ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਦੁਰਗਾ ਪੂਜਾ ਦੀ ਪੂਰਵ ਸੰਧਿਆ 'ਤੇ ਸ਼ੁਭਕਾਮਨਾਵਾਂ ਦਿੱਤੀਆਂ

Posted On: 02 OCT 2022 7:44PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਦੁਰਗਾ ਪੂਜਾ ਦੀ ਪੂਰਵ ਸੰਧਿਆ 'ਤੇ ਆਪਣੇ ਸੰਦੇਸ਼ ਵਿੱਚ ਕਿਹਾ ਹੈ:-

"ਦੁਰਗਾ ਪੂਜਾ ਦੇ ਸ਼ੁਭ ਮੌਕੇ 'ਤੇ, ਮੈਂ ਭਾਰਤ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਸਾਰੇ ਸਾਥੀ ਨਾਗਰਿਕਾਂ ਨੂੰ ਮੇਰੀਆਂ ਨਿੱਘੀਆਂ ਮੁਬਾਰਕਾਂ ਅਤੇ ਸ਼ੁਭਕਾਮਨਾਵਾਂ ਦਿੰਦੀ ਹਾਂ।

ਮਾਂ ਦੁਰਗਾ ਸ਼ਕਤੀ ਸਰੂਪ ਹੈ ਅਤੇ ਇਹ ਤਿਉਹਾਰ ਨਾਰੀ ਸ਼ਕਤੀ ਪ੍ਰਤੀ ਸਨਮਾਨ ਦਿਖਾਉਣ ਦਾ ਮੌਕਾ ਹੈ। ਇੱਕ ਅਜਿਹਾ ਸਮਾਜ ਜਿੱਥੇ ਔਰਤ ਸਸ਼ਕਤੀਕਰਣ ਨੂੰ ਸਹੀ ਅਰਥਾਂ ਵਿੱਚ ਹਰ ਪੱਧਰ 'ਤੇ ਉਤਸ਼ਾਹਿਤ ਕੀਤਾ ਜਾਂਦਾ ਹੈ, ਇੱਕ ਆਧੁਨਿਕ, ਵਿਕਸਿਤ ਅਤੇ ਨਿਆਂਪੂਰਨ ਸਮਾਜ ਮੰਨਿਆ ਜਾ ਸਕਦਾ ਹੈ। ਦੇਵੀ ਦੁਰਗਾ ਦੇ ਨੌਂ ਰੂਪ ਮਾਂ ਕੁਦਰਤ ਦੀ ਅਨੰਤ ਸ਼ਕਤੀ ਦਾ ਪ੍ਰਤੀਕ ਹਨ।

ਮੈਂ ਕਾਮਨਾ ਕਰਦੀ ਹਾਂ ਕਿ ਦੁਰਗਾ ਪੂਜਾ ਦੇ ਤਿਉਹਾਰ ਰਾਹੀਂ ਸਾਡੇ ਸਮਾਜ ਵਿੱਚ ਏਕਤਾ ਅਤੇ ਭਾਈਚਾਰੇ ਦੀ ਭਾਵਨਾ ਮਜ਼ਬੂਤ ਹੋਵੇ। ਆਉ ਅਸੀਂ ਇੱਕ ਅਜਿਹੇ ਸਮਾਜ ਦਾ ਨਿਰਮਾਣ ਕਰੀਏ ਜਿੱਥੇ ਮਹਿਲਾਵਾਂ ਦਾ ਵੱਧ ਤੋਂ ਵੱਧ ਸਤਿਕਾਰ ਹੋਵੇ ਅਤੇ ਉਹ ਰਾਸ਼ਟਰ ਨਿਰਮਾਣ ਦੀ ਪ੍ਰਕਿਰਿਆ ਵਿੱਚ ਬਰਾਬਰ ਦਾ ਯੋਗਦਾਨ ਪਾਉਣ ਦੇ ਯੋਗ ਹੋਣ।

ਮੈਂ ਜਗਤ ਜਣਨੀ ਮਾਂ ਦੁਰਗਾ ਨੂੰ ਪ੍ਰਾਰਥਨਾ ਕਰਦੀ ਹਾਂ ਕਿ ਉਹ ਸਾਨੂੰ ਸਾਰਿਆਂ ਨੂੰ ਆਪਣਾ ਅਸ਼ੀਰਵਾਦ ਦੇਣ ਅਤੇ ਸਾਡੇ ਸਾਰੇ ਦੇਸ਼ਵਾਸੀ ਸੁਖ ਅਤੇ ਸਮ੍ਰਿੱਧੀ ਵਾਲਾ ਜੀਵਨ ਬਤੀਤ ਕਰਨ।

 

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਇੱਥੇ ਕਲਿੱਕ ਕਰੋ.

 

****   

 

ਡੀਐੱਸ/ਐੱਸਕੇਐੱਸ


(Release ID: 1864774)