ਵਿੱਤ ਮੰਤਰਾਲਾ
ਵਿੱਤ ਵਰ੍ਹੇ 2022-23 ਦੀ ਦੂਸਰੀ ਛਮਾਹੀ ਦੇ ਲਈ ਸਰਕਾਰ ਦੀ ਉਧਾਰੀ ਯੋਜਨਾ
Posted On:
29 SEP 2022 5:26PM by PIB Chandigarh
ਭਾਰਤ ਸਰਕਾਰ ਨੇ ਭਾਰਤੀ ਰਿਜ਼ਰਵ ਬੈਂਕ ਦੇ ਨਾਲ ਸਲਾਹ ਮਸ਼ਵਰਾ ਕਰਕੇ ਵਿੱਤ ਵਰ੍ਹੇ 2022-23 ਦੀ ਦੂਸਰੀ ਛਮਾਹੀ (ਐੱਚ 2) ਦੇ ਲਈ ਆਪਣੇ ਉਧਾਰੀ ਪ੍ਰੋਗਰਾਮਾਂ ਨੂੰ ਅੰਤਮ ਰੂਪ ਦੇ ਦਿੱਤਾ ਹੈ।
ਵਿੱਤ ਵਰ੍ਹੇ 2022-23 ਦੇ ਲਈ ਅਨੁਮਾਨਤ 14.31 ਲੱਖ ਕਰੋੜ ਰੁਪਏ ਦੀ ਕੁੱਲ ਬਾਜ਼ਾਰ ਉਧਾਰੀ ਵਿੱਚੋਂ ਭਾਰਤ ਸਰਕਾਰ ਨੇ ਵਿੱਤ ਵਰ੍ਹੇ 2022-23 ਦੇ ਦੌਰਾਨ 14.21 ਲੱਖ ਕਰੋੜ ਰੁਪਏ ਉਧਾਰ ਲੈਣ ਦਾ ਫ਼ੈਸਲਾ ਲਿਆ ਹੈ। ਉਸੇ ਅਨੁਸਾਰ 5.92 ਲੱਖ ਕਰੋੜ ਰੁਪਏ ਦੀ ਬਾਕੀ ਰਾਸ਼ੀ (14.21 ਲੱਖ ਕਰੋੜ ਰੁਪਏ ਦਾ 41.7%) ਨੂੰ ਵਿੱਤ ਵਰ੍ਹੇ 2022-23 ਦੀ ਦੂਸਰੀ ਛਿਮਾਹੀ (ਐੱਚ 2) ਵਿੱਚ ਦੇਟਿਡ ਸਕਿਊਰਿਟੀਆਂ ਦੇ ਮਾਧਿਅਮ ਨਾਲ ਉਧਾਰ ਲੈਣ ਦੀ ਯੋਜਨਾ ਹੈ, ਜਿਸ ਵਿੱਚ ਕੇਂਦਰੀ ਬਜਟ 2022-23 ਵਿੱਚ ਕੀਤੇ ਗਏ ਐਲਾਨ ਦੇ ਅਨੁਸਾਰ ਸੋਵਰੇਨ ਗ੍ਰੀਨ ਬੌਂਡ (ਐੱਸਜੀਆਰਬੀ) ਜਾਰੀ ਕਰਨ ਦੇ ਮਾਧਿਅਮ ਨਾਲ 16,000 ਕਰੋੜ ਰੁਪਏ ਵੀ ਸ਼ਾਮਿਲ ਹਨ।
5.76 ਲੱਖ ਕਰੋੜ ਰੁਪਏ (40.5%) ਦੀ ਕੁੱਲ ਬਾਜ਼ਾਰ ਉਧਾਰੀ 20 ਹਫ਼ਤਾਵਰ ਨਿਲਾਮੀਆਂ ਦੇ ਮਾਧਿਅਮ ਨਾਲ ਪੂਰੀ ਕੀਤੀ ਜਾਵੇਗੀ। ਬਾਜ਼ਾਰ ਉਧਾਰੀ 2, 5, 7, 10, 14, 30 ਅਤੇ 40 ਸਾਲ ਵਾਲੀ ਸਕਿਊਰਿਟੀਆਂ ਵਿੱਚ ਫੈਲੀ ਹੋਵੇਗੀ। ਵਿਭਿੰਨ ਮਚਿਓਰਿਟੀਆਂ ਦੇ ਤਹਿਤ ਉਧਾਰੀ (ਐੱਸਜੀਆਰਬੀ ਨੂੰ ਛੱਡ ਕੇ) ਦੀ ਹਿੱਸੇਦਾਰੀ ਕੁਝ ਇਸ ਤਰ੍ਹਾਂ ਨਾਲ ਹੋਵੇਗੀ: 2 ਸਾਲ (6.25%), 5 ਸਾਲ (12/15%), 7 ਸਾਲ (10.42%), 10 ਸਾਲ (20.83%), 14 ਸਾਲ (19.10%), 30 ਸਾਲ (15.63%), 40 ਸਾਲ (15.63%)। ਐੱਸਜੀਆਰਬੀ ਜਾਰੀ ਕਰਨ ਦੇ ਵੇਰਵੇ ਦਾ ਐਲਾਨ ਅਲੱਗ ਤੋਂ ਕੀਤਾ ਜਾਵੇਗਾ।
ਸਰਕਾਰ ਛੁਟਕਾਰੇ ਦੀ ਪ੍ਰੋਫਾਈਲ ਨੂੰ ਨਿਰਵਿਘਨ ਬਣਾਉਣ ਲਈ ਅਦਲਾ-ਬਦਲੀ ਓਪਰੇਸ਼ਨ ਜਾਰੀ ਰੱਖੇਗੀ। 1,00,000 ਕਰੋੜ ਰੁਪਏ ਦੀ ਬਜਟ (ਬੀਈ) ਅਦਲਾ-ਬਦਲੀ ਰਕਮ ਵਿੱਚੋਂ 56,103 ਕਰੋੜ ਰੁਪਏ ਦੀਆਂ ਅਦਲਾ-ਬਦਲੀ ਨਿਲਾਮੀਆਂ ਪਹਿਲਾਂ ਹੀ ਆਯੋਜਿਤ ਕੀਤੀਆਂ ਜਾ ਚੁੱਕੀਆਂ ਹਨ ਅਤੇ ਬਾਕੀ ਰਕਮ ਦੀਆਂ ਅਦਲਾ-ਬਦਲੀ ਨਿਲਾਮੀਆਂ ਦੂਸਰੀ ਛਮਾਹੀ ਵਿੱਚ ਆਯੋਜਿਤ ਕੀਤੀਆਂ ਜਾਣਗੀਆਂ।
ਸਰਕਾਰ ਨਿਲਾਮੀ ਨੋਟੀਫਿਕੇਸ਼ਨ ਵਿੱਚ ਦਰਸਾਈ ਗਈ ਹਰੇਕ ਸਕਿਊਰਿਟੀ ’ਤੇ 2000 ਕਰੋੜ ਰੁਪਏ ਤੱਕ ਦੀ ਵਾਧੂ ਖਰੀਦ ਨੂੰ ਬਣਾਏ ਰੱਖਣ ਦੇ ਲਈ ਗ੍ਰੀਨਸ਼ੂ ਵਿਕਲਪ ਦੀ ਵਰਤੋਂ ਕਰਨਾ ਅੱਗੇ ਵੀ ਜਾਰੀ ਰੱਖੇਗੀ। ਇਸ ਵਿਕਲਪ ਦੇ ਮਾਧਿਅਮ ਨਾਲ ਜੁਟਾਈ ਗਈ ਰਕਮ ਵਿੱਤ ਵਰ੍ਹੇ 2022-23 ਦੀ ਦੂਸਰੀ ਛਿਮਾਹੀ ਦੇ ਲਈ ਸ਼ੁੱਧ ਰੂਪ ਨਾਲ ਜਾਰੀ ਕਰਨ ਦੇ 3 ਤੋਂ 5 ਫੀਸਦੀ ਤੱਕ ਅਤੇ ਵਿੱਤ ਵਰ੍ਹੇ 2022-23 ਦੇ ਲਈ ਤੈਅ ਸ਼ੁੱਧ ਉਧਾਰੀ ਹੱਦ ਦੇ ਅੰਦਰ ਸੀਮਤ ਹੋਵੇਗੀ।
ਵਿੱਤ ਵਰ੍ਹੇ 2022-23 ਦੀ ਤੀਸਰੀ ਤਿਮਾਹੀ (ਕਿਊ 3) ਵਿੱਚ ਟ੍ਰੈਜ਼ਰੀ ਬਿਲ ਜਾਰੀ ਕਰਨ ਦੇ ਮਾਧਿਅਮ ਨਾਲ ਕੁੱਲ ਹਫ਼ਤਾਵਰ ਉਧਾਰੀ ਤਿਮਾਹੀ ਦੇ ਦੌਰਾਨ (-) 0.81 ਲੱਖ ਕਰੋੜ ਰੁਪਏ ਦੀ ਸ਼ੁੱਧ ਉਧਾਰੀ ਦੇ ਨਾਲ 22,000 ਕਰੋੜ ਰੁਪਏ ਰਹਿਣ ਦੀ ਉਮੀਦ ਹੈ। ਤਿਮਾਹੀ ਦੇ ਦੌਰਾਨ ਆਯੋਜਿਤ ਹਰੇਕ ਨਿਲਾਮੀ ਦੇ ਮਾਧਿਅਮ ਨਾਲ 91 ਡੀਟੀਬੀ ਦੇ ਤਹਿਤ 10,000 ਕਰੋੜ ਰੁਪਏ, 182 ਡੀਟੀਵੀ ਦੇ ਤਹਿਤ 6,000 ਕਰੋੜ ਰੁਪਏ ਅਤੇ 364 ਡੀਟੀਬੀ ਦੇ ਤਹਿਤ 6,000 ਕਰੋੜ ਰੁਪਏ ਜਾਰੀ ਕੀਤੇ ਜਾਣਗੇ।
ਸਰਕਾਰੀ ਖਾਤਿਆਂ ਵਿੱਚ ਅਸਥਾਈ ਵਿਸੰਗਤੀਆਂ ਨਾਲ ਨਜਿੱਠਣ ਦੇ ਲਈ ਭਾਰਤੀ ਰਿਜ਼ਰਵ ਬੈਂਕ ਨੇ ਵਿੱਤ ਵਰ੍ਹੇ 2022-23 ਦੀ ਦੂਸਰੀ ਛਮਾਹੀ ਦੇ ਲਈ ਵੇਅਜ਼ ਐਂਡ ਮੀਨਜ਼ ਅਡਵਾਂਸਿਜ਼ (ਡਬਲਿਊਐੱਮਏ) ਹੱਦ 50,000 ਕਰੋੜ ਰੁਪਏ ਨਿਰਧਾਰਤ ਕੀਤੀ ਹੈ।
ਇਸ ਬਾਰੇ ਵਿੱਚ ਵਿਸਤ੍ਰਿਤ ਜਾਣਕਾਰੀ ਵਿੱਤ ਮੰਤਰਾਲਾ ਤੇ ਭਾਰਤੀ ਰਿਜ਼ਰਵ ਬੈਂਕ ਦੀ ਵੈੱਬਸਾਈਟ ’ਤੇ ਉਪਲਬਧ ਵਿਸਤ੍ਰਿਤ ਪ੍ਰੈੱਸ ਰੀਲਿਜ਼ ਵਿੱਚ ਪੜ੍ਹੀ ਜਾ ਸਕਦੀ ਹੈ।
***************
ਆਰਐੱਮ/ ਪੀਪੀਜੀ/ ਕੇਐੱਮਐੱਨ
(Release ID: 1863984)
Visitor Counter : 216