ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਸੇਵਾ ਪਖਵਾੜਾ ਦੇ ਦੌਰਾਨ ਇੱਕ ਪ੍ਰੋਗਰਾਮ ਵਿੱਚ ਮਦਰ ਟੈਰੇਸਾ ਕ੍ਰਿਸੇਂਟ, ਨਵੀਂ ਦਿੱਲੀ ਦੇ ਕੋਲ ਸਰਦਾਰ ਪਟੇਲ ਕੈਂਪ ਵਿੱਚ ਮਲੀਨ ਬਸਤੀ (ਝੁੱਗੀਆਂ – ਝੌਂਪੜੀਆਂ) ਵਿੱਚ ਰਹਿਣ ਵਾਲੀਆਂ ਮਹਿਲਾਵਾਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ; ਨਾਲ ਹੀ ਉਹ ਬਿਰਧ ਆਸ਼ਰਮ ਗਏ ਅਤੇ ਉੱਥੇ ਬਜ਼ੁਰਗ ਨਾਗਰਿਕਾਂ ਦੇ ਨਾਲ ਗੱਲਬਾਤ ਵੀ ਕੀਤੀ
ਮਾਣਯੋਗ ਮੰਤਰੀ ਨੇ ਕਿਹਾ ਕਿ ਦੇਸ਼ ਭਰ ਵਿੱਚ 17 ਸਤੰਬਰ ਤੋਂ 2 ਅਕਤੂਬਰ ਤੱਕ ਸੇਵਾ ਪਖਵਾੜਾ ਦੇ ਦੌਰਾਨ ਖੂਨਦਾਨ ਕੈਂਪ, ਮੁਫ਼ਤ ਸਿਹਤ ਜਾਂਚ ਕੈਂਪ, ਦਿਵਿਆਂਗਜਨਾਂ ਨੂੰ ਮੁਫ਼ਤ ਮੈਡੀਕਲ ਸਹੂਲਤਾਂ, ਮੁਫ਼ਤ ਕੋਵਿਡ ਬੂਸਟਰ ਖ਼ੁਰਾਕ ਅਤੇ ਰਾਸ਼ਨ ਕਿੱਟ ਵੰਡਣ ਜਿਹੀਆਂ ਵਿਭਿੰਨ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ
ਡਾ. ਜਿਤੇਂਦਰ ਸਿੰਘ ਨੇ ਸਰਦਾਰ ਪਟੇਲ ਸਿਲਾਈ ਕੇਂਦਰ ਦੇ ਪ੍ਰਬੰਧਕਾਂ ਨੂੰ ਇਨ੍ਹਾਂ ਮਹਿਲਾਵਾਂ ਨੂੰ ਸਿੰਗਲ ਯੂਜ਼ ਪਲਾਸਟਿਕ ਦੇ ਵਿਕਲਪ ਦੇ ਰੂਪ ਵਿੱਚ ਕਿਫ਼ਾਇਤੀ ਅਤੇ ਮਜ਼ਬੂਤ ਕੱਪੜੇ ਦੇ ਥੈਲੇ (ਬੈਗ) ਬਣਾਉਣ ਵਿੱਚ ਉਨ੍ਹਾਂ ਦੇ ਕੌਸ਼ਲ ਨੂੰ ਸੁਧਾਰਨ ਵਿੱਚ ਮਦਦ ਕਰਨ ਦੀ ਬੇਨਤੀ ਕੀਤੀ ਅਤੇ ਵਾਅਦਾ ਕੀਤਾ ਕਿ ਕੇਂਦਰੀ ਭੰਡਾਰ ਦੁਆਰਾ ਉਨ੍ਹਾਂ ਦੇ ਸਾਰੇ ਤਿਆਰ ਉਤਪਾਦਾਂ ਨੂੰ ਖਰੀਦੇਗਾ
ਮਾਣਯੋਗ ਮੰਤਰੀ ਨੇ ਨੇਤਾਜੀ ਨਗਰ ਵਿੱਚ ਬਜ਼ੁਰਗ ਨਾਗਰਿਕਾਂ ਦੇ ਲਈ ਸੰਧਿਆ ਹੋਮ ਵਿੱਚ ਬਿਰਧ ਆਸ਼ਰਮ ਦੇ ਲਗਭਗ 30 ਬਜ਼ੁਰਗ ਨਾਗਰਿਕਾਂ ਦੇ ਨਾਲ ਗੱਲਬਾਤ ਕੀਤੀ ਅਤੇ ਬਜ਼ੁਰਗ ਨਾਗਰਿਕਾਂ ਦੇ ਆਉਣ ਵਾਲੇ ਰਿਸ਼ਤੇਦਾਰਾਂ ਦੇ ਲਈ ਇੱਕ ਗੈਸਟ ਰੂਮ ਬਣਾਉਣ ਅਤੇ ਬਿਰਧ ਆਸ਼ਰਮ ਵਿੱਚ ਨਿਯਮਿਤ ਮੈਡੀਕਲ ਕੈਂਪ ਆਯੋਜਿਤ ਕਰਨ ਦਾ ਵਾਅਦਾ ਵੀ ਕੀਤਾ
प्रविष्टि तिथि:
27 SEP 2022 4:54PM by PIB Chandigarh
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ ਅਤੇ ਧਰਤੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤ, ਪੈਨਸ਼ਨ, ਪ੍ਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਅੱਜ ਸੇਵਾ ਪਖਵਾੜਾ ਦੇ ਦੌਰਾਨ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਮਦਰ ਟੈਰੇਸਾ ਕ੍ਰਿਸੇਂਟ, ਨਵੀਂ ਦਿੱਲੀ ਦੇ ਕੋਲ ਸਰਦਾਰ ਪਟੇਲ ਕੈਂਪ ਵਿੱਚ ਮਲੀਨ ਬਸਤੀ (ਝੁੱਗੀ-ਝੌਂਪੜੀਆਂ) ਵਿੱਚ ਰਹਿਣ ਵਾਲੀਆਂ ਮਹਿਲਾਵਾਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ।

ਇਸ ਮੌਕੇ ’ਤੇ ਆਪਣੇ ਸੰਬੋਧਨ ਵਿੱਚ ਡਾ. ਜਿਤੇਂਦਰ ਨੇ ਕਿਹਾ ਕਿ ਕੇਂਦਰੀ ਮੰਤਰਾਲਾ ਅਤੇ ਭਾਜਪਾ ਸ਼ਾਸਤ ਰਾਜ ਦੇਸ਼ ਭਰ ਵਿੱਚ 17 ਸਤੰਬਰ ਤੋਂ 2 ਅਕਤੂਬਰ ਤੱਕ ਸੇਵਾ ਪਖਵਾੜਾ ਆਯੋਜਿਤ ਕਰਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਜਨਮ ਦਿਨ ਮਨਾ ਰਹੇ ਹਨ। ਇਸ ਸੇਵਾ ਪਖਵਾੜੇ ਦੇ ਦੌਰਾਨ ਕੇਂਦਰੀ ਅਤੇ ਰਾਜ ਮੰਤਰੀ ਅਤੇ ਪਾਰਟੀ ਕਾਰਜਕਰਤਾ ਦੁਆਰਾ ਖੂਨਦਾਨ ਕੈਂਪ, ਮੁਫ਼ਤ ਸਿਹਤ ਜਾਂਚ ਕੈਂਪ, ਰਾਸ਼ਨ ਕਿੱਟਾਂ ਦੀ ਵੰਡ, ਦਿਵਿਆਂਗਜਨਾਂ ਨੂੰ ਮੁਫ਼ਤ ਮੈਡੀਕਲ ਸਹੂਲਤਾਂ, ਮੁਫ਼ਤ ਕੋਵਿਡ ਬੂਸਟਰ ਖ਼ੁਰਾਕ ਜਿਹੀਆਂ ਵਿਭਿੰਨ ਗਤੀਵਿਧੀਆਂ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ।
ਮਾਣਯੋਗ ਮੰਤਰੀ ਨੇ ਇਹ ਵੀ ਦੱਸਿਆ ਕਿ 2025 ਤੱਕ ਪ੍ਰਧਾਨ ਮੰਤਰੀ ਮੋਦੀ ਦੇ ਟੀਬੀ ਮੁਕਤ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਟੀਬੀ ਰੋਗੀਆਂ ਦੀਆਂ ਦੈਨਿਕ ਜ਼ਰੂਰਤਾਂ ਦਾ ਧਿਆਨ ਰੱਖਣ ਦੇ ਲਈ ਸੇਵਾ ਪਖਵਾੜਾ ਦੇ ਦੌਰਾਨ ਕੇਂਦਰੀ ਮੰਤਰੀਆਂ ਅਤੇ ਭਾਜਪਾ ਨੇਤਾਵਾਂ ਦੁਆਰਾ ਅਜਿਹੇ ਰੋਗੀਆਂ ਨੂੰ ਵੀ ਇੱਕ ਸਾਲ ਦੇ ਲਈ ਗੋਦ ਲਿਆ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਡਾ. ਜਿਤੇਂਦਰ ਸਿੰਘ ਨੇ ਸਿਲਾਈ ਮਸ਼ੀਨਾਂ ਦੇ ਲਾਭਾਰਥੀਆਂ ਵਿੱਚੋਂ ਹਰੇਕ ਦੇ ਨਾਲ ਗੱਲਬਾਤ ਕੀਤੀ ਅਤੇ ਖੁਸ਼ੀ ਵਿਅਕਤ ਕੀਤੀ ਕਿ ਕਈ ਲੜਕੀਆਂ ਅਤੇ ਮਹਿਲਾਵਾਂ ਸਿਲਾਈ ਵਿੱਚ ਕੁਸ਼ਲ ਹਨ, ਪਰ ਉਨ੍ਹਾਂ ਦੇ ਕੋਲ ਇਹ ਦੋਵੇਂ ਕਾਰਜਾਂ ਨੂੰ ਪੂਰਾ ਕਰਨ ਦੇ ਲਈ ਮਸ਼ੀਨਾਂ ਦੀ ਕਮੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕਦਮ ਨਾ ਸਿਰਫ ਉਨ੍ਹਾਂ ਨੂੰ ਸ਼ਸ਼ਕਤ ਕਰੇਗਾ, ਬਲਕਿ ਆਰਥਿਕ ਨਜ਼ਰੀਏ ਤੋਂ ਆਤਮਨਿਰਭਰ ਬਣਾਉਣ ਵਿੱਚ ਵੀ ਮੱਦਦ ਕਰੇਗਾ।

ਮਾਣਯੋਗ ਮੰਤਰੀ ਨੇ ਸਰਦਾਰ ਪਟੇਲ ਸਿਲਾਈ ਕੇਂਦਰ ਦੇ ਪ੍ਰਬੰਧਕਾਂ ਨੂੰ ਇਨ੍ਹਾਂ ਮਹਿਲਾਵਾਂ ਨੂੰ ਸਿੰਗਲ ਯੂਜ਼ ਪਲਾਸਟਿਕ ਦੇ ਵਿਕਲਪ ਦੇ ਰੂਪ ਵਿੱਚ ਕਫਾਇਤੀ ਅਤੇ ਮਜ਼ਬੂਤ ਕੱਪੜੇ ਦੇ ਬੈਗ ਬਣਾਉਣ ਵਿੱਚ ਉਨ੍ਹਾਂ ਦੇ ਕੌਸ਼ਲ ਨੂੰ ਸੁਧਾਰਨ ਵਿੱਚ ਮਦਦ ਕਰਨ ਦੀ ਬੇਨਤੀ ਕੀਤੀ ਅਤੇ ਭਰੋਸਾ ਦਿੱਤਾ ਕਿ ਕੇਂਦਰੀ ਭੰਡਾਰ ਉਨ੍ਹਾਂ ਦੇ ਸਾਰੇ ਤਿਆਰ ਉਤਪਾਦਾਂ ਨੂੰ ਖਰੀਦੇਗਾ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਸ ਸੇਵਾ ਪਖਵਾੜਾ ਦੇ ਦੌਰਾਨ ਅਸੀਂ 25 ਸਤੰਬਰ ਤੋਂ ਪੰਡਿਤ ਦੀਨ ਦਿਆਲ ਉਪਾਧਿਆਏ ਦਾ ਜਨਮ ਦਿਨ ਮਨਾਇਆ ਹੈ, ਜੋ ਅੰਤਯੋਦਿਯ ਦੇ ਆਪਣੇ ਉਸ ਦਰਸ਼ਨ ਦੇ ਲਈ ਜਾਣੇ ਜਾਂਦੇ ਹਨ, ਜਿਸਦਾ ਅਰਥ ਹੈ “ਅੰਤਿਮ ਵਿਅਕਤੀ ਦਾ ਉਦੈ”। ਮਾਣਯੋਗ ਮੰਤਰੀ ਨੇ ਕਿਹਾ ਕਿ ਇਸ ਪਖਵਾੜੇ ਦੀ ਸਮਾਪਤੀ 2 ਅਕਤੂਬਰ ਨੂੰ ਗਾਂਧੀ ਜਯੰਤੀ ਦੇ ਦਿਨ ਹੋਵੇਗੀ ਜਿਨ੍ਹਾਂ ਦਾ ਸੁਪਨਾ “ਹਰ ਅੱਖ ਵਿੱਚ ਹਰ ਹੰਝੂ ਪੂੰਝਣਾ” ਸੀ।
ਡਾ. ਜਿਤੇਂਦਰ ਸਿੰਘ ਨੇ ਇਸ ਮੌਕੇ ’ਤੇ ਲਗਭਗ 125 ਗ਼ਰੀਬ ਮਹਿਲਾਵਾਂ ਨੂੰ ਇੱਕ ਲਿਟਰ ਫ਼ਲਾਂ ਦਾ ਰਸ (ਜੂਸ), ਚਵਨਪ੍ਰਾਸ਼ ਦਾ ਡੱਬਾ, ਬਿਸਕੁਟ, ਚਨਾ, ਦਾਲ, ਦਲੀਆ, ਮਿਸ਼ਰਤ ਦਾਲ ਅਤੇ ਹਾਰਲਿਕਸ ਨਾਲ ਭਰਪੂਰ ਸਿਹਤਮੰਦ ਭੋਜਨ ਕਿੱਟ ਵੀ ਵੰਡੀ।
ਇੱਕ ਹੋਰ ਪ੍ਰੋਗਰਾਮ ਵਿੱਚ, ਡਾ. ਜਿਤੇਂਦਰ ਸਿੰਘ ਨੇ ਨੇਤਾਜੀ ਨਗਰ ਵਿੱਚ ਬਜ਼ੁਰਗ ਨਾਗਰਿਕਾਂ ਦੇ ਲਈ ਸੰਧਿਆ ਹੋਮ ਵਿੱਚ ਬਿਰਧ ਆਸ਼ਰਮ ਦੇ ਲਗਭਗ 30 ਬਜ਼ੁਰਗ ਨਾਗਰਿਕਾਂ ਦੇ ਨਾਲ ਗੱਲਬਾਤ ਕੀਤੀ। ਇਸ ਆਸ਼ਰਮ ਵਿੱਚ 10 ਮਹਿਲਾਵਾਂ ਸਮੇਤ ਜ਼ਿਆਦਾਤਰ ਬਜ਼ੁਰਗ ਨਾਗਰਿਕ ਸੇਵਾਮੁਕਤ ਸਰਕਾਰੀ ਕਰਮਚਾਰੀ ਅਤੇ ਸਿੱਖਿਅਕ ਹਨ। ਨਾਲ ਹੀ ਆਸ਼ਰਮ ਨਿਵਾਸੀਆਂ ਨੇ ਕੇਅਰ ਹੋਮ ਵਿੱਚ ਸੁਵਿਧਾਵਾਂ ਅਤੇ ਵਿਵਸਥਾਵਾਂ ’ਤੇ ਸੰਤੋਸ਼ ਵਿਅਕਤ ਕੀਤਾ।

ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਸੁਣ ਕੇ ਡਾ. ਜਿਤੇਂਦਰ ਸਿੰਘ ਨੇ ਬਜ਼ੁਰਗ ਨਾਗਰਿਕਾਂ ਦੇ ਆਉਣ ਵਾਲੇ ਰਿਸ਼ਤੇਦਾਰਾਂ ਦੇ ਲਈ ਇੱਕ ਗੈਸਟ ਰੂਮ ਬਣਾਉਣ ਅਤੇ ਬਿਰਧ ਆਸ਼ਰਮ ਵਿੱਚ ਨਿਯਮਿਤ ਮੈਡੀਕਲ ਕੈਂਪ ਆਯੋਜਿਤ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਕੁਝ ਬਜ਼ੁਰਗ ਨਾਗਰਿਕਾਂ ਦੇ ਲਈ ਵਾਧੂ ਨਰਸਿੰਗ ਦੇਖਭਾਲ ਪ੍ਰਦਾਨ ਕਰਨ ’ਤੇ ਵੀ ਸਹਿਮਤੀ ਵਿਅਕਤ ਕੀਤੀ। ਇਨ੍ਹਾਂ ਸਾਰਿਆਂ ਨੂੰ ਦਿੱਲੀ ਦੇ ਕੇਂਦਰੀ ਭੰਡਾਰ ਤੋਂ ਪੋਸ਼ਕ ਭੋਜਨ (ਹੈਲਦੀ ਫੂਡ) ਕਿੱਟ ਦਿੱਤੇ ਗਏ।
********
ਐੱਸਐੱਨਸੀ/ ਆਰਆਰ
(रिलीज़ आईडी: 1863169)
आगंतुक पटल : 118