ਉਪ ਰਾਸ਼ਟਰਪਤੀ ਸਕੱਤਰੇਤ

'ਲਾਲ ਬਹਾਦਰ ਸ਼ਾਸਤਰੀ ਜੀ ਦਾ ਜੀਵਨ ਸਭ ਨੂੰ ਰਾਸ਼ਟਰ ਨੂੰ ਹਮੇਸ਼ਾ ਪਹਿਲੇ ਰੱਖਣ ਲਈ ਪ੍ਰੇਰਿਤ ਕਰਦਾ ਹੈ': ਉਪ ਰਾਸ਼ਟਰਪਤੀ


'ਭਾਰਤ ਨੂੰ ਆਤਮ ਨਿਰਭਰ ਅਤੇ ਆਰਥਿਕ ਤੌਰ 'ਤੇ ਮਜ਼ਬੂਤ ​​ਬਣਾਉਣ ਦੇ ਗਾਂਧੀ ਜੀ ਅਤੇ ਸ਼ਾਸਤਰੀ ਜੀ ਦੇ ਵਿਜ਼ਨ ਨੂੰ ਸਾਕਾਰ ਕੀਤਾ ਜਾ ਰਿਹਾ ਹੈ'

ਉਪ-ਰਾਸ਼ਟਰਪਤੀ ਨੇ ਪ੍ਰਤੀਯੋਗੀ ਆਲਮੀ ਬਜ਼ਾਰ ਵਿੱਚ ਅਗਵਾਈ ਹਾਸਲ ਕਰਨ ਲਈ ਨੌਜਵਾਨਾਂ ਲਈ ਕੌਸ਼ਲ ਵਿਕਾਸ ਪ੍ਰੋਗਰਾਮਾਂ ਵਿੱਚ ਤੇਜ਼ੀ ਲਿਆਉਣ ਦਾ ਸੱਦਾ ਦਿੱਤਾ

ਉਪ ਰਾਸ਼ਟਰਪਤੀ ਨੇ ਆਈਆਈਐੱਮ, ਅਹਿਮਦਾਬਾਦ ਦੇ ਸਾਬਕਾ ਡਾਇਰੈਕਟਰ ਡਾ. ਬਕੁਲ ਢੋਲਕੀਆ ਨੂੰ 23ਵਾਂ ਲਾਲ ਬਹਾਦੁਰ ਸ਼ਾਸਤਰੀ ਰਾਸ਼ਟਰੀ ਉੱਤਮਤਾ ਪੁਰਸਕਾਰ ਪ੍ਰਦਾਨ ਕੀਤਾ

Posted On: 08 OCT 2022 8:42PM by PIB Chandigarh


 ਉਪ ਰਾਸ਼ਟਰਪਤੀ, ਸ਼੍ਰੀ ਜਗਦੀਪ ਧਨਖੜ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ, ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਕਿਹਾ ਕਿ “ਉਨ੍ਹਾਂ ਦਾ ਜੀਵਨ ਹਰ ਕਿਸੇ ਨੂੰ ਰਾਸ਼ਟਰ ਨੂੰ ਹਮੇਸ਼ਾ ਪਹਿਲਾਂ ਰੱਖਣ ਲਈ ਪ੍ਰੇਰਿਤ ਕਰਦਾ ਹੈ।”  ਉਨ੍ਹਾਂ ਯਾਦ ਕੀਤਾ ਕਿ ਸ਼ਾਸਤਰੀ ਜੀ ਨੇ ‘ਇਤਿਹਾਸ ਦੇ ਸਭ ਤੋਂ ਵੱਧ ਮਹੱਤਵਪੂਰਨ ਪੜਾਵਾਂ ਵਿੱਚੋਂ ਇੱਕ’ ਦੌਰਾਨ ਭਾਰਤ ਦੀ ਅਗਵਾਈ ਕੀਤੀ ਅਤੇ ਕਿਹਾ ਕਿ "ਉਨ੍ਹਾਂ ਦਾ ‘ਜੈ ਜਵਾਨ, ਜੈ ਕਿਸਾਨ’ ਦਾ ਜੋਸ਼ੀਲਾ ਸੱਦਾ ਹਰ ਭਾਰਤੀ ਦੇ ਦਿਲ ਵਿੱਚ ਗੂੰਜਦਾ ਰਹਿੰਦਾ ਹੈ।”

 

 ਸ਼੍ਰੀ ਧਨਖੜ ਉੱਪ-ਰਾਸ਼ਟਰਪਤੀ ਨਿਵਾਸ ਵਿਖੇ ਉੱਘੇ ਸਿੱਖਿਆ ਸ਼ਾਸਤਰੀ ਅਤੇ ਅਰਥ ਸ਼ਾਸਤਰੀ, ਆਈਆਈਐੱਮ, ਅਹਿਮਦਾਬਾਦ ਦੇ ਸਾਬਕਾ ਡਾਇਰੈਕਟਰ ਡਾ. ਬਕੁਲ ਢੋਲਕੀਆ ਨੂੰ 23ਵਾਂ ਲਾਲ ਬਹਾਦਰ ਸ਼ਾਸਤਰੀ ਨੈਸ਼ਨਲ ਐਵਾਰਡ ਫਾਰ ਐਕਸੀਲੈਂਸ ਪ੍ਰਦਾਨ ਕਰਨ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰ ਰਹੇ ਸਨ।

 

 ਸ਼ਾਸਤਰੀ ਜੀ ਦੀ ਲੀਡਰਸ਼ਿਪ ਨੂੰ ਦਰਸਾਉਂਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦੀ ਸਾਦਗੀ ਅਤੇ ਦ੍ਰਿੜ ਸੰਕਲਪ ਨੇ ਉਨ੍ਹਾਂ ਨੂੰ ਇਤਿਹਾਸ ਵਿੱਚ ਇੱਕ ਵੱਖਰਾ ਸਥਾਨ ਦਿਵਾਇਆ ਹੈ। ਇਹ ਕਹਿੰਦੇ ਹੋਏ ਕਿ ਹਰੀ ਕ੍ਰਾਂਤੀ ਦੁਆਰਾ ਆਤਮ-ਨਿਰਭਰਤਾ ਲਈ ਸ਼ਾਸਤਰੀ ਜੀ ਦਾ ਸੱਦਾ 'ਆਤਮਨਿਰਭਰ ਭਾਰਤ ਦੇ ਸ਼ੁਰੂਆਤੀ ਅਵਤਾਰਾਂ' ਵਿੱਚੋਂ ਇੱਕ ਸੀ, ਉਨ੍ਹਾਂ ਅੱਗੇ ਕਿਹਾ ਕਿ "ਭਾਰਤ ਨੂੰ ਸਵੈ-ਨਿਰਭਰ ਅਤੇ ਆਰਥਿਕ ਤੌਰ 'ਤੇ ਮਜ਼ਬੂਤ ​​​​ਬਣਾਉਣ ਦਾ ਉਨ੍ਹਾਂ ਦਾ ਅਤੇ ਗਾਂਧੀ ਜੀ ਦਾ ਵਿਜ਼ਨ ਪਿਛਲੇ ਕੁਝ ਸਾਲਾਂ ਵਿੱਚ ਚੁੱਕੇ ਗਏ ਸ਼ਾਸਨ ਦੇ ਹਾਂ-ਪੱਖੀ ਕਦਮਾਂ ਦੀ ਲੜੀ ਦੇ ਨਤੀਜੇ ਵਜੋਂ ਸਾਕਾਰ ਹੋ ਰਿਹਾ ਹੈ।”

 

 23ਵੇਂ ਲਾਲ ਬਹਾਦੁਰ ਸ਼ਾਸਤਰੀ ਨੈਸ਼ਨਲ ਅਵਾਰਡ ਫਾਰ ਐਕਸੀਲੈਂਸ ਲਈ ਚੁਣੇ ਜਾਣ 'ਤੇ ਪਦਮਸ਼੍ਰੀ ਪੁਰਸਕਾਰ ਜੇਤੂ ਡਾ. ਬਕੁਲ ਢੋਲਕੀਆ ਨੂੰ ਵਧਾਈ ਦਿੰਦੇ ਹੋਏ, ਸ਼੍ਰੀ ਧਨਖੜ ਨੇ ਕਿਹਾ ਕਿ "ਇੱਕ ਉੱਘੇ ਸਿੱਖਿਆ ਸ਼ਾਸਤਰੀ ਅਤੇ ਅਰਥਸ਼ਾਸਤਰੀ ਵਜੋਂ ਮਹੱਤਵਪੂਰਨ ਯੋਗਦਾਨ ਦੇ ਨਾਲ-ਨਾਲ, ਆਈਆਈਐੱਮ ਅਹਿਮਦਾਬਾਦ ਦੇ ਡਾਇਰੈਕਟਰ ਵਜੋਂ ਉਨ੍ਹਾਂ ਦਾ ਕਾਰਜਕਾਲ ਬਹੁਤ ਪ੍ਰਭਾਵਸ਼ਾਲੀ ਰਿਹਾ।”

 

 ਨੌਜਵਾਨਾਂ ਦੇ ਕੌਸ਼ਲ ਨੂੰ ਨਿਖਾਰਨ ਲਈ ਹਾਲ ਹੀ ਦੇ ਵਰ੍ਹਿਆਂ ਵਿੱਚ ਸਰਕਾਰ ਦੀਆਂ ਪਹਿਲਾਂ ਨੂੰ ਨੋਟ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਪ੍ਰਤੀਯੋਗੀ ਆਲਮੀ ਬਜ਼ਾਰ ਵਿੱਚ ਇੱਕ ਵਿਲੱਖਣ ਮੁਕਾਮ ਹਾਸਲ ਕਰਨ ਲਈ ਉੱਭਰਦੀਆਂ ਟੈਕਨੋਲੋਜੀਆਂ ਵਿੱਚ ਹੁਨਰ ਨੂੰ ਅਪਗ੍ਰੇਡ ਕਰਨ ਲਈ ਕਦਮਾਂ ਨੂੰ ਹੋਰ ਤੇਜ਼ ਕਰਨ ਦਾ ਸੱਦਾ ਦਿੱਤਾ।

 

 ਭਾਰਤੀ ਅਰਥਵਿਵਸਥਾ ਦੇ ਵਿਕਾਸ 'ਤੇ ਪ੍ਰਤੀਬਿੰਬਤ ਕਰਦੇ ਹੋਏ, ਸ਼੍ਰੀ ਧਨਖੜ ਨੇ ਕਿਹਾ ਕਿ "ਗਲੋਬਲ ਈਕੋਸਿਸਟਮ ਵਿੱਚ ਭਾਰਤ ਦੀ ਆਵਾਜ਼ ਜਿਸ ਤਰ੍ਹਾਂ ਦੇ ਪ੍ਰਭਾਵ ਨਾਲ ਹੁਣ ਸੁਣੀ ਜਾ ਰਹੀ ਹੈ ਉਸ ਤਰ੍ਹਾਂ ਪਹਿਲਾਂ ਕਦੇ ਨਹੀਂ ਸੀ। ਅਜਿਹੇ ਸਮੇਂ ਵਿੱਚ ਸਭ ਤੋਂ ਉੱਚੇ ਗਲੋਬਲ ਬੈਂਚਮਾਰਕ ਦੀ ਤੁਲਨਾ ਵਿੱਚ ਬੁਨਿਆਦੀ ਢਾਂਚਾਗਤ ਵਿਕਾਸ ਹੋ ਰਿਹਾ ਹੈ।

 

 ਇਸ ਮੌਕੇ ਸ਼੍ਰੀ ਅਨਿਲ ਸ਼ਾਸਤਰੀ, ਚੇਅਰਮੈਨ, ਲਾਲ ਬਹਾਦੁਰ ਸ਼ਾਸਤਰੀ ਇੰਸਟੀਟਿਊਟ ਆਫ ਮੈਨੇਜਮੈਂਟ, ਡਾ. ਬਕੁਲ ਢੋਲਕੀਆ, ਆਈਆਈਐੱਮ, ਅਹਿਮਦਾਬਾਦ ਦੇ ਸਾਬਕਾ ਡਾਇਰੈਕਟਰ, ਪ੍ਰੋ. ਪ੍ਰਵੀਨ ਗੁਪਤਾ, ਡਾਇਰੈਕਟਰ, ਲਾਲ ਬਹਾਦਰ ਸ਼ਾਸਤਰੀ ਇੰਸਟੀਟਿਊਟ ਆਫ਼ ਮੈਨੇਜਮੈਂਟ ਅਤੇ ਹੋਰ ਪਤਵੰਤੇ ਹਾਜ਼ਰ ਸਨ।

 

 ********

 

ਐੱਮਐੱਸ/ਆਰਕੇ



(Release ID: 1866241) Visitor Counter : 69


Read this release in: Hindi , English , Urdu