ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਗੁਵਾਹਾਟੀ ਵਿੱਚ ਵਰਤਮਾਨ ਸਰਾਯਘਾਟ ਪੁਲ਼ ਦੇ ਨੇੜੇ ਬ੍ਰਹਿਮਪੁੱਤਰ ਨਦੀ ‘ਤੇ 996.75 ਕਰੋੜ ਰੁਪਏ ਦੀ ਲਾਗਤ ਵਾਲੇ ਰੇਲ ਸਹਿ ਸੜਕ ਪੁਲ਼ ਨੂੰ ਪ੍ਰਵਾਨਗੀ ਦਿੱਤੀ ਗਈ
Posted On:
28 SEP 2022 4:12PM by PIB Chandigarh
ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਕਈ ਟਵੀਟ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਗਤੀ ਸ਼ਕਤੀ ਦੇ ਵਿਜ਼ਨ ਨੂੰ ਅੱਗੇ ਵਧਾਉਂਦੇ ਹੋਏ, ਗੁਵਾਹਾਟੀ ਵਿੱਚ ਮੌਜੂਦਾ ਸਰਾਯਘਾਟ ਪੁਲ਼ ਦੇ ਨੇੜੇ ਬ੍ਰਹਿਮਪੁੱਤਰ ਨਦੀ ‘ਤੇ 996.75 ਕਰੋੜ ਰੁਪਏ ਲਾਗਤ ਵਾਲੀ ਰੇਲ-ਸਹਿ-ਸੜਕ ਪੁਲ਼ ਪ੍ਰੋਜੈਕਟ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸ ਖਰਚ ਨੂੰ ਐੱਨਐੱਚਏਆਈ ਅਤੇ ਰੇਲ ਮੰਤਰਾਲੇ ਦੁਆਰਾ ਸਾਂਝਾ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਐਪ੍ਰੋਚ/ਵਾਯਾਡਕਟਸ ਯਾਨੀ ਪੁਲ਼ਾਂ ‘ਤੇ ਆਉਣ ਵਾਲੀ 322 ਕਰੋੜ ਰੁਪਏ ਦੀ ਲਾਗਤ ਐੱਨਐੱਚਏਆਈ ਦੁਆਰਾ ਖਰਚ ਕੀਤੀ ਜਾਵੇਗੀ।
ਸ਼੍ਰੀ ਗਡਕਰੀ ਨੇ ਕਿਹਾ ਕਿ ਪੁਲ਼ ਅਸਾਮ ਦੇ ਉੱਤਰੀ ਛੋਰ ਨੂੰ ਦੱਖਣੀ ਛੋਰ ਯਾਨੀ ਬ੍ਰਹਿਮਪੁੱਤਰ ਨਦੀ ਦੇ ਪਾਰ ਗੁਵਾਹਾਟੀ ਨਾਲ ਜੋੜੇਗੀ। ਉਨ੍ਹਾਂ ਨੇ ਕਿਹਾ, ਇੱਕ ਵਾਰ ਪੁਲ਼ ਦਾ ਨਿਰਮਾਣ ਪੂਰਾ ਹੋਣ ‘ਤੇ, ਇਸ ਨਾਲ 75,000 ਤੋਂ ਜ਼ਿਆਦਾ ਪੀਸੀਯੂ ਯਾਨੀ ਪੈਸੰਜਰ ਕਾਰ ਯੂਨਿਟਸ ਦੇ ਵਰਤਮਾਨ ਭਾਰੀ ਆਵਾਜਾਈ ਦੇ ਨਾਲ ਨਦੀ ‘ਤੇ ਨਿਰਵਿਘਨ ਅਤੇ ਰਣਨੀਤਿਕ ਸੰਪਰਕ ਮਿਲੇਗਾ।
***
ਐੱਮਜੇਪੀਐੱਸ
(Release ID: 1863182)
Visitor Counter : 126