ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਏਅਰ ਫੋਰਸ ਵਾਈਵਜ਼ ਵੈਲਫੇਅਰ ਐਸੋਸੀਏਸ਼ਨ (ਏਐੱਫਡਬਲਿਊਡਬਲਿਊਏ) ਨੇ ਆਪਣੀ 62ਵੀਂ ਵਰ੍ਹੇਗੰਢ ਮਨਾਈ ਏਐੱਫਡਬਲਿਊਡਬਲਿਊਏ ਨੂੰ ਸਿਰਫ਼ ਤਿੰਨ ਮਹੀਨਿਆਂ ਵਿੱਚ 41,541 ਬੁਣਤੀ ਕੀਤੀਆਂ ਟੋਪੀਆਂ ਬਣਾਉਣ ‘ਤੇ 'ਨਿਟਾਥੌਨ' ਲਈ ਗਿਨੀਜ਼ ਵਰਲਡ ਰਿਕਾਰਡ ਅਵਾਰਡ ਮਿਲਿਆ
ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਕਿਹਾ ਕਿ 'ਨਿਟਾਥੌਨ' ਵਿੱਚ ਸੰਗਿਨੀਆਂ (ਏਅਰ ਫੋਰਸ ਵਾਈਵਜ਼) ਦੀ ਸ਼ੁੱਧਤਾ ਅਧਾਰਿਤ ਭਾਗੀਦਾਰੀ ਸੱਚਮੁੱਚ ਸ਼ਲਾਘਾਯੋਗ ਹੈ
Posted On:
15 OCT 2022 5:40PM by PIB Chandigarh
ਏਅਰ ਫੋਰਸ ਵਾਈਵਜ਼ ਵੈਲਫੇਅਰ ਐਸੋਸੀਏਸ਼ਨ (ਏਐੱਫਡਬਲਿਊਡਬਲਿਊਏ) ਨੇ ਅੱਜ ਆਪਣੀ 62ਵੀਂ ਵਰ੍ਹੇਗੰਢ ਮਨਾਈ। ਇਸ ਮੌਕੇ ਨੂੰ ਮਨਾਉਣ ਲਈ, ਏਐੱਫਡਬਲਿਊਡਬਲਿਊਏ ਨੇ ਏਅਰ ਫੋਰਸ ਆਡੀਟੋਰੀਅਮ, ਸੁਬਰੋਤੋ ਪਾਰਕ, ਨਵੀਂ ਦਿੱਲੀ ਵਿਖੇ ਇੱਕ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਮੌਕੇ 'ਤੇ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਅਤੇ ਘੱਟ ਗਿਣਤੀ ਮਾਮਲੇ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਮੁੱਖ ਮਹਿਮਾਨ ਸਨ, ਅਤੇ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਵੀ ਇਸ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਏਐੱਫਡਬਲਿਊਡਬਲਿਊਏ ਦੀ ਪ੍ਰਧਾਨ ਸ਼੍ਰੀਮਤੀ ਨੀਤਾ ਚੌਧਰੀ ਹਾਜ਼ਰ ਸਨ।
ਇਸ ਇਵੈਂਟ ਨੇ ਏਐੱਫਡਬਲਿਊਡਬਲਿਊਏ ਦੁਆਰਾ ਚਲਾਈ ਗਈ 'ਨਿਟਾਥੌਨ' ਨਾਮਕ ਇੱਕ ਵਿਸ਼ੇਸ਼ ਡ੍ਰਾਈਵ ਦੀ ਸਮਾਪਤੀ ਨੂੰ ਵੀ ਚਿੰਨ੍ਹਿਤ ਕੀਤਾ, ਜਿਸ ਵਿੱਚ ਕਰੀਬ 3,000 ਮਹਿਲਾਵਾਂ (ਏਐੱਫਡਬਲਿਊਡਬਲਿਊਏ ਮੈਂਬਰਾਂ) ਨੇ ਤਿੰਨ ਮਹੀਨਿਆਂ ਦੀ ਅਵਧੀ ਵਿੱਚ ਸਮੂਹਿਕ ਤੌਰ 'ਤੇ 41,000 ਤੋਂ ਵੱਧ ਵੂਲਨ ਟੋਪੀਆਂ ਬੁਣੀਆਂ ਸਨ। ਏਐੱਫਡਬਲਿਊਡਬਲਿਊਏ ਨੇ ਸਿਰਫ਼ ਤਿੰਨ ਮਹੀਨਿਆਂ ਵਿੱਚ ਵੱਡੀ ਮਾਤਰਾ ਵਿੱਚ ਬੁਣੀਆਂ ਹੋਈਆਂ ਟੋਪੀਆਂ (41, 541) ਬਣਾਉਣ ਦਾ ਗਿਨੀਜ਼ ਵਰਲਡ ਰਿਕਾਰਡ ਬਣਾਇਆ ਹੈ। ਇਸ ਮੌਕੇ 'ਤੇ ਗਿਨੀਜ਼ ਵਰਲਡ ਰਿਕਾਰਡ ਦੇ ਨਿਰਣਾਇਕ (Adjudicator) ਦੁਆਰਾ ਪੁਰਸਕਾਰ ਦਾ ਐਲਾਨ ਕੀਤਾ ਗਿਆ। ਸ਼੍ਰੀਮਤੀ ਨੀਟਾ ਚੌਧਰੀ, ਪ੍ਰਧਾਨ, ਏਐੱਫਡਬਲਿਊਡਬਲਿਊਏ ਨੇ ਏਐੱਫਡਬਲਿਊਡਬਲਿਊਏ ਦੀ ਤਰਫੋਂ ਇਹ ਪੁਰਸਕਾਰ ਪ੍ਰਾਪਤ ਕੀਤਾ।
ਇਸ ਮੌਕੇ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਵੱਲੋਂ ਵੀ ਵੱਖ-ਵੱਖ ਸ਼੍ਰੇਣੀਆਂ ਵਿੱਚ ਨਿਟਾਥੌਨ ਦੇ ਪੁਰਸਕਾਰ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ।
ਏਐੱਫਡਬਲਿਊਡਬਲਿਊਏ ਨੂੰ ਸ਼ਾਨਦਾਰ ਪ੍ਰਾਪਤੀ 'ਤੇ ਸ਼ੁਭਕਾਮਨਾਵਾਂ ਦਿੰਦੇ ਹੋਏ, ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਕਿਹਾ ਕਿ 'ਨਿਟਾਥੌਨ' ਵਿੱਚ ਸੰਗਿਨੀਆਂ (ਏਅਰ ਫੋਰਸ ਵਾਈਵਜ਼) ਦੀ ਸ਼ੁੱਧਤਾ ਆਧਾਰਿਤ ਭਾਗੀਦਾਰੀ ਵਾਕਈ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਏਐੱਫਡਬਲਿਊਡਬਲਿਊਏ ਦੁਆਰਾ ਵੰਚਿਤ ਅਤੇ ਗ਼ਰੀਬ ਲੋਕਾਂ ਨੂੰ ਇਨ੍ਹਾਂ ਟੋਪੀਆਂ ਦੀ ਵੰਡ ਉਨ੍ਹਾਂ ਨੂੰ ਰਾਹਤ ਅਤੇ ਦਿਲਾਸਾ ਪ੍ਰਦਾਨ ਕਰੇਗੀ। ਉਨ੍ਹਾਂ ਸੰਗਿਨੀਆਂ ਦਾ ਮਨੋਬਲ ਵਧਾਉਣ ਲਈ ਏਐੱਫਡਬਲਿਊਡਬਲਿਊਏ ਨੂੰ ਇੱਕ ਬੁਣੀ ਹੋਈ ਊਨੀ ਟੋਪੀ ਦਾ ਯੋਗਦਾਨ ਦੇਣ ਦਾ ਵਾਅਦਾ ਵੀ ਕੀਤਾ।
ਸ਼੍ਰੀਮਤੀ ਨੀਤਾ ਚੌਧਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਏਐੱਫਡਬਲਿਊਡਬਲਿਊਏ ਨੇ ਇੱਕ ਵਰਲਡ ਰਿਕਾਰਡ ਬਣਾਇਆ ਹੈ। ਉਨ੍ਹਾਂ ਕਿਹਾ, "ਇਸ ਕੋਸ਼ਿਸ਼ ਦਾ ਉਦੇਸ਼ ਗ਼ਰੀਬਾਂ ਦੀ ਮਦਦ ਕਰਨਾ ਹੈ। ਇਸ ਵਿੱਚ ਸਾਰੇ ਮੈਂਬਰਾਂ ਨੇ ਆਪਣਾ ਯੋਗਦਾਨ ਪਾਇਆ ਹੈ। ਗਿਨੀਜ਼ ਰਿਕਾਰਡ ਮਿਲਣਾ ਇੱਕ ਸੁਖਦ ਅਨੁਭਵ ਹੈ। ਮੈਨੂੰ ਇਸਦਾ ਹਿੱਸਾ ਹੋਣ 'ਤੇ ਮਾਣ ਹੈ। ਅਤੇ ਏਐੱਫਡਬਲਿਊਡਬਲਿਊਏ 'ਤੇ ਮਾਣ ਹੈ।” ਉਨ੍ਹਾਂ ਅੱਗੇ ਕਿਹਾ ਕਿ ਇਸ ਨੇ ਸਾਬਤ ਕਰ ਦਿੱਤਾ ਹੈ ਕਿ ਫੋਕਸ ਅਤੇ ਪੂਰਨ ਸਮਰਪਣ ਇੱਕ ਆਮ ਘਰੇਲੂ ਔਰਤ ਨੂੰ ਅਸਾਧਾਰਨ ਬਣਾ ਸਕਦਾ ਹੈ। ਉਨ੍ਹਾਂ ਕਿਹਾ ਕਿ ਨਿਟਾਥੌਨ ਇੱਕ ਭਰਵੇਂ ਹੁੰਗਾਰੇ ਨਾਲ ਇੱਕ ਭਾਈਚਾਰਕ ਸੰਚਾਲਿਤ ਗਤੀਵਿਧੀ ਬਣ ਗਈ ਅਤੇ ਇਸ ਨੇ ਬੁਣਾਈ ਦੀ ਵਿੰਟੇਜ ਕਲਾ ਨੂੰ ਮੁੜ ਸੁਰਜੀਤ ਕੀਤਾ।
'ਨਿਟਾਥੌਨ', ਵਿਸ਼ੇਸ਼ ਬੁਣਾਈ ਮੁਹਿੰਮ ਦਾ ਇੱਕ ਵਿਲੱਖਣ ਵਿਚਾਰ, ਮੁੱਖ ਤੌਰ 'ਤੇ ਕਠੋਰ ਸਰਦੀਆਂ ਦੌਰਾਨ ਵੰਚਿਤ ਅਤੇ ਗ਼ਰੀਬ ਲੋਕਾਂ ਨੂੰ ਦਿਲਾਸਾ ਦੇਣ ਅਤੇ ਬੁਣਾਈ ਦੀ ਪੁਰਾਤਨ ਕਲਾ ਨੂੰ ਪੁਨਰ ਸੁਰਜੀਤ ਕਰਨ ਲਈ ਸੰਕਲਪਿਤ ਕੀਤਾ ਗਿਆ ਸੀ। ਇਸ ਪ੍ਰਕਿਰਿਆ ਵਿੱਚ, ਹਵਾਈ ਫੌਜ ਦੀਆਂ ਮਹਿਲਾਵਾਂ ਨੂੰ ਇਸ ਉਤਪਾਦਕ ਕਲਾ ਵਿੱਚ ਕੌਸ਼ਲ ਸੰਪੰਨ ਬਣਾਇਆ ਗਿਆ, ਤਾਂ ਜੋ ਉਨ੍ਹਾਂ ਨੂੰ ਸਹੀ ਅਰਥਾਂ ਵਿੱਚ ਸਸ਼ਕਤ ਬਣਾਇਆ ਜਾ ਸਕੇ।
ਇਹ ਬੁਣੀਆਂ ਹੋਈਆਂ ਟੋਪੀਆਂ ਦੇਸ਼ ਦੇ ਬੇਘਰੇ ਅਤੇ ਗ਼ਰੀਬਾਂ ਨੂੰ ਆਉਣ ਵਾਲੇ ਸਰਦੀਆਂ ਦੇ ਮਹੀਨਿਆਂ ਦੌਰਾਨ ਆਰਾਮ ਪ੍ਰਦਾਨ ਕਰਨ ਲਈ ਦਾਨ ਕੀਤੀਆਂ ਜਾਣਗੀਆਂ। ਨਿਟਾਥੌਨ 15 ਜੁਲਾਈ 2022 ਨੂੰ ਪੂਰੇ ਭਾਰਤ ਵਿੱਚ ਸ਼ੁਰੂ ਹੋਇਆ ਅਤੇ ਅੱਜ ਏਐੱਫਡਬਲਿਊਡਬਲਿਊਏ ਦਿਵਸ ਦੇ ਜਸ਼ਨਾਂ ਨਾਲ ਸਮਾਪਤ ਹੋਇਆ।
ਏਅਰ ਫੋਰਸ ਵਾਈਵਜ਼ ਵੈਲਫੇਅਰ ਐਸੋਸੀਏਸ਼ਨ ਭਾਰਤੀ ਹਵਾਈ ਫੌਜ ਦੇ ਪਰਿਵਾਰਾਂ ਲਈ ਮੁੱਖ ਭਲਾਈ ਸੰਸਥਾ ਹੈ। ‘ਸੰਗਿਨੀ’ ਵਜੋਂ ਜਾਣੇ ਜਾਂਦੇ ਇਸ ਦੇ ਮੈਂਬਰਾਂ ਦਾ ਸਸ਼ਕਤੀਕਰਣ, ਬੱਚਿਆਂ ਦਾ ਸਰਵਪੱਖੀ ਵਿਕਾਸ, ਸਮਾਜ ਦੇ ਲੋੜਵੰਦ ਵਰਗਾਂ ਲਈ ਮਦਦ ਦਾ ਹੱਥ ਵਧਾਉਣਾ, ਇਸ ਦੇ ਮੁੱਖ ਉਦੇਸ਼ਾਂ ਵਿੱਚੋਂ ਕੁਝ ਹਨ। ਸੀਨੀਅਰ ਸਿਟੀਜ਼ਨਜ਼, ਵਿਸ਼ੇਸ਼ ਬੱਚਿਆਂ ਅਤੇ ਅਨਾਥਾਂ ਲਈ ਪਿਛਲੇ ਸਾਲਾਂ ਦੌਰਾਨ ਐਸੋਸੀਏਸ਼ਨ ਦਾ ਯੋਗਦਾਨ ਵਿਸ਼ੇਸ਼ ਜ਼ਿਕਰ ਦਾ ਹੱਕਦਾਰ ਹੈ।
********
ਐੱਸਐੱਸ/ਟੀਐੱਫਕੇ
(Release ID: 1868271)
Visitor Counter : 136