ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav g20-india-2023

ਸ਼੍ਰੀ ਨਿਤਿਨ ਗਡਕਰੀ ਨੇ ਭਾਰਤ ਵਿੱਚ ਫਲੈਕਸੀ-ਫਿਊਲ ਸਟ੍ਰੋਂਗ ਹਾਈਬ੍ਰਿਡ ਇਲੈਕਟ੍ਰਿਕ ਵ੍ਰੀਕਲਸ (ਐੱਫਐੱਫਵੀ-ਐੱਸਐੱਚਈਵੀ) ‘ਤੇ ਆਪਣੀ ਤਰ੍ਹਾਂ ਦੀ ਪਹਿਲੀ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ


ਸ਼੍ਰੀ ਗਡਕਰੀ ਨੇ ਆਤਮਨਿਰਭਰ ਭਾਰਤ ਲਈ ਕ੍ਰਿਸ਼ੀ ਵਿਕਾਸ ਦਰ ਵਿੱਚ 6 ਤੋਂ 8% ਦੇ ਵਾਧੇ ਦਾ ਸੱਦਾ ਦਿੱਤਾ

Posted On: 11 OCT 2022 3:09PM by PIB Chandigarh

ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਭਾਰਤ ਵਿੱਚ ਫਲੈਕਸੀ-ਫਿਊਲ ਸਟ੍ਰੋਂਗ ਹਾਈਬ੍ਰਿਡ ਇਲੈਕਟ੍ਰਿਕ ਵ੍ਰੀਕਲਸ (ਐੱਫਐੱਫਵੀ-ਐੱਸਐੱਚਈਵੀ) ‘ਤੇ ਟੋਇਟਾ ਦੀ ਆਪਣੀ ਤਰ੍ਹਾਂ ਦੀ ਪਹਿਲੀ ਪਾਈਲਟ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਜੋ 100% ਪੈਟਰੋਲ ਦੇ ਨਾਲ-ਨਾਲ 20 ਤੋਂ 100% ਮਿਸ਼ਰਿਤ ਇਥੇਨੌਲ ਅਤੇ ਬਿਜਲੀ ਸ਼ਕਤੀ ‘ਤੇ ਚਲੇਗੀ।

ਇਸ ਅਵਸਰ ‘ਤੇ ਕੇਂਦਰੀ ਮੰਤਰੀ ਸ਼੍ਰੀ ਮਹੇਂਦਰਨਾਥ ਪਾਂਡੇ ਅਤੇ ਸ਼੍ਰੀ ਭੂਪੇਂਦਰ ਯਾਦਵ, ਕੇਂਦਰੀ ਰਾਜ ਮੰਤਰੀ ਸ਼੍ਰੀ ਰਾਮੇਸ਼ਵਰ ਤੇਲੀ, ਕਰਨਾਟਕ ਦੇ ਮੰਤਰੀ ਡਾ. ਮੁਰੂਗੇਸ਼ ਨਿਰਾਨੀ, ਟੋਇਟਾ ਕਿਰਲੋਸਕਰ ਮੋਟਰਸ ਪ੍ਰਾਈਵੇਟ ਲਿਮਿਟਡ ਦੇ ਪ੍ਰਧਾਨ ਸ਼੍ਰੀ ਵਿਕ੍ਰਮ ਕਿਰਲੋਸਕਰ ਅਤੇ ਟੋਇਟਾ ਕਿਰਲੋਸਕਰ ਮੋਟਰ ਦੇ ਐੱਮਡੀ ਅਤੇ ਸੀਈਓ ਸ਼੍ਰੀ ਮਸਾਕਾਜੂ ਯੋਸ਼ੀਮੁਰਾ ਵੀ ਮੌਜੂਦ ਸਨ।

ਸਭਾ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀ ਗਡਕਰੀ ਨੇ ਕਿਹਾ ਕਿ ਆਤਮਨਿਰਭਰ ਭਾਰਤ ਲਈ ਕ੍ਰਿਸ਼ੀ ਵਿਕਾਸ ਦਰ ਵਿੱਚ 6 ਤੋਂ 8% ਦਾ ਵਾਧਾ ਜ਼ਰੂਰੀ ਹੈ। ਉਨ੍ਹਾਂ ਨੇ ਗ੍ਰਾਮੀਣ ਅਰਥਵਿਵਸਥਾ ਨੂੰ ਹੁਲਾਰਾ ਦੇਣ ਲਈ ਅਤਿਰਿਕਤ ਫੂਡਗ੍ਰੇਨ ਅਤੇ ਚੀਨੀ ਨੂੰ ਇਥੈਨੌਲ ਵਿੱਚ ਪਰਿਵਰਤਿਤ ਕਰਨ ਦੇ ਮਹੱਤਵ ਤੇ ਜ਼ੋਰ ਦਿੱਤਾ।

ਅੰਨਦਾਤਾਵਾਂ ਨੂੰ ਊਰਜਾਦਾਤਾ ਬਣਾਉਣ ਲਈ ਪ੍ਰੋਤਸਾਹਿਤ ਕਰਦੇ ਹੋਏ ਮੰਤਰੀ ਨੇ ਕਿਹਾ ਕਿ ਇਸ ਪਾਇਟਲ ਪ੍ਰੋਜੈਕਟ ਦੀ ਸਫਲਤਾ ਇਲੈਕਟ੍ਰਿਕ ਵਾਹਨਾਂ ਦਾ ਇੱਕ ਈਕੋ-ਸਿਸਟਮ ਤਿਆਰ ਕਰੇਗੀ ਅਤੇ ਇਨ੍ਹਾਂ ਇਲੈਕਟ੍ਰਿਕ ਵਾਹਨਾਂ ਦੇ ਨਿਰਮਾਣ ਵਿੱਚ ਨਿਊ ਇੰਡੀਆ ਨੂੰ ਗਲੋਬਲ ਨੇਤਾ ਬਣਾਵੇਗੀ। ਉਨ੍ਹਾਂ ਨੇ ਕਿਹਾ ਕਿ ਅਜਿਹੀ ਟੈਕਨੋਲੋਜੀਆਂ ਅਭਿਨਵ, ਕ੍ਰਾਂਤੀਕਾਰੀ, ਟਿਕਾਊ, ਲਾਗਤ ਪ੍ਰਭਾਵੀ, ਊਰਜਾ ਕੁਸ਼ਲ ਹਨ ਅਤੇ ਇਹ ਨਵੇਂ ਭਾਰਤ ਵਿੱਚ ਆਵਾਜਾਈ ਖੇਤਰ ਨੂੰ ਪੂਰੀ ਤਰ੍ਹਾਂ ਨਾਲ ਬਦਲ ਦੇਵੇਗੀ।

*****

ਐੱਮਜੇਪੀਐੱਸ(Release ID: 1866870) Visitor Counter : 103