ਵਿੱਤ ਮੰਤਰਾਲਾ
azadi ka amrit mahotsav

‘3.96% ਵਿਆਜ ਵਾਲੀ ਜੀਐੱਸ 2022’ ਦਾ ਮੁੜ ਭੁਗਤਾਨ

Posted On: 11 OCT 2022 3:10PM by PIB Chandigarh

‘3.96% ਵਿਆਜ ਵਾਲੀ ਜੀਐੱਸ 2022’ ਦੀ ਬਕਾਇਆ ਰਕਮ ਬਰਾਬਰ 09 ਨਵੰਬਰ, 2022 ਨੂੰ ਮੁੜ-ਭੁਗਤਾਨਯੋਗ ਹੈ। ਉਕਤ ਮਿਤੀ ਤੋਂ ਇਸ ’ਤੇ ਕੋਈ ਵਿਆਜ ਨਹੀਂ ਲੱਗੇਗਾ। ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ, 1881 ਦੇ ਤਹਿਤ ਕਿਸੇ ਵੀ ਰਾਜ ਸਰਕਾਰ ਦੁਆਰਾ ਮੁੜ-ਅਦਾਇਗੀ ਦੀ ਪ੍ਰਭਾਵਕਾਰੀ ਮਿਤੀ ਨੂੰ ਛੁੱਟੀ ਐਲਾਨੇ ਜਾਣ ਦੀ ਸਥਿਤੀ ਵਿੱਚ, ਸਬੰਧਿਤ ਕਰਜ਼ ਦਾ ਮੁੜ-ਭੁਗਤਾਨ ਉਸ ਰਾਜ ਦੇ ਭੁਗਤਾਨ ਦਫ਼ਤਰਾਂ ਦੁਆਰਾ ਇਸ ਤੋਂ ਪਿਛਲੇ ਕੰਮ ਵਾਲੇ ਦਿਨ ਕਰ ਦਿੱਤੀ ਜਾਵੇਗੀ।

ਸਰਕਾਰੀ ਸਕਿਓਰਿਟੀਜ਼ ਰੈਗੂਲੇਸ਼ਨਜ਼, 2007 ਦੇ ਉਪ-ਨਿਯਮਾਂ 24(2) ਅਤੇ 24(3) ਦੇ ਅਨੁਸਾਰ, ਪਰਿਪੱਕਤਾ ਹੋਣ ਵਾਲੀ ਰਕਮ ਦਾ ਭੁਗਤਾਨ ਸਰਕਾਰੀ ਸਕਿਓਰਿਟੀ ਦੇ ਰਜਿਸਟਰਡ ਧਾਰਕ ਨੂੰ ਜਾਂ ਤਾਂ ਇੱਕ ਪੇਅ ਆਰਡਰ, ਜਿਸ ਵਿੱਚ ਉਸ ਦੇ ਬੈਂਕ ਖਾਤੇ ਦਾ ਸਬੰਧਿਤ ਵੇਰਵਾ ਹੋਵੇਗਾ, ਦੇ ਜ਼ਰੀਏ ਕੀਤਾ ਜਾਵੇਗਾ ਅਤੇ ਇਸ ਰਕਮ ਨੂੰ ਉਸ ਬੈਂਕ ਵਿੱਚ ਧਾਰਕ ਦੇ ਖਾਤੇ ਵਿੱਚ ਪਾ ਦਿੱਤਾ ਜਾਵੇਗਾ ਜਿਸ ਵਿੱਚ ਇਲੈਕਟ੍ਰੌਨਿਕ ਢੰਗ ਨਾਲ ਰਕਮ ਦੀ ਪ੍ਰਾਪਤੀ ਦੀ ਸੁਵਿਧਾ ਹੋਵੇਗੀ। ਸਰਕਾਰੀ ਸਕਿਓਰਿਟੀ ਨੂੰ ਸਹਾਇਕ ਆਮ ਖਾਤਾ ਵਹੀ ਜਾਂ ਸੰਘਟਕ ਸਹਾਇਕ ਆਮ ਖਾਤਾ ਵਹੀ ਖਾਤੇ ਜਾਂ ਸ਼ੇਅਰ ਪ੍ਰਮਾਣਪੱਤਰ ਦੇ ਰੂਪ ਵਿੱਚ ਰਹਿਣਾ ਚਾਹੀਦਾ ਹੈ। ਸਕਿਓਰਿਟੀਆਂ ਦੇ ਸੰਦਰਭ ਵਿੱਚ ਭੁਗਤਾਨ ਸੁਨਿਸ਼ਚਿਤ ਕਰਨ ਦੇ ਲਈ ਇਸ ਤਰ੍ਹਾਂ ਦੀਆਂ ਸਰਕਾਰੀ ਸਕਿਓਰਿਟੀਆਂ ਦੇ ਮੂਲ ਗਾਹਕ ਜਾਂ ਉਸ ਦੇ ਬਾਅਦ ਵਾਲੇ ਧਾਰਕਾਂ ਨੂੰ ਆਪਣੇ ਬੈਂਕ ਖਾਤੇ ਦਾ ਸਬੰਧਿਤ ਵੇਰਵਾ ਪਹਿਲਾਂ ਹੀ ਜਮ੍ਹਾਂ ਕਰਾਉਣਾ ਹੋਵੇਗਾ। ਹਾਲਾਂਕਿ, ਬੈਂਕ ਖਾਤੇ ਦਾ ਸਬੰਧਿਤ ਵੇਰਵਾ/ ਇਲੈਕਟ੍ਰੌਨਿਕ ਢੰਗ ਨਾਲ ਰਕਮ ਦੀ ਪ੍ਰਾਪਤੀ ਦਾ ਅਧਿਆਦੇਸ਼ ਨਾ ਹੋਣ ਦੀ ਸਥਿਤੀ ਵਿੱਚ ਤੈਅ ਮਿਤੀ ’ਤੇ ਕਰਜ਼ ਦਾ ਮੁੜ-ਭੁਗਤਾਨ ਸੁਨਿਸ਼ਚਿਤ ਕਰਨ ਦੇ ਲਈ ਧਾਰਕ ਆਪਣੀਆਂ ਉਨ੍ਹਾਂ ਸਕਿਓਰਿਟੀਆਂ ਨੂੰ ਸਰਵਜਨਿਕ ਕਰਜ਼ਾ ਦਫ਼ਤਰਾਂ, ਖਜ਼ਾਨਿਆਂ/ਉਪ- ਖਜ਼ਾਨਿਆਂ, ਭਾਰਤੀ ਸਟੇਟ ਬੈਂਕ ਦੀਆਂ ਸ਼ਾਖਾਵਾਂ (ਜਿੱਥੇ ਉਹ ਵਿਆਜ ਦੇ ਭੁਗਤਾਨ ਦੇ ਲਈ ਸ਼ਾਮਲ/ ਰਜਿਸਟਰਡ ਹਨ) ਵਿੱਚ ਪੇਸ਼ ਕਰ ਸਕਦੇ ਹਨ ਜਿਨ੍ਹਾਂ ਦਾ ਡਿਸਚਾਰਜ ਜਾਂ ਸੋਧ ਵਿਵਸਥਿਤ ਰੂਪ ਨਾਲ ਹੋ ਚੁੱਕਿਆ ਹੈ। ਇਨ੍ਹਾਂ ਸਕਿਓਰਿਟੀਆਂ ਨੂੰ ਮੁੜ-ਭੁਗਤਾਨ ਦੀ ਤੈਅ ਮਿਤੀ ਤੋਂ 20 ਦਿਨ ਪਹਿਲਾਂ ਪੇਸ਼ ਕਰਨਾ ਹੋਵੇਗਾ।

ਡਿਸਚਾਰਜ ਜਾਂ ਸੋਧ ਮੁੱਲ ਪ੍ਰਾਪਤ ਕਰਨ ਦੀ ਪ੍ਰਕਿਰਿਆ ਦੇ ਪੂਰੇ ਵੇਰਵੇ ਨੂੰ ਕਿਸੇ ਵੀ ਉਪਰੋਕਤ ਭੁਗਤਾਨ ਕਰਨ ਵਾਲੇ ਦਫ਼ਤਰ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।

***********

ਆਰਐੱਮ/ ਪੀਪੀਜੀ/ ਕੇਐੱਮਐੱਨ


(Release ID: 1867231) Visitor Counter : 132


Read this release in: Hindi , Urdu , Telugu , English