ਇਸਪਾਤ ਮੰਤਰਾਲਾ
ਐੱਨਐੱਮਡੀਸੀ ਨੇ ਰੇਲਟੇਲ ਦੇ ਨਾਲ ਆਈਸੀਟੀ ਅਤੇ ਡਿਜੀਟਲ ਸਮਾਧਾਨਾਂ ਲਈ ਸਹਿਮਤੀ ਪੱਤਰ ‘ਤੇ ਦਸਤਖਤ ਕੀਤੇ
प्रविष्टि तिथि:
11 OCT 2022 11:46AM by PIB Chandigarh
ਮਾਈਨਿੰਗ ਖੇਤਰ ਦੀ ਪ੍ਰਮੁੱਖ ਕੰਪਨੀ ਐੱਨਐੱਮਡੀਸੀ ਅਤੇ ਰੇਲਟੇਲ ਕਾਰਪੋਰੇਸ਼ਨ ਆਵ੍ ਇੰਡੀਆ ਨੇ ਐੱਨਐੱਮਡੀਸੀ ਨੂੰ ਆਈਸੀਟੀ ਅਤੇ ਡਿਜੀਟਲ ਟ੍ਰਾਂਸਫਾਰਮੇਸ਼ਨ ਸੇਵਾਵਾਂ ‘ਤੇ ਇੱਕ ਸਮਝੌਤਾ ਕੀਤਾ ਹੈ। ਇਸ ਸਮੌਝਤੇ ਵਿੱਚ ਇਨ੍ਹਾਂ ਦੇ ਕਾਰਪੋਰੇਟ ਦਫਤਰ ਅਤੇ ਮਾਈਨਿੰਗ ਕੰਪਲੈਕਸ ਦੋਵੇਂ ਸ਼ਾਮਿਲ ਹਨ।
ਐੱਨਐੱਮਡੀਸੀ ਦੇ ਜੀਐੱਮ (ਸੀਐਂਡਏਐੱਮਪੀ, ਆਈਟੀ) ਸ਼੍ਰੀ ਐੱਚ, ਸੁੰਦਰਮ ਪ੍ਰਭ ਅਤੇ ਰੇਲਟੇਲ ਦੇ ਕਾਰਜਕਾਰੀ ਡਾਇਰੈਕਟਰ ਸ਼੍ਰੀ ਮਨੋਹਰ ਰਾਜਾ ਨੇ ਸੋਮਵਾਰ ਨੂੰ ਹੈਦਰਾਬਾਦ ਸਥਿਤ ਐੱਨਐੱਮਡੀਸੀ ਦੇ ਮੁੱਖ ਦਫਤਰ ਵਿੱਚ ਇਸ ਸਹਿਮਤੀ ਪੱਤਰ (ਐੱਮਓਯੂ) ‘ਤੇ ਹਸਤਾਖਰ ਕੀਤੇ। ਇਸ ਅਵਸਰ ‘ਤੇ ਐੱਨਐੱਮਡੀਸੀ ਦੇ ਸੀਐੱਮਡੀ ਸ਼੍ਰੀ ਸੁਮਿਤ ਦੇਬ ਵਿੱਚ ਮੌਜੂਦ ਸਨ।
ਐੱਨਐੱਮਡੀਸੀ ਦੇ ਸੀਐੱਮਡੀ ਸ਼੍ਰੀ ਸੁਮਿਤ ਦੇਬ ਨੇ ਕਿਹਾ ਕਿ ਇਹ ਸਾਂਝੇਦਾਰੀ ਸੰਸਾਧਨਾਂ ਦੇ ਅਨੁਕੂਲ ਉਪਯੋਗ ਅਤੇ ਖਣਿਜ ਜਵਾਬਦੇਹੀ ਦਾ ਨਿਰਮਾਣ ਕਰੇਗੀ ਅਤੇ ਮਾਈਨਿੰਗ ਖੇਤਰ ਵਿੱਚ ਇੱਕ ਮਜ਼ਬੂਤ ਡਿਜੀਟਲ ਪਰਿਵਤਰਨ ਦਾ ਰਸਤਾ ਤਿਆਰ ਕਰੇਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ ਦੀ ਪ੍ਰਮੁੱਖ ਮਾਈਨਿੰਗ ਕੰਪਨੀ ਦੇ ਰੂਪ ਵਿੱਚ ਐੱਨਐੱਮਡੀਸੀ ਆਟੋਮੇਸ਼ਨ ਅਤੇ ਡਿਜੀਟਲਾਈਜੇਸ਼ਨ ਨੂੰ ਸ਼ੁਰੂਆਤੀ ਤੌਰ ‘ਤੇ ਆਪਣਾ ਰਹੀ ਹੈ। ਰੋਲਟੇਲ ਦੇ ਨਾਲ ਸਾਡਾ ਸਹਿਯੋਗ ਇਸ ਯਾਤਰਾ ਨੂੰ ਅਤੇ ਗਤੀ ਪ੍ਰਦਾਨ ਕਰੇਗਾ, ਜਿਸ ‘ਤੇ ਸਾਡਾ ਪਹਿਲੇ ਤੋਂ ਹੀ ਚਲ ਰਹੇ ਹਨ।
ਐੱਮਐੱਮਡੀਸੀ ਦੇ ਡਾਇਰੈਕਟਰ (ਵਿੱਤ) ਸ਼੍ਰੀ ਅਮਿਤਾਭ ਮੁਖਰਜੀ ਨੇ ਕਿਹਾ ਕਿ ਰੇਲਟੇਲ ਸਲਾਹ-ਮਸ਼ਵਰਾ, ਪ੍ਰੋਜੈਕਟ ਪ੍ਰਬੰਧਨ ਅਤੇ ਲਾਗੂਕਰਨ ਸੇਵਾਵਾਂ ਪ੍ਰਦਾਨ ਕਰੇਗੀ ਜਿਸ ਤੋਂ ਕੁਸ਼ਲਤਾ ਅਤੇ ਪਾਰਦਰਸ਼ਿਤਾ ਵਧੇਗੀ। ਐੱਨਐੱਮਡੀਸੀ ਨੂੰ ਸਿਖਰ ਕੰਪਨੀਆਂ ਦੀ ਸੂਚੀ ਵਿੱਚ ਬਣਾਏ ਰੱਖਣ ਲਈ ਇਹ ਇੱਕ ਵੱਡਾ ਕਦਮ ਹੈ।
ਇਹ ਸਹਿਮਤੀ ਪੱਤਰ (ਐੱਮਓਯੂ) ਐੱਨਐੱਮਡੀਸੀ ਦੀ ਪਹਿਲੇ ਤੋਂ ਹੀ ਰਾਸ਼ਟਰੀ ਰੇਲਵੇ ਦੂਰਸੰਚਾਰ ਦੇ ਨਾਲ ਸਾਂਝੇਦਾਰੀ ‘ਤੇ ਅਧਾਰਿਤ ਹੈ। ਇਸ ਦੇ ਤਹਿਤ ਐੱਨਐੱਮਡੀਸੀ ਦੇ 11 ਸਥਾਨਾਂ ‘ਤੇ ਐੱਮਪੀਐੱਲਐੱਮ ਵੀਪੀਐੱਨ ਅਤੇ 7 ਸਥਾਨਾਂ ‘ਤੇ ਇੰਟਰਨੈੱਟ ਲੀਜਡ ਲਾਈਨਸ (ਆਈਐੱਲਐੱਲ) ਅਤੇ ਪਿਛਲੇ 7 ਸਾਲਾਂ ਤੋਂ ਹਾਈ-ਡੈਫੀਨਿਸ਼ਨ ਵੀਡਿਓ ਕਾਨਫਰੰਸਿੰਗ ਸਮਾਧਾਨ ਪ੍ਰਦਾਨ ਕੀਤਾ ਜਾ ਰਿਹਾ ਹੈ।
*****
ਏਕੇਐੱਨ
(रिलीज़ आईडी: 1866849)
आगंतुक पटल : 164