ਕੋਲਾ ਮੰਤਰਾਲਾ

ਰਾਜਸਥਾਨ ਵਿੱਚ ਕੋਲ ਇੰਡੀਆ ਲਿਮਿਟਿਡ (ਸੀਆਈਐੱਲ) 1190 ਮੈਗਾਵਾਟ ਸੌਰ ਬਿਜਲੀ ਪ੍ਰੋਜੈਕਟ ਸਥਾਪਿਤ ਕਰੇਗੀ


ਕੋਇਲਾ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਸ਼੍ਰੀ ਅਸ਼ੋਕ ਗਹਿਲੋਤ ਦੀ ਉਪਸਥਿਤੀ ਵਿੱਚ ਸਹਿਮਤੀ ਪੱਤਰ ‘ਤੇ ਦਸਤਖਤ ਕੀਤੇ ਗਏ

Posted On: 13 OCT 2022 5:10PM by PIB Chandigarh

ਸਵੱਛ ਕੋਇਲਾ ਊਰਜਾ ਦੀ ਦਿਸ਼ਾ ਵਿੱਚ ਆਪਣੇ ਵਿਵਿਧ ਪ੍ਰੋਗਰਾਮ ਦੇ ਹਿੱਸੇ ਦੇ ਰੂਪ ਵਿੱਚ, ਕੋਲ ਇੰਡੀਆ ਲਿਮਿਟਿਡ (ਸੀਆਈਐੱਲ) ਨੇ ਕੇਂਦਰੀ ਕੋਇਲਾ, ਖਾਣ ਅਤੇ ਸੰਸਦੀ ਮਾਮਲੇ ਮੰਤਰੀ ਸ਼੍ਰੀ ਪ੍ਰਲਹਾਦ ਜੋਸ਼ੀ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਸ਼੍ਰੀ ਅਸ਼ੋਕ ਗਹਿਲੋਤ ਦੀ ਉਪਸਥਿਤੀ ਵਿੱਚ ਜੈਪੁਰ ਵਿੱਚ ਅੱਜ 1190 ਮੈਗਵਾਟ ਦੀ ਸੌਰ ਬਿਜਲੀ ਪ੍ਰੋਜੈਕਟ ਵਿਕਸਿਤ ਕਰਨ ਲਈ ਰਾਜਸਥਾਨ ਬਿਜਲੀ ਉਤਪਾਦਨ ਨਿਗਮ ਲਿਮਿਟਿਡ (ਆਰਆਰਵੀਯੂਐੱਨਐੱਲ) ਦੇ ਨਾਲ ਸਹਿਮਤੀ ਪੱਤਰ ‘ਤੇ ਦਸਤਖਤ ਕੀਤੇ।

ਇਸ ਅਵਸਰ ‘ਤੇ ਸ਼੍ਰੀ ਜੋਸ਼ੀ ਨੇ ਕਿਹਾ ਕਿ ਭਾਰਤ ਦੇ ਕੋਲ ਮੋਹਰੀ 50 ਸਾਲਾਂ ਲਈ ਕਾਫੀ ਕੋਇਲਾ ਭੰਡਾਰ ਹੈ। ਹੁਣ ਸਵੱਛ ਕੋਇਲੇ ਦਾ ਉਤਪਾਦਨ ਕਰਨ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਇਸ ਦਿਸ਼ਾ ਵਿੱਚ ਕਦਮ ਉਠਾਏ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਵਰਤਮਾਨ ਵਿੱਚ ਅੱਠ ਮਿਲੀਆਨ ਟਨ ਸਟਾਕ ਉਪਲਬਧ ਹੈ ਅਤੇ ਰਾਜ ਸਰਕਾਰ ਨੂੰ ਆਵਾਜਾਈ ਰੁਕਾਵਟਾਂ ਨੂੰ ਦੂਰ ਕਰਨ ਲਈ ਨਵੀਨ ਸਮਾਧਾਨਾਂ ‘ਤੇ ਜ਼ੋਰ ਦੇਣਾ ਚਾਹੀਦਾ ਹੈ।

ਸ਼੍ਰੀ ਜੋਸ਼ੀ ਨੇ ਕਿਹਾ ਕਿ ਕੋਇਲੇ ਦੇ ਆਵਾਜਾਈ ਲਈ ਹੁਣ ਰੇਲ ਸਹਿ ਸਮੁੰਦਰੀ ਮਾਰਗ ਨੂੰ ਪ੍ਰਾਥਮਿਕਤਾ ਦਿੱਤੀ ਜਾਂਦੀ ਹੈ ਤਾਕਿ ਆਵਾਜਾਈ ਵਿੱਚ ਲਗਣ ਵਾਲਾ ਸਮਾਂ ਘੱਟ ਹੋਵੇ। ਸ਼੍ਰੀ ਜੋਸ਼ੀ ਨੇ ਕਿਹਾ ਕਿ ਸਾਰੇ ਰਾਜਾਂ ਵਿੱਚ ਬਿਜਲੀ ਦੀਆਂ ਸਮੱਸਿਆਵਾਂ ਦੇ ਸਮਾਧਾਨ ਲਈ ਕਦਮ ਉਠਾਏ ਜਾ ਰਹੇ ਹਨ ਤੇ ਸਾਰੇ ਰਾਜਾਂ ਵਿੱਚ ਬਿਜਲੀ ਦੀ ਜ਼ਰੂਰਤ ਨੂੰ ਪੂਰਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਵਿਕਸਿਤ ਬਣਾਕੇ,  ਨਵੇਂ ਭਾਰਤ ਦੇ ਲਈ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕੀਤਾ ਜਾਵੇਗਾ।

ਸੀਆਈਐੱਲ ਦੇ ਚੇਅਰਮੈਨ ਸ਼੍ਰੀ ਪ੍ਰਮੋਦ ਅਗ੍ਰਵਾਲ ਅਤੇ ਆਰਆਰਵੀਯੂਐੱਨ ਦੇ ਸੀਐੱਮਡੀ ਸ਼੍ਰੀ ਰਾਜੇਸ਼ ਕੁਮਾਰ ਸ਼ਰਮਾ ਨੇ ਪ੍ਰਸਤਾਵਿਤ ਪ੍ਰੋਜੈਕਟ ਦੇ ਲਈ ਸਹਿਮਤੀ ਪੱਤਰ ‘ਤੇ ਦਸਤਖਤ ਕੀਤੇ। ਇਸੇ ਨੂੰ ਰਾਜਸਥਾਨ ਦੇ ਮੋਹਰੀ ਸੌਰ ਪਾਰਕ ਵਿੱਚ ਸਥਾਪਿਤ ਕੀਤਾ ਜਾਵੇਗਾ। ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਦੇ ਅਲਟ੍ਰਾ ਮੈਗਾ ਰੀਨਿਊਏਬਲ ਐਨਰਜੀ ਪਾਵਰ ਪਾਰਕ ਦੇ ਤਹਿਤ ਇਸ ਨੂੰ ਮੰਜ਼ੂਰ ਕੀਤਾ ਗਿਆ ਹੈ। ਇਹ ਸਵੱਛ ਕੋਇਲਾ ਊਰਜਾ ਲਈ ਆਪਣੇ ਵਿਵਿਧ ਪ੍ਰੋਗਰਾਮ ਦੇ ਹਿੱਸੇ ਦੇ ਰੂਪ ਵਿੱਚ ਸੀਆਈਐੱਲ ਦੇ ਸੌਰ ਬਿਜਲੀ ਉਤਪਾਦਨ ਦੇ ਯਤਨਾਂ ਨੂੰ ਹੁਲਾਰਾ ਦੇਣਗੇ। ਇਹ ਪ੍ਰੋਜੈਕਟ ਚਰਣਬੱਧ ਤਰੀਕੇ ਨਾਲ ਸ਼ੁਰੂ ਹੋਵੇਗੀ ਅਤੇ ਸਵੱਛ ਬਿਜਲੀ ਪ੍ਰਦਾਨ ਕਰਨ ਦੇ ਇਲਾਵਾ ਇਸ ਨਾਲ ਰਾਜ ਵਿੱਚ ਰੋਜ਼ਗਾਰ ਪੈਦਾ ਹੋਣ ਦੀ ਵੀ ਸੰਭਾਵਨਾ ਹੈ।

ਇਸ ਅਵਸਰ ‘ਤੇ ਰਾਜਸਥਾਨ ਸਰਕਾਰ ਦੇ ਬਿਜਲੀ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਭੰਵਰ ਸਿੰਘ ਭਾਟੀ, ਭਾਰਤ ਸਰਕਾਰ ਦੇ ਕੋਇਲਾ ਮੰਤਰਾਲੇ ਵਿੱਚ ਸਕੱਤਰ ਡਾ. ਏ.ਕੇ. ਜੈਨ ਅਤੇ ਰਾਜਸਥਾਨ ਸਰਕਾਰ ਦੀ ਮੁੱਖ ਸਕੱਤਰ ਸ਼੍ਰੀਮਤੀ ਊਸ਼ਾ ਸ਼ਰਮਾ ਵੀ ਮੌਜੂਦ ਸਨ।

******

RS/AV



(Release ID: 1867805) Visitor Counter : 98


Read this release in: English , Urdu , Hindi