ਸਿੱਖਿਆ ਮੰਤਰਾਲਾ

ਉੱਚ ਸਿੱਖਿਆ ‘ਤੇ ਭਾਰਤ-ਨਾਰਵੇ ਸੰਯੁਕਤ ਕਾਰਜਦਲ ਦੀ ਮੀਟਿੰਗ ਆਯੋਜਿਤ

Posted On: 11 OCT 2022 5:44PM by PIB Chandigarh

ਭਾਰਤ ਨੇ 11 ਅਕਤੂਬਰ 2022 ਨੂੰ ਨਵੀਂ ਦਿੱਲੀ ਵਿੱਚ ਉੱਚ ਸਿੱਖਿਆ ‘ਤੇ ਭਾਰਤ ਨਾਰਵੇ ਸੰਯੁਕਤ ਕਾਰਜਦਲ ਦੀ 6ਵੀਂ ਮੀਟਿੰਗ ਦੀ ਮੇਜਬਾਨੀ ਕੀਤੀ।

ਇਸ ਮੀਟਿੰਗ ਦੀ ਪ੍ਰਧਾਨਗੀ ਭਾਰਤ ਦੇ ਵੱਲੋ ਸੁਸ਼੍ਰੀ ਨੀਤਾ ਪ੍ਰਸਾਦ, ਸੰਯੁਕਤ ਸਕੱਤਰ, ਅੰਤਰਰਾਸ਼ਟਰੀ ਸਹਿਯੋਗ, ਸਿੱਖਿਆ ਮੰਤਰਾਲੇ ਅਤੇ ਨਾਰਵੇ ਦੇ ਵੱਲੋ ਸੁਸ਼੍ਰੀ ਅਨੀ ਲਾਈਨ ਵੋਲਡ, ਡਾਇਰੈਕਟਰ ਜਨਰਲ ਸਿੱਖਿਆ ਅਤੇ ਖੋਜ ਮੰਤਰਾਲੇ ਨੇ ਕੀਤੀ। ਭਾਰਤ ਵਿੱਚ ਨਾਰਵੇ ਦੇ ਰਾਜਦੂਤ ਨੇ ਵੀ ਇਸ ਮੀਟਿੰਗ ਵਿੱਚ ਹਿੱਸਾ ਲਿਆ

25 ਅਪ੍ਰੈਲ 2022 ਨੂੰ ਭਾਰਤ ਅਤੇ ਨਾਰਵੇ ਦਰਮਿਆਨ ਉੱਚ ਸਿੱਖਿਆ ਦੇ ਖੇਤਰ ਵਿੱਚ ਸਹਿਯੋਗ ‘ਤੇ ਸਹਿਮਤੀ ਪੱਤਰ ਦੇ ਲਾਗੂਕਰਨ ਦੀ ਨਿਗਰਾਨੀ ਅਤੇ ਦੇਖ-ਰੇਖ ਲਈ ਹੀ ਉਪਯੁਕਤ ਸੰਯੁਕਤ ਕਾਰਜਦਲ ਦਾ ਗਠਨ ਕੀਤਾ ਗਿਆ ਸੀ।

ਦੋਨਾਂ ਪੱਖਾਂ ਨੇ ਸਾਲ 2014 ਵਿੱਚ ਦਸਤਖਤ ਪਿਛਲੇ ਭਾਰਤ-ਨਾਰਵੇ ਐੱਮਓਯੂ ਦੇ ਦਾਅਰੇ ਵਿੱਚ ਰਹਿਕੇ ਤਿਆਰ ਕੀਤੇ ਗਏ ਭਾਰਤ ਨਾਰਵੇ ਸਹਿਯੋਗ ਪ੍ਰੋਗਰਾਮ, ਦੇ ਤਹਿਤ ਹੁਣ ਤੱਕ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਇਸ ਦੇ ਨਾਲ ਹੀ ਦੋਨਾਂ ਪੱਖਾਂ ਨੇ ਸਮੁੱਚੇ ਤੌਰ ਤੇ ਉੱਚ ਸਿੱਖਿਆ ਨੀਤੀ ਅਤੇ ਪ੍ਰਾਥਮਿਕਤਾਵਾਂ, ਵਿਦਿਆਰਥੀ/ਫੈਕਲਟੀ  ਦੇ ਇੱਕ- ਦੂਜੇ ਦੇ ਇੱਥੇ ਪ੍ਰਵੇਸ਼ ਜਾ ਆਉਣ ਜਾਣ ਅਤੇ ਕੌਸ਼ਲ ਵਿਕਾਸ ਦੇ ਖੇਤਰ ਵਿੱਚ ਸਹਿਯੋਗ ‘ਤੇ ਵਿਚਾਰ-ਵਟਾਦਰਾ ਕੀਤਾ।

*****

ਐੱਮਜੇਪੀਐੱਸ/ਏਕੇ



(Release ID: 1867228) Visitor Counter : 103