ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਐੱਨਐੱਚਏਆਈ ਇਨਵਾਈਟ ਨੇ ਅਨੁਵਰਤੀ ਜਨਤਕ ਨਿਰਗਮ ਦੇ ਮਾਧਿਅਮ ਰਾਹੀਂ ਧਨ ਜੁਟਾਇਆ

Posted On: 12 OCT 2022 7:06PM by PIB Chandigarh

ਭਾਰਤ ਸਰਕਾਰ ਦੀ ਰਾਸ਼ਟਰੀ ਮੁਦਰੀਕਰਣ ਪਾਈਪਲਾਈਨ ਵਿੱਚ ਸਹਿਯੋਗ ਕਰਨ ਲਈ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ (ਐੱਨਐੱਚਏਆਈ) ਦੁਆਰਾ ਪ੍ਰਾਯੋਜਿਤ ਬੁਨਿਆਦੀ ਢਾਂਚਾ ਨਿਵੇਸ਼ ਟਰੱਸਟ ਰਾਸ਼ਟਰੀ ਰਾਜਮਾਰਗ ਇਨਫ੍ਰਾ ਟੱਰਸਟ (ਐੱਨਐੱਚਏਆਈ ਇਨਵਾਈਟ) ਨੇ ਐੱਨਐੱਚਏਆਈ ਤੋਂ ਤਿੰਨ ਅਤਿਰਿਕਤ ਸੜਕ ਪ੍ਰੋਜੈਕਟਾਂ ਦੇ ਅਧਿਗ੍ਰਹਿਣ ਲਈ ਅੰਸ਼ਿਕ ਵਿੱਤ ਪੋਸ਼ਣ ਲਈ ਆਪਣੀ ਇਕਾਈਆਂ ਦੇ ਪਲੇਸਮੈਂਟ ਦੇ ਰਾਹੀਂ ਘਰੇਲੂ ਅਤੇ ਅੰਤਰਰਾਸ਼ਟਰੀ ਨਿਵੇਸ਼ਕਾਂ ਤੋਂ 1,430 ਕਰੋੜ ਰੁਪਏ ਦੀ ਰਾਸ਼ੀ ਜੁਟਾਈ ਹੈ। 

ਸੰਸਥਾਗਤ ਨਿਵੇਸ਼ਕਾਂ ਦੇ ਨਾਲ ਇਕਾਈਆਂ ਦੀ ਨਿਯੁਕਤੀ ਵਿੱਚ ਦੋਨੋ ਮੌਜੂਦਾ ਨਿਵੇਸ਼ਕਾਂ ਅਤੇ ਨਵੇਂ ਨਿਵੇਸ਼ਕ ਦੀ ਮਜ਼ਬੂਤ ਮੰਗ ਦੇਖੀ ਗਈ। ਮੌਜੂਦਾ ਨਿਵੇਸ਼ਕਾਂ ਨੇ ਇਸ ਪ੍ਰਕਿਰਿਆ ਵਿੱਚ ਹਿੱਸਾ ਲੈ ਕੇ ਆਪਣੀ ਪ੍ਰਤੀਬੱਧਤਾ ਵਿਅਕਤ ਕੀਤੀ। ਕੇਨਡਾ ਪੈਨਸ਼ਨ ਪਲਾਨ ਇਨਵੇਸਟਮੈਂਟ ਬੋਰਡ, ਓਨਟਾਰੀਓ ਟੀਚਰਜ਼ ਪੈਨਸ਼ਨ ਪਲਾਨ ਬੋਰਡ, ਭਾਰਤੀ ਸਟੇਟ ਬੈਂਕ, ਐੱਸਬੀਆਈ ਪੈਨਸ਼ਨ ਫੰਡ, ਐੱਸਬੀਆਈ ਮਿਊਚੁਅਲ ਫੰਡ ਆਈਓਸੀਐੱਲ ਕਰਮਚਾਰੀ ਭਵਿੱਖ ਨਿਧੀ, ਐੱਲਐਂਡਟੀ ਕਰਮਚਾਰੀ ਭਵਿੱਖ ਨਿਧੀ

ਰਾਜਸਥਾਨ ਰਾਜ ਬਿਜਲੀ ਕਰਮਚਾਰੀ ਪੈਨਸ਼ਨ ਫੰਡ, ਟਾਟਾ ਏਆਈਜੀ ਅਤੇ ਸਟਾਰ ਯੂਨੀਅਨ ਦਾਈਚੀ ਲਾਈਫ ਇੰਸ਼ੋਰੈਂਸ ਸਹਿਤ ਕਈ ਸੰਸਥਾਨਗਤ ਨਿਵੇਸ਼ਕਾਂ ਨੇ ਇਕਾਈਆਂ ਨੂੰ ਸਬਸਕ੍ਰਾਈਬ ਕੀਤਾ ਹੈ। ਐੱਨਐੱਚਏਆਈ ਨੇ ਘੱਟ ਤੋਂ ਘੱਟ 15% ਦੀ ਯੂਨਿਟਹੋਲਡਿੰਗ ਬਣਾਏ ਰੱਖਣ ਲਈ ਤਰਜੀਹੀ ਵੰਡ ਦੇ ਰਾਹੀਂ ਇਕਾਈਆਂ ਨੂੰ ਸਬਸਕ੍ਰਾਈਬ ਕੀਤਾ ਹੈ। ਇਕਾਈਆਂ ਨੂੰ ਬੁਕ ਬਿਲਡ ਪ੍ਰੋਸੈਸ ਦੇ ਰਾਹੀਂ 109 ਰੁਪਏ ਪ੍ਰਤੀ ਯੂਨਿਟ ‘ਤੇ 107.12 ਰੁਪਏ ਪ੍ਰਤੀ ਯੂਨਿਟ ਦੇ ਫਲੋਰ ਪ੍ਰਾਈਸ ਤੋਂ ਅਧਿਕ ਪ੍ਰੀਮੀਅਰ ‘ਤੇ ਸਬਸਕ੍ਰਾਈਬ ਕੀਤਾ ਗਿਆ ਹੈ।

ਉਪਰੋਕਤ ਦੇ ਇਲਾਵਾ, ਐੱਐਚਏਆਈ ਇਨਵਾਈਟ ਨੇ 1,500 ਕਰੋੜ ਰਪੁਏ ਜੁਟਾਉਣ ਲਈ ਗੈਰ-ਪਰਿਵਰਤਨਸ਼ੀਲ ਡਿਬੈਂਚਰ (ਐੱਨਸੀਡੀ) ਜਾਰੀ ਕਰਨ ਲਈ ਸੇਬੀ ਦੇ ਕੋਲ ਵੰਡ ਮੈਗਜ਼ੀਨ ਵੀ ਦਾਖਿਲ ਕੀਤੀ ਹੈ। ਐੱਨਸੀਡੀ ਅਰਥ-ਸਲਾਨਾ ਭੁਗਤਾਨ 7.90% ਦਾ ਕੂਪਨ ਲੈ ਜਾਵੇਗਾ ਅਤੇ ਖੁਦਰਾ ਅਤੇ ਸੰਸਥਾਗਤ ਦੋਨਾਂ ਨਿਵੇਸ਼ਕਾਂ ਦੁਆਰਾ ਮੈਂਬਰਸ਼ਿਪ ਲਈ ਉਪਲਬਧ ਹੋਵੇਗਾ।

ਐੱਨਐੱਚਏਆਈ ਇਨਵਾਈਟ ਦੁਆਰਾ ਇਕਾਈਆਂ ਨੂੰ ਅਨੁਵਰਤੀ ਨਿਰਗਮ ਜਾਰੀ ਕਰਨ ਦੀ ਸਫਲਤਾ ਸੂਝਵਾਨ ਸੰਸਥਾਗਤ ਨਿਵੇਸ਼ਕ ਦੇ ਪ੍ਰਤੀ ਇਸ ਦੇ ਆਕਰਸ਼ਣ ਨੂੰ ਪ੍ਰਦਰਸ਼ਿਤ ਕਰਦੀ ਹੈ। ਇਸ ਦੌਰ ਵਿੱਚ ਉਨ੍ਹਾਂ ਦੀ ਭਾਗੀਦਾਰੀ ਰਾਸ਼ਟਰੀ ਮੁਦਰੀਕਰਣ ਪਾਈਪਲਾਈਨ ਦਾ ਸਮਰਥਨ ਕਰਦੀ ਹੈ ਜਿਸ ਵਿੱਚ ਐੱਨਐੱਚਏਆਈ ਦਾ ਸਭ ਤੋਂ ਵੱਡਾ ਹਿੱਸਾ ਹੈ ਅਤੇ ਇਹ ਦੇਸ਼ ਵਿੱਚ ਸੜਕ ਖੇਤਰ ਦੇ ਵਿਕਾਸ ਦੇ ਪ੍ਰਧਾਨ ਮੰਤਰੀ ਅਤੇ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਦੇ ਵਿਜ਼ਨ ਦੇ ਲਈ ਮਹੱਤਵਪੂਰਨ ਹੈ।

ਐੱਨਐੱਚਏਆਈ ਚੇਅਰਪਰਸਨ ਅਲਕਾ ਉਪਾਧਿਆਏ ਨੇ ਕਿਹਾ ਇਤਿਹਾਸਿਕ ਰੂਪ ਤੋਂ ਐੱਨਐੱਚਏਆਈ ਇਨਵਾਈਟ ਨੇ ਇੱਕ ਪਾਰਦਰਸ਼ੀ ਅਤੇ ਬਜ਼ਾਰ ਸੰਚਾਲਿਤ ਪ੍ਰਕਿਰਿਆ ਦੇ ਰਾਹੀਂ ਐੱਨਐੱਚਏਆਈ ਨੂੰ ਮਿਲਣ ਵਾਲੇ ਪੂਰੇ ਪ੍ਰੀਮੀਅਮ ਦੇ ਨਾਲ ਇੱਕ ਅਨੁਵਰਤੀ ਜਨਤਕ ਨਿਰਗਮ ਤੋਂ ਧਨ ਜੁਟਾਇਆ ਹੈ। ਅਸੀਂ ਮੌਜੂਦਾ ਨਿਵੇਸ਼ਕਾਂ ਨੂੰ ਐੱਨਐੱਚਏਆਈ ਇਨਵਾਈਟ ਵਿੱਚ ਉਨ੍ਹਾਂ ਦੇ ਨਿਰੰਤਰ ਵਿਸ਼ਵਾਸ ਦੇ ਨਾਲ-ਨਾਲ ਨਵੇਂ ਨਿਵੇਸ਼ਕਾਂ ਨੂੰ ਐੱਨਐੱਚਏਆਈ ਇਨਵਾਈਟ ਨੂੰ ਸਫਲ ਬਣਾਉਣ ਲਈ ਧੰਨਵਾਦ ਦਿੰਦੇ ਹਨ।

ਨਵੰਬਰ 2021 ਵਿੱਚ ਲਾਂਚ ਕੀਤਾ ਗਿਆ ਐੱਨਐੱਚਏਆਈ ਇਨਵਾਈਟ ਨੇ ਆਪਣੇ ਪਹਿਲੇ ਦੌਰ ਵਿੱਚ ਐੱਨਐੱਚਏਆਈ ਲਈ 8,011 ਕਰੋੜ ਰੁਪਏ ਜੁਟਾਏ ਸਨ ਜਿਸ ਵਿੱਚ ਕੁਲ 390 ਕਿਲੋਮੀਟਰ ਦੀ ਕੁਲ ਲੰਬਾਈ ਦੇ ਪੰਜ ਓਪਰੇਟਿੰਗ ਟੋਲ ਸੜਕਾਂ ਦੇ ਸ਼ੁਰੂਆਤੀ ਪੋਰਟਫੋਲੀਓ ਸਨ। ਤਿੰਨ ਅਤਿਰਿਕਤ ਸੜਕ ਪ੍ਰੋਜੈਕਟਾਂ ਦੇ ਜੁੜਣ ਨਾਲ, ਐੱਨਐੱਚਏਆਈ ਇਨਵਾਈਟ 20 ਤੋਂ 30 ਸਾਲ ਦਰਮਿਆਨ ਰਿਆਯਤ ਮਿਆਦ ਦੇ ਨਾਲ ਗੁਜਰਾਤ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਰਾਜਸਥਾਨ, ਤੇਲੰਗਾਨਾ ਅਤੇ ਉੱਤਰ ਪ੍ਰਦੇਸ਼ ਵਿੱਚ ਫੈਲੇ 636 ਕਿਲੋਮੀਟਰ ਦੀ ਕੁੱਲ ਲੰਬਾਈ ਦੇ ਨਾਲ ਅੱਠ ਓਪਰੇਟਿੰਗ ਟੋਲ ਸੜਕਾਂ ਦੇ ਪੋਰਟਫੋਲਿਓ ਦਾ ਮਲਕੀਅਤ, ਸੰਚਾਲਨ ਅਤੇ ਰੱਖ-ਰਖਾਅ ਕਰੇਗਾ।

****

ਐੱਮਜੇਪੀਐੱਸ



(Release ID: 1867429) Visitor Counter : 113


Read this release in: English , Urdu , Hindi