ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਹਿਮਾਚਲ ਪ੍ਰਦੇਸ਼ ਦੇ ਆਕਾਂਖੀ ਜ਼ਿਲ੍ਹੇ ਚੰਬਾ ਵਿੱਚ ਸਾਇੰਸ ਮਿਊਜ਼ੀਅਮ ਦਾ ਉਦਘਾਟਨ ਕੀਤਾ ਅਤੇ ਇਸ ਨੂੰ ਸਟਾਰਟ-ਅੱਪ ਨਾਲ ਜੋੜਿਆ, ਰਾਜ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਉਦਘਾਟਨ ਪ੍ਰੋਗਰਾਮ ਦੀ ਸ਼ੋਭਾ ਵਧਾਈ


ਕੇਂਦਰੀ ਮੰਤਰੀ ਨੇ ਕਿਹਾ, ਹਿਮਾਚਲ ਦੀ ਸਮ੍ਰਿੱਧ ਜੈਵ ਵਿਵਿਧਤਾ ਐਗ੍ਰੀ-ਟੈੱਕ ਸਟਾਰਟ-ਅੱਪਸ ਨੂੰ ਪ੍ਰੋਤਸਾਹਨ ਦੇਣ ਦੇ ਲਈ ਸਭ ਤੋਂ ਜ਼ਿਆਦਾ ਅਨੁਕੂਲ ਹੈ ਅਤੇ ਉਨ੍ਹਾਂ ਨੇ ਦੇਸ਼ ਵਿੱਚ ਜਾਰੀ ਸਟਾਰਟਅੱਪ ਦੀ ਸਫਲਤਾ ਦੇ ਵਿੱਚ ਇਨੋਵੇਸ਼ਨਾਂ ਨੂੰ ਡੀਬੀਟੀ ਨਾਲ ਸਹਿਯੋਗ ਦਿਵਾਉਣ ਦਾ ਵਾਅਦਾ ਕੀਤਾ

ਵਿਗਿਆਨ ਤੇ ਟੈਕਨੋਲੋਜੀ ਮੰਤਰਾਲੇ ਨੇ ਸਕੂਲੀ ਬੱਚਿਆਂ ਵਿੱਚ ਵਿਗਿਆਨਿਕ ਟੈਂਪਰ ਵਿਕਸਿਤ ਕਰਨ ਦੇ ਲਈ ਦੇਸ਼ ਦੇ ਵਿਭਿੰਨ ਆਕਾਂਖੀ ਜ਼ਿਲ੍ਹਿਆਂ ਵਿੱਚ 75 ਸਾਇੰਸ ਮਿਊਜ਼ੀਅਮਾਂ ਦੀ ਸਥਾਪਨਾ ਦੀ ਪਹਿਲ ਕੀਤੀ ਹੈ: ਡਾ. ਜਿਤੇਂਦਰ ਸਿੰਘ

Posted On: 08 OCT 2022 5:01PM by PIB Chandigarh

ਕੇਂਦਰੀ ਵਿਗਿਆਨ ਤੇ ਟੈਕਨੋਲੋਜੀ ਮੰਤਰੀ ਅਤੇ ਪੀਐੱਮਓ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਹਿਮਾਚਲ ਪ੍ਰਦੇਸ਼ ਵਿੱਚ ਆਕਾਂਖੀ ਜ਼ਿਲ੍ਹੇ ਚੰਬਾ ਵਿੱਚ ਇੱਕ ਸਾਇੰਸ ਮਿਊਜ਼ੀਅਮ ਦੀ ਸ਼ੁਰੂਆਤ ਕੀਤੀ। ਇਸ ਅਵਸਰ ‘ਤੇ ਰਾਜ ਦੇ ਮੁੱਖ ਮੰਤਰੀ ਸ਼੍ਰੀ ਜੈਰਾਮ ਠਾਕੁਰ ਅਤੇ ਹੋਰ ਪਤਵੰਤੇ ਮੌਜੂਦ ਰਹੇ।

 

ਇਸ ਨੂੰ ਸਟਾਰਟ-ਅੱਪ ਨਾਲ ਜੋੜਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਸ ਪਹਾੜੀ ਖੇਤਰ ਵਿੱਚ ਅਤਿਆਧੁਨਿਕ ਇੰਸਟੀਟਿਊਟ ਛੋਟੇ ਬੱਚਿਆਂ ਨੂੰ ਆਪਣੀਆਂ ਸਮਰੱਥਾਵਾਂ ਦੀ ਖੋਜ ਕਰਨ ਅਤੇ ਆਪਣੇ ਇਨੋਵੇਟਿਵ ਸਕਿੱਲਸ ਨੂੰ ਬਾਅਦ ਵਿੱਚ ਜੀਵਨ ਵਿੱਚ ਆਜੀਵਿਕਾ ਦਾ ਇੱਕ ਸਰੋਤ ਖੋਜਣ ਵਿੱਚ ਉਪਯੋਗ ਕਰਨ ਦੇ ਲਈ ਪ੍ਰੇਰਿਤ ਕਰੇਗਾ।

 

https://static.pib.gov.in/WriteReadData/userfiles/image/image001E0WD.jpg

 

ਬਾਇਓਟੈਕਨੋਲੋਜੀ ਵਿਭਾਗ ਦੇ ਇੱਕ ਸੁਤੰਤਰ ਇੰਸਟੀਟਿਊਟ ਰਾਸ਼ਟਰੀ ਪਲਾਂਟ ਜੀਨੋਮ ਰਿਸਰਚ ਇੰਸਟੀਟਿਊਟ ਦੁਆਰਾ ਗਵਰਮੈਂਟ ਬੋਇਜ਼ ਸੀਨੀਅਰ ਸੈਕੰਡਰੀ ਸਕੂਲ (ਜੀਬੀਐੱਸਐੱਸਐੱਸ), ਚੰਬਾ ਵਿੱਚ ਸਥਾਪਿਤ “ਡੀਬੀਟੀ-ਐੱਨਆਈਪੀਜੀਆਰ-ਪੰਡਿਤ ਜੈਵੰਤ ਰਾਮ ਉਪਮਨਿਊ ਸਾਇੰਸ ਮਿਊਜ਼ੀਅਮ” ਨਾਲ ਸਕੂਲੀ ਬੱਚਿਆਂ ਦੇ ਵਿੱਚ ਸਾਇੰਟਿਫਿਕ ਟੈਂਪਰ ਵਿਕਸਿਤ ਕਰਨ ਵਿੱਚ ਸਹਾਇਤਾ ਮਿਲੇਗੀ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇੱਕ ਸਮ੍ਰਿੱਧ ਜੈਵ ਵਿਵਿਧਤਾ ਵਾਲਾ ਹਿਮਾਲਯੀ ਰਾਜ ਹੋਣ ਦੇ ਕਾਰਨ ਹਿਮਾਚਲ ਐਗ੍ਰੀ-ਟੈੱਕ ਸਟਾਰਟ-ਅੱਪ ਨੂੰ ਹੁਲਾਰਾ ਦੇਣ ਦੇ ਲਈ ਸਭ ਤੋਂ ਉਪਯੁਕਤ ਹੈ ਅਤੇ ਬਾਇਓਟੈਕਨੋਲੋਜੀ ਵਿਭਾਗ ਦੇਸ਼ ਵਿੱਚ ਜਾਰੀ ਸਟਾਰਟਅੱਪ ਦੀ ਧੂਮ ਦੇ ਵਿੱਚ ਯੁਵਾ ਇਨੋਵੇਟਰਾਂ ਨੂੰ ਹੁਲਾਰਾ ਦੇਣ ਦੇ ਲਈ ਤਿਆਰ ਹੈ। ਉਨ੍ਹਾਂ ਨੇ ਕਿਹਾ, ਹਿਮਾਚਲ ਪ੍ਰਦੇਸ਼ ਜਿਹੇ ਹਿਮਾਲਯੀ ਰਾਜਾਂ ਵਿੱਚ ਭੂਗੋਲ ਅਤੇ ਜਲਵਾਯੂ ਸਥਿਤੀਆਂ ਔਸ਼ਧੀ ਅਤੇ ਸੁਗੰਧਿਤ ਪੌਦਿਆਂ ਦੀ ਖੇਤੀ ਦੇ ਅਨੁਕੂਲ ਹਨ ਅਤੇ ਇਨ੍ਹਾਂ ਨੂੰ ਐਗ੍ਰੀ-ਟੈੱਕ ਅਤੇ ਸੁਗੰਧਿਤ ਉੱਦਮਾਂ ਦੇ ਰੂਪ ਵਿੱਚ ਵਿਕਸਿਤ ਕੀਤਾ ਜਾ ਸਕਦਾ ਹੈ। ਕੇਂਦਰੀ ਮੰਤਰੀ ਨੇ ਮੁੱਖ ਮੰਤਰੀ ਜੈਰਾਮ ਠਾਕੁਰ ਨੂੰ ਜੰਮੂ-ਕਸ਼ਮੀਰ ਵਿੱਚ ਸੀਐੱਸਆਈਆਰ ਸਮਰਥਿਤ ਅਰੋਮਾ ਮਿਸ਼ਨ ਦੀ ਸਟਡੀ ਅਤੇ ਲਾਗੂਕਰਨ ਦੇ ਲਈ ਹਰ ਸੰਭਵਵ ਮਦਦ ਦੀ ਪੇਸ਼ਕਸ਼ ਕੀਤੀ, ਜਿਸ ਨੂੰ ਹਿਮਾਚਲ ਵਿੱਚ ਵੱਡੇ ਪੈਮਾਨੇ ‘ਤੇ ਦੋਹਰਾਇਆ ਜਾ ਸਕਦਾ ਹੈ।

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਹਾਲ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਆਕਾਂਖੀ ਜ਼ਿਲ੍ਹਿਆਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਟਿੱਪਣੀ ਕੀਤੀ, “ਚਾਹੇ ਸਿਹਤ, ਪੋਸ਼ਣ ਸਿੱਖਿਆ ਜਾਂ ਨਿਰਯਾਤ ਹੋਵੇ, ਵਿਭਿੰਨ ਮਾਪਦੰਡਾਂ ‘ਤੇ ਆਕਾਂਖੀ ਜ਼ਿਲ੍ਹਿਆਂ ਦੀ ਸਫਲਤਾ ਖੁਸ਼ੀ ਦੀ ਗੱਲ ਹੈ। ਇਹ ਦੇਖ ਕੇ ਖੁਸ਼ੀ ਹੋ ਰਹੀ ਹੈ ਕਿ ਆਕਾਂਖੀ ਜ਼ਿਲ੍ਹਾ ਪ੍ਰੋਗਰਾਮ ਤੋਂ ਲੱਖਾਂ ਲੋਕਾਂ ਦੇ ਜੀਵਨ ਵਿੱਚ ਬਦਲਾਵ ਆਇਆ ਹੈ।”

 

ਕੇਂਦਰੀ ਮੰਤਰੀ ਨੂੰ ਇਹ ਜਾਣ ਕੇ ਪ੍ਰਸੰਨਤਾ ਹੋਈ ਕਿ ਨੀਤੀ ਆਯੋਗ ਨੇ ਮਾਰਚ 2019 ਵਿੱਚ ਸਿਹਤ ਅਤੇ ਪੋਸ਼ਣ ਵਿੱਚ ਚੰਬਾ ਨੂੰ ਦੂਸਰੇ ਸਥਾਨ ‘ਤੇ ਰੱਖਿਆ, ਉੱਥੇ ਦੇਸ਼ ਭਰ ਵਿੱਚ ਚੁਣੇ 117 ਜ਼ਿਲ੍ਹਿਆਂ ਵਿੱਚ ਇਸ ਨੂੰ ਨਵੰਬਰ 2020 ਵਿੱਚ ਮੂਲਭੂਤ ਬੁਨਿਆਦੀ ਢਾਂਚੇ ਦੇ ਮਾਮਲੇ ਵਿੱਚ ਸਰਵਸ਼੍ਰੇਸ਼ਠ ਜ਼ਿਲ੍ਹਿਆਂ ਵਿੱਚ ਸ਼ਾਮਲ ਕੀਤਾ ਅਤੇ ਅਕਤੂਬਰ 2021 ਵਿੱਚ ਇਸ ਨੂੰ ਪਾਏਦਾਨ ‘ਤੇ ਰੱਖਿਆ ਗਿਆ। ਉਨ੍ਹਾਂ ਨੇ ਕਿਹਾ ਕਿ ਆਕਾਂਖੀ ਜ਼ਿਲ੍ਹਿਆਂ ਦੀ ਅਵਧਾਰਣਾ ਉਦੇਸ਼ਪੂਰਣ ਮਾਪਦੰਡਾਂ ‘ਤੇ ਅਧਾਰਿਤ ਹੈ ਅਤੇ ਇਸ ਨੂੰ ਕੁਝ ਜ਼ਰੂਰੀ ਸੁਚਕਾਂਕਾਂ ‘ਤੇ ਮੁਲਾਂਕਣ ਦੇ ਅਧਾਰ ‘ਤੇ ਵਿਗਿਆਨਿਕ ਤੌਰ ‘ਤੇ ਤਿਆਰ ਕੀਤਾ ਗਿਆ ਹੈ।

 

https://static.pib.gov.in/WriteReadData/userfiles/image/image002F0WQ.jpg

ਡਾ. ਜਿਤੇਂਦਰ ਸਿੰਘ ਨੇ ਮੌਜੂਦ ਲੋਕਾਂ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਦੇ ਦੇਸ਼ ਦੇ ਹਰ ਕੋਨੇ ਵਿੱਚ ਵਿਗਿਆਨ ਤੇ ਟੈਕਨੋਲੋਜੀ ਦੀ ਪਹੁੰਚ ਦੇ ਵਿਜ਼ਨ ਦੇ ਅਨੁਰੂਪ ਵਿਗਿਆਨ ਤੇ ਟੈਕਨੋਲੋਜੀ ਵਿਭਾਗ, ਭਾਰਤ ਸਰਕਾਰ ਨੇ ਦੇਸ਼ ਦੇ ਵਿਭਿੰਨ ਆਕਾਂਖੀ ਜ਼ਿਲ੍ਹਿਆਂ ਵਿੱਚ 75 ਸਾਇੰਸ ਮਿਊਜ਼ੀਅਮਾਂ ਦੀ ਸਥਾਪਨਾ ਦੀ ਪਹਿਲ ਕੀਤੀ ਹੈ। ਉਨ੍ਹਾਂ ਨੇ ਕਿਹਾ, ਇਨ੍ਹਾਂ ਸਾਇੰਸ ਮਿਊਜ਼ੀਅਮਾਂ ਦਾ ਉੱਦੇਸ਼ ਨਾ ਸਿਰਫ ਸੁਤੰਤਰ ਭਾਰਤ ਦੇ ਪਿਛਲੇ 75 ਵਰ੍ਹਿਆਂ ਵਿੱਚ ਭਾਰਤ ਦੀ ਵਿਗਿਆਨਿਕ ਯਾਤਰਾ ਅਤੇ ਉਪਲਬਧੀਆਂ ਨੂੰ ਜਾਣੂ ਕਰਵਾਉਣਾ ਹੈ, ਬਲਕਿ ਸਕੂਲੀ ਬੱਚਿਆਂ ਵਿੱਚ ਵਿਗਿਆਨਿਕ ਸੋਚ ਦਾ ਸੰਚਾਰ ਕਰਨਾ ਵੀ ਹੈ।

 

ਡਾ. ਜਿਤੇਂਦਰ ਸਿੰਘ ਨੇ ਇੱਕ ਵਾਰ ਫਿਰ ਕਿਹਾ ਕਿ ਇਸ ਪਹਿਲ ਨਾਲ ਵਿਦਿਆਰਥੀਆਂ ਵਿੱਚ ਵਿਗਿਆਨ ਅਧਾਰਿਤ, ਤਾਰਕਿਕ ਤੇ ਪ੍ਰਗਤੀਸ਼ੀਲ ਸੋਚ ਨੂੰ ਹੁਲਾਰਾ ਮਿਲੇਗਾ, ਜਿਸ ਨਾਲ ਉਨ੍ਹਾਂ ਨੂੰ ਆਕਰਸ਼ਕ ਸਟਾਰਟਅੱਪ ਉੱਦਮਾਂ ਦੇ ਰੂਪ ਵਿੱਚ ਮਹੱਤਵਪੂਰਨ ਸੋਚ ਨੂੰ ਆਕਾਰ ਦੇਣ ਦੇ ਇਲਾਵਾ, ਵਿਗਿਆਨ ਦੇ ਕਰੀਅਰ ਦੇ ਰੂਪ ਵਿੱਚ ਅਪਣਾਉਣ ਅਤੇ ਸਮਾਜ ਵਿੱਚ ਵਿਗਿਆਨਿਕ ਦ੍ਰਿਸ਼ਟੀ ਦੇ ਪ੍ਰਸਾਰ ਵਿੱਚ ਸਹਾਇਤਾ ਮਿਲੇਗੀ।

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਸਾਇੰਸ ਮਿਊਜ਼ੀਅਮਾਂ ਦੀ ਸਥਾਪਨਾ ਨਾਲ ਨਾ ਸਿਰਫ ਸਾਡੇ ਦੇਸ਼ ਦੀ ਸਮ੍ਰਿੱਧ ਵਿਗਿਆਨਿਕ ਵਿਰਾਸਤ ਨੂੰ ਸੰਜੋਣਾ ਚਾਹੀਦਾ ਹੈ, ਬਲਕਿ ਇਨ੍ਹਾਂ ਨੂੰ ਇਨੋਵੇਸ਼ਨ ਦੇ ਕੇਂਦਰ ਦੇ ਰੂਪ ਵਿੱਚ ਵੀ ਉਭਰਣਾ ਚਾਹੀਦਾ ਹੈ ਅਤੇ ਵਿਦਿਆਰਥੀਆਂ ਤੇ ਨੌਜਵਾਨਾਂ ਵਿੱਚ ਜਿੱਗਿਆਸਾ ਤੇ ਉਤਸਾਹ ਦਾ ਸੰਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਆਕਾਂਖੀ ਜ਼ਿਲ੍ਹਿਆਂ ਵਿੱਚ ਸਾਇੰਸ ਮਿਊਜ਼ੀਅਮਾਂ ਦੀ ਸਥਾਪਨਾ ਨਾਲ ਭਾਰਤ ਸਰਕਾਰ ਦੇ “ਜਨਭਾਗੀਦਾਰੀ” ਅਤੇ ਸਮਗ੍ਰ ਸਿੱਖਿਆ ਅਭਿਯਾਨ ਵਿੱਚ ਵੀ ਪ੍ਰਭਾਵੀ ਯੋਗਦਾਨ ਕੀਤਾ ਜਾ ਸਕੇਗਾ।

 

ਡਾ. ਜਿਤੇਂਦਰ ਸਿੰਘ ਨੂੰ ਦੱਸਿਆ ਗਿਆ ਕਿ ਚੰਬਾ ਜ਼ਿਲ੍ਹੇ ਦੇ ਵਿਭਿੰਨ ਸੰਕੇਤਕਾਂ ‘ਤੇ ਪ੍ਰਗਤੀ ਦਰਜ ਕੀਤੀ ਹੈ ਅਤੇ ਨੀਤੀ ਆਯੋਗ ਨੇ ਡੈਲਟਾ ਰੈਂਕਿੰਗ ਵਿੱਚ ਬਿਹਤਰ ਪ੍ਰਦਰਸ਼ਨ ਦੇ ਅਧਾਰ ‘ਤੇ ਪ੍ਰੋਤਸਾਹਨ ਦੇ ਰੂਪ ਵਿੱਚ ਚੰਬਾ ਜ਼ਿਲ੍ਹੇ ਦੇ ਲਈ ਵਿਭਿੰਨ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਹੈ। ਬੀਤੇ ਸਾਲ ਚੰਬਾ 100ਵਾਂ ਹਰ ਘਰ ਜਲ ਜ਼ਿਲ੍ਹਾ ਬਣ ਗਿਆ। ਜਲ ਸ਼ਕਤੀ ਮੰਤਰਾਲੇ ਨੇ ਕਿਹਾ, ਚੰਬਾ ਹਰ ਘਰ ਜਲ ਬਣਨ ਵਾਲਾ ਪੰਜਵਾਂ ਆਕਾਂਖੀ ਜ਼ਿਲ੍ਹਾ ਹੈ। ਡਾ. ਜਿਤੇਂਦਰ ਨੇ ਜ਼ਿਲ੍ਹੇ ਦੀ ਅਪਾਰ ਟੂਰਿਜ਼ਮ ਸਮਰੱਥਾ ਨੂੰ ਸਾਹਮਣੇ ਲਿਆਉਣ, ਬੇਰੋਜ਼ਗਾਰ ਸਥਲਾਂ ਨੂੰ ਪ੍ਰਦਰਸ਼ਿਤ ਕਰਨ ਦੇ ਨਾਲ-ਨਾਲ ਇਸ ਨੂੰ ਰੋਜ਼ਗਾਰ ਪ੍ਰਦਾਤਾ ਵਿੱਚ ਬਦਲਣ ਦੇ ਉੱਦੇਸ਼ ਨਾਲ 2021 ਵਿੱਚ ਸ਼ੁਰੂ ਕੀਤੇ ਗਏ “ਚਲੋ ਚੰਬਾ” ਅਭਿਯਾਨ ਵਿੱਚ ਵੀ ਗਹਿਰੀ ਦਿਲਚਸਪੀ ਦਿਖਾਈ।

 

ਆਪਣੇ ਸੰਬੋਧਨ ਵਿੱਚ, ਮੁੱਖ ਮੰਤਰੀ ਜੈਰਾਮ ਠਾਕੁਰ ਨੇ ਆਪਣੇ ਸੰਬੋਧਨ ਵਿੱਚ ਆਕਾਂਖੀ ਜ਼ਿਲ੍ਹੇ ਚੰਬਾ ਨੂੰ ਸਾਇੰਸ ਮਿਊਜ਼ੀਅਮ ਪ੍ਰਦਾਨ ਕਰਨ ਦੇ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਡਾ. ਜਿਤੇਂਦਰ ਸਿੰਘ ਦਾ ਧੰਨਵਾਦ ਦਿੱਤਾ ਅਤੇ ਕਿਹਾ ਕਿ ਇਹ ਇਸ ਜ਼ਿਲ੍ਹੇ ਅਤੇ ਆਸਪਾਸ ਦੇ ਖੇਤਰਾਂ ਦੇ ਵਿਦਿਆਰਥੀਆਂ ਵਿੱਚ ਵਿਗਿਆਨਿਕ ਭਾਵਨਾ ਅਤੇ ਦ੍ਰਿਸ਼ਟੀਕੋਣ ਨੂੰ ਵਿਕਸਿਤ ਕਰਨ ਵਿੱਚ ਇੱਕ ਲੰਬਾ ਸਫਰ ਤੈਅ ਕਰੇਗਾ। ਸ਼੍ਰੀ ਠਾਕੁਰ ਨੇ ਕਿਹਾ ਕਿ ਪਿਛਲੇ 8 ਵਰ੍ਹਿਆਂ ਵਿੱਚ ਹਿਮਾਚਲ ਪ੍ਰਦੇਸ਼ ਨੂੰ ਦੇਸ਼ ਦੇ ਹੋਰ ਵਿਕਸਿਤ ਰਾਜਾਂ ਦੇ ਸਾਹਮਣੇ ਬਣਾਉਣ ਦੇ ਲਈ ਕਈ ਵਿਕਾਸ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਉਨ੍ਹਾਂ ਨੇ ਸ਼੍ਰੀ ਮੋਦੀ ਦੁਆਰਾ 5 ਅਕਤੂਬਰ, 2022 ਨੂੰ ਲਗਭਗ 350 ਕਰੋੜ ਰੁਪਏ ਦੀ ਲਾਗਤ ਨਾਲ ਨਾਲਾਗੜ੍ਹ ਵਿੱਚ ਮੈਡੀਕਲ ਡਿਵਾਈਸ ਪਾਰਕ ਦਾ ਨੀਂਹ ਪੱਥਰ ਰੱਖਣ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ, ਜਿਸ ਨਾਲ ਖੇਤਰ ਵਿੱਚ ਰੋਜ਼ਗਾਰ ਦੇ ਅਵਸਰਾਂ ਦਾ ਸਿਰਜਣ ਹੋਵੇਗਾ।

 

ਸਰਕਾਰ ਆਪਣੇ ਨਾਗਰਿਕਾਂ ਦੇ ਜੀਵਨ ਪੱਧਰ ਨੂੰ ਉੱਪਰ ਉਠਾਉਣ ਅਤੇ ਸਾਰਿਆਂ ਦੇ ਲਈ ਸਮਾਵੇਸ਼ੀ ਵਿਕਾਸ ਯਾਨੀ- “ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਸਬਕਾ ਪ੍ਰਯਾਸ” ਸੁਨਿਸ਼ਚਿਤ ਕਰਨ ਦੇ ਲਈ ਪ੍ਰਤੀਬੱਧ ਹੈ। ਉਨ੍ਹਾਂ ਦੀ ਸਮਰੱਥਾ ਦੇ ਉਪਯੋਗ ਨੂੰ ਸਮਰੱਥ ਬਣਾਉਣ ਦੇ ਲਈ, ਆਕਾਂਖੀ ਜ਼ਿਲ੍ਹਾ ਪ੍ਰੋਗਰਾਮ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਵਿੱਚ ਪੂਰੀ ਤਰ੍ਹਾਂ ਨਾਲ ਹਿੱਸਾ ਲੈਣ ਦੇ ਲਈ ਲੋਕਾਂ ਦੀ ਸਮਰੱਥਾ ਵਿੱਚ ਸੁਧਾਰ ‘ਤੇ ਧਿਆਨ ਕੇਂਦ੍ਰਿਤ ਕਰਦਾ ਹੈ। ਜ਼ਿਲ੍ਹਿਆਂ ਨੂੰ ਪਹਿਲਾਂ ਆਪਣੇ ਰਾਜ ਦੇ ਅੰਦਰ ਸਰਵਸ਼੍ਰੇਸ਼ਠ ਜ਼ਿਲ੍ਹੇ ਦੇ ਬਰਾਬਰ ਬਣਨ ਅਤੇ ਫਿਰ ਤੋਂ ਮੁਕਾਬਲਾ ਤੇ ਸਹਿਕਾਰੀ ਸੰਘਵਾਦ ਦੀ ਭਾਵਨਾ ਦੇ ਨਾਲ ਦੂਸਰਿਆਂ ਤੋਂ ਮੁਕਾਬਲਾ ਅਤੇ ਸਿੱਖ ਕੇ ਦੇਸ਼ ਦੇ ਸਰਵਸ਼੍ਰੇਸ਼ਠ ਜ਼ਿਲ੍ਹਿਆਂ ਵਿੱਚੋਂ ਇੱਕ ਬਣਨ ਦੇ ਲਈ ਪ੍ਰੋਤਸਾਹਿਤ ਕੀਤਾ ਜਾਂਦਾ ਹੈ। ਚੰਬਾ ਨੇ ਵਿਕਾਸ ਦੇ ਵਿਭਿੰਨ ਮਾਪਦੰਡਾਂ ‘ਤੇ ਜ਼ਿਕਰਯੋਗ ਪ੍ਰਗਤੀ ਦਾ ਪ੍ਰਦਰਸ਼ਨ ਕੀਤਾ ਹੈ। 

 

 <><><><><>

ਐੱਸਐੱਨਸੀ/ਆਰਆਰ



(Release ID: 1866426) Visitor Counter : 112


Read this release in: Hindi , English , Urdu , Tamil