ਹੁਨਰ ਵਿਕਾਸ ਤੇ ਉੱਦਮ ਮੰਤਰਾਲਾ
ਸਕਿੱਲ ਇੰਡੀਆ ਪ੍ਰੋਗਰਾਮ ਨੇ ਕਬਾਇਲੀ ਸਮੁਦਾਏ ਵਿੱਚ ਕੌਸ਼ਲ ਵਿਕਾਸ ਨੂੰ ਹੁਲਾਰਾ ਦੇਣ ਲਈ ਗ੍ਰਾਮੀਣ ਉੱਦਮੀ ਪ੍ਰੋਜੈਕਟ ਦੇ ਤਹਿਤ ਟ੍ਰੇਂਡ ਉਮੀਦਵਾਰਾਂ ਨੂੰ ਪ੍ਰਮਾਣ-ਪੱਤਰ ਪ੍ਰਦਾਨ ਕੀਤੇ
ਸਮਾਰੋਹ ਵਿੱਚ ਕੁੱਲ 165 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ
ਇਸ ਪ੍ਰੋਗਰਾਮ ਦਾ ਪ੍ਰਮੁੱਖ ਉਦੇਸ਼ ਭਾਰਤ ਦੇ ਕਬਾਇਲੀ ਸਮੁਦਾਏ ਨੂੰ ਇਲੈਕਟ੍ਰੀਸ਼ਿਅਨ ਅਤੇ ਸੌਰ ਊਰਜਾ ਪਲਾਂਟ ਸਥਾਪਿਤ ਕਰਨ ਵਾਲੇ ਤਕਨੀਸ਼ੀਅਨ ਜਿਹੀ ਨੌਕਰੀ ਦੀ ਭੂਮਿਕਾਵਾਂ ਵਿੱਚ ਟ੍ਰੇਨਿੰਗ ਪ੍ਰਦਾਨ ਕਰਨਾ ਅਤੇ ਉਨ੍ਹਾਂ ਨੂੰ ਸਸ਼ਕਤ ਬਣਾਉਣਾ ਹੈ
Posted On:
13 OCT 2022 6:47PM by PIB Chandigarh
ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ (ਐੱਮਐੱਸਡੀਈ) ਨੇ ਭਾਰਤ ਦੇ ਕਬਾਇਲੀ ਸਮੁਦਾਏ ਵਿੱਚ ਅਰਥਿਕ ਸਮ੍ਰਿੱਧੀ ਨੂੰ ਹੁਲਾਰਾ ਦੇਣ ਅਤੇ ਉਨ੍ਹਾਂ ਨੂੰ ਮੁੱਖ ਧਾਰਾ ਵਿੱਚ ਅੱਗੇ ਲੈ ਕੇ ਆਉਣ ਲਈ ਰਾਸ਼ਟਰੀ ਕੌਸ਼ਲ ਵਿਕਾਸ ਨਿਗਮ ਦੁਆਰਾ ਵਿੱਤ ਪੋਸ਼ਿਤ ਪ੍ਰੋਗਰਾਮ ਗ੍ਰਾਮੀਣ ਉੱਦਮੀ ਪ੍ਰੋਜੈਕਟ ਦੇ ਦੂਜੇ ਪੜਾਅ ਦੇ ਤਹਿਤ 165 ਵਿਦਿਆਰਥੀਆਂ ਨੂੰ ਪ੍ਰਮਾਣ ਪੱਤਰ ਪ੍ਰਦਾਨ ਕੀਤੇ। ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਖਤ ਮਿਹਨਤ ਲਈ ਸਨਮਾਨਿਤ ਕੀਤਾ ਗਿਆ ਅਤੇ ਪ੍ਰਮਾਣ ਪੱਤਰ ਸੌਂਪੇ ਗਏ।
ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪ੍ਰਾਥਮਿਕ ਕਾਰਜਬਲ ਵਿੱਚ ਕਬਾਇਲੀ ਸਮੁਦਾਏ ਦੀ ਭਾਗੀਦਾਰੀ ‘ਤੇ ਵਿਸ਼ੇਸ਼ ਬਲ ਦਿੱਤਾ ਹੈ। ਪ੍ਰਧਾਨ ਮੰਤਰੀ ਦੇ ਮਾਰਗਦਰਸ਼ਨ ਵਿੱਚ ਕਬਾਇਲੀ ਸਮੁਦਾਏ ਨੂੰ ਉਨ੍ਹਾਂ ਦੇ ਸੰਬੰਧਿਤ ਭੂਗੌਲਿਕ ਖੇਤਰਾਂ ਵਿੱਚ ਹੀ ਉਨ੍ਹਾਂ ਦਾ ਸਮੁੱਚੇ ਤੌਰ ‘ਤੇ ਵਿਕਾਸ ਸੁਨਿਸ਼ਚਿਤ ਕਰਨ ਲਈ ਅਤੇ ਉਨ੍ਹਾਂ ਨੂੰ ਆਤਮ ਨਿਰਭਰ ਬਣਾਉਣ ਲਈ ਲਗਾਤਾਰ ਪ੍ਰਯਾਸ ਕੀਤੇ ਜਾ ਰਹੇ ਹਨ।
ਇਹ ਪ੍ਰੋਗਰਾਮ ਸੇਵਾ ਭਾਰਤੀ ਅਤੇ ਯੁਵਾ ਵਿਕਾਸ ਕਮੇਟੀ ਦੀ ਸਾਂਝੇਦਾਰੀ ਵਿੱਚ ਆਯੋਜਿਤ ਕੀਤਾ ਗਿਆ। ਝਾਰਖੰਡ ਦੇ ਰਾਜਪਾਲ ਸ਼੍ਰੀ ਰਮੇਸ਼ ਬੈਸ, ਕੌਸਲ ਵਿਕਾਸ ਅਤੇ ਉੱਦਮਤਾ ਰਾਜ ਮੰਤਰੀ ਸ਼੍ਰੀ ਰਾਜੀਵ ਚੰਦਰਸ਼ੇਖਰ, ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਵਿੱਚ ਸਕੱਤਰ ਸ਼੍ਰੀ ਅਤੁਲ ਕੁਮਾਰ ਤਿਵਾਰੀ, ਐੱਨਐੱਸਡੀਸੀ ਦੇ ਮੁੱਖ ਉਪਰੇਟਿੰਗ ਅਧਿਕਾਰੀ ਸ਼੍ਰੀ ਵੇਦ ਮਣੀ ਤਿਵਾਰੀ, ਰਾਸ਼ਟਰੀ ਅਨੁਸੂਚਿਤ ਕਬਾਇਲੀ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਹਰਸ਼ ਚੌਹਾਨ, ਸਾਂਸਦ ਅਤੇ ਅਨੁਸੂਚਿਤ ਜਨ ਜਾਤੀ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਸਮੀਰ ਉਰਾਵਨ ਆਦਿ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਆਦਿਵਾਸੀ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਸ ਅਵਸਰ ‘ਤੇ ਐੱਨਐੱਸਡੀਸੀ ਡਿਜਿਟਲ ਦੇ ਰਾਹੀਂ ਰਜਿਸਟ੍ਰੇਸ਼ਨ ਦਾ ਲਿੰਕ http://grameenudhyami.org/ ਵੀ ਲਾਂਚ ਕੀਤਾ ਗਿਆ।
ਕਬਾਇਲੀ ਸਮੁਦਾਏ ਦੇ ਸਮਾਵੇਸ਼ੀ ਅਤੇ ਟਿਕਾਊ ਵਿਕਾਸ ਲਈ ਕੌਸ਼ਲ ਟ੍ਰੇਨਿੰਗ ਵਧਾਉਣ ਦੇ ਉਦੇਸ਼ ਨਾਲ ਗ੍ਰਾਮੀਣ ਉੱਦਮੀ ਪ੍ਰੋਜੈਕਟ ਸ਼ੁਰੂ ਕੀਤੀ ਗਈ ਸੀ। ਇਸ ਪਹਿਲ ਦੇ ਤਹਿਤ, ਲਾਭਾਰਥੀਆਂ ਨੂੰ ਉਨ੍ਹਾਂ ਦੀ ਰੋਜ਼ਗਾਰ ਸਮਰੱਥਾ ਵਧਾਉਣ ਲਈ ਕੁਸ਼ਲ ਅਤੇ ਬਹੁ-ਕੁਸ਼ਲ ਬਣਾਇਆ ਗਿਆ। ਇਹ ਪ੍ਰੋਗਰਾਮ ਸਥਾਨਿਕ ਅਤੇ ਗ੍ਰਾਮੀਣ ਦੋਨੋ ਪ੍ਰਕਾਰ ਦੀਆਂ ਅਰਥਵਿਵਸਥਾਵਾਂ ਵਿੱਚ ਰੋਜ਼ਗਾਰ ਦੇ ਅਵਸਰ ਪ੍ਰਦਾਨ ਕਰਨ ‘ਤੇ ਵੀ ਧਿਆਨ ਕੇਂਦ੍ਰਿਤ ਕਰਦਾ ਹੈ।
ਇਹ ਪ੍ਰੋਜੈਕਟ ਛੇ ਰਾਜਾਂ – ਮਹਾਰਾਸ਼ਟਰ, ਰਾਜਸਥਾਨ, ਛੱਤੀਸਗੜ੍ਹ, ਮੱਧ ਪ੍ਰਦੇਸ਼, ਝਾਰਖੰਡ ਅਤੇ ਗੁਜਰਾਤ ਵਿੱਚ ਚਲਾਈ ਜਾ ਰਹੀ ਹੈ। ਇਹ ਪਹਿਲ ਦੀ ਸੰਕਲਪ ਨੂੰ ਮਾਣਯੋਗ ਕੌਸ਼ਲ ਵਿਕਾਸ ਅਤੇ ਉਦੱਮਤਾ ਰਾਜ ਮੰਤਰੀ ਸ਼੍ਰੀ ਰਾਜੀਵ ਚੰਦਰਸ਼ੇਖਰ, ਕੌਸ਼ਲ ਵਿਕਾਸ ਅਤੇ ਉਦੱਮਤਾ ਮੰਤਰਾਲੇ (ਐੱਮਐੱਸਡੀਈ), ਐੱਸਡੀਈ ਅਤੇ ਆਦਿਵਾਸੀ ਸਾਂਸਦਾਂ ਦੁਆਰਾ ਸ਼ੁਰੂ ਕੀਤਾ ਗਿਆ ਸੀ।
ਸਿਖਿਆਰਥੀਆਂ ਨੂੰ ਇਲੈਕਟ੍ਰੀਸ਼ੀਅਨ ਅਤੇ ਸੌਰ ਊਰਜਾ ਪਲਾਂਟ ਸਥਾਪਿਤ ਕਰਨ ਵਾਲੇ ਤਕਨੀਸ਼ੀਅਨ, ਦੋ ਪਹੀਆ ਵਾਹਨ ਦੀ ਮੁਰੰਮਤ ਅਤੇ ਰੱਖ-ਰਖਾਅ ਮਕੈਨਿਕਸ ਲਈ ਸੂਚਨਾ ਟੈਕਨੋਲੋਜੀ/ ਆਈਟੀਈਐੱਸ ਜਿਹੇ ਈ-ਗਵਰਨੈਸ ਕਰਮਚਾਰੀ ਅਤੇ ਜੈਵਿਕ ਖੇਤੀਬਾੜੀ ਅਤੇ ਮਸ਼ਰੂਮ ਉਤਪਾਦਕ ਜਿਹੇ ਤਮਾਮ ਭੂਮਿਕਾਵਾਂ ਵਿੱਚ ਟ੍ਰੇਂਡ ਕੀਤਾ ਜਾ ਰਿਹਾ ਹੈ।
ਇਸ ਅਵਸਰ ‘ਤੇ ਝਾਰਖੰਡ ਦੇ ਰਾਜਪਾਲ ਸ਼੍ਰੀ ਰਮੇਸ਼ ਬੈਸ ਨੇ ਕਿਹਾ ਕਿ ਸਕਿੱਲ ਇੰਡੀਆ ਮਿਸ਼ਨ ਨੂੰ ਹੁਲਾਰਾ ਦੇਣ ਲਈ ਕਬਾਇਲੀ ਨੌਜਵਾਨਾਂ ਦਰਮਿਆਨ ਕੌਸ਼ਲ ਵਿਕਾਸ ਅਤੇ ਉਦੱਮਤਾ ਨੂੰ ਹੁਲਾਰਾ ਦੇਣ ਦੇ ਉਦੇਸ਼ ਤੋਂ ਰਾਂਚੀ ਵਿੱਚ ਗ੍ਰਾਮੀਣ ਉੱਦਮੀ ਪ੍ਰੋਜੈਕਟ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਨੇ ਇਸ ਪ੍ਰੋਗਰਾਮ ਦੇ ਤਹਿਤ ਟ੍ਰੇਂਡ 165 ਉਮੀਦਵਾਰਾਂ ਨੂੰ ਵਧਾਈ ਦਿੱਤੀ।
ਸ਼੍ਰੀ ਰਮੇਸ਼ ਬੈਸ ਨੇ ਦੇਸ਼ ਦੇ ਕਬਾਇਲੀ ਨੌਜਵਾਨਾਂ ਨੂੰ ਬਹੁ-ਕੌਸ਼ਲ ਪ੍ਰਦਾਨ ਕਰਨ ਲਈ ਸੇਵਾ ਭਾਰਤੀ ਅਤੇ ਯੁਵਾ ਵਿਕਾਸ ਕਮੇਟੀ ਦੇ ਨਾਲ ਸਾਂਝੇਦਾਰੀ ਕਰਨ ਲਈ ਐੱਨਐੱਸਡੀਸੀ ਦੀ ਸ਼ਾਲਾਘਾ ਕੀਤੀ। ਗ੍ਰਾਮ ਸੰਸਦੀ ਸੰਕੁਲ ਪ੍ਰੋਜੈਕਟ ਦਾ ਟੀਚਾ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਅਤੇ ਕਿਸਾਨ ਕ੍ਰੇਡਿਟ ਕਾਰਡ ਯੋਜਨਾ ਦੇ ਤਹਿਤ ਈ-ਹੈਲਥ ਕਾਰਡ ਦੇ ਨਾਲ 77,000 ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਲਾਭ ਪਹੁੰਚਾਉਣਾ ਹੈ। ਰਾਜਪਾਲ ਨੇ ਕਿਹਾ ਕਿ ਇਸ ਸੰਦਰਭ ਵਿੱਚ ਗਾਂਧੀ ਜੀ ਨੇ ਨੌਜਵਾਨਾਂ ਨੂੰ ਵਿਵਸਾਇਕ ਟ੍ਰੇਨਿੰਗ ਦੇਣ ‘ਤੇ ਜ਼ੋਰ ਦਿੱਤਾ ਸੀ ਤਾਕਿ ਉਹ ਸਵਾਵਲੰਬੀ ਬਣੇ ਅਤੇ ਭਾਰਤ ਨੂੰ ਆਤਮਨਿਰਭਰ ਬਣਾਉਣ ਵਿੱਚ ਸਹਾਇਤਾ ਕਰੇ।
ਸ਼੍ਰੀ ਰਾਜੀਵ ਚੰਦਰਸ਼ੇਖਰ ਨੇ ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਕੌਸ਼ਲ ਪ੍ਰਾਪਤੀ ਹੀ ਸਮ੍ਰਿਧੀ ਦਾ ਪਾਸਪੋਰਟ ਹੈ ਅਤੇ ਇਸ ਦਾ ਉਦੇਸ਼ ਸਥਾਨਕ ਗ੍ਰਾਮੀਣ ਅਰਥਵਿਵਸਥਾਵਾਂ ਨੂੰ ਮਜ਼ਬੂਤ ਕਰਨਾ ਅਤੇ ਵਿਦੇਸ਼ ਵਿੱਚ ਪ੍ਰਵਾਸ ਨੂੰ ਸੀਮਿਤ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਪਹਿਲੇ ਹੀ ਬਾਰ-ਬਾਰ ਕੌਸ਼ਲ ਅਤੇ ਬਹੁ-ਕੌਸ਼ਲ ਦੇ ਮਹੱਤਵ ਨੂੰ ਦੋਹਰਾ ਚੁੱਕੇ ਹਨ।
ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਹੈ ਕਿ ਇਸ ਤਰ੍ਹਾਂ ਦੇ ਪ੍ਰੋਜੈਕਟਾਂ ਨਾਲ ਕਬਾਇਲੀ ਸਮੁਦਾਏ ਨੂੰ ਆਪਣਾ ਵਿਵਸਾਇਕ ਸ਼ੁਰੂ ਕਰਨ ਵਿੱਚ ਮਦਦ ਮਿਲੇਗੀ ਅਤੇ ਸਵੈ ਦੇ ਨਾਲ-ਨਾਲ ਦੂਜਿਆ ਲਈ ਆਜੀਵਿਕਾ ਉਪਲਬਧ ਕਰਵਾਉਣ ਦੇ ਅਧਿਕ ਅਵਸਰ ਪੈਦਾ ਹੋਣਗੇ।
ਭਾਰਤ ਸਰਕਾਰ ਨੇ ਦੋ ਕਰੋੜ ਤੋਂ ਅਧਿਕ ਨੌਜਵਾਨਾਂ ਨੂੰ ਕੌਸ਼ਲ ਨਾਲ ਸੰਪੰਨ ਬਣਾਇਆ ਹੈ ਅਤੇ ਬਹੁਤ ਸਾਰੇ ਲੋਕਾਂ ਨੂੰ ਸਵੈਰੋਜ਼ਗਾਰ ਦਾ ਅਵਸਰ ਦਿੱਤਾ ਗਿਆ ਹੈ। ਰਾਜਮੰਤਰੀ ਨੇ ਕਿਹਾ ਕਿ ਸਾਨੂੰ ਹਮੇਸ਼ਾ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਕੌਸ਼ਲ ਹੀ ਪਿੰਡਾਂ ਨੂੰ ਆਤਮਨਿਰਭਰ ਬਣਾਉਣ ਦਾ ਇੱਕਮਾਤਰ ਰਸਤਾ ਹੈ ਅਤੇ ਇਹ ਇੱਕ ਉੱਜਵਲ ਅਤੇ ਸਮਾਵੇਸ਼ੀ ਭਵਿੱਖ ਦਾ ਮਾਰਗ ਪ੍ਰਸ਼ਸਤ ਕਰਦਾ ਹੈ।
ਐੱਨਐੱਸਡੀਸੀ ਦੇ ਮੁੱਖ ਓਪਰੇਟਿੰਗ ਅਧਿਕਾਰੀ ਵੇਦ ਮਣੀ ਤਿਵਾਰੀ ਨੇ ਸਿਖਿਆਰਥੀ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਗ੍ਰਾਮੀਣ ਉੱਦਮੀ ਪ੍ਰੋਜੈਕਟ ਕਬਾਇਲੀ ਸਮੁਦਾਏ ਦੇ ਬਹੁ-ਕੌਸ਼ਲ ਅਤੇ ਰੋਜ਼ਗਾਰ ਦੇ ਅਵਸਰਾਂ ਨੂੰ ਵਧਾਉਣ ਲਈ ਉਨ੍ਹਾਂ ਵਿੱਚ ਉੱਦਮਸ਼ੀਲਤਾ ਕੌਸ਼ਲ ਉਤਪੰਨ ਕਰਨ ਵਿੱਚ ਇੱਕ ਬੇਮਿਸਾਲ ਕਾਰਜ ਕਰ ਰਹੀ ਹੈ।
ਟ੍ਰੇਨਿੰਗ ਦੇ ਪਹਿਲੇ ਪੜਾਅ ਲਈ ਗ੍ਰਾਮੀਣ ਖੇਤਰਾਂ ਨੂੰ ਉਮੀਦਵਾਰਾਂ ਨੂੰ ਜੁਟਾਇਆ ਗਿਆ ਅਤੇ ਉਨ੍ਹਾਂ ਦੇ ਆਵਾਜਾਈ ਭੋਜਨ ਅਤੇ ਰਹਿਣ ਦੀ ਵਿਵਸਥਾ ਕੀਤੀ ਗਈ ਤਾਕਿ ਉਹ ਸਿੱਖਣ ਦੇ ਅਵਸਰ ਨਾਲ ਨਾ ਚੁੱਕੇ। ਮੱਧ ਪ੍ਰਦੇਸ਼ ਦੇ ਭੋਪਾਲ ਵਿੱਚ ਮਈ 2022 ਵਿੱਚ ਸੱਤ ਬੈਚਾਂ ਵਿੱਚ 157 ਉਮੀਦਵਾਰਾਂ ਦਾ ਟ੍ਰੇਨਿੰਗ ਸ਼ੁਰੂ ਹੋਇਆ ਅਤੇ ਲਗਭਗ 133 ਉਮੀਦਵਾਰਾਂ ਨੇ 27 ਜੂਨ, 2022 ਨੂੰ ਸਫਲਤਾਪੂਰਵਕ ਟ੍ਰੇਨਿੰਗ ਪੂਰੀ ਕੀਤੀ
ਪ੍ਰਾਯੋਗਿਕ ਪ੍ਰੋਜੈਕਟ ਦਾ ਪੜਾਅ-II ਅਗਸਤ ਵਿੱਚ ਰਾਂਚੀ ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਸੇਵਾ ਭਾਰਤੀ ਕੇਂਦਰ ਦੇ ਰਾਹੀਂ ਯੁਵਾ ਵਿਕਾਸ ਕਮੇਟੀ ਦੁਆਰਾ ਇਸ ਨੂੰ ਲਾਗੂਕਰਨ ਕੀਤਾ ਜਾ ਰਿਹਾ ਹੈ। ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਤਤਵਾਵਧਾਨ ਵਿੱਚ ਐੱਨਐੱਸਡੀਸੀ ਨੇ ਸੇਵਾ ਭਾਰਤੀ ਕੇਂਦਰ ਕੌਸ਼ਲ ਵਿਕਾਸ ਕੇਂਦਰ ਵਿੱਚ ਸੈਕਟਰ ਕੌਸ਼ਲ ਪਰਿਸ਼ਦਾਂ (ਐੱਸਐੱਸਸੀ) ਦੇ ਮਾਧਿਅਮ ਰਾਹੀਂ ਪ੍ਰਯੋਗਸ਼ਾਲਾਵਾਂ ਅਤੇ ਕਲਾਸਰੂਮ ਦੀ ਸਥਾਪਨਾ ਵਿੱਚ ਸਹਾਇਤਾ ਕੀਤੀ ਹੈ।
*****
ਐੱਮਜੇਪੀਐੱਸ/ਏਕੇ
(Release ID: 1867781)
Visitor Counter : 126