ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਤਰਨ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਨੇ ਸਸਟੇਨੇਬਲ ਮਾਉਂਟੇਨ ਡਿਵੈਲਪਮੈਂਟ ਸਮਿਟ-11 ਦੇ ਉਦਘਾਟਨ ਸੈਸ਼ਨ ਨੂੰ ਸੰਬੋਧਿਤ ਕੀਤਾ
‘ਈਜ਼ ਆਵ੍ ਡੂਇੰਗ ਬਿਜ਼ਨਸ’ ਜਿੰਨਾ ਜ਼ਰੂਰੀ ਹੈ ਉਨ੍ਹਾਂ ਹੀ ਜ਼ਰੂਰੀ ਹੈ ‘ਈਜ਼ ਆਵ੍ ਲਿਵਿੰਗ’: ਸ਼੍ਰੀ ਯਾਦਵ
ਕੇਂਦਰੀ ਮੰਤਰੀ ਨੇ ਪ੍ਰਧਾਨ ਮੰਤਰੀ ਦੇ ਵਿਜ਼ਨ ‘ਤੇ ਚਾਨਣਾ ਪਾਇਆ ਕਿ ਦੁਨੀਆ “ਵਾਤਾਵਰਣ ਲਈ ਮਿਸ਼ਨ ਲਾਈਫਸਟਾਈਲ” (ਐੱਲਆਈਐੱਫਈ) ਦੀ ਤਰਫ ਜਾਵੇ
ਵਾਤਾਵਰਣ ਅਨੁਕੂਲ ਅਤੇ ਜ਼ਿੰਮੇਦਾਰ ਟੂਰਿਜ਼ਮ ਲਈ ਸਥਾਨਕ ਸਮੁਦਾਏ ਦੀ ਭਾਗੀਦਾਰੀ ਸਭ ਤੋਂ ਮਹੱਤਵਪੂਰਨ ਹੈ
ਵਾਤਾਵਰਣ ਵਣ ਅਤੇ ਜਲਵਾਯੂ ਪਰਿਵਤਰਨ ਮੰਤਰਾਲੇ ਸਥਾਨਕ ਹਿਤਧਾਰਕਾਂ ਦੀ ਜਾਗਰੂਕਤਾ ਅਤੇ ਟ੍ਰੇਨਿੰਗ ਲਈ ਲਦਾਖ ਪ੍ਰਸ਼ਾਸਨ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗਾ
ਸ਼੍ਰੀ ਯਾਦਵ ਨੇ ਸੌਰ ਊਰਜਾ ਨੂੰ ਹੁਲਾਰਾ ਦੇਣ ਲਈ ਪ੍ਰਧਾਨ ਮੰਤਰੀ ਦੇ “ ਇੱਕ ਸੂਰਜ, ਇੱਕ ਦੁਨੀਆ, ਇੱਕ ਗ੍ਰਿਡ” ਦੇ ਸੰਕਲਪ ‘ਤੇ ਚਾਨਣਾ ਪਾਇਆ
Posted On:
10 OCT 2022 5:14PM by PIB Chandigarh
ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਤਰਨ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਨੇ 10-12 ਅਕਤੂਬਰ, 2022 ਨੂੰ ਲੇਹ, ਲਦਾਖ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਆਯੋਜਿਤ ਹੋ ਰਹੇ ਸਸਟੇਨੇਬਲ ਮਾਉਂਟੇਨ ਡਿਵੈਲਪਮੈਂਟ ਸਮਿਟ-11 (ਐੱਸਐੱਮਡੀਐੱਸ-11) ਦੇ ਉਦਘਾਟਨ ਸੈਸ਼ਨ ਵਿੱਚ ਹਿੱਸਾ ਲਿਆ।
ਐੱਸਐੱਮਡੀਐੱਸ-11 ਦੀ ਥੀਮ੍ਹ “ਸਸਟੇਨੇਬਲ ਮਾਉਂਟੇਨ ਡਿਵੈਲਪਮੈਂਟ ਲਈ ਟੂਰਿਜ਼ਮ ਦਾ ਉਪਯੋਗ” ਹੈ। ਇਸ ਸਿਖਰ ਸੰਮੇਲਨ ਦਾ ਪ੍ਰਮੁੱਖ ਫੋਕਸ ਟੂਰਿਜ਼ਮ ਦੇ ਨਕਾਰਾਤਮਕ ਪ੍ਰਭਾਵਾਂ ਨੂੰ ਘੱਟ ਕਰਨਾ ਅਤੇ ਜਲਵਾਯੂ ਅਤੇ ਸਮਾਜਿਕ ਵਾਤਾਵਰਣਿਕ ਮਜ਼ਬੂਤੀ ਅਤੇ ਸਥਿਰਤਾ ਦੇ ਨਿਰਮਾਣ ਵਿੱਚ ਇਸ ਦੇ ਸਕਾਰਾਤਮਕ ਯੋਗਦਾਨ ਦਾ ਉਪਯੋਗ ਕਰਨਾ ਹੈ।
ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਕਿਹਾ ਕਿ ਲਦਾਖ ਦੀ ਯਾਤਰਾ ਹਮੇਸ਼ਾ ਹੀ ਇੱਥੇ ਦੇ ਖੁਬਸੂਰਤ ਨਜ਼ਾਰਾਂ ਅਤੇ ਸ਼ਾਨਦਾਰ ਪਹਾੜੀਆਂ ਦੇ ਕਾਰਨ ਤਰੋਤਾਜ਼ਾ ਕਰਨ ਵਾਲੀ ਹੁੰਦੀ ਹੈ। ਵਿਗਿਆਨ ਅਤੇ ਨੀਤੀ ਦਾ ਏਕੀਕਰਣ ਆਈਐੱਮਆਈ ਦੀ ਕੇਂਦਰੀ ਗਤੀਵਿਧੀ ਹੈ ਇਸ ਨੂੰ ਦੇਖਦੇ ਹੋਏ ਉਨ੍ਹਾਂ ਨੇ ਸੁਝਾਇਆ ਕਿ ਸੱਭਿਆਚਾਰ ਅਤੇ ਵਾਤਾਵਰਣ ਦੀ ਵਿਲੱਖਣਤਾ ਦਾ ਏਕੀਕਰਣ ਇਸ ਤਰ੍ਹਾਂ ਦੇ ਸ਼ਿਖਰ ਸੰਮੇਲਨਾਂ ਦਾ ਲਾਜ਼ਮੀ ਹਿੱਸਾ ਬਣੇ।
ਉਨ੍ਹਾਂ ਨੇ ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਤਰਨ ਮੰਤਰਾਲੇ ਦੇ ਤਹਿਤ ਗੋਵਿੰਦ ਬੱਲਭ ਪੰਤ ਰਾਸ਼ਟਰੀ ਹਿਮਾਲਿਆ ਵਾਤਾਵਰਣ ਸੰਸਥਾਨ (ਜੀਬੀਪੀਐੱਨਆਈਐੱਚਈ) ਅਤੇ ਲੇਹ ਵਿੱਚ ਇਸ ਦੇ ਇੱਕ ਖੇਤਰੀ ਕੇਂਦਰ ਦੀ ਸਥਾਪਨਾ ‘ਤੇ ਵੀ ਚਾਨਣਾ ਪਾਇਆ ਜਿਸ ਨੂੰ ਵਿਸ਼ੇਸ਼ ਰੂਪ ਤੋਂ ਹਿਮਾਲਿਆ ਦੇ ਵਾਤਾਵਰਣ ਦੀ ਸਥਿਰਤਾ ਦੇ ਸੰਬੰਧ ਵਿੱਚ ਖੋਜ ਅਤੇ ਵਿਕਾਸ ਗਤੀਵਿਧੀਆਂ ਦਾ ਕਾਰਜ ਦਿੱਤਾ ਗਿਆ ਹੈ।
ਉਨ੍ਹਾਂ ਨੇ ਜੋਰ ਦੇ ਕੇ ਕਿਹਾ ਕਿ ਹਿਮਾਲਿਆ, ਪੱਛਮੀ ਘਾਟ ਅਤੇ ਥਾਰ ਰੇਗਿਸਤਾਨ ਜਿਹੇ ਦੇਸ਼ ਦੇ ਕਈ ਵਿਸ਼ੇਸ਼ ਪਰਿਦ੍ਰਿਸ਼ਾਂ ਤੇ ਵਿਗਿਆਨਿਕ ਸਮੁਦਾਏ ਨੂੰ ਖਾਸ ਧਿਆਨ ਦੇਣ ਦੀ ਜ਼ਰੂਰਤ ਹੈ। ਇਸ ਆਯੋਜਨ ਦੇ ਦੌਰਾਨ ਯੁਵਾਵਾਂ ਵਿੱਚ ਸਮਰੱਥਾ ਨਿਰਮਾਣ ਵੀ ਇੱਕ ਹੋਰ ਮਹੱਤਵਪੂਰਨ ਪਹਿਲੂ ਸੀ ਜਿਸ ਦਾ ਜਿਕਰ ਕੀਤਾ ਗਿਆ ਤਾਕਿ ਇਸ ਵਿੱਚ ਨਾ ਸਿਰਫ ਰੋਜ਼ਗਾਰ ਲਈ ਸਾਖਰਤਾ ‘ਤੇ ਧਿਆਨ ਦਿੱਤਾ ਜਾਵੇ ਬਲਕਿ ਸਥਾਨਿਕ ਸੱਭਿਆਚਾਰ ਦੇ ਸੁਰੱਖਿਆ, ਵਾਤਾਵਰਣ ਸੁਰੱਖਿਆ ਅਤੇ ਨੌਜਵਾਨਾਂ ਦਰਮਿਆਨ ਵਿਗਿਆਨ ਨਿਸ਼ਠਾ ਦੇ ਵਿਕਾਸ ‘ਤੇ ਵੀ ਧਿਆਨ ਕੇਂਦ੍ਰਿਤ ਕੀਤਾ ਜਾਵੇ।
ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਤਰਨ ਮੰਤਰਾਲੇ ਦੇ ਤਹਿਤ ਜੀਬੀਪੀਐੱਨਆਈਐੱਚਈ, ਜੈੱਡਐੱਸਆਈ, ਬੀਐੱਸਆਈ, ਡਬਲਿਊਆਈਆਈ ਜਿਹੇ ਕਈ ਸੰਗਠਨ ਹੈ ਜੋ ਕਈ ਪ੍ਰਾਸੰਗਿਕ ਮੁੱਦਿਆਂ ‘ਤੇ ਖੋਜ ਕਰ ਰਹੇ ਹਨ ਜਿਵੇਂ ਕਿ ਤੇਜ਼ ਪ੍ਰਜਨਣ ਲਈ ਪਾਦਪ ਆਨੁਵੰਸ਼ਿਕੀ, ਭਾਰਤੀ ਵਨਸਪਤੀਆਂ ਅਤੇ ਜੀਵਾਂ ਦਾ ਡਿਜੀਟਲੀਕਰਣ ਅਤੇ ਭਾਰਤ ਵਿੱਚ ਚੀਤਿਆਂ ਦਾ ਪ੍ਰਜਨਣ ਤਾਕਿ ਇਕੋਲੋਜੀਕਲ ਗਲਤੀਆਂ ਨੂੰ ਸਹੀ ਕੀਤਾ ਜਾ ਸਕੇ।
ਸਰਕਾਰ ਦੇ ਕੋਲ ਸਕਿਲ ਇੰਡੀਆ ਅਤੇ ਰਾਸ਼ਟਰੀ ਕਰੀਅਰ ਸੇਵਾ ਪੋਰਟਲ ਈ-ਕਿਰਤ, ਪੋਰਟਲ, ਉੱਦਮੀ ਅਤੇ ਅਸੀਮ ਪੋਰਟਲ ਆਦਿ ਜਿਹੇ ਕਈ ਪੋਰਟਲ ਹਨ ਜੋ ਦੇਸ਼ ਦੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਵੀ ਵਿੱਤੀ ਸਾਖਰਤਾ ਅਤੇ ਏਕੀਕ੍ਰਿਤ ਸਮਰੱਥਾ ਨਿਰਮਾਣ ਨੂੰ ਹੁਲਾਰਾ ਦੇ ਰਹੇ ਹਨ। ਰਾਸ਼ਟਰੀ ਕਰੀਅਰ ਸੇਵਾ ਪੋਰਟਲ ਵਿੱਚ ਪਹਿਲੇ ਹੀ 10 ਲੱਖ ਰੋਜ਼ਗਾਰਦਾਤਾ ਦੇ ਨਾਲ 1 ਕਰੋੜ ਆਵੇਦਕ ਹਨ ਜੋ 4.28 ਲੱਖ ਰੋਜ਼ਗਾਰ ਅਵਸਰ ਪ੍ਰਦਾਨ ਕਰਦੇ ਹਨ ਜੋ ਕਿ ਹੁਣ ਤੱਕ ਦਾ ਸਰਵਧਿਕ ਹੈ। ਇਸ ਪੋਰਟਲ ਨੂੰ ਹੋਰ ਅਪਗ੍ਰੇਡ ਕੀਤਾ ਜਾ ਰਿਹਾ ਹੈ।
ਸ਼੍ਰੀ ਯਾਦਵ ਨੇ ਜੋਰ ਦੇ ਕੇ ਕਿਹਾ ਕਿ “ਈਜ਼ ਆਵ੍ ਡੂਇੰਗ ਬਿਜਨਸ” ਜਿੰਨਾ ਜ਼ਰੂਰੀ ਹੈ ਉਨ੍ਹਾਂ ਹੀ ਜ਼ਰੂਰੀ “ਈਜ਼ ਆਵ੍ ਲਿਵਿੰਗ” ਵੀ ਹੈ ਅਤੇ ਮੰਤਰਾਲੇ ਇਸ ‘ਤੇ ਕੰਮ ਕਰ ਰਿਹਾ ਹੈ। ਗਲਾਸਗੋ ਵਿੱਚ ਸੀਓਪੀ -26 ਦੇ ਦੌਰਾਨ ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਦੁਨੀਆ ਨੂੰ ਵਾਤਾਵਰਣ ਲਈ ਮਿਸ਼ਨ ਲਾਈਫਸਟਾਈਲ (ਐੱਲਆਈਐੱਫਈ) ਦੇ ਵੱਲ ਜਾਣਾ ਚਾਹੀਦਾ ਹੈ। ਸਰਕਾਰ ਸੰਸਾਧਨਾਂ ਦੇ ਬਿਨਾ ਸੋਚੇ-ਸਮਝੇ ਉਪਯੋਗ ਦੇ ਬਜਾਏ ਸੋਚ-ਸਮਝਕੇ ਉਪਯੋਗ ਨੂੰ ਹੁਲਾਰਾ ਦੇ ਰਹੀ ਹੈ।
ਅਜਿਹੇ ਪ੍ਰਥਾਵਾਂ ਲਈ ਆਈਡੀਆ ਸਾਡਾ ਸੱਭਿਆਚਾਰ ਅਤੇ ਪਰੰਪਰਾਵਾਂ ਵਿੱਚ ਪਹਿਲੇ ਤੋਂ ਹੀ ਉਪਲਬਧ ਹਨ। ਹਿਮਾਲਿਆ ਦੀ ਕਠੋਰ ਪਰਿਸਥਿਤੀਆਂ ਵਿੱਚ ਰਹਿਣ ਵਾਲੇ ਲੋਕਾਂ ਵਿੱਚ ਇਹ ਸਾਰੇ ਮੁੱਲ ਮੌਜੂਦ ਹਨ ਅਤੇ ਇਹ ਖੇਤਰ ਨਾ ਸਿਰਫ ਕੇਵਲ ਟੂਰਿਜ਼ਮ ਲਈ ਬਲਕਿ ਸੱਭਿਆਚਾਰਕ ਸਦਭਾਵਨਾ ਲਈ ਵੀ ਲੋਕਪ੍ਰਿਯ ਹੈ। ਸਾਡੇ ਕੋਲ ਬੋਧ ਮਠ ਜਿਹੇ ਕਈ ਤਾਕਤਾਂ ਹਨ ਜੋ ਤਨਾਵ, ਅਵਸਾਦ ਅਤੇ ਚਿੰਤਾ ਨਾਲ ਭਰੀ ਇਸ ਦੁਨੀਆ ਵਿੱਚ ਸ਼ਾਂਤੀ ਦੀ ਪ੍ਰਤੀਕ ਹਨ।
ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਵਾਤਾਵਰਣ ਭੰਗੁਰਤਾ, ਖੇਡ, ਪਰਬਤਾਰੋਹੀ, ਸਾਈਕਲਿੰਗ, ਸ਼ਾਂਤੀ ਆਦਿ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਖ-ਵੱਖ ਪਹਿਲੂਆਂ ਲਈ ਟੂਰਿਜ਼ਮ ਦੇ ਵਿਸਤਾਰ ਕੀਤਾ ਜਾਣਾ ਚਾਹੀਦਾ ਹੈ। ਹਾਲ ਹੀ ਵਿੱਚ ਅਮਰੀਕਾ ਵਿੱਚ ਵਿਸ਼ਵ ਵਣ ਸੰਮੇਲਨ ਨੇ ਇੱਕ ਘੋਸ਼ਣਾ ਪਾਰਿਤ ਕੀਤੀ ਗਈ ਕਿ ਵਣ ਸਿਰਫ ਆਨੰਦ ਲਈ ਨਹੀਂ ਹੁੰਦੇ ਹਨ ਬਲਕਿ ਉਹ ਸ਼ਾਂਤੀ ਦਾ ਇੱਕ ਮਹੱਤਵਪੂਰਨ ਸ੍ਰੋਤ ਹਨ। ਹਿਮਾਲਿਆ ਦੇ ਜੰਗਲ ਸਦੀਆਂ ਵਿੱਚ ਸ਼ਾਂਤੀ ਨੂੰ ਹੁਲਾਰਾ ਦੇ ਰਹੇ ਹਨ।
ਕੁਦਰਤੀ, ਪ੍ਰੇਮੀਆਂ, ਤੀਰਥਯਾਤਰੀਆਂ ਅਤੇ ਅਧਿਆਤਿਮਕ ਸਾਧਨਾਂ ਲਈ ਹਿਮਾਲਿਆ ਵਿੱਚ ਟੂਰਿਜ਼ਮ ਨੂੰ ਹੁਲਾਰਾ ਦਿੱਤਾ ਜਾਣਾ ਚਾਹੀਦਾ ਹੈ। ਲਦਾਖ ਦੀ ਤਰ੍ਹਾਂ, ਹਿਮਾਲਿਆ ਦੇ ਹੋਰ ਰਾਜਾਂ ਜਿਵੇਂ ਮਣੀਪੁਰ, ਨਾਗਾਲੈਂਡ, ਮੇਘਾਲਿਆ ਆਦਿ ਅਜਿਹੇ ਅਦਭੁਤ ਪਹਿਲੂ ਹਨ ਜਿਨ੍ਹਾਂ ਨੂੰ ਟੂਰਿਜ਼ਮ ਵਿੱਚ ਮਿਲਾਇਆ ਜਾਣਾ ਚਾਹੀਦਾ ਹੈ। ਨ ਕੇਵਲ ਵਾਤਾਵਰਣ ਹਿਤੈਸ਼ੀ ਬਲਕਿ ਜਿੰਮੇਦਾਰੀ ਟੂਰਿਜ਼ਮ ਵੀ ਅੱਜ ਸਮੇਂ ਦੀ ਮੰਗ ਹੈ। ਇਸ ਤਰ੍ਹਾਂ ਦੀਆਂ ਪਹਿਲਾਂ ਨੂੰ ਏਕੀਕ੍ਰਿਤ ਕਰਨ ਲਈ ਟੂਰਿਜ਼ਮ ਵਿੱਚ ਸਥਾਨਕ ਸਮੁਦਾਏ ਦੀ ਭਾਗੀਦਾਰੀ ਸਭ ਤੋਂ ਮਹੱਤਵਪੂਰਨ ਹੈ।
ਸਾਡੀ ਸਾਰੀਆਂ ਗਤੀਵਿਧੀਆਂ ਪੂਰੇ ਸਾਲ ਚਲਣੀਆਂ ਚਾਹੀਦੀਆਂ ਹਨ ਅਤੇ ਸਾਡੇ ਸਿੱਖਣ ਸੰਸਥਾਨਾਂ ਦੇ ਪ੍ਰਾਰੂਪ ਵੀ ਇਸੇ ਦੇ ਅਨੁਰੂਪ ਹੋਣੇ ਚਾਹੀਦੇ ਹਨ। ਉਨ੍ਹਾਂ ਨੇ ਸੁਝਾਇਆ ਕਿ ਸੱਭਿਆਚਾਰ ਅਤੇ ਸਥਾਨਕ ਵਿਰਾਸਤ ਦੇ ਸੁਰੱਖਿਆ ਲਈ ਅਤੇ ਲੱਦਾਖ ਦੇ ਸੰਸਾਧਨਾਂ ਦੀ ਰੱਖਿਆ ਲਈ ਸਾਰੇ ਲੰਬਿਤ ਮੁੱਦਿਆਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਦਾ ਸਮਾਧਾਨ ਕਰਨ ਬਹੁਤ ਹੀ ਜ਼ਰੂਰੀ ਹੈ। ਅਗਰ ਇਨ੍ਹਾਂ ਸਿਖਰ ਸੰਮੇਲਨਾਂ ਨਾਲ ਸਥਾਨਿਕ ਸੈਲਾਨੀ ਗਾਈਡ ਦੀ ਜ਼ਿੰਮੇਦਾਰੀ ‘ਤੇ ਵਿਚਾਰ ਕੀਤਾ ਜਾਵੇ ਤਾਂ ਇਸ ਦਾ ਅਸਰ ਲੰਬੇ ਸਮੇਂ ਤੱਕ ਰਹਿਣਗੇ।
ਉਨ੍ਹਾਂ ਨੇ ਐਲਾਨ ਕੀਤਾ ਕਿ ਵਾਤਾਵਰਣ , ਵਣ ਅਤੇ ਜਲਵਾਯੂ ਪਰਿਵਤਰਨ ਮੰਤਰਾਲੇ ਨੇ ਲਦਾਖ ਦੀ ਵਿਕਾਸ ਯਾਤਰਾ ਵਿੱਚ ਤੇਜ਼ੀ ਲਿਆਉਣ ਲਈ ਪਰਿਵੇਸ਼ ਪੋਰਟਲ ‘ਤੇ ਪਾਏ ਗਏ ਵਣਜੀਵ ਸੰਬੰਧੀ ਸਾਰੇ ਪ੍ਰਸਤਾਵਾਂ ਅਤੇ ਆਵੇਦਨਾਂ ਦਾ ਨਿਪਟਾਰਾ ਕਰ ਦਿੱਤਾ ਹੈ। ਸਾਰੇ ਵਾਤਾਵਰਣ ਸੰਬੰਧੀ ਮੰਜੂਰੀਆਂ ਨੂੰ ਕੇਂਦ੍ਰੀਕ੍ਰਿਤ ਤਰੀਕੇ ਨਾਲ ਏਕੀਕ੍ਰਿਤ ਕਰਨ ਲਈ ਪਰਿਵੇਸ਼ ਪੋਰਟਲ ਨੂੰ ਦੁਬਾਰਾ ਡਿਜ਼ਾਇਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਵਣ ਅਧਿਕਾਰ ਅਤੇ ਹੋਰ ਸੰਬੰਧਿਤ ਮੁੱਦਿਆਂ ‘ਤੇ ਸਥਾਨਕ ਹਿਤਧਾਰਕਾਂ ਦੀ ਜਾਗਰੂਕਤਾ ਅਤੇ ਟ੍ਰੇਨਿੰਗ ਲਈ ਮੰਤਰਾਲੇ ਲਦਾਖ ਪ੍ਰਸ਼ਾਸਨ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗਾ।
ਉਨ੍ਹਾਂ ਨੇ ਮਹੱਤਵ ਦੇ ਕੇ ਕਿਹਾ ਕਿ ਸੌਰ ਊਰਜਾ ਊਰਜਾ ਦਾ ਇੱਕ ਵੱਡਾ ਸ੍ਰੋਤ ਹੈ ਅਤੇ ਸਾਡੇ ਪ੍ਰਧਾਨ ਮੰਤਰੀ ਨੇ ਸੌਰ ਊਰਜਾ ਨੂੰ ਹੁਲਾਰਾ ਦੇਣ ਲਈ ਦੁਨੀਆ ਭਰ ਵਿੱਚ ਵਿਚਾਰ-ਵਟਾਦਰਾ ਕੀਤਾ ਹੈ। ਭਾਰਤ ਨੇ ਅੰਤਰਰਾਸ਼ਟਰੀ ਸੌਰ ਗਠਬੰਧਨ ਸ਼ੁਰੂ ਕੀਤਾ ਹੈ ਜਿਸ ਦੇ ਹੁਣ ਵਿਸ਼ਵ ਪੱਧਰ ‘ਤੇ 106 ਮੈਂਬਰ ਹਨ।
ਗਲਾਸਗੋ ਵਿੱਚ ਪ੍ਰਧਾਨ ਮੰਤਰੀ ਨੇ “ਇੱਕ ਸੂਰਜ, ਇੱਕ ਦੁਨੀਆ, ਇੱਕ ਗ੍ਰਿਡ” ਦੇ ਸੰਕਲਪ ਨੂੰ ਉਭਾਰਿਆ ਹੈ, ਜਿਸ ਦੀ ਅੰਤਰਰਾਸ਼ਟਰੀ ਸਮੁਦਾਏ ਦੁਆਰਾ ਪ੍ਰਸ਼ੰਸਾ ਕੀਤੀ ਗਈ ਹੈ। ਬ੍ਰਿਟੇਨ ਦੇ ਨਾਲ ਭਾਰਤ ਨੇ ਜਲਵਾਯੂ ਪਰਿਵਤਰਨ ਦੇ ਕਾਰਨ ਹੋਣ ਵਾਲੇ ਨੁਕਸਾਨ ਦੇ ਮੁੱਦੇ ਨੂੰ ਸੰਬੋਧਿਤ ਕਰਨ ਲਈ ਜਲਵਾਯੂ ਪਰਿਵਤਨ ‘ਤੇ ਆਪਦਾ ਪ੍ਰਤੀਰੋਧੀ ਬੁਨਿਆਦੀ ਢਾਂਚੇ (ਸੀਡੀਆਰਆਈ) ਲਈ ਗਠਬੰਧਨ ਬਣਾਇਆ ਸੀ।
ਮੰਤਰੀ ਮਹੋਦਯ ਨੇ ਇਹ ਵੀ ਦੱਸਿਆ ਕਿ ਅਟਲ ਸੁਰੰਗ ਅਤੇ ਮੌਜੂਦਾ ਜੋਜੀ ਲਾ ਟਰਲ ਜਿਹੀਆਂ ਸੁਰੰਗਾਂ ਦਾ ਨਿਰਮਾਣ ਕਰਕੇ ਸੁਦੂਰ ਭੂ-ਭਾਗ ਨੂੰ ਜੋੜਣ ਦੇ ਕੰਮ ਨਾਲ ਪਹਾੜੀ ਵਾਤਾਵਰਣ ਵਿੱਚ ਕਾਰਬਨ ਨਿਕਾਸੀ ਵਿੱਚ ਕਮੀ ਆਵੇਗੀ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਯੁਵਾਵਾਂ ਨੂੰ ਸਾਡੇ ਦੇਸ਼ ਦਾ ਸਥਾਈ ਭਵਿੱਖ ਸੁਨਿਸ਼ਚਿਤ ਕਰਨ ਲਈ ਸੱਚੀ ਭਾਵਨਾ ਨਾਲ ‘ਐੱਲਆਈਐੱਫਈ’ ਦੇ ਫਾਰਮੂਲੇ ਦਾ ਪਾਲਨ ਕਰਨਾ ਚਾਹੀਦਾ ਹੈ।
ਉਨ੍ਹਾਂ ਨੇ “ਕਾਰਬਨ ਨਿਊਟ੍ਲ ਲੱਦਾਖ” ਲਈ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਹਾਸਿਲ ਕਰਨ ਨੂੰ ਲੈਕੇ ਭਰੋਸਾ ਜਤਾਇਆ। ਆਪਣੀ ਸਮਾਪਨ ਟਿੱਪਣੀ ਵਿੱਚ ਕੇਂਦਰੀ ਮੰਤਰੀ ਨੇ ਪ੍ਰਧਾਨ ਮੰਤਰੀ ਦਾ ਜ਼ਿਕਰ ਕਰਦੇ ਹੋਏ ਕਿਹਾ ਜਦ ਹਰ ਵਿਅਕਤੀ ਰਾਸ਼ਟਰ ਦੇ ਭਲੇ ਬਾਰੇ ਵਿੱਚ ਸੋਚੇਗਾ, ਜਦ ਹਰ ਦੇਸ਼ ਵਿਸ਼ਵ ਦੇ ਭਲੇ ਦੇ ਬਾਰੇ ਵਿੱਚ ਸੋਚੇਗਾ, ਤਦ ਟਿਕਾਊ ਵਿਕਾਸ ਇੱਕ ਹਕੀਕਤ ਬਣੇਗਾ।
ਸਸਟੇਨੇਬਲ ਮਾਉਂਟੇਨ ਡਿਵੈਲਪਮੈਂਟ ਸਮਿਟ (ਐੱਸਐੱਮਡੀਐੱਸ) ਭਾਰਤੀ ਹਿਮਾਲਿਆ ਖੇਤਰ (ਆਈਐੱਚਆਰ) ਦਾ ਇੱਕ ਪ੍ਰਮੁੱਖ ਸਲਾਨਾ ਪ੍ਰੋਗਰਾਮ ਹੈ। ਆਈਐੱਚਆਰ ਇੱਕ ਨਾਗਰਿਕ ਸਮਾਜ ਦੀ ਅਗਵਾਈ ਵਾਲਾ ਮੰਚ ਹੈ ਜਿਸ ਵਿੱਚ 10 ਪਹਾੜੀ ਰਾਜ, ਦੋ ਕੇਂਦਰ ਸ਼ਾਸਿਤ ਪ੍ਰਦੇਸ਼ ਅਤੇ ਚਾਰ ਪਹਾੜੀ ਜ਼ਿਲ੍ਹੇ ਸ਼ਾਮਲ ਹਨ। ਇਸ ਕੇਂਦਰੀ ਆਯੋਜਨ ਦੇ ਇਲਾਵਾ, ਮਾਉਂਟੇਨ ਲੈਜਿਸਲੇਰਟਸ ਮੀਟ (ਐੱਮਐੱਲਐੱਮ) ਅਤੇ ਇੰਡੀਅਨ ਹਿਮਾਲਿਅਨ ਯੂਥ ਸਮਿਟ ਵੀ ਇਸ ਸ਼ਿਖਰ ਸੰਮੇਲਨ ਦੇ ਦੋ ਪ੍ਰਮੁੱਖ ਘਟਕ ਹਨ।
*****
(Release ID: 1866852)
Visitor Counter : 175