ਖੇਤੀਬਾੜੀ ਮੰਤਰਾਲਾ

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਇੰਡੋਨੇਸ਼ੀਆ ਦੇ ਬਾਲੀ ਵਿੱਚ ਭਾਰਤੀ ਪਰਵਾਸੀਆਂ ਨਾਲ ਮੁਲਾਕਾਤ ਕੀਤੀ


ਮੰਤਰੀ ਨੇ ਕਿਹਾ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਵਪਾਰ ਅਤੇ ਕਲਿਆਣ ਲਈ ਵਾਤਾਵਰਨ ਪ੍ਰਣਾਲੀਆਂ ਵਿੱਚ ਵੱਡੀ ਤਬਦੀਲੀ ਆਈ ਹੈ

ਪ੍ਰਧਾਨ ਮੰਤਰੀ ਕਿਸਾਨ, ਫਸਲ ਬੀਮਾ, ਜੈਵਿਕ ਖੇਤੀ, ਕੁਦਰਤੀ ਖੇਤੀ, ਮੁੱਲ ਲੜੀ ਏਕੀਕਰਣ, ਕਿਸਾਨ ਉਤਪਾਦਕ ਸੰਗਠਨਾਂ ਵਰਗੇ ਖੇਤੀਬਾੜੀ ਪ੍ਰੋਗਰਾਮਾਂ ਨੇ ਪੇਂਡੂ ਭਾਰਤ ਵਿੱਚ ਲੋਕਾਂ ਦੇ ਜੀਵਨ ਅਤੇ ਜੀਵਨ ਪੱਧਰ ਨੂੰ ਬਦਲ ਦਿੱਤਾ ਹੈ: ਸ਼੍ਰੀ ਤੋਮਰ

Posted On: 29 SEP 2022 6:51PM by PIB Chandigarh

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਬਾਲੀ, ਇੰਡੋਨੇਸ਼ੀਆ ਵਿਖੇ ਬਾਲੀ ਅਤੇ ਭਾਰਤੀ ਮਿੱਤਰਤਾ ਸੰਘ (ਬੀਆਈਐੱਫਏ) ਦੇ ਬੈਨਰ ਹੇਠ ਭਾਰਤੀ ਪਰਵਾਸੀਆਂ ਨਾਲ ਗੱਲਬਾਤ ਕੀਤੀ। ਬੀਆਈਐੱਫਏ ਦੀ ਸ਼੍ਰੀਮਤੀ ਨੀਤਾ ਮਲਹੋਤਰਾ ਨੇ ਮੰਤਰੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਬਹੁਤ ਰੁਝੇਵਿਆਂ ਦੇ ਬਾਵਜੂਦ ਉਨ੍ਹਾਂ ਨਾਲ ਮੁਲਾਕਾਤ ਕਰਨ ਲਈ ਧੰਨਵਾਦ ਪ੍ਰਗਟਾਇਆ। ਸ਼੍ਰੀ ਤੋਮਰ ਨੇ ਇੰਡੋਨੇਸ਼ੀਆ ਦੇ ਬਾਲੀ ਵਿੱਚ 28-29 ਨੂੰ ਹੋਈ ਜੀ-20 ਖੇਤੀਬਾੜੀ ਮੰਤਰੀ ਦੀ ਮੀਟਿੰਗ ਵਿੱਚ ਹਿੱਸਾ ਲੈਣ ਲਈ ਭਾਰਤੀ ਵਫ਼ਦ ਦੀ ਅਗਵਾਈ ਕੀਤੀ। 

 

ਸ਼੍ਰੀ ਤੋਮਰ ਨੇ ਸਾਥੀ ਭਾਰਤੀਆਂ ਨੂੰ ਆਪਣੇ ਸੰਬੋਧਨ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਵਪਾਰ ਅਤੇ ਕਲਿਆਣ ਲਈ ਵਾਤਾਵਰਣ ਪ੍ਰਣਾਲੀ ਵਿੱਚ ਵੱਡੀ ਤਬਦੀਲੀ ਆਈ ਹੈ। ਗਰੀਬ ਤੋਂ ਗਰੀਬ ਲੋਕਾਂ ਦੀ ਭਲਾਈ ਅਤੇ ਸਮਾਜ ਦੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਨੂੰ ਸਸਤੇ ਮਕਾਨ, ਬਿਜਲੀ ਕੁਨੈਕਸ਼ਨ, ਪਾਣੀ ਅਤੇ ਸੈਨੀਟੇਸ਼ਨ ਅਤੇ ਐੱਲਪੀਜੀ ਦੇ ਸਸ਼ਕਤੀਕਰਨ ਲਈ ਆਖਰੀ ਵਿਅਕਤੀ ਤੱਕ ਸਪੁਰਦਗੀ ਅਤੇ ਸੰਪਰਕ ਆਮ ਭਾਰਤੀਆਂ ਲਈ ਮਾਣ ਵਾਲੀ ਗੱਲ ਹੈ। ਟੈਕਨੋਲੋਜੀ ਦੀ ਵਰਤੋਂ ਨੇ ਪਾਰਦਰਸਿਤਾ ਅਤੇ ਸਿੱਧੇ ਲਾਭ ਜ਼ਰੂਰਤਾਂ ਨੂੰ ਟਰਾਂਸਫਰ ਕਰਨ ਵਿੱਚ ਮਦਦ ਕੀਤੀ ਹੈ ਅਤੇ ਲੀਕੇਜ ਅਤੇ ਵਿਚੋਲਿਆਂ ਨੂੰ ਖਤਮ ਕੀਤਾ ਹੈ। 

ਮੰਤਰੀ ਨੇ ਖੇਤੀਬਾੜੀ ਖੇਤਰ ਵਿੱਚ ਪ੍ਰਾਪਤੀਆਂ ਅਤੇ ਪ੍ਰਧਾਨ ਮੰਤਰੀ ਕਿਸਾਨ, ਫਸਲ ਬੀਮਾ, ਜੈਵਿਕ ਖੇਤੀ, ਕੁਦਰਤੀ ਖੇਤੀ, ਮੁੱਲ ਲੜੀ ਏਕੀਕਰਣ, ਕਿਸਾਨ ਉਤਪਾਦਕ ਸੰਸਥਾਵਾਂ, ਆਯੂਸ਼ਮਾਨ ਭਾਰਤ ਆਦਿ ਪ੍ਰੋਗਰਾਮਾਂ ਬਾਰੇ ਦੱਸਿਆ ਜਿਨ੍ਹਾਂ ਨੇ ਭਾਰਤ ਦੇ ਪੇਂਡੂ ਖੇਤਰ ਦੇ ਲੋਕਾਂ ਦੇ ਜੀਵਨ ਅਤੇ ਜੀਵਨ ਪੱਧਰ ਨੂੰ ਬਦਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਨੇ ਭਾਰਤੀ ਅਰਥਵਿਵਸਥਾ ਲਈ ਤਾਰਨਹਾਰ ਵਜੋਂ ਆਪਣੀ ਭੂਮਿਕਾ ਨੂੰ ਸਾਬਤ ਕੀਤਾ ਅਤੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਕੋਵਿਡ-19 ਅਤੇ ਕੋਵਿਡ ਤੋਂ ਬਾਅਦ 80 ਕਰੋੜ ਤੋਂ ਵੱਧ ਲੋਕਾਂ ਨੂੰ ਮੁਫਤ ਭੋਜਨ ਮੁਹੱਈਆ ਕਰਵਾਉਣ ਵਿੱਚ ਮਦਦ ਕੀਤੀ। 

 

ਸ਼੍ਰੀ ਤੋਮਰ ਨੇ ਕਿਹਾ, ਸਰਕਾਰ ਬਿਹਤਰ ਸੰਪਰਕ ਅਤੇ ਵਪਾਰ ਵਧਾਉਣ ਲਈ ਰੇਲਾਂ, ਸੜਕਾਂ, ਜਲ ਮਾਰਗਾਂ, ਹਵਾਈ ਅੱਡਿਆਂ ਅਤੇ ਬੰਦਰਗਾਹਾਂ ਦੇ ਆਧੁਨਿਕੀਕਰਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰ 'ਤੇ ਭਾਰਤ ਪ੍ਰਧਾਨ ਮੰਤਰੀ ਮੋਦੀ ਦੀ ਸਾਹਸੀ ਅਤੇ ਫੈਸਲਾਕੁੰਨ ਅਗਵਾਈ ਕਾਰਨ ਸਾਰੇ ਮਹੱਤਵਪੂਰਨ ਮੰਚਾਂ 'ਤੇ ਏਜੰਡਾ ਤੈਅ ਕਰ ਰਿਹਾ ਹੈ। ਉਨ੍ਹਾਂ ਨੇ ਇੰਡੋਨੇਸ਼ੀਆ ਦੇ ਵਿਕਾਸ ਅਤੇ ਭਾਰਤ ਨੂੰ ਮਾਨਤਾ ਦਿਵਾਉਣ ਵਿੱਚ ਇੱਕ ਸਰਗਰਮ ਭਾਈਵਾਲ ਵਜੋਂ ਭਾਰਤੀਆਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਭਾਰਤ ਸਰਕਾਰ ਦੇ ਹਰ ਤਰ੍ਹਾਂ ਦੇ ਸਮਰਥਨ ਦਾ ਭਰੋਸਾ ਦਿੱਤਾ। 

 

ਇਸ ਮੌਕੇ ਬੀਆਈਐੱਫਏ ਦੇ ਨੁਮਾਇੰਦਿਆਂ ਨੇ ਸ਼੍ਰੀ ਤੋਮਰ ਦੇ ਦੌਰੇ ਅਤੇ ਮੁਲਾਕਾਤ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਭਾਰਤ ਵਿੱਚ ਕੀਤੇ ਜਾ ਰਹੇ ਵਿਕਾਸ ਦੀ ਤੀਬਰਤਾ ਅਤੇ ਪੈਮਾਨੇ ਦੀ ਸ਼ਲਾਘਾ ਕੀਤੀ ਜਿਸ ਨੇ ਬਾਲੀ ਅਤੇ ਇੰਡੋਨੇਸ਼ੀਆ ਵਿੱਚ ਸਥਿਤ ਭਾਰਤੀਆਂ ਲਈ ਮਾਣ ਦਾ ਸਥਾਨ ਪ੍ਰਾਪਤ ਕੀਤਾ ਹੈ ਅਤੇ ਵਿਸ਼ਵ ਪੱਧਰ 'ਤੇ ਭਾਰਤੀ ਲੀਡਰਸ਼ਿਪ ਦੇ ਬਦਲੇ ਹੋਏ ਅਕਸ ਦੇ ਕਾਰਨ ਇੰਡੋਨੇਸ਼ੀਆ ਵਿੱਚ ਸਾਰੇ ਖੇਤਰਾਂ ਤੋਂ ਉਨ੍ਹਾਂ ਨੂੰ ਚੰਗਾ ਹੁੰਗਾਰਾ ਮਿਲਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਨੇ ਦਿੱਲੀ ਤੋਂ ਬਾਲੀ ਲਈ ਸਿੱਧੀ ਉਡਾਣ ਸ਼ੁਰੂ ਕਰਨ ਦੀ ਸਹੂਲਤ ਦੀ ਵੀ ਮੰਗ ਕੀਤੀ ਅਤੇ ਖੇਤੀ ਖਾਸ ਕਰਕੇ ਤਾਜ਼ੇ ਭੋਜਨ ਲਈ ਫਾਰਮ ਟੂ ਟੇਬਲ ਦੀ ਧਾਰਨਾ 'ਤੇ ਤਕਨੀਕੀ ਸਹਾਇਤਾ ਦੀ ਮੰਗ ਕੀਤੀ। ਇਸ ਮੌਕੇ ਬਾਲੀ ਵਿੱਚ ਭਾਰਤ ਦੇ ਕੌਂਸਲ ਜਨਰਲ ਸ਼੍ਰੀ ਪ੍ਰਕਾਸ਼ ਚੰਦ ਅਤੇ ਉਨ੍ਹਾਂ ਦੇ ਸਹਿਯੋਗੀ ਸ਼੍ਰੀ ਲਵਲੇਸ਼ ਕੁਮਾਰ ਅਤੇ ਹੋਰ ਵੀ ਮੌਜੂਦ ਸਨ। 

<><><><><> 

ਐੱਸਐੱਨਸੀ/ਪੀਕੇ/ਐੱਮਐੱਸ



(Release ID: 1863737) Visitor Counter : 90


Read this release in: English , Urdu , Hindi