ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਸ਼੍ਰੀ ਨਿਤਿਨ ਗਡਕਰੀ ਨੇ ਆਟੋਮੋਬਾਇਲ ਉਦਯੋਗ ਵਿੱਚ ਬਦਲਾਅ ਲਿਆਉਣ ਵਾਲੇ ਈ-ਵਾਹਨਾਂ ਦੇ ਮਹੱਤਵ ’ਤੇ ਜ਼ੋਰ ਦਿੱਤਾ

Posted On: 30 SEP 2022 6:11PM by PIB Chandigarh

ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਆਟੋਮੋਬਾਇਲ ਉਦਯੋਗ ਨੂੰ ਹੋਰ ਅਧਿਕ ਈ-ਵਾਹਨ ਬਣਾਉਣ ਦੇ ਕੰਮ ਵਿੱਚ ਲਗਾਇਆ ਜਾ ਰਿਹਾ ਹੈ। ਮਹਾਰਾਸ਼ਟਰ ਦੇ ਪੁਣੇ ਸਥਿਤ ਮਰਸਿਡੀਜ਼ ਕੰਪਨੀ ਦੇ ਚਾਕਨ ਪਲਾਂਟ ਵਿੱਚ ਭਾਰਤ ਵਿੱਚ ਨਿਰਮਿਤ ਪਹਿਲੀ ਮਰਸਿਡੀਜ਼-ਬੇਂਜ ਲਗਜ਼ਰੀ ਇਲੈਕਟ੍ਰਿਕ ਕਾਰ (580 4ਮਟਿਕ) ਨੂੰ ਲਾਂਚ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਵਿਕਲਪਕ ਈਂਧਣ ਦੇ ਅਧਾਰ ’ਤੇ ਆਟੋਮੋਬਾਇਲ ਉਦਯੋਗ ਵਿੱਚ ਬਦਲਾਅ ਲਿਆਉਣ  ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਕੋਲ ਇੱਕ ਅਜਿਹੀ ਨੀਤੀ ਹੈ ਜਿਸ ਵਿੱਚ ਆਯਾਤ ਦਾ ਵਿਕਲਪ ਹੈ ਅਤੇ ਜੋ ਕਿਫ਼ਾਇਤੀ, ਪ੍ਰਦੂਸ਼ਣ ਮੁਕਤ ਅਤੇ ਸਵਦੇਸ਼ੀ ਹੈ। ਕੇਂਦਰੀ ਮੰਤਰੀ ਦੇ ਪੈਟ੍ਰੋਲ ਅਤੇ ਡੀਜਲ ਦੀ ਤੁਲਨਾ ਵਿੱਚ ਵਾਤਾਵਰਣ ਦੇ ਅਨੁਕੂਲ ਅਤੇ ਕਿਫ਼ਾਇਤੀ ਵਿਕਲਪ ਦੇ ਰੂਪ ਵਿੱਚ ਜੈਵ ਈਂਧਣ ਦੇ ਮਹੱਤਵ ਨੂੰ ਦੁਹਰਾਇਆ।

https://static.pib.gov.in/WriteReadData/userfiles/image/image001XS5U.jpg

ਕੇਂਦਰੀ ਮੰਤਰੀ ਨੇ ਕਿਹਾ ਕਿ ਸਾਡੇ ਕੋਲ ਸਭ ਤੋਂ ਅਧਿਕ ਸੰਖਿਆ ਵਿੱਚ ਕੁਸ਼ਲ ਅਤੇ ਪ੍ਰਤਿਭਾਸ਼ਾਲੀ ਯੁਵਾ ਇੰਜੀਨੀਅਰ ਉਪਲਬਧ ਹਨ, ਜੋ ਬੇਹੱਦ ਸਮਰੱਥ ਅਤੇ ਬੁੱਧੀਮਾਨ ਹਨ ਅਤੇ ਖੋਜ ਅਤੇ ਵਿਕਾਸ ਕਾਰਜਾਂ ਵਿੱਚ ਮਹੱਤਵਪੂਰਨ ਯੋਗਦਾਨ ਦੇਣਗੇ। ਉਨ੍ਹਾਂ ਨੇ ਕਿਹਾ ਕਿ ਆਟੋਮੋਬਾਇਲ ਉਦਯੋਗ ਜੀਐੱਸਟੀ ਦੇ ਰੂਪ ਵਿੱਚ ਰਾਜ ਅਤੇ ਕੇਂਦਰ ਸਰਕਾਰਾਂ ਦੇ ਜ਼ਿਆਦਾਤਰ ਰੈਵਨਿਊ ਦਾ ਯੋਗਦਾਨ ਦਿੰਦਾ ਹੈ।

ਵਾਹਨ ਸਕ੍ਰੈਪਿੰਗ ਨੀਤੀ ਬਾਰੇ ਗੱਲ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਇੱਕ ਕਰੋੜ ਦੋ ਲੱਖ ਵਾਹਨ ਸਕ੍ਰੈਪਿੰਗ ਦੇ ਲਈ ਤਿਆਰ ਹਨ, ਲੇਕਿਨ ਵਰਤਮਾਨ ਵਿੱਚ ਕੇਵਲ 40 ਸਕ੍ਰੈਪਿੰਗ ਇਕਾਈਆਂ ਹੀ ਉਪਲਬਧ ਹਨ। ਕੇਂਦਰੀ ਮੰਤਰੀ ਨੇ ਦੇਸ਼ ਦੇ ਹਰੇਕ ਜ਼ਿਲ੍ਹੇ ਵਿੱਚ ਚਾਰ ਸਕ੍ਰੈਪਿੰਗ ਇਕਾਈ ਖੋਲ੍ਹਣ ਦਾ ਪ੍ਰਸਤਾਵ ਰੱਖਿਆ ਤਾਕਿ 2000 ਇਕਾਈਆਂ ਖੋਲ੍ਹੀਆਂ ਜਾ ਸਕਣ।

Image

ਸ਼੍ਰੀ ਗਡਕਰੀ ਨੇ ਪੁਣੇ ਅਤੇ ਪਿੰਪਰੀ ਨਗਰ ਨਿਗਮ ਖੇਤਰ ਤੋਂ ਗੁਜ਼ਰਣ ਵਾਲੇ ਰਾਸ਼ਟਰੀ ਰਾਜਮਾਰਗ-48 ਦੇ ਐੱਨਡੀਏ (ਚਾਂਦਨੀ) ਚੌਂਕ ਤੋਂ ਰਾਵਤ/ਕਿਵਾਰੇ ਸੈਕਸ਼ਨ ਦਾ ਨਿਰੀਖਣ ਵੀ ਕੀਤਾ। ਇਸ ਨਿਰੀਖਣ ਦਾ ਮੁੱਖ ਉਦੇਸ਼, ਭੁਮਕਰ ਚੌਂਕ ਜੰਕਸ਼ਨ, ਰਾਵਤ ਜੰਕਸ਼ਨ ਨੂੰ ਬਿਹਤਰ ਬਣਾਉਣਾ ਸੀ।

https://static.pib.gov.in/WriteReadData/userfiles/image/image003DFPY.jpg

****

ਐੱਮਜੇਪੀਐੱਸ


(Release ID: 1864584) ਵਿਜ਼ੀਟਰ ਕਾਊਂਟਰ : 96