱਨਐੱਲ ਦਾ ਹਰ ਵਿਅਕਤੀ ਆਰਆਈਐੱਨਐੱਲ ਨੂੰ ਹੋਰ ਅਧਿਕ ਉਚਾਈਆਂ ’ਤੇ ਲੈ ਜਾਣ ਦੇ ਲਈ ਪ੍ਰਤੀਬੱਧ ਹੋਣ ਦੇ ਨਾਲ-ਨਾਲ ਇਸ ਦੇ ਲਈ ਅਥੱਕ ਪ੍ਰਯਾਸ ਕਰ ਰਿਹਾ ਹੈ। ਉਨ੍ਹਾਂ ਨੇ ਕੇਂਦਰੀ ਇਸਪਾਤ ਮੰਤਰੀ ਸ਼੍ਰੀ ਜਯੋਤਿਰਾਦਿਤਿਆ ਐੱਮ. ਸਿੰਧੀਆ ਅਤੇ ਇਸਪਾਤ ਰਾਜ ਮੰਤਰੀ ਸ਼੍ਰੀ ਫੱਗਣ ਸਿੰਘ ਕੁਲਸਤੇ ਨੂੰ ਉਨ੍ਹਾਂ ਦੀ ਨਿਰੰਤਰ ਪ੍ਰੇਰਣਾ ਅਤੇ ਮਾਰਗਦਰਸ਼ਨ ਦੇ ਲਈ ਧੰਨਵਾਦ ਕੀਤਾ, ਜਿਸ ਨੇ ਐੱਫਡਬਲਿਊਪੀ ਆਰਆਈਐੱਨਐੱਲ ਦੁਆਰਾ ਐੱਲਐੱਚਬੀ ਪਹੀਆਂ ਦੇ ਵਿਕਾਸ ਨੂੰ ਸਮਰੱਥ ਬਣਾਇਆ।
ਉਨ੍ਹਾਂ ਨੇ ਐੱਸਐੱਮਐੱਸ ਜਰਮਨੀ, ਐੱਨਐੱਸਐੱਚ, ਐੱਸਐੱਮਐੱਸ ਇੰਡੀਆ, ਆਰਡੀਐੱਸਓ (ਭਾਰਤੀ ਰੇਲਵੇ ਖੋਜ ਡਿਜ਼ਾਇਨ ਅਤੇ ਮਾਨਕ ਸੰਗਠਨ) ਸਲਾਹਕਾਰ ਮੇਕਾਨ ਨੂੰ ਐੱਫਡਬਲਿਊਪੀ ਤੋਂ ਐੱਲਐੱਚਬੀ ਪਹੀਆ ਦੇ ਉਤਪਾਦਨ ਦੀ ਅਨੋਖੀ ਉਪਲਬਧੀ ਹਾਸਿਲ ਕਰਨ ਵਿੱਚ ਉਨ੍ਹਾਂ ਦੇ ਨਿਰੰਤਰ ਸਮਰਥਨ ਦੇ ਲਈ ਧੰਨਵਾਦ ਕੀਤਾ। ਸ਼੍ਰੀ ਅਤੁਲ ਭੱਟ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪਲਾਂਟ ਵਿੱਚ ਨਾ ਕੇਵਲ ਭਾਰਤੀ ਰੇਲਵੇ ਦੇ ਲਈ ਬਲਕਿ ਵਿਕਸਿਤ ਦੇਸ਼ਾਂ ਦੇ ਰੇਲਮਾਰਗਾਂ ਦੀ ਪਸੰਦ ਦੇ ਸਪਲਾਈਕਰਤਾ ਬਣਨ ਦੇ ਲਈ ਵੀ ਉੱਚ ਗੁਣਵੱਤਾ ਵਾਲੇ ਪਹੀਆਂ ਦਾ ਉਤਪਾਦਨ ਕਰਨ ਦੀ ਸਮਰੱਥਾ ਹੈ।
ਇਸ ਅਵਸਰ ’ਤੇ ਸੰਬੋਧਨ ਕਰਦੇ ਹੋਏ ਇਸਪਾਤ ਮੰਤਾਰਾਲੇ ਦੇ ਐਡੀਸ਼ਨਲ ਸਕੱਤਰ ਸੁਸ਼੍ਰੀ ਰੁਚਿਕਾ ਚੌਧਰੀ ਗੋਵਿਲ ਨੇ ਇਸ ਸ਼ਾਨਦਾਰ ਉਪਲਬਧੀ ’ਤੇ ਆਰਆਈਐੱਨਐੱਲ ਨੂੰ ਵਧਾਈ ਦਿੱਤੀ ਅਤੇ ਵਿਸ਼ਵਾਸ ਵਿਅਕਤ ਕੀਤਾ ਕਿ ਆਰਆਈਐੱਨਐੱਲ ਭਾਰਤੀ ਰੇਲਵੇ ਦੇ ਭਵਿੱਖ ਦੀਆਂ ਵਿਵਿਧ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਹਮੇਸ਼ਾ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਐੱਲਐੱਚਬੀ ਵਹੀਲਸ ਦੇ ਉਤਪਾਦਨ ਦੇ ਨਾਲ ਆਰਆਈਐੱਨਐੱਲ ਨਿਰੰਤਰ ਆਪਣੀ ਕਾਰਜਸ਼ੈਲੀ ਵਿੱਚ ਮਜ਼ਬੂਤ ਹੁੰਦਾ ਗਿਆ ਹੈ। ਆਰਆਈਐੱਨਐੱਲ ਨੇ ਆਪਣੀ ਬ੍ਰਾਂਡ ਛਵੀ (ਅਕਸ਼) ਨੂੰ ਸਟੀਲ ਉਤਪਾਦਕ ਤੋਂ ਅੰਤਰਰਾਸ਼ਟਰੀ ਮਾਨਕਾਂ ਦੇ ਨਿਰਮਾਤਾ ਦੇ ਰੂਪ ਵਿੱਚ ਬਦਲ ਦਿੱਤਾ ਹੈ। ਆਰਆਈਐੱਨਐੱਲ ਦੇ ਐੱਲਐੱਚਬੀ ਪਹੀਆਂ ਦੇ ਉਤਪਾਦਨ ਨਾਲ ਨਾ ਕੇਵਲ ਆਯਾਤ ਪ੍ਰਤਿਸਥਾਪਨ ਵਿੱਚ ਮਦਦ ਮਿਲੇਗੀ ਬਲਕਿ ਨਿਰਯਾਤ ਨੂੰ ਹੁਲਾਰਾ ਦੇਣ ਵਿੱਚ ਵੀ ਮਦਦ ਮਿਲੇਗੀ।
ਆਰਡੀਐੱਸਓ ਦੇ ਈਡੀ ਸ਼੍ਰੀ ਬੀ.ਐੱਲ.ਬੈਰਵਾ ਨੇ ਐੱਫਡਬਲਿਊ ਵਿੱਚ ਪਰਿਸ਼ਕ੍ਰਿਤ ਪਲਾਂਟ ਦੀ ਸਥਾਪਨਾ ਦੇ ਲਈ ਆਰਆਈਐੱਨਐੱਲ ਦੇ ਅਥਕ ਪ੍ਰਯਾਸਾਂ ਦੀ ਸਰਾਹਨਾ ਕੀਤੀ ਅਤੇ ਨਿਰੰਤਰ ਸਮਰਥਨ ਦਾ ਭਰੋਸਾ ਦਿੱਤਾ।
ਰਾਏਬਰੇਲੀ ਦੀ ਮਾਰਡਨ ਕੋਚ ਫੈਕਟਰੀ ਦੇ ਪ੍ਰਧਾਨ ਮੁੱਖ ਸਮੱਗਰੀ ਪ੍ਰਬੰਧਕ ਸ਼੍ਰੀ ਐੱਨ ਡੀ ਰਾਓ, ਪੀਸੀਐੱਮਐੱਮ ਨੇ ਆਰਆਈਐੱਨਐੱਲ ਨੂੰ ਐੱਲਐੱਚਬੀ ਪਹੀਆ ਦੇ ਪਹਿਲੇ ਪ੍ਰੇਸ਼ਣ ਦੇ ਲਈ ਵਧਾਈ ਦਿੱਤੀ ਅਤੇ ਇਹ ਵੀ ਵਿਸ਼ਵਾਸ ਵਿਅਕਤ ਕੀਤਾ ਕਿ ਐੱਫਡਬਲਿਊਪੀ ਯੂਕ੍ਰੇਨ ਆਦਿ ਨਾਲ ਪਰੰਪਰਿਕ ਸਪਲਾਈਕਰਤਾ ਨਾਲ ਬੰਦ ਹੋਈ ਫੋਰਜਡ ਵਹੀਲਸ ਦੀ ਸਪਲਾਈ ਨੂੰ ਪੂਰਾ ਕਰਨ ਵਿੱਚ ਸਮਰੱਥ ਹੋਵਗਾ।
ਇਸ ਤੋਂ ਪਹਿਲਾ, ਐੱਫਡਬਲਿਊ ਦੇ ਐੱਚਓਡੀ ਅਤੇ ਚੀਫ਼ ਜਰਨਲ ਮੈਨੇਜਰ ਡਾ. ਵੀਆਰ ਬਾਪਾ ਰਾਓ ਨੇ ਐੱਫਡਬਲਿਊਪੀ ਅਤੇ ਇਸ ਦੀਆਂ ਉਪਲਬਧੀਆਂ ਦਾ ਅਵਲੋਕਨ ਕੀਤਾ। ਐੱਫਡਬਲਿਊਪੀ ਦੇ ਚੀਫ਼ ਜਰਨਲ ਮੈਨੇਜਰ ਸ਼੍ਰੀ ਕੇ. ਸ਼੍ਰੀਨਿਵਾਸ ਨੇ ਧੰਨਵਾਦ ਪ੍ਰਸਤਾਵ ਦਿੱਤਾ।
****
ਏਕੇਐੱਨ
(Release ID: 1868605)
Visitor Counter : 96