ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਨਿਤਿਨ ਗਡਕਰੀ ਨੇ ਤੇਜ਼ ਗਤੀ ਨਾਲ ਏਕੀਕ੍ਰਿਤ ਅਤੇ ਟਿਕਾਊ ਇਨਫ੍ਰਾਸਟ੍ਰਕਚਰ ਦੇ ਵਿਕਾਸ ਦਾ ਸੱਦਾ ਦਿੱਤਾ
Posted On:
08 OCT 2022 9:26PM by PIB Chandigarh
ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਸਾਰੇ ਹਿਤਧਾਰਕਾਂ-‘ਵਿਸ਼ਵਕਰਮਾ; ਸੜਕ ਇਨਫ੍ਰਾਸਟ੍ਰਕਚਰ ਦੇ ਵਿਕਾਸ ਨਾਲ ਜੁੜੇ ਲੋਕਾਂ ਨੂੰ ਤਾਕੀਦ ਕੀਤੀ ਕਿ ਉਹ ਦੇਸ਼ ਵਿੱਚ ਈਕੋਲੋਜੀਕਲ ਸੰਭਾਲ, ਟੈਕਨੋਲੋਜੀ, ਇਨੋਵੇਸ਼ਨ, ਸੁਰੱਖਿਆ ਅਤੇ ਗੁਣਵੱਤਾ ਯੁਕਤ ਸੜਕਾਂ ਦੇ ਨਿਰਮਾਣ ਦੇ ਨਾਲ ਦੇਸ਼ ਵਿੱਚ ਤੇਜ਼ੀ ਨਾਲ ਏਕੀਕ੍ਰਿਤ ਅਤੇ ਟਿਕਾਊ ਇਨਫ੍ਰਾਸਟ੍ਰਕਚਰ ਦੇ ਵਿਕਾਸ ਨੂੰ ਸੁਨਿਸ਼ਚਿਤ ਕਰਨ।
ਲਖਨਊ ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ ਦੇ ਨਾਲ ਭਾਰਤੀ ਸੜਕ ਕਾਂਗਰਸ (ਆਈਆਰਸੀ) ਦੇ 81ਵੇਂ ਸਲਾਨਾ ਸੈਸ਼ਨ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀ ਗਡਕਰੀ ਨੇ ਕਿਹਾ ਕਿ ਆਈਆਰਸੀ ਦਾ ਇਹ 3 ਦਿਨਾਂ ਸੈਸ਼ਨ ਭਾਰਤ ਅਤੇ ਵਿਦੇਸ਼ਾਂ ਦੇ ਇੰਜੀਨੀਅਰਾਂ, ਪੇਸ਼ੇਵਰਾਂ, ਸੜਕ ਖੇਤਰ ਦੇ ਮਾਹਿਰਾਂ ਦੇ ਲਈ ਇੱਕ ਮਹੱਤਵਪੂਰਨ ਅਵਸਰ ਹੋਵੇਗਾ ਕਿ ਉਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਦੇ ਵਿਜ਼ਨ ਨੂੰ ਅੱਗੇ ਵਧਾਉਣ ਦੇ ਲਈ ਇਕੱਠੇ ਆਉਣ ਤੇ ਸੁਰੱਖਿਅਤ ਅਤੇ ਟਿਕਾਊ ਸੜਕਾਂ ਦੇ ਨਿਰਮਾਣ ਦੀ ਦਿਸ਼ਾ ਵਿੱਚ ਪ੍ਰਯਤਨ ਕਰਨ।
ਸ਼੍ਰੀ ਗਡਕਰੀ ਨੇ ਲਖਨਊ ਵਿੱਚ ਮੁੱਖ ਮੰਤਰੀ ਆਵਾਸ ‘ਤੇ ਸਮੀਖਿਆ ਬੈਠਕ ਵੀ ਕੀਤੀ। ਬੈਠਕ ਵਿੱਚ ਉੱਤਰ ਪ੍ਰਦੇਸ਼ ਵਿੱਚ ਚਲ ਰਹੀ ਤੇ ਪ੍ਰਸਤਾਵਿਤ ਸਾਰੇ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ‘ਤੇ ਵਿਸਤਾਰ ਨਾਲ ਚਰਚਾ ਕੀਤੀ ਗਈ।
**********
ਐੱਮਜੇਪੀਐੱਸ
(Release ID: 1866425)
Visitor Counter : 86