ਕਿਰਤ ਤੇ ਰੋਜ਼ਗਾਰ ਮੰਤਰਾਲਾ

ਡਾ: ਰਾਜਿੰਦਰ ਕੁਮਾਰ ਨੇ ਈਐਸਆਈਸੀ ਦੇ ਡਾਇਰੈਕਟਰ ਜਨਰਲ ਦਾ ਅਹੁਦਾ ਸੰਭਾਲ ਲਿਆ


ਈਐਸਆਈਸੀ ਨੂੰ ਕਰਮਚਾਰੀਆਂ ਦੀ ਚੰਗੀ ਤਰ੍ਹਾਂ ਦੇਖਭਾਲ ਕਰਨੀ ਚਾਹੀਦੀ ਹੈ ਅਤੇ ਉਹਨਾਂ ਨੂੰ ਵਧੀਆ ਗੁਣਵੱਤਾ ਵਾਲੀਆਂ ਸੇਵਾਵਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ: ਡਾਇਰੈਕਟਰ ਜਨਰਲ ਈਐਸਆਈਸੀ

Posted On: 04 OCT 2022 9:03PM by PIB Chandigarh

ਤਾਮਿਲਨਾਡੂ ਕੇਡਰ ਦੇ ਸੀਨੀਅਰ ਆਈਏਐਸ ਅਧਿਕਾਰੀ (ਬੈਚ: 1992), ਡਾਰਾਜਿੰਦਰ ਕੁਮਾਰ ਨੇ 4 ਅਕਤੂਬਰ 2022 ਨੂੰ ਭਾਰਤ ਸਰਕਾਰ ਦੇ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੇ ਅਧੀਨ ਕਰਮਚਾਰੀ ਰਾਜ ਬੀਮਾ ਨਿਗਮ ਹੈੱਡਕੁਆਰਟਰਨਵੀਂ ਦਿੱਲੀ ਵਿਖੇ ਡਾਇਰੈਕਟਰ ਜਨਰਲ ਵਜੋਂ ਅਹੁਦਾ ਸੰਭਾਲਿਆ ਕਰਮਚਾਰੀ ਰਾਜ ਬੀਮਾ ਨਿਗਮ ਵਿੱਚ ਡਾਇਰੈਕਟਰ ਜਨਰਲ ਵਜੋਂ ਅਹੁਦਾ ਸੰਭਾਲਣ ਤੋਂ ਪਹਿਲਾਂ ਡਾਰਾਜਿੰਦਰ ਕੁਮਾਰ ਆਈ..ਐਸਨੇ ਭਾਰਤ ਸਰਕਾਰ ਦੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਵਿੱਚ ਵਧੀਕ ਸਕੱਤਰ ਵਜੋਂ ਸੇਵਾ ਨਿਭਾਈ ਹੈ

 

 

ਡਾਰਾਜਿੰਦਰ ਕੁਮਾਰ ਨੂੰ ਜ਼ਿਲ੍ਹਾ ਅਤੇ ਰਾਜ ਪੱਧਰੀ ਸੰਸਥਾਵਾਂ ਨੂੰ ਚਲਾਉਣ ਅਤੇ ਪ੍ਰਬੰਧਨ ਦਾ ਵਿਸ਼ਾਲ ਤਜਰਬਾ ਹੈ ਉਹਨਾਂ ਤਾਮਿਲਨਾਡੂ ਸਰਕਾਰ ਵਿੱਚ ਸੂਖਮਲਘੂ ਅਤੇ ਦਰਮਿਆਨੇ ਉਦਯੋਗਾਂ ਅਤੇ ਯੁਵਕ ਭਲਾਈ ਅਤੇ ਖੇਡ ਵਿਕਾਸ ਵਿਭਾਗਾਂ ਵਿੱਚ ਪ੍ਰਮੁੱਖ ਸਕੱਤਰ ਵਜੋਂ ਵੀ ਕੰਮ ਕੀਤਾ ਹੈ

ਡਾ: ਰਾਜਿੰਦਰ ਕੁਮਾਰ ਨੇ ਮੈਸੇਚਿਉਸੇਟਸ ਇੰਸਟੀਚਿਊਟ ਆਫ਼ ਟੈਕਨਾਲੋਜੀ, ਯੂਐਸਏ ਤੋਂ ਅੰਤਰਰਾਸ਼ਟਰੀ ਆਰਥਿਕ ਵਿਕਾਸ ਅਤੇ ਖੇਤਰੀ ਯੋਜਨਾਬੰਦੀ ਵਿੱਚ ਪੀਐਚਡੀ, ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ, ਦਿੱਲੀ ਤੋਂ ਪ੍ਰਬੰਧਨ ਅਤੇ ਪ੍ਰਣਾਲੀਆਂ ਵਿੱਚ ਐਮ.ਟੈਕ ਅਤੇ ਭਾਰਤੀ ਤਕਨਾਲੋਜੀ ਸੰਸਥਾਨ, ਕਾਨਪੁਰ ਤੋਂ ਸਿਵਲ ਇੰਜੀਨੀਅਰਿੰਗ ਵਿੱਚ ਬੀ.ਐਸ.ਸੀ. ਤਕਨੀਕ ਕੀਤੀ ਹੈ। ਇੱਕ ਪ੍ਰਭਾਵਸ਼ਾਲੀ ਅਤੇ ਸ਼ਾਨਦਾਰ ਅਕਾਦਮਿਕ ਪਿਛੋਕੜ ਹੋਣ ਦੇ ਨਾਲਉਹ ਇੱਕ ਉੱਤਮ ਲੇਖਕ ਵੀ ਹਨ ਉਹਨਾਂ ਨੇ ਇੱਕ ਕਿਤਾਬਅੰਤਰਰਾਸ਼ਟਰੀ ਰਸਾਲਿਆਂ ਵਿੱਚ ਕਈ ਖੋਜ ਪੱਤਰ ਅਤੇ ਪ੍ਰਮੁੱਖ ਅਖਬਾਰਾਂ ਅਤੇ ਰਸਾਲਿਆਂ ਵਿੱਚ ਤਕਨਾਲੋਜੀ ਅਤੇ ਨੀਤੀ ਬਾਰੇ ਲੇਖ ਪ੍ਰਕਾਸ਼ਤ ਕੀਤੇ ਹਨ

*****

 

ਐੱਚ.ਐੱਸ



(Release ID: 1865958) Visitor Counter : 125


Read this release in: English , Urdu , Marathi , Hindi