ਇਸਪਾਤ ਮੰਤਰਾਲਾ

ਐੱਨਐੱਮਡੀਸੀ ਨੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ‘ਤੇ ਵਾਰਤਾ ਆਯੋਜਿਤ ਕੀਤੀ

Posted On: 07 OCT 2022 7:57PM by PIB Chandigarh

ਰਾਸ਼ਟਰੀ ਖਨਿਕ ਐੱਨਐੱਮਡੀਸੀ ਨੇ ਅੱਜ ਹੈਦਰਾਬਾਦ ਵਿੱਚ ਆਪਣੇ ਹੈੱਡ ਔਫਿਸ ਵਿੱਚ ਸਾਈਬਰ ਸੁਰੱਖਿਆ ਨੂੰ ਲੈ ਕੇ ਜਾਗਰੂਕਤਾ ਵਧਾਉਣ ਦੇ ਵਿਸ਼ੇ ‘ਤੇ ਇੱਕ ਵਾਰਤਾ ਆਯੋਜਿਤ ਕੀਤੀ। ਕੰਪਨੀ ਰਾਸ਼ਟ੍ਰੀ ਸਾਈਬਰ ਸੁਰੱਖਿਆ ਜਾਗਰੂਕਤਾ ਮਹੀਨਾ ਮਨਾ ਰਹੀ ਹੈ। ਦੇਸ਼ ਭਰ ਵਿੱਚ ਸਾਈਬਰ ਸੁਰੱਖਿਆ ਨੂੰ ਲੈ ਕੇ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਜਨਤਕ ਅਤੇ ਨਿਜੀ ਕੰਪਨੀਆਂ ਦੁਆਰਾ ਹਰੇਕ ਵਰ੍ਹੇ ਅਕਤੂਬਰ ਵਿੱਚ ਸਾਈਬਰ ਸੁੱਖਿਆ ਮਹੀਨਾ ਆਯੋਜਿਤ ਕੀਤਾ ਜਾਂਦਾ ਹੈ।

 

ਐੱਨਐੱਮਡੀਸੀ ਨੇ ਸੀਐੱਮਡੀ ਸ਼੍ਰੀ ਸੁਮਿਤ ਦੇਬ ਅਤੇ ਡਾਇਰੈਕਟਲ (ਵਿੱਤ) ਸ਼੍ਰੀ ਅਮਿਤਾਭ ਮੁਖਰਜੀ ਨੇ ਐੱਨਐੱਮਡੀਸੀ ਵਿੱਚ ਇੱਕ ਸੁਰੱਖਿਅਤ ਸਾਈਬਰ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਨੂੰ ਪ੍ਰੋਤਸਾਹਿਤ ਕੀਤਾ। ਐੱਨਐੱਮਡੀਸੀ ਦੇ ਪਾਰਟਨਰ (ਈ ਐਂਡ ਵਾਈ) ਸ਼੍ਰੀ ਕ੍ਰਿਸ਼ਣ ਸਾਸਤ੍ਰੀ ਪੀ. ਨੇ ਮੁੱਖ ਭਾਸ਼ਣ ਦਿੱਤਾ।

 

ਐੱਨਐੱਮਡੀਸੀ ਦੇ ਸੀਐੱਮਡੀ ਸ਼੍ਰੀ ਸੁਮਿਤ ਦੇਬ ਨੇ ਕਿਹਾ ਕਿ ਭਾਰਤ ਸਰਕਾਰ ਦਾ ਡਿਜੀਟਲ ਇੰਡੀਆ ਦਾ ਵਿਜ਼ਨ ਦੇਸ਼ ਦੇ ਲੋਕਾਂ ਅਤੇ ਸੰਗਠਨਾਂ ਨੂੰ ਮਜ਼ਬੂਤ ਬਣਾਉਣਾ ਹੈ। ਇਸੇ ਵਿਜ਼ਨ ਦੇ ਅਨੁਰੂਪ ਐੱਨਐੱਮਡੀਸੀ ਡਿਜੀਟਲੀਕਰਨ ਅਤੇ ਆਟੋਮੇਸ਼ਨ ਦੇ ਵੱਲ ਅਗ੍ਰਸਰ ਹੈ। ਉਨ੍ਹਾਂ ਨੇ ਕਿਹਾ ਕਿ ਕਰਮਚਾਰੀਆਂ ਅਤੇ ਹਿਤਧਾਰਕਾਂ ਦੀ ਸੁਰੱਖਿਆ ਕਰਨਾ ਕੰਪਨੀ ਦੀ ਜ਼ਿੰਮੇਦਾਰੀ ਹੈ, ਕਿਉਂਕਿ ਉਹ ਡਿਜੀਟਲ ਦੁਨੀਆ ਵਿੱਚ ਸਤਰਕ, ਜਾਗਰੂਕ ਅਤੇ ਸੁਰੱਖਿਅਤ ਰਹਿ ਕੇ ਸਾਡੀ ਸੁਰੱਖਿਆ ਕਰਦੇ ਹਨ।

 

ਸ਼੍ਰੀ ਕ੍ਰਿਸ਼ਣ ਸਾਸਤ੍ਰੀ ਪੀ. ਨੇ ਸਾਈਬਰ ਅਪਰਾਧ ਦੇ ਦੁਸ਼ਪਰਿਣਾਮ ਅਤੇ ਅਗਲੇ ਦੌਰ ਦੇ ਸੰਭਾਵਿਤ ਹਮਲਿਆਂ ‘ਤੇ ਆਂਕੜੇ ਪੇਸ਼ ਕੀਤੇ ਅਤੇ ਵਿਅਕਤੀਆਂ, ਸੰਗਠਨਾਂ ਅਤੇ ਦੇਸ਼ਾਂ ਵਿੱਚ ਸਾਈਬਰ ਅਨੁਸ਼ਾਸਨ ਬਣਾਉਣ ਦੀ ਜ਼ਰੂਰਤ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ ਐੱਨਐੱਮਡੀਸੀ ਆਪਣੇ ਡਿਜੀਟਲ ਇਨਫ੍ਰਾਸਟ੍ਰਕਚਰ ਦਾ ਨਿਰਮਾਣ ਕਰਦੀ ਹੈ, ਕਿਉਂਕਿ ਸਾਈਬਰ ਸੁਰੱਖਿਆ ਅੱਗੇ ਵਧਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵੇਗੀ। ਕੰਪਨੀ ਨੇ ਇੱਕ ਮਜ਼ਬੂਤ ਸੂਚਨਾ ਸੁਰੱਖਿਆ ਪ੍ਰਬੰਧਨ ਅਤੇ ਸ਼ਾਸਨ ਪ੍ਰਣਾਲੀ ਸਥਾਪਿਤ ਕੀਤੀ ਹੈ। ਐੱਨਐੱਮਡੀਸੀ ਦੇ ਕਰਮਚਾਰੀਆਂ ਨੂੰ ਸਾਈਬਰ ਸਤਰਕਤਾ ਕਾਇਮ ਕਰਨ ਦੇ ਨਾਲ-ਨਾਲ ਕੰਪਨੀ ਅਤੇ ਦੇਸ਼ ਦੇ ‘ਫਾਇਰਵੌਲ’ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ।

 

ਐੱਨਐੱਮਡੀਸੀ ਦੇ ਡਾਇਰੈਕਟਰ (ਵਿੱਤ) ਸ਼੍ਰੀ ਅਮਿਤਾਭ ਮੁਖਰਜੀ ਨੇ ਕਿਹਾ ਕਿ ਇਹ ਕਹਿਣਾ ਮੁਸ਼ਕਿਲ ਹੈ ਕਿ ਅਸੀਂ ਅੱਜ ਟੈਕਨੋਲੋਜੀ ਦੇ ਸੁਆਮੀ ਹਾਂ ਜਾਂ ਟੈਕਨੋਲੋਜੀ ਦੇ ਦਾਸ ਹਾਂ, ਲੇਕਿਨ ਤੱਥ ਇਹ ਹੈ ਕਿ ਟੈਕਨੋਲੋਜੀ ਇੱਥੇ ਸਥਾਈ ਹੈ। ਉਪਯੋਗਕਰਤਾ ਵਿਵਹਾਰ ਵਿੱਚ ਬਦਲਾਵ ਲਿਆਉਂਦੇ ਹੋਏ ਤਕਨੀਕ ਦੇ ਨਾਲ ਆਪਣੇ ਵਿਵਹਾਰ ਦੇ ਬਲ ‘ਤੇ ਇਸ ਦਾ ਇਸਤੇਮਾਲ ਕਰ ਸਕਦੇ ਹਾਂ। ਕਿਉਂਕਿ ਐੱਨਐੱਮਡੀਸੀ ਦੇ ਸਾਈਬਰ ਯੋੱਧਾ ਸਾਡੀ ਰੱਖਿਆ ਦੇ ਲਈ ਦਿਨ-ਰਾਤ ਕੰਮ ਕਰਦੇ ਹਨ, ਇਸ ਲਈ ਸਾਨੂੰ ਵੈੱਬ ‘ਤੇ ਵੀ ਜ਼ਿੰਮੇਦਾਰੀ ਨਾਲ ਵਿਵਹਾਰ ਕਰਨਾ ਚਾਹੀਦਾ ਹੈ।

******

ਏਕੇਐੱਨ



(Release ID: 1866127) Visitor Counter : 102


Read this release in: English , Urdu , Hindi