ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 17 ਅਕਤੂਬਰ ਨੂੰ 'ਪੀਐੱਮ ਕਿਸਾਨ ਸਨਮਾਨ ਸੰਮੇਲਨ 2022' ਦਾ ਉਦਘਾਟਨ ਕਰਨਗੇ
ਪ੍ਰਧਾਨ ਮੰਤਰੀ 600 ਪੀਐੱਮ ਕਿਸਾਨ ਸਮ੍ਰਿੱਧੀ ਕੇਂਦਰਾਂ ਦਾ ਉਦਘਾਟਨ ਕਰਨਗੇ
ਕਿਸਾਨਾਂ ਦੀਆਂ ਵਿਭਿੰਨ ਜ਼ਰੂਰਤਾਂ ਦੀ ਪੂਰਤੀ ਲਈ ਖਾਦ ਦੀਆਂ ਪ੍ਰਚੂਨ ਦੁਕਾਨਾਂ ਨੂੰ ਪੜਾਅਵਾਰ ਪੀਐੱਮ ਕਿਸਾਨ ਸਮ੍ਰਿੱਧੀ ਕੇਂਦਰਾਂ ਵਿੱਚ ਤਬਦੀਲ ਕੀਤਾ ਜਾਵੇਗਾ
ਕਿਸਾਨਾਂ ਦੀ ਭਲਾਈ ਪ੍ਰਤੀ ਆਪਣੀ ਨਿਰੰਤਰ ਪ੍ਰਤੀਬੱਧਤਾ ਨੂੰ ਦਰਸਾਉਂਦਿਆਂ ਪ੍ਰਧਾਨ ਮੰਤਰੀ 16,000 ਕਰੋੜ ਰੁਪਏ ਦਾ ਪੀਐੱਮ-ਕਿਸਾਨ ਫੰਡ ਜਾਰੀ ਕਰਨਗੇ
ਪੀਐੱਮ-ਕਿਸਾਨ ਦੇ ਤਹਿਤ ਹੁਣ ਤੱਕ 2 ਲੱਖ ਕਰੋੜ ਰੁਪਏ ਤੋਂ ਵੱਧ ਦੇ ਕੁੱਲ ਲਾਭ ਜਾਰੀ ਕੀਤੇ ਜਾ ਚੁੱਕੇ ਹਨ
ਪ੍ਰਧਾਨ ਮੰਤਰੀ ਭਾਰਤੀਯ ਜਨ ਉਰਵਰਕ ਪਰਿਯੋਜਨਾ - ਵੰਨ ਨੇਸ਼ਨ ਵੰਨ ਫਰਟੀਲਾਇਜ਼ਰ ਦੀ ਸ਼ੁਰੂਆਤ ਕਰਨਗੇ; ਇਸ ਯੋਜਨਾ ਦੇ ਤਹਿਤ ਪ੍ਰਧਾਨ ਮੰਤਰੀ ਭਾਰਤ ਯੂਰੀਆ ਬੈਗਸ ਵੀ ਜਾਰੀ ਕਰਨਗੇ
ਖੇਤੀ ਵਿੱਚ ਸਟਾਰਟਅੱਪ ਈਕੋਸਿਸਟਮ ਨੂੰ ਹੁਲਾਰਾ ਦੇਣ ਲਈ, ਪ੍ਰਧਾਨ ਮੰਤਰੀ ਖੇਤੀ ਸਟਾਰਟਅੱਪਸ ਸੰਮੇਲਨ ਅਤੇ ਪ੍ਰਦਰਸ਼ਨੀ ਦਾ ਉਦਘਾਟਨ ਵੀ ਕਰਨਗੇ
Posted On:
15 OCT 2022 12:56PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 17 ਅਕਤੂਬਰ ਨੂੰ ਭਾਰਤੀ ਖੇਤੀਬਾੜੀ ਖੋਜ ਸੰਸਥਾਨ, ਨਵੀਂ ਦਿੱਲੀ ਵਿਖੇ ਲਗਭਗ 11:30 ਵਜੇ ਦੋ-ਦਿਨਾ ਪ੍ਰੋਗਰਾਮ "ਪੀਐੱਮ ਕਿਸਾਨ ਸਨਮਾਨ ਸੰਮੇਲਨ 2022" ਦਾ ਉਦਘਾਟਨ ਕਰਨਗੇ।
ਇਹ ਸਮਾਗਮ ਦੇਸ਼ ਭਰ ਤੋਂ 13,500 ਤੋਂ ਵੱਧ ਕਿਸਾਨਾਂ ਅਤੇ ਲਗਭਗ 1500 ਖੇਤੀ ਸਟਾਰਟਅੱਪਸ ਨੂੰ ਇੱਕ ਮੰਚ ਪ੍ਰਦਾਨ ਕਰੇਗਾ। ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਸੰਸਥਾਵਾਂ ਤੋਂ ਇੱਕ ਕਰੋੜ ਤੋਂ ਵੱਧ ਕਿਸਾਨਾਂ ਦੇ ਵਰਚੂਅਲੀ ਭਾਗ ਲੈਣ ਦੀ ਉਮੀਦ ਹੈ। ਇਸ ਸੰਮੇਲਨ ਵਿੱਚ ਖੋਜਕਰਤਾਵਾਂ, ਨੀਤੀ ਨਿਰਮਾਤਾਵਾਂ ਅਤੇ ਹੋਰ ਹਿਤਧਾਰਕਾਂ ਦੀ ਭਾਗੀਦਾਰੀ ਵੀ ਦੇਖਣ ਨੂੰ ਮਿਲੇਗੀ।
ਪ੍ਰਧਾਨ ਮੰਤਰੀ ਰਸਾਇਣ ਅਤੇ ਖਾਦ ਮੰਤਰਾਲੇ ਦੇ ਅਧੀਨ 600 ਪ੍ਰਧਾਨ ਮੰਤਰੀ ਕਿਸਾਨ ਸਮ੍ਰਿੱਧੀ ਕੇਂਦਰਾਂ (ਪੀਐੱਮਕੇਐੱਸਕੇ) ਦਾ ਉਦਘਾਟਨ ਕਰਨਗੇ। ਇਸ ਯੋਜਨਾ ਦੇ ਤਹਿਤ, ਦੇਸ਼ ਵਿੱਚ ਖਾਦ ਦੀਆਂ ਪ੍ਰਚੂਨ ਦੁਕਾਨਾਂ ਨੂੰ ਪੜਾਅਵਾਰ ਪੀਐੱਮਕੇਐੱਸਕੇ ਵਿੱਚ ਤਬਦੀਲ ਕੀਤਾ ਜਾਵੇਗਾ। ਪੀਐੱਮਕੇਐੱਸਕੇ ਕਿਸਾਨਾਂ ਦੀਆਂ ਵਿਭਿੰਨ ਜ਼ਰੂਰਤਾਂ ਨੂੰ ਪੂਰਾ ਕਰਨਗੇ ਅਤੇ ਖੇਤੀ ਸਮੱਗਰੀ (ਖਾਦ, ਬੀਜ, ਉਪਕਰਨ), ਮਿੱਟੀ, ਬੀਜ ਅਤੇ ਖਾਦਾਂ ਲਈ ਟੈਸਟਿੰਗ ਸੁਵਿਧਾਵਾਂ; ਕਿਸਾਨਾਂ ਵਿੱਚ ਜਾਗਰੂਕਤਾ, ਵੱਖ-ਵੱਖ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਅਤੇ ਬਲਾਕ/ਜ਼ਿਲ੍ਹਾ ਪੱਧਰ ਦੇ ਕੇਂਦਰਾਂ 'ਤੇ ਰਿਟੇਲਰਾਂ ਲਈ ਨਿਯਮਤ ਸਮਰੱਥਾ ਨਿਰਮਾਣ ਨੂੰ ਯਕੀਨੀ ਬਣਾਇਆ ਜਾਵੇਗਾ। 3.3 ਲੱਖ ਤੋਂ ਵੱਧ ਪ੍ਰਚੂਨ ਖਾਦ ਦੀਆਂ ਦੁਕਾਨਾਂ ਨੂੰ ਪੀਐੱਮਕੇਐੱਸਕੇ ਵਿੱਚ ਤਬਦੀਲ ਕਰਨ ਦਾ ਪ੍ਰਸਤਾਵ ਹੈ।
ਇਸ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਭਾਰਤੀਯ ਜਨ ਉਰਵਰਕ ਪਰਿਯੋਜਨਾ - ਵੰਨ ਨੇਸ਼ਨ ਵੰਨ ਫਰਟੀਲਾਇਜ਼ਰ ਦੀ ਵੀ ਸ਼ੁਰੂਆਤ ਕਰਨਗੇ। ਇਸ ਯੋਜਨਾ ਦੇ ਤਹਿਤ ਪ੍ਰਧਾਨ ਮੰਤਰੀ ਭਾਰਤ ਯੂਰੀਆ ਬੈਗਸ ਲਾਂਚ ਕਰਨਗੇ, ਜੋ ਕੰਪਨੀਆਂ ਨੂੰ ਇੱਕ ਸਿੰਗਲ ਬ੍ਰਾਂਡ ਨਾਮ "ਭਾਰਤ" ਦੇ ਤਹਿਤ ਖਾਦਾਂ ਦੀ ਮਾਰਕਿਟਿੰਗ ਕਰਨ ਵਿੱਚ ਮਦਦ ਕਰਨਗੇ।
ਕਿਸਾਨਾਂ ਦੀ ਭਲਾਈ ਪ੍ਰਤੀ ਆਪਣੀ ਨਿਰੰਤਰ ਪ੍ਰਤੀਬੱਧਤਾ ਨੂੰ ਦਰਸਾਉਂਦੇ ਹੋਏ, ਪ੍ਰਧਾਨ ਮੰਤਰੀ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐੱਮ-ਕਿਸਾਨ) ਦੇ ਤਹਿਤ ਡਾਇਰੈਕਟ ਬੈਨੇਫਿਟ ਟ੍ਰਾਂਸਫਰ ਦੇ ਜ਼ਰੀਏ 16,000 ਕਰੋੜ ਰੁਪਏ ਦੀ 12ਵੀਂ ਕਿਸ਼ਤ ਜਾਰੀ ਕਰਨਗੇ। ਇਸ ਸਕੀਮ ਤਹਿਤ ਯੋਗ ਕਿਸਾਨ ਪਰਿਵਾਰਾਂ ਨੂੰ 2,000 ਰੁਪਏ ਦੀਆਂ ਤਿੰਨ ਬਰਾਬਰ ਕਿਸ਼ਤਾਂ ਵਿੱਚ 6000 ਰੁਪਏ ਪ੍ਰਤੀ ਸਾਲ ਦਾ ਲਾਭ ਦਿੱਤਾ ਜਾਂਦਾ ਹੈ। ਹੁਣ ਤੱਕ, ਯੋਗ ਕਿਸਾਨ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਦੇ ਤਹਿਤ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਲਾਭ ਮਿਲਿਆ ਹੈ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਖੇਤੀਬਾੜੀ ਸਟਾਰਟਅੱਪ ਸੰਮੇਲਨ ਅਤੇ ਪ੍ਰਦਰਸ਼ਨੀ ਦਾ ਉਦਘਾਟਨ ਵੀ ਕਰਨਗੇ। ਲਗਭਗ 300 ਸਟਾਰਟਅੱਪ ਸਟੀਕ ਖੇਤੀ, ਫਸਲ ਵਾਢੀ ਅਤੇ ਮੁੱਲ ਵਾਧਾ ਹੱਲ, ਸਹਾਇਕ ਖੇਤੀ, ਰਹਿੰਦ-ਖੂੰਹਦ ਤੋਂ ਕਮਾਈ, ਛੋਟੇ ਕਿਸਾਨਾਂ ਲਈ ਮਸ਼ੀਨੀਕਰਨ, ਸਪਲਾਈ ਲੜੀ ਪ੍ਰਬੰਧਨ ਅਤੇ ਖੇਤੀ ਲੌਜਿਸਟਿਕਸ ਨਾਲ ਸਬੰਧਿਤ ਆਪਣੀਆਂ ਇਨੋਵੇਸ਼ਨਾਂ ਦਾ ਪ੍ਰਦਰਸ਼ਨ ਕਰਨਗੇ। ਇਹ ਪਲੈਟਫਾਰਮ ਸਟਾਰਟਅੱਪ ਨੂੰ ਕਿਸਾਨਾਂ, ਐੱਫਪੀਓਜ਼, ਖੇਤੀ ਮਾਹਿਰਾਂ, ਕਾਰਪੋਰੇਟਾਂ ਆਦਿ ਨਾਲ ਗੱਲਬਾਤ ਕਰਨ ਦੀ ਸਹੂਲਤ ਦੇਵੇਗਾ। ਸਟਾਰਟਅੱਪ ਵੀ ਆਪਣੇ ਤਜ਼ਰਬੇ ਸਾਂਝੇ ਕਰਨਗੇ ਅਤੇ ਤਕਨੀਕੀ ਸੈਸ਼ਨਾਂ ਵਿੱਚ ਹੋਰਨਾਂ ਹਿਤਧਾਰਕਾਂ ਨਾਲ ਗੱਲਬਾਤ ਕਰਨਗੇ।
ਇਸ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਇੱਕ ਈ-ਮੈਗਜ਼ੀਨ 'ਇੰਡੀਅਨ ਏਜ' ਜਾਰੀ ਕਰਨਗੇ। ਇਹ ਮੈਗਜ਼ੀਨ ਕਿਸਾਨਾਂ ਦੀ ਸਫ਼ਲਤਾ ਦੀਆਂ ਕਹਾਣੀਆਂ ਸਮੇਤ ਹਾਲੀਆ ਵਿਕਾਸ, ਕੀਮਤਾਂ ਦੇ ਰੁਝਾਨ ਦਾ ਵਿਸ਼ਲੇਸ਼ਣ, ਉਪਲਬਧਤਾ ਅਤੇ ਖਪਤ ਸਣੇ ਘਰੇਲੂ ਅਤੇ ਅੰਤਰਰਾਸ਼ਟਰੀ ਖਾਦ ਦੀ ਸਥਿਤੀ ਬਾਰੇ ਜਾਣਕਾਰੀ ਪ੍ਰਦਾਨ ਕਰੇਗਾ।
************
ਡੀਐੱਸ/ਐੱਲਪੀ/ਏਕੇ
(Release ID: 1868406)
Visitor Counter : 205
Read this release in:
Telugu
,
English
,
Urdu
,
Marathi
,
Hindi
,
Bengali
,
Manipuri
,
Assamese
,
Gujarati
,
Odia
,
Tamil
,
Kannada
,
Malayalam