ਬਿਜਲੀ ਮੰਤਰਾਲਾ
ਐੱਨਟੀਪੀਸੀ ਅਤੇ ਜੀਈ ਗੈਸ ਪਾਵਰ ਨੇ ਬਿਜਲੀ ਉਤਪਾਦਨ ਦੇ ਦੌਰਾਨ ਕਾਰਬਨ ਗੈਸਾਂ ਦੇ ਨਿਕਾਸੀ ਵਿੱਚ ਕਮੀ ਲਿਆਉਣ ਲਈ ਗੈਸ ਟਰਬਾਈਨਾਂ ਵਿੱਚ ਹਾਈਡ੍ਰੋਜਨ ਕੋ-ਫਾਇਰਿੰਗ ਦੇ ਨਿਸ਼ਪਾਦਨ ਦੇ ਲਈ ਸਹਿਮਤੀ ਪੱਤਰ ‘ਤੇ ਦਸਤਖਤ ਕੀਤੇ
Posted On:
06 OCT 2022 6:47PM by PIB Chandigarh
ਭਾਰਤ ਵਿੱਚ ਬਿਜਲੀ ਉਤਪਾਦਨ ਦੇ ਦੌਰਾਨ ਕਾਰਬਨ ਗੈਸਾਂ ਦੀ ਨਿਕਾਸੀ ਵਿੱਚ ਕਮੀ ਲਿਆਉਣ ਦੇ ਲਈ ਉਨੰਤ ਬਿਜਲੀ ਟੈਕਨੋਲੋਜੀ ਅਪਣਾਉਣ ਲਈ ਦੇਸ਼ ਦੀ ਸਭ ਤੋਂ ਵਿਸ਼ਾਲ ਬਿਜਲੀ ਉਤਪਾਦਨ ਇਕਾਈ ਐੱਨਟੀਪੀਸੀ ਲਿਮਿਟੇਡ ਅਤੇ ਜੀਈ ਗੈਸ ਪਾਵਰ ਨੇ ਅੱਜ ਗੁਜਰਾਤ ਵਿੱਚ ਐੱਨਟੀਪੀਸੀ ਦੇ ਕਵਾਸ ਕੰਬਾਈਂਡ-ਸਾਈਕਲ ਗੈਸ ਪਾਵਰ ਪਲਾਂਟ ਵਿੱਚ ਸਥਾਪਿਤ ਜੀਈ ਦੇ 9ਈ ਗੈਸ ਟਰਬਾਈਨਾਂ ਵਿੱਚ ਕੁਦਰਤੀ ਗੈਸ ਦੇ ਨਾਲ ਮਿਕਸਡ ਹਾਈਡ੍ਰੋਜਨ (ਐੱਚ 2) ਦੀ ਕੋ-ਫਾਇਰਿੰਗ ਦੇ ਨਿਸ਼ਪਾਦਨ ਦੀ ਵਿਵਹਾਰਤਾ ਦੇ ਲਈ ਇੱਕ ਸਹਿਮਤੀ ਪੱਤਰ ‘ਤੇ ਦਸਤਖਤ ਕੀਤੇ। ਇਸ ਮਹੱਤਵਪੂਰਨ ਸਹਿਯੋਗ ਦੇ ਤਹਿਤ ਦੋਵਾਂ ਕੰਪਨੀਆਂ ਸੰਯੁਕਤ ਤੌਰ ‘ਤੇ ਕਵਾਸ ਗੈਸ ਬਿਜਲੀ ਘਰ ਤੋਂ ਕਾਰਬਨ ਡਾਈਔਕਸਾਈਡ ਦੇ ਨਿਕਾਸੀ ਵਿੱਚ ਕਮੀ ਲਿਆਉਣ ਤੇ ਭਾਰਤ ਵਿੱਚ ਐੱਨਟੀਪੀਸੀ ਦੀ ਸਥਾਪਿਤ ਇਕਾਈਆਂ ਵਿੱਚ ਇਸ ਵੱਡੇ ਪੈਮਾਨੇ ‘ਤੇ ਲਾਗੂ ਕਰਨ ਦਾ ਰਸਤਾ ਤਲਾਸ਼ਣਗੀਆਂ।
ਐੱਨਟੀਪੀਸੀ ਦਾ ਕਵਾਸ ਗੈਸ ਬਿਜਲੀ ਘਰ ਚਾਰ ਜੀਈ 9ਈ ਗੈਸ ਟਰਬਾਈਨਾਂ ਦੁਆਰਾ ਸੰਚਾਲਿਤ ਹੈ, ਜੋ ਇੱਕ ਕੰਬਾਈਂਡ-ਸਾਈਕਲ ਮੋਡ ਵਿੱਚ ਕੰਮ ਕਰ ਰਹੇ ਹਨ ਅਤੇ ਇਸ ਦੀ ਸਥਾਪਿਤ ਸਮਰੱਥਾ 645 ਮੈਗਾਵਾਟ (ਐੱਮਵੀ) ਹੈ। ਇਸ ਦੇ ਇਲਾਵਾ, ਜੀਈ ਦਾ ਉਨੰਤ ਈ-ਕਲਾਸ ਗੈਸ ਟਰਬਾਈਨ ਪੋਰਟਫੋਲੀਓ ਵਰਤਮਾਨ ਵਿੱਚ ਕੁਦਰਤੀ ਗੈਸ ਦੇ ਨਾਲ ਮਿਕਸ ਹੋਣ ‘ਤੇ 100% ਹਾਈਡ੍ਰੋਜਨ ਸਮੱਗਰੀ ਨੂੰ ਜਲਾਉਣ ਵਿੱਚ ਸਮਰੱਥ ਹੈ। ਇਸ ਸਮਰੱਥਾ ਵਿੱਚ ਉਪਯੋਗ ਵਿੱਚ ਲਿਆਂਦੀ ਜਾਣ ਵਾਲੀ ਦਹਨ ਪ੍ਰਣਾਲੀ ਦੇ ਪ੍ਰਕਾਰ ਦੇ ਅਧਾਰ ‘ਤੇ ਭਿੰਨਤਾ ਹੁੰਦੀ ਹੈ। 5% ਤੋਂ ਵੱਧ ਮਾਤਰਾ ਵਾਲੇ ਹਾਈਡ੍ਰੋਜਨ ਈਂਧਣ ਦੇ ਲਈ, ਗੈਸ ਟਰਬਾਈਨ ਸਹਾਇਕ ਉਪਕਰਣਾਂ ਦਾ ਮੁਲਾਂਕਣ ਕੀਤਾ ਜਾਣਾ ਚਾਹੀਦਾ ਹੈ ਅਤੇ ਕੰਬਸਟਰਸ ਨੂੰ ਟਿਕਾਊ ਈਂਧਣ ਉਪਲਬਧ ਕਰਵਾਉਣ ਦੇ ਲਈ ਉਨ੍ਹਾਂ ਵਿੱਚ ਸੰਭਾਵਿਤ ਪਰਿਵਰਤਨ ਕਰਨੇ ਚਾਹੀਦੇ ਹਨ।
ਭਾਰਤ ਵਿੱਚ ਐੱਨਟੀਪੀਸੀ ਦੇ ਨਾਲ ਆਪਣੀ ਤਰ੍ਹਾਂ ਦੇ ਇਸ ਪਹਿਲੇ ਐੱਮਓਯੂ ਦੇ ਤਹਿਤ ਜੀਈ ਗੈਸ ਪਾਵਰ ਦੁਆਰਾ ਕੁਦਰਤੀ ਗੈਸ ਦੇ ਨਾਲ ਐੱਚ2 ਨੂੰ ਮਿਲਾਉਣ ਦੇ ਲਈ, ਗੈਸ ਟਰਬਾਈਨ ਇਕਾਈਆਂ ਅਤੇ ਸਹਾਇਕ ਉਪਕਰਣਾਂ ਵਿੱਚ ਸੰਭਾਵਿਤ ਪਰਿਵਰਤਨਾਂ ਦੀ ਜ਼ਰੂਰਤ ਦਾ ਮੁਲਾਂਕਣ ਕੀਤਾ ਜਾਵੇਗਾ। ਇਸ ਦੇ ਬਾਅਦ, ਵਿਵਹਾਰਤਾ ਰਿਪੋਰਟ ਦੇ ਅਧਾਰ ‘ਤੇ ਕਵਾਸ ਗੈਸ ਪਾਵਰ ਪਲਾਂਟ ਵਿੱਚ ਸੁਰੱਖਿਅਤ ਵਾਤਾਵਰਣ ਵਿੱਚ 5% ਹਾਈਡ੍ਰੋਜਨ ਕੋ-ਫਾਇਰਿੰਗ ਦੇ ਲਈ ਇੱਕ ਪਾਇਲਟ ਪ੍ਰੋਜੈਕਟ ਲਾਗੂ ਕੀਤਾ ਜਾ ਸਕਦਾ ਹੈ। ਐੱਨਟੀਪੀਸੀ ਪ੍ਰੋਜੈਕਟ ਦੇ ਲਈ ਜ਼ਰੂਰੀ ਐੱਚ2 ਉਪਲਬਧ ਕਰਾਵੇਗਾ।
ਐੱਨਟੀਪੀਸੀ ਲਿਮਿਟੇਡ ਦੇ ਡਾਇਰੈਕਟਰ (ਪ੍ਰੋਜੈਕਟ) ਉੱਜਵਲ ਕਾਂਤੀ ਭੱਟਾਚਾਰਿਆ ਦੇ ਅਨੁਸਾਰ, “ਬਿਜਲੀ ਉਤਪਾਦਨ ਸੁਵਿਧਾਵਾਂ ਦੇ ਇੱਕ ਵਿਸ਼ਾਲ ਬੇੜੇ ਸਮੇਤ ਸਮੁੱਚੇ ਭਾਰਤ ਵਿੱਚ 70 ਗੀਗਾਵਾਟ ਤੋਂ ਵੱਧ ਬਿਜਲੀ ਪ੍ਰਦਾਨ ਕਰਨ ਵਾਲਾ ਐੱਨਟੀਪੀਸੀ ਹਾਈਡ੍ਰੋਜਨ ਨਾਲ ਸਬੰਧਿਤ ਨਵੀਆਂ ਪਹਿਲਾਂ ਨੂੰ ਸੰਚਾਲਿਤ ਕਰਨ ਦੀ ਦਿਸ਼ਾ ਵਿੱਚ ਮੋਹਰੀ ਰਿਹਾ ਹੈ। ਜਿਵੇਂ ਕਿ ਭਾਰਤ ਨੈੱਟ-ਜ਼ੀਰੋ ਟਾਰਗੇਟ ਅਤੇ ਜਲਵਾਯੂ ਸਬੰਧੀ ਲਕਸ਼ਾਂ ਨੂੰ ਹਾਸਲ ਕਰਨ ਦੀ ਦਿਸ਼ਾ ਵਿੱਚ ਅਗ੍ਰਸਰ ਹੋ ਰਿਹਾ ਹੈ, ਐੱਨਟੀਪੀਸੀ ਭਾਰਤ ਦੀ ਊਰਜਾ ਸੰਕ੍ਰਮਣ ਯਾਤਰਾ ਵਿੱਚ ਪ੍ਰਮੁੱਖ ਭੂਮਿਕਾ ਨਿਭਾਉਣ ਦੇ ਲਈ ਪ੍ਰਤੀਬੱਧ ਹੈ।”
ਨਾਲ ਹੀ, ਕਿਫਾਇਤੀ, ਸੁਗਮ ਅਤੇ ਟਿਕਾਊ ਬਿਜਲੀ ਦਾ ਉਤਪਾਦਨ ਕਰਨ ਦੀ ਦਿਸ਼ਾ ਵਿੱਚ ਪ੍ਰਮਾਣਿਤ ਟੈਕਨੋਲੋਜੀ ਵਿੱਚ ਨਿਵੇਸ਼ ਕਰਨਾ ਅਤੇ ਉਸ ਨੂੰ ਕੁਸ਼ਲਤਾ ਪੂਰਵਕ ਉਪਯੋਗ ਵਿੱਚ ਲਿਆਉਣਾ ਮਹੱਤਵਪੂਰਨ ਹੈ। ਇਹ ਸਹਿਮਤੀ ਪੱਤਰ ਨੈਸ਼ਨਲ ਹਾਈਡ੍ਰੋਜਨ ਮਿਸ਼ਨ ਦੇ ਉਦੇਸ਼ਾਂ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਸਾਡੇ ਦੁਆਰਾ ਉਠਾਏ ਜਾ ਰਹੇ ਕਦਮਾਂ ਵਿੱਚੋਂ ਇੱਕ ਹੈ। ਜਿਸ ਤਰ੍ਹਾਂ ਜੀਈ ਦੇ ਨਾਲ ਸਾਡਾ ਸਹਿਯੋਗ ਗੂੜ੍ਹਾ ਹੁੰਦਾ ਜਾ ਰਿਹਾ ਹੈ, ਅਸੀਂ ਉਨੰਤ ਟੈਕਨੋਲੋਜੀ ਦਾ ਉਪਯੋਗ ਕਰਨ ਅਤੇ ਈਂਧਣ ਦੀ ਉਪਲਬਧਤਾ ਵਿਵਹਾਰ ਹੋਣ ਦੇ ਕਾਰਨ ਐੱਚ 2 ਜੀਰੋ-ਕਾਰਬਨ ਈਂਧਣ ਦੇ ਉੱਚ ਪ੍ਰਤੀਸ਼ਤ ਦੇ ਨਾਲ ਆਪਣੀ ਗੈਸ ਪਾਵਰ ਅਸਾਸਿਆਂ ਦਾ ਲਾਭ ਉਠਾਉਣ ‘ਤੇ ਅਧਿਕ ਧਿਆਨ ਕੇਂਦ੍ਰਿਤ ਕਰ ਰਹੇ ਹਾਂ।”
ਜੀਈ ਗੈਸ ਪਾਵਰ ਸਾਉਥ ਏਸ਼ੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਦੀਪੇਸ਼ ਨੰਦਾ ਨੇ ਕਿਹਾ, “ਵਿਕਾਸ ਅਤੇ ਉਦਯੋਗਿਕ ਮੁਕਾਬਲਾਤਮਕਤਾ ਦੀ ਵੱਖ-ਵੱਖ ਅਵਸਥਾਵਾਂ ‘ਤੇ ਮੌਜੂਦ ਉਭਰਦੀਆਂ ਟੈਕਨੋਲੋਜੀਆਂ ਦੀ ਬਦੌਲਤ ਭਾਰਤ ਦਾ ਬਿਜਲੀ ਦ੍ਰਿਸ਼ ਮਜ਼ਬੂਤ ਹੋਇਆ ਹੈ। ਹਾਈਡ੍ਰੋਜਨ ਵਿੱਚ ਵੱਡੇ ਪੈਮਾਨੇ ‘ਤੇ ਬਿਜਲੀ ਉਤਪਾਦਨ ਦੇ ਲਈ ਹੋਰ ਲੋ-ਟੂ-ਜ਼ੀਰੋ ਕਾਰਬਨ ਈਂਧਣਾਂ ਦੇ ਨਾਲ ਪੂਰਕ ਦੀ ਭੂਮਿਕਾ ਨਿਭਾਉਣ ਦਾ ਮਹੱਤਵਪੂਰਨ ਸਮਰੱਥ ਮੌਜੂਦ ਹੈ। ਅਸੀਂ ਐੱਨਟੀਪੀਸੀ ਦੀ ਅਗਵਾਈ, ਪ੍ਰਤੀਬੱਧਤਾ ਅਤੇ ਹਾਈਡ੍ਰੋਜਨ ਵਿੱਚ ਨਿਵੇਸ਼ ਦੀ ਸ਼ਲਾਘਾ ਕਰਦੇ ਹਾਂ, ਜੋ ਅੱਗੇ ਵਧਣ ਅਤੇ ਊਰਜਾ ਆਤਮਨਿਰਭਰਤਾ ਹਾਸਲ ਕਰਨ ਦੀਆਂ ਸੰਭਾਵਨਾਵਾਂ ਤਲਾਸ਼ਣ ਦੇ ਸੰਦਰਭ ਵਿੱਚ ਘੱਟ ਲਾਗਤ ਵਾਲੇ ਹਾਈਡ੍ਰੋਜਨ ਉਦਯੋਗ ਦੇ ਨਵੇਂ ਉਦਯੋਗਿਕ ਮਾਨਕਾਂ ਦਾ ਨਿਰਧਾਰਣ ਕਰ ਸਕਦੀ ਹੈ।”
***
ਐੱਸਐੱਸ/ਆਈਜੀ
(Release ID: 1865864)
Visitor Counter : 126