ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਕੇਵੀਆਈਸੀ ਨੇ ਗਾਂਧੀ ਜਯੰਤੀ ਮਨਾਉਂਦੇ ਹੋਏ ਸਾਰੇ ਉਤਪਾਦਾਂ 'ਤੇ ਛੋਟਾਂ ਦਾ ਐਲਾਨ ਕੀਤਾ
Posted On:
02 OCT 2022 8:07PM by PIB Chandigarh
ਗਾਂਧੀ ਜਯੰਤੀ ਦੇ ਮੌਕੇ 'ਤੇ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ ਦੇ ਚੇਅਰਮੈਨ, ਸ਼੍ਰੀ ਮਨੋਜ ਕੁਮਾਰ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਉਨ੍ਹਾਂ ਨੇ ਕੇਂਦਰੀ ਦਿੱਲੀ ਦੇ ਕਨਾਟ ਪਲੇਸ ਵਿੱਚ ਖਾਦੀ ਭਵਨ ਇੰਡੀਆ ਦੇ ਫਲੈਗਸ਼ਿਪ ਸਟੋਰ ਦਾ ਦੌਰਾ ਕੀਤਾ, ਜਿੱਥੇ ਕੇਵੀਆਈਸੀ ਨੇ 2 ਅਕਤੂਬਰ ਤੋਂ ਸਾਰੇ ਵਿਭਾਗੀ ਵਿਕਰੀ ਆਊਟਲੇਟਾਂ ਵਿੱਚ ਸਾਰੇ ਉਤਪਾਦਾਂ (ਖਾਦੀ 'ਤੇ 20% ਅਤੇ ਗ੍ਰਾਮ ਉਦਯੋਗ ਦੇ ਉਤਪਾਦਾਂ 'ਤੇ 10%) 'ਤੇ ਛੋਟ ਦਾ ਐਲਾਨ ਕੀਤਾ ਹੈ, ਜਿਸਦਾ ਹਰ ਕੋਈ ਇੰਤਜ਼ਾਰ ਕਰ ਰਿਹਾ ਸੀ । ਗਾਂਧੀ ਜਯੰਤੀ ਦੇ ਮੌਕੇ 'ਤੇ, ਸ਼ੋਅਰੂਮ ਨੇ ਇੱਕ ਦਿਨ ਵਿੱਚ ਸਭ ਤੋਂ ਵੱਧ ਵਿਕਰੀ ਦਾ ਰਿਕਾਰਡ ਬਣਾਇਆ।
ਕੇਵੀਆਈਸੀ ਨੇ 2 ਅਕਤੂਬਰ ਤੋਂ 5 ਅਕਤੂਬਰ 2022 ਤੱਕ ਪਾਰਲੀਮੈਂਟ ਐਨੈਕਸੀ, ਨਵੀਂ ਦਿੱਲੀ ਵਿਖੇ ਖਾਦੀ ਪ੍ਰਦਰਸ਼ਨੀ ਲਗਾਈ ਹੈ, ਜਿਸ ਦਾ ਉਦਘਾਟਨ ਅੱਜ ਲੋਕ ਸਭਾ ਦੇ ਸਪੀਕਰ ਸ਼੍ਰੀ ਓਮ ਬਿਰਲਾ ਨੇ ਕੈਬਨਿਟ ਮੰਤਰੀ ਸ਼੍ਰੀ ਪੀਯੂਸ਼ ਗੋਇਲ ਅਤੇ ਕੇਵੀਆਈਸੀ ਦੇ ਚੇਅਰਮੈਨ ਦੀ ਮੌਜੂਦਗੀ ਵਿੱਚ ਕੀਤਾ। ਪ੍ਰਦਰਸ਼ਨੀ ਵਿੱਚ ਚਰਖਾ ਕੱਤਣ ਦਾ ਲਾਈਵ ਪ੍ਰਦਰਸ਼ਨ ਵੀ ਦਿਖਾਇਆ ਗਿਆ। ਇਸ ਪ੍ਰਦਰਸ਼ਨੀ ਵਿੱਚ ਖਾਦੀ ਅਤੇ ਪੇਂਡੂ ਉਦਯੋਗਾਂ ਦੇ ਉਤਪਾਦ ਵਿਕਰੀ ਲਈ ਪੇਸ਼ ਕੀਤੇ ਗਏ।
ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ ਨੇ ਦਿੱਲੀ ਦੇ ਕੁਤੁਬ ਮੀਨਾਰ ਖੇਤਰ ਵਿੱਚ ਆਮ ਲੋਕਾਂ ਲਈ ਡਿਸਪਲੇ-ਕਮ-ਸੇਲ ਸਟਾਲ ਵੀ ਲਗਾਇਆ ਹੈ ।
*****
ਐਮ ਜੇਪੀਐਸ
(Release ID: 1864779)
Visitor Counter : 104