ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਸਟੇਟ ਡਿਜ਼ਾਸਟਰ ਮਿਟੀਗੇਸ਼ਨ ਫੰਡ (ਐੱਸਡੀਐੱਮਐੱਫ) ਦੇ ਤਹਿਤ ਉੱਤਰ ਪ੍ਰਦੇਸ਼, ਪੰਜਾਬ ਅਤੇ ਗੋਆ ਨੂੰ 488 ਕਰੋੜ ਰੁਪਏ ਰਿਲੀਜ਼ ਕਰਨ ਦੀ ਪ੍ਰਵਾਨਗੀ ਦਿੱਤੀ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ ਦੇ ਅਨੁਸਾਰ, ਸਰਕਾਰ ਨੇ ਅਗੇਤੀ ਚੇਤਾਵਨੀ, ਕਿਰਿਆਸ਼ੀਲ ਰੋਕਥਾਮ, ਨਿਵਾਰਣ ਅਤੇ ਪੂਰਵ-ਤਿਆਰੀ ਦੇ ਅਧਾਰ ‘ਤੇ ਜਾਨ-ਮਾਲ ਨੂੰ ਬਚਾਉਣ ਲਈ ਇੱਕ ਵਿਗਿਆਨਕ ਪ੍ਰੋਗਰਾਮ ਤਿਆਰ ਕੀਤਾ ਹੈ
15ਵੇਂ ਵਿੱਤ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦੇ ਅਧਾਰ 'ਤੇ, ਕੇਂਦਰ ਸਰਕਾਰ ਨੇ ਸਾਲ 2021-22 ਤੋਂ 2025-26 ਤੱਕ ਐੱਸਡੀਐੱਮਐੱਫ ਲਈ 32,031 ਕਰੋੜ ਰੁਪਏ ਅਤੇ ਨੈਸ਼ਨਲ ਡਿਜ਼ਾਸਟਰ ਮਿਟੀਗੇਸ਼ਨ ਫੰਡ (ਐੱਨਡੀਐੱਮਐੱਫ) ਲਈ 13,693 ਕਰੋੜ ਰੁਪਏ ਅਲਾਟ ਕੀਤੇ ਹਨ
Posted On:
30 SEP 2022 5:23PM by PIB Chandigarh
ਕੇਂਦਰੀ ਗ੍ਰਹਿ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਅੱਜ ਕੇਂਦਰ ਸਰਕਾਰ ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਗਤੀਵਿਧੀਆਂ ਕਰਨ ਲਈ ਤਿੰਨ ਰਾਜਾਂ ਉੱਤਰ ਪ੍ਰਦੇਸ਼, ਪੰਜਾਬ ਅਤੇ ਗੋਆ ਨੂੰ ਸਾਲ 2021-22 ਲਈ ਸਟੇਟ ਡਿਜ਼ਾਸਟਰ ਮਿਟੀਗੇਸ਼ਨ ਫੰਡ (ਐੱਸਡੀਐੱਮਐੱਫ) ਦੇ ਕੇਂਦਰੀ ਹਿੱਸੇ ਵਜੋਂ 488.00 ਕਰੋੜ ਰੁਪਏ ਰਿਲੀਜ਼ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
15ਵੇਂ ਵਿੱਤ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦੇ ਅਧਾਰ 'ਤੇ, ਕੇਂਦਰ ਸਰਕਾਰ ਨੇ ਸਾਲ 2021-22 ਤੋਂ 2025-26 ਤੱਕ ਐੱਸਡੀਐੱਮਐੱਫ ਲਈ 32,031 ਕਰੋੜ ਰੁਪਏ ਅਤੇ ਨੈਸ਼ਨਲ ਡਿਜ਼ਾਸਟਰ ਮਿਟੀਗੇਸ਼ਨ ਫੰਡ (ਐੱਨਡੀਐੱਮਐੱਫ) ਲਈ 13,693 ਕਰੋੜ ਰੁਪਏ ਅਲਾਟ ਕੀਤੇ ਹਨ। ਇਹ ਮਿਟੀਗੇਸ਼ਨ ਫੰਡ ਸਥਾਨਕ ਪੱਧਰ ਅਤੇ ਕਮਿਊਨਿਟੀ ਅਧਾਰਿਤ ਦਖਲਅੰਦਾਜ਼ੀ ਨੂੰ ਸ਼ਾਮਲ ਕਰਦੇ ਹੋਏ ਨਿਘਾਰ ਦੀਆਂ ਗਤੀਵਿਧੀਆਂ ਕਰਨ ਲਈ ਵਰਤੇ ਜਾਣੇ ਹਨ, ਜੋ ਕਿ ਆਪਦਾਵਾਂ ਤੋਂ ਹੋਣ ਵਾਲੇ ਜੋਖਮਾਂ ਨੂੰ ਘੱਟ ਕਰਨ ਵਿੱਚ ਮਦਦ ਕਰੇਗਾ ਅਤੇ ਵਾਤਾਵਰਣ ਅਨੁਕੂਲ ਬਸਤੀਆਂ ਅਤੇ ਆਜੀਵਕਾ ਦੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਕਰੇਗਾ।
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਹਮੇਸ਼ਾ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ 1990 ਦੇ ਦਹਾਕੇ ਤੋਂ ਪਹਿਲਾਂ, ਭਾਰਤ ਸਰਕਾਰ ਕੋਲ ਆਪਦਾਵਾਂ ਲਈ ਰਾਹਤ-ਕੇਂਦ੍ਰਿਤ ਪਹੁੰਚ ਸੀ ਅਤੇ ਇਸ ਵਿੱਚ ਜਾਨ-ਮਾਲ ਨੂੰ ਬਚਾਉਣ ਦੀ ਕੋਈ ਗੁੰਜਾਇਸ਼ ਨਹੀਂ ਸੀ ਅਤੇ ਇਹ ਯੋਜਨਾ ਦੀ ਪ੍ਰਕਿਰਿਆ ਦਾ ਹਿੱਸਾ ਨਹੀਂ ਸੀ। ਪਰ, ਹੁਣ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਵਿਜ਼ਨ ਦੇ ਅਨੁਸਾਰ, ਅਸੀਂ ਅਗੇਤੀ ਚੇਤਾਵਨੀ, ਕਿਰਿਆਸ਼ੀਲ ਰੋਕਥਾਮ, ਨਿਵਾਰਣ ਅਤੇ ਪੂਰਵ-ਤਿਆਰੀ ਦੇ ਅਧਾਰ 'ਤੇ ਜਾਨ-ਮਾਲ ਨੂੰ ਬਚਾਉਣ ਲਈ ਇੱਕ ਵਿਗਿਆਨਕ ਪ੍ਰੋਗਰਾਮ ਤਿਆਰ ਕੀਤਾ ਹੈ।
ਕੇਂਦਰ ਸਰਕਾਰ ਨੇ 5 ਫਰਵਰੀ, 2021 ਨੂੰ ਰਾਸ਼ਟਰੀ ਪੱਧਰ 'ਤੇ ਐੱਨਡੀਐੱਮਐੱਫ ਦਾ ਗਠਨ ਕੀਤਾ ਸੀ ਅਤੇ ਰਾਜ ਸਰਕਾਰਾਂ ਨੂੰ ਆਪਣੇ-ਆਪਣੇ ਰਾਜਾਂ ਵਿੱਚ ਐੱਸਡੀਐੱਮਐੱਫ ਸਥਾਪਿਤ ਕਰਨ ਦੀ ਸਲਾਹ ਦਿੱਤੀ ਗਈ ਹੈ। ਕੇਂਦਰ ਸਰਕਾਰ ਦੁਆਰਾ ਐੱਸਡੀਐੱਮਐੱਫ ਅਤੇ ਐੱਨਡੀਐੱਮਐੱਫ ਦੇ ਸੰਚਾਲਨ ਲਈ ਦਿਸ਼ਾ ਨਿਰਦੇਸ਼ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ।
ਕੇਂਦਰ ਸਰਕਾਰ ਪਹਿਲਾਂ ਹੀ ਐੱਸਡੀਐੱਮਐੱਫ ਦੇ ਗਠਨ ਤੋਂ ਬਾਅਦ 21 ਰਾਜਾਂ ਨੂੰ ਐੱਸਡੀਐੱਮਐੱਫ ਦੇ ਕੇਂਦਰੀ ਹਿੱਸੇ ਵਜੋਂ 3,382.24 ਕਰੋੜ ਰੁਪਏ ਦੀ ਰਾਸ਼ੀ ਰਿਲੀਜ਼ ਕਰ ਚੁੱਕੀ ਹੈ।
*************
ਐੱਨਡਬਲਿਊ/ਏਵਾਈ/ਆਰਆਰ
(Release ID: 1863986)