ਬਿਜਲੀ ਮੰਤਰਾਲਾ

ਲਾਈਫ ਮਿਸ਼ਨ ਦੇ ਤਹਿਤ ਅਗਨੀ ਤੱਤਵ ਅਭਿਯਾਨ ਦਾ ਪਹਿਲਾ ਸੈਮੀਨਾਰ ਲੇਹ ਵਿੱਚ ਆਯੋਜਿਤ ਕੀਤਾ ਗਿਆ

Posted On: 08 OCT 2022 2:42PM by PIB Chandigarh

 

https://static.pib.gov.in/WriteReadData/userfiles/image/image0016YPE.jpg

 

ਪਾਵਰ ਫਾਉਂਡੇਸ਼ਨ ਆਵ੍ ਇੰਡੀਆ ਵਿਗਿਆਨ ਭਾਰਤੀ (ਵਿਭਾ) ਦੇ ਸਹਿਯੋਗ ਨਾਲ ਵਰਤਮਾਨ ਵਿੱਚ ‘ਲਾਈਫ-ਲਾਈਫਸਟਾਈਲ ਫੋਰ ਐਨਵਾਇਰਨਮੈਂਟ’ ਦੇ ਤਹਿਤ ਅਗਨੀ ਤੱਤਵ ‘ਤੇ ਜਾਗਰੂਕਤਾ ਪੈਦਾ ਕਰਨ ਦੇ ਲਈ ਇੱਕ ਅਭਿਯਾਨ ਚਲਾ ਰਿਹਾ ਹੈ। ਇਸ ਅਭਿਯਾਨ ਵਿੱਚ ਅਗਨੀ ਤੱਤਵ ਦੀ ਮੂਲ ਅਵਧਾਰਣਾ ਦੇ ਬਾਰੇ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਲਈ ਸਿੱਖਿਅਕ ਸੰਸਥਾਵਾਂ, ਭਾਈਚਾਰਿਆਂ ਅਤੇ ਪ੍ਰਾਸੰਗਿਕ ਸੰਗਠਨਾਂ ਨੂੰ ਸ਼ਾਮਲ ਕਰਦੇ ਹੋਏ ਦੇਸ਼ ਭਰ ਵਿੱਚ ਸੰਮੇਲਨ, ਸੈਮੀਨਾਰ, ਪ੍ਰੋਗਰਾਮ ਅਤੇ ਪ੍ਰਦਰਸ਼ਨੀਆਂ ਕਰਨਾ ਸ਼ਾਮਲ ਹੈ। ਅਗਨੀ ਤੱਤਵ ਇੱਕ ਤੱਤਵ ਹੈ ਜੋ ਊਰਜਾ ਦਾ ਵਿਕਲਪ ਹੈ ਅਤੇ ਪੰਚਮਹਾਭੂਤ ਦੇ ਪੰਜ ਤੱਤਵਾਂ ਵਿੱਚੋਂ ਇੱਕ ਹੈ।

 

ਅਗਨੀ ਅਭਿਯਾਨ ਦਾ ਪਹਿਲਾ ਸੰਮੇਲਨ ਕੱਲ੍ਹ ਲੇਹ ਵਿੱਚ ‘ਸਥਿਰਤਾ ਅਤੇ ਸੱਭਿਆਚਾਰ’ ਵਿਸ਼ੇ ‘ਤੇ ਆਯੋਜਿਤ ਕੀਤਾ ਗਿਆ। ਇਸ ਸੰਮੇਲਨ ਵਿੱਚ ਪ੍ਰਸ਼ਾਸਨ, ਨੀਤੀ ਨਿਰਮਾਤਾਵਾਂ, ਅਕਾਦਮੀਆਂ ਅਤੇ ਸਟਾਰਟ-ਅੱਪ ਜਿਹੇ ਵਿਵਿਧ ਖੇਤਰਾਂ ਤੋਂ ਊਰਜਾ, ਸੱਭਿਆਚਾਰ ਅਤੇ ਸਥਿਰਤਾ ਦੇ ਖੇਤਰਾਂ ਵਿੱਚ ਕੰਮ ਕਰਨ ਵਾਲੇ ਪ੍ਰਮੁੱਖ ਹਿਤਧਾਰਕਾਂ ਦੀ ਭਾਗੀਦਾਰੀ ਰਹੀ।

 

ਸੰਮੇਲਨ ਦਾ ਉਦਘਾਟਨ ਲੱਦਾਖ ਦੇ ਉਪ ਰਾਜਪਾਲ (Lieutenant Governor) ਸ਼੍ਰੀ ਆਰ. ਕੇ. ਮਾਥੁਰ ਨੇ ਕੀਤਾ। ਇਸ ਅਵਸਰ ‘ਤੇ ਉਨ੍ਹਾਂ ਨੇ ਕਿਹਾ ਕਿ ਲੱਦਾਖ ਵਿੱਚ ਇੱਕ ਟਿਕਾਊ ਜੀਵਨ ਸ਼ੈਲੀ ਰਹੀ ਹੈ, ਹਾਲਾਕਿ, ਆਧੁਨਿਕੀਕਰਣ ਵਿੱਚ ਵਾਧਾ ਹੋਣ ਨਾਲ ਖੇਤਰ ਦੇ ਈਕੋਸਿਸਟਮ ਵਿੱਚ ਅਸੰਤੁਲਨ ਪੈਦਾ ਹੋ ਰਿਹਾ ਹੈ, ਅਤੇ ਨਾ ਸਿਰਫ ਇਸ ਖੇਤਰ ‘ਤੇ ਪ੍ਰਤੀਕੂਲ ਪ੍ਰਭਾਵ ਪਾਉਂਦਾ ਹੈ ਬਲਕਿ ਇਹ ਪੂਰੇ ਦੇਸ਼ ਦੇ ਮੌਨਸੂਨ ਚਕ੍ਰ ਨੂੰ ਵੀ ਬਦਲ ਸਕਦਾ ਹੈ ਕਿਉਂਕਿ ਇਹ ਹਿਮਾਲਯੀ ਈਕੋਸਿਸਟਮ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਲੱਦਾਖ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ ਨੇ ਇਸ ਅਸੰਤੁਲਨ ਨੂੰ ਦੂਰ ਕਰਨ ਅਤੇ ਸਮੁੱਚੇ ਵਿਕਾਸ ਦੇ ਵੱਲ ਵਧਣ ਦੇ ਲਈ ਇੱਕ ਸਪਸ਼ਟ ‘ਰੋਡਮੈਪ’ ਤਿਆਰ ਕੀਤਾ ਹੈ। ਉਨ੍ਹਾਂ ਨੇ ਕਈ ਪ੍ਰਮੁੱਖ ਖੇਤਰਾਂ ‘ਤੇ ਵੀ ਜ਼ੋਰ ਦਿੱਤਾ।

 

ਲੱਦਾਖ ਵਿੱਚ ਸੋਲਰ ਉਰਜਾ ਦੀਆਂ ਅਪਾਰ ਸੰਭਾਵਨਾਵਾਂ ਹਨ, ਜਿਸ ਦਾ ਪਤਾ ਲਗਾਇਆ ਜਾਣਾ ਚਾਹੀਦਾ ਹੈ। ਲੱਦਾਖ ਨੂੰ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਬਿਜਲੀ ਪਹੁੰਚਾਉਣ ਦੇ ਲਈ ਪ੍ਰਣਾਲੀ ਦਾ ਸਿਰਜਣ ਕਰਨ ਦੀ ਦਿਸ਼ਾ ਵਿੱਚ ਕੰਮ ਕਰਨਾ ਚਾਹੀਦਾ ਹੈ। ਲੱਦਾਖ ਵਿੱਚ ਵਿਕੇਂਦ੍ਰੀਕ੍ਰਿਤ ਨਵਿਆਉਣਯੋਗ ਸੋਲਰ ਊਰਜਾ ਪ੍ਰਦਾਨ ਕਰਨ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ ਜਿਸ ਨਾਲ ਉਸ ਦੀ ਗ੍ਰਿਡ ਨਿਰਭਰਤਾ ਘੱਟ ਹੋ ਸਕੇ। ਇਹ ਪ੍ਰਧਾਨ ਮੰਤਰੀ ਦੇ ਕਾਰਬਨ ਨਿਊਟ੍ਰਲ ਲੱਦਾਖ ਦੇ ਵਿਜ਼ਨ ਦੇ ਅਨੁਰੂਪ ਹੈ।

 

ਜਿਓਥਰਮਲ ਊਰਜਾ ਇੱਕ ਹੋਰ ਧਿਆਨ ਦੇਣ ਵਾਲਾ ਖੇਤਰ ਹੈ ਜਿਸ ਦੀ ਲੱਦਾਖ ਖੇਤਰ ਵਿੱਚ ਅਪਾਰ ਸੰਭਾਵਨਾਵਾਂ ਹਨ। ਹੋਰ ਨਵਿਆਉਣਯੋਗ ਊਰਜਾ ਸਰੋਤਾਂ ਦੇ ਵਿਪਰੀਤ (ਉਲਟ), ਜੋ ਕੁਦਰਤ ਵਿੱਚ ਰੁਕ-ਰੁਕ ਕੇ ਹੁੰਦੇ ਹਨ, ਇਹ ਪੂਰੇ ਦਿਨ ਅਤੇ ਸਾਲ ਭਰ ਉਪਲਬਧ ਰਹਿੰਦੀ ਹੈ ਇਸ ਲਈ ਇਸ ਦਾ ਉਪਯੁਕਤ ਉਪਯੋਗ ਕੀਤਾ ਜਾਣਾ ਚਾਹੀਦਾ ਹੈ।

 

ਲੱਦਾਖ ਵਿੱਚ ਗ੍ਰੀਨ ਹਾਈਡ੍ਰੋਜਨ ਇੱਕ ਹੋਰ ਵਿਕਲਪ ਹੈ, ਕਿਉਂਕਿ ਇਸ ਖੇਤਰ ਵਿੱਚ ਸੋਲਰ ਊਰਜਾ ਦੀ ਭਰਪੂਰਤਾ ਹੈ। ਇਸ ਵਿੱਚ ਪਾਣੀ ਵੀ ਹੈ। ਇਸ ਤੋਂ ਪ੍ਰਾਪਤ ਹਾਈਡ੍ਰੋਜਨ ਦਾ ਉਪਯੋਗ ਪੈਟ੍ਰੋਲ ਅਤੇ ਡੀਜਲ ਦੀ ਥਾਂ ‘ਤੇ ਕੀਤਾ ਜਾ ਸਕਦਾ ਹੈ ਅਤੇ ਆਕਸੀਜਨ ਦਾ ਉਪਯੋਗ ਹਸਪਤਾਲਾਂ ਅਤੇ ਟੂਰਿਸਟਾਂ ਦੁਆਰਾ ਕੀਤਾ ਜਾ ਸਕਦਾ ਹੈ।

 

ਲੱਦਾਖ ਦੇ ਸਾਂਸਦ ਸ਼੍ਰੀ ਜਾਮਯਾਂਗ ਤਸੇਰਿੰਗ ਨਾਮਗਯਾਨ ਨੇ ਇੱਕ ਪਰਸਪਰ ਨਿਰਭਰ ਸੰਸਾਰ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਭਾਰਤੀ ਦਰਸ਼ਨ ਵਿਸ਼ਵ ਨੂੰ ਏਕਤਾ ਦੇ ਰੂਪ ਵਿੱਚ ਦੇਖਦਾ ਹੈ ਅਤੇ ਇਸ ਵਿੱਚ ਸਭ ਕੁਝ ਇੱਕ ਦੇ ਰੂਪ ਵਿੱਚ ਦੇਖਦਾ ਹੈ, ਲੇਕਿਨ ਹੁਣ ਤੱਕ ਦੇ ਵਿਕਾਸ ਮਾਡਲ ਵਿੱਚ, ਏਕਤਾ ਖੋਅ (ਗੁਆਚ) ਗਈ ਹੈ। ਸ਼੍ਰੀ ਨਾਮਗਯਾਲ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਤਿਆਰ ਕੀਤਾ ਜਾ ਰਿਹਾ ਮਾਡਲ ਏਕਤਾ ‘ਤੇ ਅਧਾਰਿਤ ਹੈ, ਜਿਵੇਂ ਕਿ ‘ਵਨ ਸਨ’, ‘ਵਨ ਵਰਲਡ’, ‘ਵਨ ਗ੍ਰਿਡ’, ਅਤੇ ਇਸ ਦੇ ਅਧਾਰ ‘ਤੇ ਵਾਤਾਵਰਣ ਦੇ ਪ੍ਰਤੀ ਜਾਗਰੂਕ ਜੀਵਨ ਸ਼ੈਲੀ ਨੂੰ ਹੁਲਾਰਾ ਦੇਣ ਅਤੇ ਪ੍ਰਚਾਰਿਤ ਕਰਨ ਦੇ ਪ੍ਰਯਤਨ ਜਾਰੀ ਹਨ ਜੋ ਏਕਤਾ ਦੇ ਭਾਰਤੀ ਦਰਸ਼ਨ ‘ਤੇ ਅਧਾਰਿਤ ਹਨ। ਉਨ੍ਹਾਂ ਨੇ ਕਿਹਾ ਕਿ ਲੱਦਾਖ ਹਮੇਸ਼ਾ ਤੋਂ ਕੁਦਰਤ ਦੇ ਨਾਲ ਸਦਭਾਵ ਵਿੱਚ ਰਿਹਾ ਹੈ ਤੇ ਪਰਸਪਰ ਨਿਰਭਰ ਅਤੇ ਸਹਿ-ਹੋਂਦ ‘ਤੇ ਵਧਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਅਜਿਹੀ ਚੀਜ਼ ਹੈ ਜਿਸ ਨੂੰ ਬਾਕੀ ਦੇਸ਼ ਅਤੇ ਦੁਨੀਆ ਵੀ ਸਿੱਖ ਸਕਦੀ ਹੈ। 

 

ਸੰਮੇਲਨ ਵਿੱਚ ਹੋਰ ਉੱਘੇ ਸਪੀਕਰਾਂ ਨੇ ਟਿਕਾਊ ਨਿਰਮਾਣ ਪ੍ਰਥਾਵਾਂ, ਪਹਾੜੀ ਖੇਤਰਾਂ ਦੇ ਲਈ ਊਰਜਾ ਪਹੁੰਚ, ਸਮਾਜਿਕ ਵਿਵਹਾਰ ਅਤੇ ਬਿਜਲੀ ਦੀ ਮੰਗ ‘ਤੇ ਇਸ ਦੇ ਪ੍ਰਭਾਵ ਬਾਰੇ ਚਾਨਣਾ ਪਾਇਆ।

 

ਅਗਨੀ ਤੱਤਵ ਅਭਿਯਾਨ- ਐਨਰਜੀ ਫੋਰ ਲਾਈਫ, ਸੁਮੰਗਲਮ ਦੇ ਅੰਬ੍ਰੇਲਾ ਅਭਿਯਾਨ ਦੇ ਤਹਿਤ ਇੱਕ ਪਹਿਲ ਹੈ, ਜੋ 21 ਸਤੰਬਰ 2022 ਨੂੰ ਨਵੀਂ ਦਿੱਲੀ ਵਿੱਚ ਕੇਂਦਰੀ ਊਰਜਾ ਅਤੇ ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰੀ ਸ਼੍ਰੀ ਆਰ. ਕੇ. ਸਿੰਘ ਦੁਆਰਾ ਸ਼ੁਰੂ ਕੀਤੀ ਗਈ ਸੀ। ਸੈਮੀਨਾਰਾਂ ਦੀ ਇੱਕ ਲੜੀ ਦਾ ਇਸ ਅਭਿਯਾਨ ਦੇ ਹਿੱਸੇ ਦੇ ਰੂਪ ਵਿੱਚ ਪੂਰੇ ਦੇਸ਼ ਵਿੱਚ ਆਯੋਜਿਤ ਕਰਨ ਦੀ ਯੋਜਨਾ ਬਣਾਈ ਗਈ ਹੈ।

 

ਪਾਵਰ ਫਾਉਂਡੇਸ਼ਨ ਆਵ੍ ਇੰਡੀਆ ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਦੇ ਤਤਵਾਵਧਾਨ ਵਿੱਚ ਗਠਿਤ ਇੱਕ ਸੋਸਾਇਟੀ ਹੈ, ਅਤੇ ਪ੍ਰਮੁੱਖ ਸੀਪੀਐੱਸਈ ਦੁਆਰਾ ਸਮਰਥਿਤ ਹੈ। ਫਾਉਂਡੇਸ਼ਨ ਐਡਵੋਕੇਸੀ ਅਤੇ ਰਿਸਰਚ ਦੇ ਖੇਤਰਾਂ ਵਿੱਚ ਸ਼ਾਮਲ ਹੈ, ਜੋ ਵਿਕਸਿਤ ਊਰਜਾ ਪਰਿਦ੍ਰਿਸ਼ ਨੂੰ ਸਕਾਰਾਤਮਕ ਤੌਰ ‘ਤੇ ਪ੍ਰਭਾਵਿਤ ਕਰ ਰਿਹਾ ਹੈ।

***

ਐੱਸਐੱਸ/ਆਈਜੀ



(Release ID: 1866428) Visitor Counter : 108