ਪ੍ਰਿਥਵੀ ਵਿਗਿਆਨ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ, 75 ਦਿਵਸੀ ਸਮੁੰਦਰ ਤੱਟ ਸਵੱਛਤਾ ਅਭਿਯਾਨ ਦੀ ਸਫਲਤਾ ‘ਸੰਪੂਰਨ ਸਰਕਾਰ’ ਦੇ ਦ੍ਰਿਸ਼ਟੀਕੋਣ ਨੂੰ ਸੱਚ ਸਿੱਧ ਕਰਦੀ ਹੈ

Posted On: 06 OCT 2022 6:00PM by PIB Chandigarh

ਕੇਂਦਰੀ ਪ੍ਰਿਥਵੀ ਵਿਗਿਆਨ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ 75 ਦਿਵਸੀ ਸਮੁੰਦਰ ਤੱਟ ਸਵੱਛਤਾ ਅਭਿਯਾਨ ਦੀ ਸਫਲਤਾ “ਸੰਪੂਰਣ ਸਰਕਾਰ” ਦੇ ਦ੍ਰਿਸ਼ਟੀਕੋਣ ਸੱਚ ਸਿੱਧ ਕਰਦੀ ਹੈ।

 

ਡਾ. ਜਿਤੇਂਦਰ ਸਿੰਘ ਨੇ 5 ਜੁਲਾਈ ਨੂੰ ਸ਼ੁਰੂ ਹੋਏ ਅਤੇ 17 ਸਤੰਬਰ ਨੂੰ “ਅੰਤਰਰਾਸ਼ਟਰੀ ਤੱਟੀ ਸਵੱਛਤਾ ਦਿਵਸ” ‘ਤੇ ਸਮਾਪਤ ਹੋਏ “ਸਵੱਛ ਸਾਗਰ, ਸੁਰਕਸ਼ਿਤ ਸਾਗਰ” ਅਭਿਯਾਨ ‘ਤੇ ਇੱਕ ਸਮੀਖਿਆ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਇਸ ਦੀ ਸ਼ਾਨਦਾਰ ਸਫਲਤਾ ਦੇ ਲਈ ਇੱਕ ਦਰਜਨ ਤੋਂ ਵੱਧ ਕੇਂਦਰੀ ਮੰਤਰਾਲਿਆਂ ਦੇ ਸਮਰਥਨ ‘ਤੇ ਚਾਨਣਾ ਪਾਇਆ।

 

ਡਾ. ਜਿਤੇਂਦਰ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਆਪਣੇ ਨਵੀਨਤਮ “ਮਨ ਕੀ ਬਾਤ” ਪ੍ਰਸਾਰਣ ਵਿੱਚ, “ਸਵੱਛ ਸਾਗਰ, ਸੁਰਕਸ਼ਿਤ ਸਾਗਰ” ਅਭਿਯਾਨ ਅਤੇ ਇਸ ਵਿੱਚ ਹੋਈ ਜਨਭਾਗੀਦਾਰੀ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਮੋਦੀ ਨੇ ਪੂਰੇ ਢਾਈ ਮਹੀਨੇ ਤੱਕ ਸਵੱਛਤਾ ਸਬੰਧੀ ਕਈ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਵਾਲੇ ਸਾਰੇ ਲੋਕਾਂ ਨੂੰ ਵਧਾਈ ਦਿੱਤੀ ਹੈ।

 

ਪ੍ਰਿਥਵੀ ਵਿਗਿਆਨ ਮੰਤਰਾਲੇ ਵਿੱਚ ਸਕੱਤਰ ਡਾ. ਐੱਮ. ਰਵੀਚੰਦ੍ਰਨ, ਡੀਏਆਰਪੀਜੀ ਦੇ ਸਕੱਤਰ ਸ਼੍ਰੀ ਵੀ. ਸ੍ਰੀਨਿਵਾਸ, ਸੀਐੱਸਆਈਆਰ ਦੀ ਜਨਰਲ ਡਾਇਰੈਕਟਰ, ਡਾ. ਐੱਨ. ਕਲੈਸੇਲਵੀ, ਤਟ ਰੱਖਿਅਕ ਬਲ ਦੇ ਜਨਰਲ ਡਾਇਰੈਕਟਰ ਸ਼੍ਰੀ ਵੀ. ਐੱਸ. ਪਠਾਨੀਆ, ਵਾਤਾਵਰਣ ਸੰਭਾਲ ਗਤੀਵਿਧੀ ਤੋਂ ਸ਼੍ਰੀ ਗੋਪਾਲ ਆਰਿਆ ਅਤੇ ਵਾਤਾਵਰਣ ਮੰਤਰਾਲੇ ਦੇ ਪ੍ਰਤੀਨਿਧੀ ਅਤੇ ਹੋਰ ਸੀਨੀਅਰ ਅਧਿਕਾਰੀ ਇਸ ਸਮੀਖਿਆ ਮੀਟਿੰਗ ਵਿੱਚ ਸ਼ਾਮਲ ਹੋਏ।

 

https://static.pib.gov.in/WriteReadData/userfiles/image/image001AJMD.jpg

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਦੀ 7500 ਕਿਲੋਮੀਟਰ ਲੰਬੀ ਤਟਰੇਖਾ ਭਾਰਤ ਦੇ ਵਿਜਨ @2047 ਨੂੰ ਸਹੀ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵੇਗੀ ਅਤੇ ਕਿਹਾ ਕਿ ਸਾਨੂੰ ਆਪਣੇ ਰਾਸ਼ਟਰ ਦੇ ਆਰਥਿਕ ਵਿਕਾਸ ਨੂੰ ਅੱਗੇ ਵਧਾਉਣ ਦੇ ਲਈ ਆਪਣੇ ਹੁਣ ਤੱਕ ਘੱਟ ਉਪਯੋਗ ਕੀਤੇ ਗਏ ਸਮੁੰਦਰੀ ਸੰਸਾਧਨਾਂ ਦਾ ਲਾਭ ਉਠਾਉਣ ਦੀ ਜ਼ਰੂਰਤ ਹੈ। ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਤੱਟੀ ਸਵੱਛਤਾ ‘ਤੇ ਸਲਾਨਾ ਗਤੀਵਿਧੀਆਂ ਨੂੰ ਆਯੋਜਿਤ ਕਰਨ ਦੇ ਲਈ ਗਠਿਤ ਇੱਕ ਉੱਚ ਪੱਧਰੀ ਟੀਮ ਗਹਿਰੇ ਸਮੁੰਦਰ ਵਿੱਚ ਭਾਰਤ ਦੇ ਮਿਸ਼ਨ ‘ਤੇ ਵੀ ਤਾਲਮੇਲ ਕਰੇਗੀ।

 

15 ਅਗਸਤ, 2014 ਨੂੰ ਆਪਣੇ ਪਹਿਲੇ ਸੁਤੰਤਰਤਾ ਦਿਵਸ ਦੇ ਸੰਬੋਧਨ ਦੇ ਦੌਰਾਨ ਲਾਲ ਕਿਲੇ ਤੋਂ ਪ੍ਰਧਾਨ ਮੰਤਰੀ ਦੇ ਐਲਾਨ ਤੋਂ ਬਾਅਦ 2 ਅਕਤੂਬਰ, 2014 ਨੂੰ ਸ਼ੁਰੂ ਕੀਤੇ ਗਏ ਸਵੱਛ ਭਾਰਤ ਮਿਸ਼ਨ ਦਾ ਜ਼ਿਕਰ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸੰਪੂਰਣ ਸਰਕਾਰ ਦੇ ਦ੍ਰਿਸ਼ਟੀਕੋਣ ਨੂੰ ਦੁਨੀਆ ਵਿੱਚ ਸਭ ਤੋਂ ਵੱਡਾ ਵਿਵਹਾਰ ਪਰਿਵਰਤਨ ਲਿਆ ਕੇ ਸਵੱਛਤਾ ਨੂੰ ਇੱਕ ਸੱਚਾ ਜਨ ਅੰਦੋਲਨ ਬਣਾ ਕੇ ਉਸ ਨੂੰ ਪੂਰੇ ਰਾਸ਼ਟਰ ਦੇ ਦ੍ਰਿਸ਼ਟੀਕੋਣ ਦੇ ਨਾਲ ਜੋੜ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜ਼ਮੀਨੀ ਪੱਧਰ ‘ਤੇ ਗ੍ਰਾਮੀਣ ਸਵੱਛਤਾ ਵਿੱਚ ਵਿਵਹਾਰ ਪਰਿਵਰਤਨ ‘ਤੇ ਸਵੱਛ ਭਾਰਤ ਮਿਸ਼ਨ ਦੇ ਮਾਧਿਅਮ ਨਾਲ ਜ਼ੋਰ ਦਿੱਤੇ ਜਾਣ ਨਾਲ ਗ੍ਰਾਮੀਣ ਭਾਈਚਾਰਿਆਂ ਨੂੰ ਮਿਲਣ ਵਾਲੇ ਸਥਾਈ ਲਾਭਾਂ ਦਾ ਵੈਰੀਫਿਕੇਸ਼ਨ ਵੀ ਹੋਇਆ ਹੈ।

 

https://static.pib.gov.in/WriteReadData/userfiles/image/image002CFFF.jpg

ਡਾ. ਜਿਤੇਂਦਰ ਸਿੰਘ ਨੇ ਭਾਰਤ ਦੇ 7,500 ਕਿਲੋਮੀਟਰ ਲੰਬੀ ਸਮੁੰਦਰੀ ਤਟਰੇਖਾ ਦੇ ਨਾਲ ਉਸ ‘ਤੇ ਸਾਰੇ ਸਮੁੰਦਰੀ ਤਟਾਂ ਵਿੱਚ ਇਕੱਠੇ ਤੱਟੀ ਸਫਾਈ ਦੇ ਵਿਸ਼ਾਲ ਕਾਰਜ ਨੂੰ ਪੂਰਾ ਕਰਨ ਵਿੱਚ ਪ੍ਰਿਥਵੀ ਵਿਗਿਆਨ ਮੰਤਰਾਲੇ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਗਵਰਨਰਾਂ, ਮੁੱਖ ਮੰਤਰੀਆਂ, ਕੇਂਦਰੀ ਮੰਤਰੀਆਂ, ਸਾਂਸਦਾਂ, ਫਿਲਮ ਕਲਾਕਾਰਾਂ ਅਤੇ ਮਸ਼ਹੂਰ ਹਸਤੀਆਂ ਨੇ ਸਮੁੰਦਰ ਤਟ ਦੀ ਸਫਾਈ ਵਿੱਚ ਸਾਰੇ ਖੇਤਰਾਂ ਦੇ ਲੱਖਾਂ ਵਲੰਟੀਅਰਾਂ ਦੇ ਨਾਲ ਹਿੱਸਾ ਲਿਆ। ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਇਸ ਅਭਿਯਾਨ ਨੂੰ ਸਫਲ ਬਣਾਉਣ ਦੇ ਲਈ 9 ਤਟੀ ਰਾਜਾਂ ਦੇ 45 ਤੋਂ ਵੱਧ ਡਿਪਟੀ ਕਮਿਸ਼ਨਰਾਂ/ ਡਿਸਟ੍ਰਿਕਟ ਮੈਜਿਸਟ੍ਰੇਟਾਂ ਨੇ ਵਿਸ਼ੇਸ਼ ਪ੍ਰਯਤਨ ਕੀਤੇ ਸਨ।

 

ਡਾ. ਜਿਤੇਂਦਰ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ, ਜਲ ਸ਼ਕਤੀ, ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ, ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ, ਵਿਦੇਸ਼ ਮੰਤਰਾਲਾ ਅਤੇ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਅਤੇ ਹੋਰ ਸਮਾਜਿਕ ਸੰਗਠਨਾਂ ਅਤੇ ਅਕਾਦਮਿਕ ਸੰਸਥਾਵਾਂ ਦੇ ਨਾਲ ਹੀ ਰਾਸ਼ਟਰੀ ਸੇਵਾ ਯੋਜਨਾ (ਐੱਨਐੱਸਐੱਸ), ਭਾਰਤੀ ਤਟ ਰੱਖਿਅਕ ਬਲ (ਇੰਡੀਅਨ ਕੋਸਟ ਗਾਰਡ), ਨੈਸ਼ਨਲ ਡਿਜ਼ਾਜ਼ਸਟਰ ਮੈਨੇਜਮੈਂਟ ਅਥਾਰਿਟੀ (ਐੱਨਡੀਐੱਮਏ), ਸੀਮਾ ਜਾਗਰਣ ਮੰਚ, ਐੱਸਐੱਫਡੀ, ਪਰਿਆਵਰਣ ਸੰਭਾਲ਼ ਗਤੀਵਿਧੀ (ਪੀਐੱਸਜੀ) ਅਤੇ ਹੋਰ ਸਮਾਜਿਕ ਸੰਗਠਨਾਂ ਅਤੇ ਸਿੱਖਿਅਕ ਸੰਸਥਾਵਾਂ ਨੂੰ ਸਫਾਈ ਅਭਿਯਾਨ ਵਿੱਚ ਸ਼ਾਮਲ ਹੋ ਕੇ ਆਪਣਾ ਸਹਿਯੋਗ ਦੇਣ ਦੇ ਲਈ ਧੰਨਵਾਦ ਕੀਤਾ।

 

<><><><><>

ਐੱਸਐੱਨਸੀ/ਆਰਆਰ



(Release ID: 1865863) Visitor Counter : 122