ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਸਤਯ ਮਾਰਗ, ਨਵੀਂ ਦਿੱਲੀ ਵਿੱਚ ਖੂਨਦਾਨ ਕੈਂਪ ਦਾ ਉਦਘਾਟਨ ਕੀਤਾ, ਸੇਵਾ ਪਖਵਾੜਾ ਨੂੰ ਚਿਨ੍ਹਿਤ ਕਰਨ ਦੇ ਲਈ ਇੱਕ ਪੌਦਾ ਵੀ ਲਗਾਇਆ

Posted On: 28 SEP 2022 3:42PM by PIB Chandigarh

 

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ ਤੇ ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ “ਸੇਵਾ ਅਬਵ ਸੈਲਫ (Sewa above Self)” ਦੇ ਕਾਰਜ ਸੱਭਿਆਚਾਰ ਦੀ ਸ਼ੁਰੂਆਤ ਕੀਤੀ ਹੈ ਅਤੇ 17 ਸਤੰਬਰ ਤੋਂ 2 ਅਕਤੂਬਰ ਤੱਕ ਮਨਾਇਆ ਜਾ ਰਿਹਾ “ਸੇਵਾ ਪਖਵਾੜਾ” ਹਰ ਪ੍ਰਕਾਰ ਨਾਲ ਅੱਖਰ ਅਤੇ ਭਾਵਨਾ ਵਿੱਚ ਇਸ ਪ੍ਰਤੀਬੱਧਤਾ ਦੀ ਪੁਨਰਾਵਰਿਤੀ ਹੈ।

 

ਹਾਲੇ ਚਲ ਰਹੇ “ਸੇਵਾ ਪਖਵਾੜਾ” ਦੇ ਇੱਕ ਹਿੱਸੇ ਦੇ ਰੂਪ ਵਿੱਚ ਇੱਥੇ ਸਤਯ ਮਾਰਗ ‘ਤੇ ਉਨ੍ਹਾਂ ਦੇ ਦੁਆਰਾ ਉਦਘਾਟਨ ਕੀਤੇ ਗਏ ਖੂਨਦਾਨ ਕੈਂਪ ਦੇ ਅਵਸਰ ‘ਤੇ ਆਪਣੇ ਸੰਬੋਧਨ ਵਿੱਚ ਡਾ. ਜਿਤੇਂਦਰ ਸਿੰਘ ਨੇ ਇਹ ਯਾਦ ਕੀਤਾ ਕਿ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਅਹੁਦਾ ਸੰਭਾਲਣ ਦੇ ਤੁਰੰਤ ਬਾਅਦ, ਸ਼੍ਰੀ ਨਰੇਂਦਰ ਮੋਦੀ ਨੇ ਖੁਦ ਨੂੰ “ਪ੍ਰਧਾਨ ਮੰਤਰੀ” ਦੀ ਥਾਂ ‘ਤੇ “ਪ੍ਰਧਾਨ ਸੇਵਕ” ਕਿਹਾ ਸੀ। ਇਹ ਖੁਦ ਉਸ ਸੱਭਿਆਚਾਰ ਦੇ ਮੰਤਵਯ  ਦਾ ਐਲਾਨ ਸੀ ਜਿਸ ਦਾ ਪਾਲਨ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ਅਤੇ ਭਾਜਪਾ ਨੂੰ ਹੀ ਕਰਨਾ ਸੀ।

 

https://static.pib.gov.in/WriteReadData/userfiles/image/image001JD28.jpg

 

ਡਾ. ਜਿਤੇਂਦਰ ਸਿੰਘ ਨੇ ਕਿਹਾ, ਇਹ ਇੱਕ ਸੰਜੋਗ ਹੀ ਹੈ, ਕਿ ਇਹ “ਸੇਵਾ ਪਖਵਾੜਾ” ਉਸ ਪਖਵਾੜੇ ਦੇ ਦੌਰਾਨ ਆਉਂਦਾ ਹੈ ਜਿਸ ਵਿੱਚ 17 ਸਤੰਬਰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਜਨਮਦਿਨ ਅਤੇ 25 ਸਤੰਬਰ ਨੂੰ ਪੰਡਿਤ ਦੀਨ ਦਯਾਲ ਉਪਾਧਿਆਏ ਦਾ ਜਨਮਦਿਨ ਮੌਕੇ ਹੈ, ਜਿਨ੍ਹਾਂ ਨੇ “ਅੰਤਯੋਦਯ” ਦੀ ਅਵਧਾਰਣਾ ਦਿੱਤੀ ਸੀ। ਅਰਥਾਤ ਕਤਾਰ ਵਿੱਚ ਖੜੇ ਆਖਰੀ ਵਿਅਕਤੀ ਤੱਕ ਪਹੁੰਚਣਾ।

 

ਮੰਤਰੀ ਮਹੋਦਯ ਨੇ ਕਿਹਾ ਕਿ “ਸੇਵਾ ਪਖਵਾੜਾ” ਦੀ ਇਸ ਮਿਆਦ ਦੀ ਪਰਿਣਤੀ 2 ਅਕਤੂਬਰ ਨੂੰ ਹੁੰਦੀ ਹੈ ਜੋ ਮਹਾਤਮਾ ਗਾਂਧੀ ਦਾ ਜਨਮਦਿਨ ਹੈ, ਜਿਨ੍ਹਾਂ ਨੇ ਹਮੇਸ਼ਾ ਇਸ ਗੱਲ ‘ਤੇ ਜ਼ੋਰ ਦਿੱਤਾ ਸੀ ਕਿ ਕਲਿਆਣਕਾਰੀ ਰਾਜ ਦੇ ਉੱਦੇਸ਼ਾਂ ਨੂੰ ਪੂਰੀ ਤਰ੍ਹਾਂ ਨਾਲ ਤਦੇ ਪੂਰਾ ਕੀਤਾ ਜਾ ਸਕੇਗਾ ਜਦੋਂ ਆਖਰੀ ਛੋਰ ‘ਤੇ ਖੜੇ ਹਰ ਭਾਰਤੀ ਦੀ ਅੱਖ ਤੋਂ ਹੰਝੂ ਪੂੰਜ ਦਿੱਤੇ ਜਾਣਗੇ।

 

ਲਗਭਗ 100 ਯੂਨਿਟ ਖੂਨ ਇਕੱਠਾ ਕਰਨ ਦੇ ਲਈ ਖੜੀ ਰੈੱਡ ਕ੍ਰੌਸ ਵੈਨ ਵਿੱਚ ਡਾ. ਜਿਤੇਂਦਰ ਸਿੰਘ ਨੇ ਵਿਅਕਤੀਗਤ ਰੂਪ ਨਾਲ ਖੂਨਦਾਨ ਕਰਨ ਵਾਲਿਆਂ ਦੀ ਨਿਗਰਾਨੀ ਕੀਤੀ। ਉਨ੍ਹਾਂ ਨੇ ਆਪਣੇ ਸੰਸਦੀ ਖੇਤਰ ਉਧਮਪੁਰ- ਕਠੁਆ –ਡੋਡਾ ਵਿੱਚ ਆਯੋਜਿਤ ਕੀਤੇ ਜਾ ਰਹੇ “ਸੇਵਾ ਪਖਵਾੜਾ” ਪ੍ਰੋਗਰਾਮਾਂ ਦੀ ਵੀ ਜਾਣਕਾਰੀ ਦਿੱਤੀ।

 

ਦੇਸ਼ ਭਰ ਵਿੱਚ ਕੇਂਦਰੀ ਮੰਤਰਾਲਾ, ਰਾਜ ਮੰਤਰੀ ਅਤੇ ਭਾਜਪਾ ਕਾਰਜਕਰਤਾ 17 ਸਤੰਬਰ ਤੋਂ 2 ਅਕਤੂਬਰ ਤੱਕ “ਸੇਵਾ ਪਖਵਾੜਾ” ਦੇ ਮਾਧਿਅਮ ਨਾਲ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਜਨਮਦਿਨ ਮਨਾ ਰਹੇ ਹਾਂ। ਇਸ “ਸੇਵਾ” ਪਖਵਾੜੇ ਦੇ ਦੌਰਾਨ, ਸਾਰੇ ਕੇਂਦਰੀ ਅਤੇ ਰਾਜ ਮੰਤਰੀ ਤੇ ਪਾਰਟੀ ਕਾਰਜਕਰਤਾ ਖੂਨਦਾਨ ਕੈਂਪ, ਮੁਫਤ ਸਿਹਤ ਜਾਂਚ ਕੈਂਪ, ਰਾਸ਼ਨ ਕਿਟ ਦੀ ਵੰਡ, ਦਿੱਵਿਯਾਂਗਾਂ ਨੂੰ ਮੁਫਤ ਮੈਡੀਕਲ ਇਮਪਲਾਂਟਸ, ਮੁਫਤ ਕੋਵਿਡ ਬੂਸਟਰ ਖੁਰਾਕ ਆਦਿ ਜਿਹੀਆਂ ਵਿਭਿੰਨ ਗਤੀਵਿਧੀਆਂ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ।

 

https://static.pib.gov.in/WriteReadData/userfiles/image/image002WA5P.jpg

<><><><>

ਐੱਸਐੱਨਸੀ/ਆਰਆਰ


(Release ID: 1863521) Visitor Counter : 115


Read this release in: English , Urdu , Hindi