ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਦਿੱਵਿਯਾਂਗਜਨ ਸਸ਼ਕਤੀਕਰਣ ਵਿਭਾਗ ਅਤੇ ਐਮਾਜ਼ੋਨ ਸੈਲਰ ਪ੍ਰਾਈਵੇਟ ਲਿਮਿਟੇਡ ਦਰਮਿਆਨ ਅੱਜ ਤੀਸਰੇ ਸਹਿਮਤੀ ਪੱਤਰ (ਐੱਮਓਯੂ) ‘ਤੇ ਦਸਤਖਤ ਕੀਤੇ ਗਏ

Posted On: 28 SEP 2022 6:16PM by PIB Chandigarh

ਭਾਰਤ ਸਰਕਾਰ ਦੇ ਦਿੱਵਿਯਾਂਗਜਨ ਸਸ਼ਕਤੀਕਰਣ ਵਿਭਾਗ (ਡੀਈਪੀਡਬਲਿਊਡੀ), ਦਿੱਵਿਯਾਂਗ ਵਿਅਕਤੀਆਂ ਦੇ ਲਈ ਕੌਸ਼ਲ ਪਰਿਸ਼ਦ (ਐੱਸਸੀਪੀਡਬਲਿਊਡੀ) ਅਤੇ ਐਮਾਜ਼ੋਨ ਸੈਲਰ ਪ੍ਰਾਈਵੇਟ ਲਿਮਿਟੇਡ ਦਰਮਿਆਨ ਅੱਜ ਤੀਸਰੇ ਸਹਿਮਤੀ ਪੱਤਰ (ਐੱਮਓਯੂ) ‘ਤੇ ਦਸਤਖਤ ਕੀਤੇ ਗਏ। ਇਸ ਸਹਿਮਤੀ ਪੱਤਰ ਦਾ ਮੁੱਖ ਉਦੇਸ਼ ਈ-ਕੌਮਰਸ ਖੇਤਰ ਵਿੱਚ ਦਿੱਵਿਯਾਂਗਜਨਾਂ ਦੇ ਲਈ ਸੰਯੁਕਤ ਤੌਰ ‘ਤੇ ਸਕਿੱਲ ਟ੍ਰੇਨਿੰਗ ਅਤੇ ਰੋਜ਼ਗਾਰ ਦੇ ਅਵਸਰ ਪ੍ਰਦਾਨ ਕਰਨਾ ਹੈ। ਇਹ ਦਿੱਵਿਯਾਂਗਜਨਾਂ ਦੇ ਅਧਿਕਾਰਿਤਾ ਵਿਭਾਗ ਦੁਆਰਾ ਦਿੱਵਿਯਾਂਗਜਨਾਂ ਨੂੰ ਸਕਿੱਲ ਟ੍ਰੇਨਿੰਗ ਪ੍ਰਦਾਨ ਕਰੇਗਾ, ਦਿੱਵਿਯਾਂਜ ਜਨਾਂ ਦੇ ਲਈ ਕੌਸ਼ਲ ਪਰਿਸ਼ਦ ਦੁਆਰਾ ਈ-ਕੌਮਰਸ ਖੇਤਰ ਦੇ ਲਈ ਨੌਕਰੀ ਦੀਆਂ ਭੂਮਿਕਾਵਾਂ ਨੂੰ ਡਿਜ਼ਾਈਨ ਕਰਨ ਅਤੇ ਐਮਾਜ਼ੋਨ ਦੁਆਰਾ ਦਿੱਵਿਯਾਂਗਜਨਾਂ ਨੂੰ ਕੌਸ਼ਲ ਟ੍ਰੇਨਿੰਗ ਅਤੇ ਭਰਤੀ ਕਰਨ ਦੀ ਪਰਿਕਲਪਨਾ ਤਿਆਰ ਕਰਦਾ ਹੈ। ਸਾਰੇ ਪੱਖਾਂ ਦੀ ਇਸ ਤਰ੍ਹਾਂ ਦੀ ਪਹਿਲ ਨਾਲ ਦਿੱਵਿਯਾਂਗਜਨਾਂ (ਪੀਡਬਲਿਊਡੀ) ਦੇ ਲਈ ਨੌਕਰੀ ਵਿੱਚ ਉਨ੍ਹਾਂ ਦੀ ਸਥਾਨਕ ਰੋਜ਼ਗਾਰ ਸਮਰੱਥਾ ਵਧਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਸਮਰੱਥ ਬਣਾਉਣ ਦੇ ਲਈ ਸਪਲਾਈ ਚੇਨ ਖੇਤਰ ਵਿੱਚ ਨੌਕਰੀ ਵਿਸ਼ੇਸ਼, ਵਿਵਹਾਰਿਕ ਅਤੇ ਈ-ਕੌਮਰਸ ਕੌਸ਼ਲ ਪ੍ਰਦਾਨ ਕਰਕੇ ਉੱਦਮੀ ਬਣਾਉਣ ਦੇ ਬਿਹਤਰ ਅਵਸਰ ਪੈਦਾ ਹੋਣਗੇ।

 

https://static.pib.gov.in/WriteReadData/userfiles/image/image001LLC4.jpg

ਸਮਾਜਿਕ ਨਿਆਂ ਤੇ ਸਸ਼ਕਤੀਕਰਣ ਮੰਤਰੀ, ਡਾ. ਵੀਰੇਂਦਰ ਕੁਮਾਰ ਨੇ ਨਵੀਂ ਦਿੱਲੀ  ਦੇ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ ਵਿੱਚ ਸਹਿਮਤੀ ਪੱਤਰ ‘ਤੇ ਦਸਤਖਤ ਦੇ ਲਈ ਆਯੋਜਿਤ ਸਮਾਰੋਹ ਵਿੱਚ ਆਪਣੀ ਮੌਜੂਦਗੀ ਨਾਲ ਇਸ ਅਵਸਰ ਦੀ ਸ਼ੋਭਾ ਵਧਾਈ।

 

ਇਸ ਅਵਸਰ ‘ਤੇ ਸਮਾਜਿਕ ਨਿਆਂ ਤੇ ਸਸ਼ਕਤੀਕਰਣ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਇਹ ਵੀ ਇੱਛਾ ਹੈ ਕਿ ਦਿੱਵਿਯਾਂਗਜਨਾਂ ਨੂੰ ਰੋਜ਼ਗਾਰ ਦੇ ਅਵਸਰ ਉਪਲਬਧ ਕਰਵਾ ਕੇ ਉਨ੍ਹਾਂ ਨੂੰ ਆਤਮਨਿਰਭਰ ਬਣਾਉਣ ਦੇ ਲਈ ਨਿਜੀ ਕੰਪਨੀਆਂ ਨੂੰ ਸ਼ਾਮਲ ਕੀਤਾ ਜਾਵੇ। ਮੰਤਰੀ ਮਹੋਦਯ ਨੇ ਕਿਹਾ ਕਿ ਆਤਮਨਿਰਭਰ ਭਾਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਨਾ ਸਿਰਫ ਐਮਾਜ਼ੋਨ ਜਿਹੀਆਂ ਨਿਜੀ ਕੰਪਨੀਆਂ ਬਲਕਿ ਸਮਾਜ ਨੂੰ ਵੀ ਅੱਗੇ ਆ ਕੇ ਦਿੱਵਿਯਾਂਗਜਨਾਂ ਨੂੰ ਆਤਮਨਿਰਭਰ ਬਣਾਉਣ ਚਾਹੀਦਾ ਹੈ।

 

ਦਿੱਵਿਯਾਂਗਜਨ ਸਸ਼ਕਤੀਕਰਣ ਵਿਭਾਗ ਦੇ ਸਕੱਤਰ, ਸ਼੍ਰੀ ਰਾਜੇਸ਼ ਅਗ੍ਰਵਾਲ ਨੇ ਦਿੱਵਿਯਾਂਗ ਵਿਅਕਤੀਆਂ ਦੇ ਲਈ ਕੌਸ਼ਲ ਪਰਿਸ਼ਦ (ਐੱਸਸੀਪੀਡਬਲਿਊਡੀ) ਅਤੇ ਐਮਾਜ਼ੋਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪ੍ਰੋਗਰਾਮ ਦੇ ਤਹਿਤ ਟ੍ਰੇਂਡ/ਨਿਯੋਜਿਤ ਦਿੱਵਿਯਾਂਗਜਨਾਂ ਦੀ ਸੰਖਿਆ ਦੀ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ ਅਤੇ ਦਿੱਵਿਯਾਂਗਗ ਜਨਾਂ ਨੂੰ ਗੋਦਾਮਾਂ ਵਿੱਚ ਨੌਕਰੀ ਉੱਦਮੀ ਬਣਾਉਣ ਦੇ ਲਈ ਰੋਜ਼ਗਾਰ ਦੇ ਅਵਸਰ ਪ੍ਰਦਾਨ ਕਰਨ ਦੇ ਪ੍ਰਯਤਨ ਕੀਤੇ ਜਾਣੇ ਚਾਹੀਦੇ ਹਨ।

 

ਦਿੱਵਿਯਾਂਗਜਨ ਸਸ਼ਕਤੀਕਰਣ ਵਿਭਾਗ ਦਾ ਪ੍ਰਤੀਨਿਧੀਤਵ ਡਿਪਟੀ ਡਾਇਰੈਕਟਰ ਜਨਰਲ, ਸ਼੍ਰੀ ਕਿਸ਼ੋਰ ਬੀ. ਸੁਰਵਡੇ, ਦਿੱਵਿਯਾਂਗ ਵਿਅਕਤੀਆਂ ਦੇ ਲਈ ਕੌਸ਼ਲ ਪਰਿਸ਼ਦ ਦਾ ਪ੍ਰਤੀਨਿਧੀਤਵ ਪਰਿਸ਼ਦ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਰਵਿੰਦਰ ਸਿੰਘ ਨੇ ਅਤੇ ਐਮਾਜ਼ੋਨ ਸੈਲਰ ਪ੍ਰਾਈਵੇਟ ਲਿਮਿਟੇਡ ਦਾ ਪ੍ਰਤੀਨਿਧੀਤਵ ਏਪੀਏਸੀ/ਐੱਮਈਐੱਏ/ਐੱਲਏਟੀਏਐੱਮ ਪਰਿਚਾਲ ਦੇ ਉਪ ਪ੍ਰਧਾਨ ਸ਼੍ਰੀ ਅਖਿਲ ਸਕਸੇਨਾ ਦੁਆਰਾ ਕੀਤਾ ਗਿਆ ਸੀ।

****

 ਐੱਮਜੀ/ਆਰਐੱਨਐੱਮ/ਡੀਪੀ/ਆਰਕੇ/ਐੱਮਪੀਡਬਲਿਊ



(Release ID: 1863520) Visitor Counter : 93


Read this release in: English , Urdu , Hindi