ਇਸਪਾਤ ਮੰਤਰਾਲਾ
azadi ka amrit mahotsav

ਇਸਪਾਤ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਜਯੋਤਿਰਾਦਿਤਿਆ ਸਿੰਧੀਆ ਦੀ ਅਗਵਾਈ ਹੇਠ ਇਸਪਾਤ ਮੰਤਰਾਲੇ ਦੇ ਅਧਿਕਾਰੀਆਂ ਨੇ ਸਵੱਛਤਾ ਅਭਿਯਾਨ ਚਲਾਇਆ

प्रविष्टि तिथि: 12 OCT 2022 7:01PM by PIB Chandigarh

ਇਸਪਾਤ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਜਯੋਤਿਰਾਦਿਤਿਆ ਸਿੰਧੀਆ ਦੀ ਅਗਵਾਈ ਹੇਠ ਅੱਜ ਇਸਪਾਤ ਮੰਤਰਾਲੇ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ  ਨੇ ਨਵੀਂ ਦਿੱਲੀ ਸਥਿਤ ਉਦਯੋਗ ਭਵਨ ਪਰਿਸਰ ਵਿੱਚ ਅਤੇ ਬਾਹਰ ਸਫਾਈ ਅਭਿਯਾਨ ਚਲਾਇਆ।

ਸਵੱਛਤਾ ਅਭਿਯਾਨ ਤੋਂ ਪਹਿਲੇ ਸ਼੍ਰੀ ਜਯੋਤਿਰਾਦਿਤਿਆ ਸਿੰਧੀਆ  ਨੇ ਇਸਪਾਤ ਮੰਤਾਰਾਲੇ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਵੱਛਤਾ ਸਹੁੰ ਦਿਲਾਈ। ਸ਼੍ਰੀ ਸਿੰਧੀਆ ਨੇ ਇਸਪਾਤ ਮੰਤਾਰਲੇ ਦੀ ਟੀਮ ਨਾਲ ਸਵੱਛਤਾ ਅਭਿਯਾਨ ਵਿੱਚ ਦਿਲ ਤੋਂ ਯੋਗਦਾਨ ਕਰਨ ਦੀ ਬੇਨਤੀ ਕੀਤੀ। ਭਾਰਤ ਸਰਕਾਰ ਦੇ ਸਾਰੇ ਮੰਤਰਾਲੇ 2 ਅਕਤੂਬਰ, ਗਾਂਧੀ ਜਯੰਤੀ ਨਾਲ ਇਸ ਮਹੀਨੇ ਦੇ ਅੰਤ ਤੱਕ ਵਿਸ਼ੇਸ਼ ਸਵੱਛਤਾ ਅਭਿਯਾਨ 2.0 ਚਲਾ ਰਹੇ ਹਨ।

   https://ci6.googleusercontent.com/proxy/3Fz3T7wppe4JfoywCu-v-3Pak_i2tSfK04bc7EGGMo8joKYIK_pyTySSGzBNBeTJvyLh_7LFklBUaZ2yrdyCHTjPkmFdVZQC5vM50JfNC2eVeL6nsqwia9H1Kg=s0-d-e1-ft#https://static.pib.gov.in/WriteReadData/userfiles/image/image00169ZL.jpg

ਮੰਤਰੀ ਦੇ ਨਾਲ ਹੀ ਇਸਪਾਤ ਮੰਤਰਾਲੇ ਦੇ ਜੋਸ਼ੀਲੇ ਅਤੇ ਉਤਸਾਹੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਟੀਮ ਨੇ ਉਦਯੋਗ ਭਵਨ ਦੇ ਆਸਪਾਸ ਖੇਤਰ ਦੀ ਸਫਾਈ ਕੀਤੀ।

https://ci6.googleusercontent.com/proxy/Y5rnxHC0zTOn8kEKWzOy705hhTIDthC54WGUr9u3vRZubldRw8jKsuBQP1J9wfIX1rdLEoqgReI5FCCK0s_CBqp-FuZTIvxFq_phCxohZubckxcfOCYI0sivAg=s0-d-e1-ft#https://static.pib.gov.in/WriteReadData/userfiles/image/image0024YTR.jpg

ਸਵੱਛਤਾ ਅਭਿਯਾਨ ਦੇ ਦੌਰਾਨ ਸ਼੍ਰੀ ਸਿੰਧੀਆ ਨੇ ਕੁਝ ਸਵੱਛਤਾ ਕਰਮਚਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਸਮਾਜ ਅਤ ਰਾਸ਼ਟਰ ਨੂੰ ਸਾਫ-ਸੁਥਰਾ ਰੱਖਣ ਦੇ ਉਨ੍ਹਾਂ ਦੇ ਯਤਨਾਂ ਲਈ ਆਭਾਰ ਵਿਅਕਤ ਕੀਤਾ।

https://ci4.googleusercontent.com/proxy/VjESJA-2QYKnKtxiSRSRChTMqAa7_UNmDfi1gso1rAC5id2MwbUpr7PPb_S1B9UALzEfNbLHnctxrJIQorAWmj0AfZxUVvqSct1ft-RqvBSPlQ3_Tkv-Hsf3rQ=s0-d-e1-ft#https://static.pib.gov.in/WriteReadData/userfiles/image/image003V1UI.jpg

ਇਸਪਾਤ ਮੰਤਰਾਲੇ ਦੇ ਸਕੱਤਰ ਸ਼੍ਰੀ ਸੰਜੈ ਸਿੰਘ ਨੇ ਕਈ ਹੋਰ ਸੀਨੀਅਰ ਅਧਿਕਾਰੀਆਂ ਅਤੇ ਕਮਰਚਾਰੀਆਂ ਦੇ ਨਾਲ ਸਵੱਛਤਾ ਅਭਿਯਾਨ ਵਿੱਚ ਹਿੱਸਾ ਲਿਆ।

*****

ਏਕੇਐੱਨ


(रिलीज़ आईडी: 1867428) आगंतुक पटल : 181
इस विज्ञप्ति को इन भाषाओं में पढ़ें: English , Urdu , हिन्दी