ਬਿਜਲੀ ਮੰਤਰਾਲਾ
ਬਿਜਲੀ ਮੰਤਰਾਲੇ ਨਾਲ ਸੰਬੰਧ ਸੰਸਦੀ ਸਲਾਹਕਾਰ ਕਮੇਟੀ ਦੀ ਮੀਟਿੰਗ ਦਾ ਆਯੋਜਨ
Posted On:
11 OCT 2022 6:10PM by PIB Chandigarh
ਬਿਜਲੀ ਮੰਤਰਾਲੇ ਨਾਲ ਸੰਬੰਧ ਸੰਸਦੀ ਸਲਾਹਕਾਰ ਕਮੇਟੀ ਦੀ ਮੀਟਿੰਗ ਅੱਜ ਨਵੀਂ ਦਿੱਲੀ ਵਿੱਚ ਆਯੋਜਿਤ ਕੀਤੀ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਕੇਂਦਰੀ ਬਿਜਲੀ ਅਤੇ ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ਼੍ਰੀ ਆਰ.ਕੇ.ਸਿੰਘ ਨੇ ਕੀਤੀ। ਇਸ ਮੀਟਿੰਗ ਵਿੱਚ ਬਿਜਲੀ ਅਤੇ ਭਾਰੀ ਉਦਯੋਗ ਰਾਜ ਮੰਤਰੀ ਸ਼੍ਰੀ ਕਿਸ਼ਣ ਪਾਲ ਗੁਰਜਰ ਵੀ ਮੌਜੂਦ ਸਨ। ਸੰਸਦੀ ਸਲਾਹਕਾਰ ਕਮੇਟੀ ਦੀ ਇਸ ਮੀਟਿੰਗ ਵਿੱਚ ਵੱਖ-ਵੱਖ ਰਾਜਨੀਤਿਕ ਦਲਾਂ ਦੇ ਮਾਣਯੋਗ ਸਾਂਸਦਾਂ ਨੇ ਹਿੱਸਾ ਲਿਆ।
ਮੀਟਿੰਗ ਵਿੱਚ ਹਿੱਸਾ ਲੈਣ ਵਾਲੇ ਸਾਂਸਦਾਂ ਵਿੱਚ ਸ਼੍ਰੀ ਚੰਦਰਸ਼ੇਖਰ ਸਾਹੂ, ਲੋਕਸਭਾ, ਸ਼੍ਰੀ ਦਿਨੇਸ਼ ਲਾਲ ਯਾਦਵ, ਲੋਕਸਭਾ, ਸ਼੍ਰੀ ਖਗੇਨ ਮੁਰਮੂ, ਲੋਕਸਭਾ, ਸ਼੍ਰੀ ਮਹਾਬਲੀ ਸਿੰਘ, ਲੋਕਸਭਾ, ਸ਼੍ਰੀ ਪ੍ਰਦਯੁਤ ਬੋਰਦੋਲੋਈ, ਲੋਕਸਭਾ, ਸ਼੍ਰੀ ਰਿਤੇਸ਼ ਪਾਂਡੇ, ਲੋਕਸਭਾ , ਸ਼੍ਰੀ ਤਪਨ ਕੁਮਾਰ ਗੋਗੋਈ, ਲੋਕਸਭਾ, ਸ਼੍ਰੀ ਧੀਰਜ ਪ੍ਰਸਾਦ ਸਾਹੂ, ਰਾਜ ਸਭਾ, ਸ਼੍ਰੀ ਰਾਮਦਾਸ ਚੰਦਰਭਾਨਜੀ ਤੜਸ, ਲੋਕਸਭਾ, ਸ਼੍ਰੀਮਤੀ ਸੰਗੀਤਾ ਕੁਮਾਰੀ ਸਿੰਘ ਦੇਵ, ਲੋਕਸਭਾ ਅਤੇ ਸ਼੍ਰੀ ਬਸ਼ਿਸ਼ਠ ਨਾਰਾਇਣ ਸਿੰਘ, ਰਾਜ ਸਭਾ ਸ਼ਾਮਲ ਸਨ। ਮੀਟਿੰਗ ਦਾ ਵਿਸ਼ਾ “ਭਾਰਤ ਵਿੱਚ ਰਾਸ਼ਟਰੀ ਬਿਜਲੀ ਗ੍ਰਿਡ ਦਾ ਵਿਕਾਸ- ਉਸ ਦਾ ਮਹੱਤਵ ਸੀ।
ਮੀਟਿੰਗ ਵਿੱਚ ਸੂਚਿਤ ਕੀਤਾ ਗਿਆ ਕਿ ਟ੍ਰਾਂਸਮਿਸ਼ਨ ਪ੍ਰਣਾਲੀ ਬਿਜਲੀ ਵਿਵਸਥਾ ਦਾ ਅਧਾਰ ਹੈ। ਏਕੀਕ੍ਰਿਤ ਟ੍ਰਾਂਸਮਿਸ਼ਨ ਨੈਟਵਰਕ ਦੀ ਬਦੌਲਤ ਕੀਤੇ ਵੀ ਬਿਜਲੀ ਉਤਪੰਨ ਕੀਤੀ ਜਾ ਸਕਦੀ ਹੈ। ਸਾਡੇ ਕੋਲ ਦੇਸ਼ ਵਿੱਚ ਇੱਕ ਰਾਸ਼ਟਰ, ਇੱਕ ਗ੍ਰਿਡ, ਇੱਕ ਫ੍ਰੀਕਵੇਂਸੀ, ਇੱਕ ਨੈਸ਼ਨਲ ਲੋਡ ਡਿਸਪੈਚ ਸੈਂਟਰ ਹੈ, ਜਿਸ ਦੇ ਨਤੀਜਾ ਸਦਕਾ ਇੱਕ ਬਜ਼ਾਰ ਹੈ। ਭਾਰਤ ਦੀ ਟ੍ਰਾਂਸਮਿਸ਼ਨ ਪ੍ਰਣਾਲੀ ਵਿਸ਼ਵ ਦਾ ਪ੍ਰਮੁੱਖ ਏਕੀਕ੍ਰਿਤ ਗ੍ਰਿਡ ਹੈ। ਵਰਤਮਾਨ ਵਿੱਚ ਦੇਸ਼ ਵਿੱਚ ਬਿਜਲੀ ਦੀ ਖਪਤ 1,400 ਬਿਲੀਅਨ ਯੂਨਿਟ ਹੈ ਅਤੇ 2030 ਤੱਕ ਇਹ ਦੁੱਗਣੀ ਹੋ ਜਾਵੇਗੀ।
ਇਸ ਲਈ ਤਦਅਨੁਸਾਰ ਬਿਜਲੀ ਦਾ ਉਤਪਾਦਨ ਵਧਾਉਣ ਅਤੇ ਟ੍ਰਾਂਸਮਿਸ਼ਨ ਸਮਰੱਥਾ ਨੂੰ ਮਜ਼ਬੂਤ ਬਣਾਉਣ ਦੀ ਜ਼ਰੂਰਤ ਹੈ। ਇਸ ਤਰ੍ਹਾਂ ਦੇਸ਼ ਦਾ ਟ੍ਰਾਂਸਮਿਸ਼ਨ ਤੇਜ਼ੀ ਨਾਲ ਵਧੇਗਾ। ਏਕੀਕ੍ਰਿਤ ਨੈਟਵਰਕ (ਜਨਰਲ ਨੈਟਵਰਕ ਐਕਸੈੱਸ) ਦੇ ਨਾਲ ਕੀਤੇ ਤੋਂ ਵੀ ਬਿਜਲੀ ਖਰੀਦਣਾ ਅਤੇ ਬੇਚਣਾ ਅਸਾਨ ਹੈ। ਸਰਕਾਰ ਨੇ ਨਵਿਆਉਣਯੋਗ ਊਰਜਾ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਆਰਈ ਪ੍ਰਬੰਧਨ ਕੇਂਦਰ ਵੀ ਖੋਲ੍ਹੇ ਹਨ। ਅਸੀਂ ਪਾਰਦਰਸ਼ਿਤਾ ਅਤੇ ਸਮਾਨ ਅਵਸਰ ਲਈ ਸੈਂਟਰਲ ਟ੍ਰਾਂਸਮਿਸ਼ਨ ਯੂਟਿਲਿਟੀ(ਸੀਟੀਯੂ) ਦਾ ਸਿਰਜਨ ਕੀਤਾ ਹੈ।
ਮਾਣਯੋਗ ਸਾਂਸਦਾਂ ਨੂੰ ‘ਭਾਰਤ ਵਿੱਚ ਰਾਸ਼ਟਰੀ ਬਿਜਲੀ ਗ੍ਰਿਡ ਦਾ ਵਿਕਾਸ-ਉਸ ਦਾ ਮਹੱਤਵ’ ਦੇ ਸੰਬੰਧ ਵਿੱਚ ਕੀਤੇ ਜਾ ਰਹੇ ਵੱਖ-ਵੱਖ ਸੁਧਾਰਾਂ ਅਤੇ ਉਪਾਵਾਂ ਬਾਰੇ ਸੂਚਿਤ ਕਰਨ ਲਈ ਚੇਅਰਮੈਨ, ਸੀਈਓ ਵੱਲੋ ਪ੍ਰਸਤੁਤੀ ਦਿੱਤੀ ਗਈ।
ਭਾਰਤ ਸਰਕਾਰ ਨੇ ਦੇਸ਼ ਵਿੱਚ ਰਾਸ਼ਟਰੀ ਬਿਜਲੀ ਗ੍ਰਿਡ ਦੇ ਵਿਕਾਸ ਲਈ ਵਿਵਿਧ ਕਦਮ ਉਠਾਏ ਹਨ। ਇਨ੍ਹਾਂ ਵਿੱਚ ਰਾਸ਼ਟਰੀ ਗ੍ਰਿਡ ਦਾ ਵਿਕਾਸ ਅਤੇ ਵਾਧਾ, ਰਾਸ਼ਟਰੀ ਗ੍ਰਿਡ ਦੇ ਲਾਭ ਅਤੇ ਵਿਕਾਸ, ਰਾਸ਼ਟਰੀ ਗ੍ਰਿਡ ਦੀ ਯੋਜਨਾ, ਆਰਈ ਏਕੀਕਰਣ ਵਿੱਚ ਰਾਸ਼ਟਰੀ ਗ੍ਰਿਡ ਦਾ ਮਹੱਤਵ, ਆਰਈ ਨੂੰ ਹੁਲਾਰਾ ਦੇਣ ਲਈ ਨੀਤੀਗਤ ਸੁਧਾਰ ਅਤੇ ਲੋਡ ਡਿਸਪੈਚ ਸੈਂਟਰ ਦੁਆਰਾ ਗ੍ਰਿਡ ਪ੍ਰਬੰਧਨ ਸ਼ਾਮਲ ਹਨ।
ਭਾਰਤ ਦੇ ਸਾਰੇ 5 ਖੇਤਰੀ ਗ੍ਰਿਡਾਂ ਨੂੰ ਦਸੰਬਰ 2013 ਤੱਕ ਜੋੜਕੇ ਰਾਸ਼ਟਰੀ ਗ੍ਰਿਡ ਬਣਾਇਆ ਗਿਆ ਸੀ। ਦੂਰ ਲੇਹ ਖੇਤਰ ਨੂੰ ਜਨਵਰੀ 2019ਵਿੱਚ 220 ਕੇਵੀ ਸ੍ਰੀਨਗਰ-ਲੇਹ ਟ੍ਰਾਂਸਮਿਸ਼ਨ ਸਿਸਟਮ ਦੇ ਰਾਹੀਂ ਰਾਸ਼ਟਰੀ ਗ੍ਰਿਡ ਨਾਲ ਜੋੜਿਆ ਗਿਆ ਸੀ। 2014-15 ਤੋਂ ਨੈਸ਼ਨਲ ਗ੍ਰਿਡ ਟ੍ਰਾਂਸਮਿਸ਼ਨ ਸਿਸਟਮ ਵਿੱਚ 1,71,149 ਸੀਕੇਐੱਮ ਦੀ ਟ੍ਰਾਂਸਮਿਸ਼ਨ ਲਾਈਨ ਜੋੜੀ ਗਈ ਹੈ ਅਤੇ 2014-15 ਵਿੱਚ ਉਸ ਵਿੱਚ 6,03,916 ਐੱਮਵੀਏ ਦੀ ਟ੍ਰਾਂਸਮਿਸ਼ਨ ਸਮਰੱਥਾ ਨੂੰ ਜੋੜਿਆ ਗਿਆ ਹੈ। ਵਰਤਮਾਨ ਵਿੱਚ ਰਾਸ਼ਟਰੀ ਗ੍ਰਿਡ ਦੀ ਸਥਾਪਨਾ ਸਮਰੱਥਾ 404 ਗੀਗਾਵਾਟ ਹੈ ਅਤੇ ਪੂਰੀ ਕੀਤੀ ਜਾਣ ਵਾਲੀ ਅਧਿਕਤਮ ਮੰਗ 216 ਗੀਗਾਵਾਟ ਹੈ।
ਰਾਸ਼ਟਰੀ ਗ੍ਰਿਡ ਨੇ 1200 ਕੇਵੀ ਅਲਟ੍ਰਾ ਹਾਈ ਵੋਲਟੇਜ ਏਸੀ ਸਿਸਟਮ, ਆਰਓਡਬਲਿਊ ਨੂੰ ਘੱਟ ਕਰਨ ਲਈ ਟਾਵਰ ਡਿਜਾਈਨ, ਐੱਪ ਅਧਾਰਿਤ ਪੇਟ੍ਰੋਲਿੰਗ ਹਾਰਟ ਲਾਈਨ ਦਾ ਰੱਖ-ਰਖਾਅ, ਲੈਸ ਲੈਂਡ ਰੀਜਨਸ ਲਈ ਟਿਊਬਲਰ ਪੋਲ ਅਤੇ ਰੱਖ-ਰਖਾਅ ਲਈ ਗੈਸ ਇੰਸੁਲੇਟੇਡ ਸਿਵਚਗਿਅਰ (ਜੀਆਈਐੱਸ) ਜਿਹੀਆਂ ਕਈ ਟੈਕਨੋਲੋਜੀਆਂ ਨੂੰ ਅਪਣਾਇਆ ਹੈ। ਟ੍ਰਾਂਸਮਿਸ਼ਨ ਇੰਫ੍ਰਾਸਟ੍ਰਕਚਰ ਅਤੇ ਅੰਤਰ-ਖੇਤਰ ਟ੍ਰਾਂਸਮਿਸ਼ਨ ਸਮਰੱਥਾ ਵਿੱਚ ਵਾਧੇ ਲਈ, ਟ੍ਰਾਂਸਮਿਸ਼ਨ ਨੈਟਵਰਕ ਵਿੱਚ ਸੰਕੁਲਨ ਤੋਂ ਰਾਹਤ ਮਿਲੀ ਹੈ। ਨਾਲ ਹੀ ਇਸ ਨੇ ਕੀਮਤਾਂ ਵਿੱਚ ਕਮੀ ਦੇ ਨਾਲ ਓਪਨ ਐਕਸੈਸ ਲੈਣਦੇਣ ਨੂੰ ਵੀ ਹੁਲਾਰਾ ਦਿੱਤਾ ਹੈ।
ਨੌਨ- ਫੌਸਿਲ ਈਂਧਨ ਊਰਜਾ ਦੇ ਏਕੀਕਰਣ ਲਈ ਉਠਾਏ ਗਏ ਕਦਮਾਂ ਵਿੱਚ ਹਰਿਤ ਊਰਜਾ ਕੋਰੀਡੋਰ ਦਾ ਲਾਗੂਕਰਣ ਅਲਟ੍ਰਾ ਮੈਗਾ ਸੌਰ ਊਰਜਾ ਪਾਰਕਾਂ ਲਈ ਟ੍ਰਾਂਸਮਿਸ਼ਨ ਪ੍ਰਣਾਲੀ, 2022 ਤੱਕ 66.5 ਗੀਗਾਵਾਟ ਨਵਿਆਉਯੋਗ ਊਰਜਾ ਖੇਤਰਾਂ ਲਈ ਟ੍ਰਾਂਸਮਿਸ਼ਨ ਪ੍ਰਣਾਲੀ, ਆਰਈ ਉਤਪਾਦਨ ਦੀ ਅਸਮਾਨਤਾ ਅਤੇ ਅਨਿਸ਼ਚਿਤਤਾ ਨੂੰ ਦੂਰ ਕਰਨ ਲਈ
13 ਆਰਈ ਪ੍ਰਬੰਧਨ ਕੇਂਦਰਾਂ (ਆਰਈਐੱਮਸੀ) ਦੀ ਸਥਾਪਨਾ, 2026-27 ਤੱਕ ਅਤਿਰਿਕਤ 52 ਗੀਗਾਵਾਟ ਸੰਭਾਵਿਤ ਆਰਈਜੈੱਡ ਦੇ ਏਕੀਕਰਣ ਲਈ ਟ੍ਰਾਂਸਮਿਸ਼ਨ ਪ੍ਰਣਾਲੀ ਦੀ ਯੋਜਨਾ ਤਿਆਰ ਕਰਨ 2030 ਤੱਕ ਅਤਿਰਿਕਤ 181.5 ਗੀਗਾਵਾਟ ਆਰਈਐੱਸ ਲਈ ਟ੍ਰਾਂਸਮਿਸ਼ਨ ਯੋਜਨਾਵਾਂ ਦੀ ਯੋਜਨਾ ਬਣਾਉਣ ਅਤੇ ਕ੍ਰਮਿਕ ਰੂਪ ਤੋਂ ਇਸ ਦਾ ਲਾਗੂਕਰਣ ਕੀਤਾ ਜਾਣਾ ਸ਼ਾਮਲ ਹੈ।
ਪਾਵਰਗ੍ਰਿਡ ਦੁਆਰਾ 5 ਰਾਜਾਂ ਵਿੱਚ 7 ਸੋਲਰ ਪਾਰਕਾਂ (6500 ਮੈਗਾਵਾਟ) ਲਈ ਟ੍ਰਾਂਸਮਿਸ਼ਨ ਪ੍ਰਣਾਲੀ ਕਾਰਜ ਕੀਤੀ ਗਈ ਹੈ ਜਿਸ ਵਿੱਚ ਲਗਭਗ 1870 ਸੀਕੇਐੱਮ ਟ੍ਰਾਂਸਮਿਸ਼ਨ ਲਾਈਨਾਂ ਅਤੇ 1,3500 ਐੱਮਵੀਏ ਟ੍ਰਾਂਸਮਿਸ਼ਨ ਸਮਰੱਥਾ ਵਾਲੇ 5 ਸਬ-ਸਟੇਸ਼ਨ ਸ਼ਾਮਲ ਹਨ।
ਨਵਿਆਉਣਯੋਗ ਊਰਜਾ ਦੇ ਏਕੀਕਰਣ ਨੂੰ ਹੁਲਾਰਾ ਦੇਣ ਲਈ ਨੀਤੀਗਤ ਸੁਧਾਰਾਂ ਵਿੱਚ ਸੋਲਰ ਅਤੇ ਪਵਨ ਊਰਜਾ ਸ੍ਰੋਤਾਂ ਨਾਲ ਉਤਪੰਨ ਬਿਜਲੀ ਦੇ ਟ੍ਰਾਂਸਮਿਸ਼ਨ ‘ਤੇ ਅੰਤਰ-ਰਾਜੀ ਟ੍ਰਾਂਸਮਿਸ਼ਨ ਸ਼ੁਲਕ ਦੀ ਛੁਟ ਮੌਜੂਦਾ ਪੀਪੀਏ ਦੇ ਤਹਿਤ ਤਾਪੀ/ਹਾਈਡ੍ਰੋ ਊਰਜਾ ਦੇ ਨਾਲ ਨਵਿਆਉਯੋਗ ਊਰਜਾ ਨੂੰ ਜੋੜਣਾ ਗ੍ਰੀਨ ਟਰਮ-ਅਹੇਡ ਮਾਰਕੀਟ (ਜੀਟੀਏਐੱਮ) ਆਰਈ ਜਨਰੇਸ਼ਨ ਪ੍ਰੋਜੈਕਟ ਤੱਕ ਆਸਾਨ ਪਹੁੰਚ-ਜਨਰਲ ਨੈਟਵਰਕ ਐਕਸੈਸ ਸ਼ਾਮਲ ਹੈ।
ਪੋਸੋਕੋ ਦੁਆਰਾ ਗ੍ਰਿਡ ਪ੍ਰਬੰਧਨ ਦੇ ਪਰਿਚਾਲਨ ਖੇਤਰਾਂ ਵਿੱਚ ਨੈਸ਼ਨਲ ਓਪਨ ਐਕਸੈਸ ਰਜਿਸਟਰੀ (ਐੱਨਓਏਆਰ) ਹਨ। ਐੱਨਓਏਆਰ ਪਾਰਦਰਸ਼ੀ ਤਰੀਕੇ ਨਾਲ ਗ੍ਰੀਨ ਓਪਨ ਐਕਸੈਸ ਦੀ ਸੁਵਿਧਾ ਪ੍ਰਦਾਨ ਕਰੇਗਾ ਅਤੇ ਐੱਸਐੱਲਡੀਸੀ ਦੇ ਨਾਲ ਏਕੀਕਰਣ ਵੀ ਪ੍ਰਗਤੀ ‘ਤੇ ਹੈ।
ਟ੍ਰਾਂਸਮਿਸ਼ਨ ਖੇਤਰ ਵਿੱਚ ਹਾਲ ਵਿੱਚ ਕੀਤੇ ਗਏ ਸੁਧਾਰ ਦੇ ਉਪਾਵਾਂ ਦੇ ਤਹਿਤ ਪਾਰਦਰਸ਼ਿਤਾ ਲਿਆਉਣ ਅਤੇ ਸਾਰੇ ਟ੍ਰਾਂਸਮਿਸ਼ਨ ਡਿਵੈਲਪਰਸ ਲਈ ਸਮਾਨ ਅਵਸਰ ਉਪਲਬਧ ਕਰਵਾਉਣ ਲਈ ਸੀਟੀਯੂ ਨੂੰ ਪਾਵਰਗ੍ਰਿਡ ਤੋਂ ਅਲਗ ਕੀਤਾ ਗਿਆ ਹੈ।
ਰਾਸ਼ਟਰੀ ਗ੍ਰਿਡ ਦੇ ਭਵਿੱਖ ਦੇ ਟੀਚਿਆਂ ਵਿੱਚ ਆਰਈ ਦੇ ਨਿਰਦੋਸ਼ ਏਕੀਕਰਣ ਲਈ ਉਤਪਾਦਨ ਤੋਂ ਪਹਿਲੇ ਟ੍ਰਾਂਸਮਿਸ਼ਨ, ਓਐੱਸਓਡਬਲਿਊਓਜੀ: ਵਨ ਸਨ, ਵਨ ਵਰਲਡ , ਵਨ ਗ੍ਰਿਡ, ਗ੍ਰੀਨ ਓਪਨ ਐਕਸੈਸ ਨੂੰ ਅਸਾਨ ਬਣਾਉਣ ਅਤੇ ਸਪਲਾਈ ਦੀ ਭਰੋਸੇਯੋਗਤਾ ਸੁਨਿਸ਼ਚਿਤ ਕਰਨਾ ਸ਼ਾਮਿਲ ਹਨ।
ਮਾਣਯੋਗ ਸਾਂਸਦਾਂ ਨੇ ਬਿਜਲੀ ਮੰਤਰਾਲੇ ਵੱਲੋ ਕੀਤੀ ਗਈ ਵੱਖ-ਵੱਖ ਪਹਿਲਾਂ ਅਤੇ ਯੋਜਨਾਵਾਂ ਦੇ ਸੰਬੰਧ ਵਿੱਚ ਕਈ ਸੁਝਾਅ ਦਿੱਤੇ। ਸ਼੍ਰੀ ਸਿੰਘ ਨੇ ਮੀਟਿੰਗ ਵਿੱਚ ਉਪਸਥਿਤ ਮਹਾਅਨੁਭਾਵਾਂ ਦਾ ਉਨ੍ਹਾਂ ਦੇ ਬਹੁਮੁੱਲ ਸੁਝਾਵਾਂ ਲਈ ਆਭਾਰ ਪ੍ਰਗਟ ਕਰਦੇ ਹੋਏ ਮੀਟਿੰਗ ਦਾ ਸਮਾਪਨ ਕੀਤਾ।
***
(Release ID: 1867225)
Visitor Counter : 157