ਰੇਲ ਮੰਤਰਾਲਾ
azadi ka amrit mahotsav

ਰੇਲਵੇ ਭਰਤੀ ਦੀ ਸੀਈਐੱਨ 01/2019 ਨੌਨ ਟੈਕਨੀਕਲ ਪੌਪੁਲਰ ਕੈਟੇਗਰੀ ਪਰੀਖਿਆ ਦੇ ਸਾਰੇ ਪੰਜ ਪੱਧਰਾਂ ਦੀ ਭਰਤੀ ਦੇ ਸਾਰੇ ਪੜਾਅ ਪੂਰੇ


ਰੇਲਵੇ ਭਰਤੀ ਬੋਰਡ ਨੇ ਲੈਵਲ 6 ਪਦਾਂ ਦੇ ਪਰਿਣਾਮ ਐਲਾਨ ਕੀਤੇ

ਹਰੇਕ ਪੱਧਰ ਦੇ ਲਈ ਉਮੀਦਵਾਰਾਂ ਨੂੰ ਕ੍ਰਮਅਨੁਸਾਰ ਪੈਨਲਬੱਧ ਕਰਨਾ ਉਮੀਦਵਾਰਾਂ ਦੇ ਹਿਤ ਵਿੱਚ, ਇਸ ਤੋਂ ਇੱਕ ਅਹੁਦੇ ਦੇ ਲਈ ਇੱਕ ਉਮੀਦਵਾਰ ਪੈਨਲਬੱਧ ਕਰਨਾ ਸੁਨਿਸ਼ਚਿਤ ਹੋਵੇਗਾ

Posted On: 26 SEP 2022 5:43PM by PIB Chandigarh

ਸੀਈਐੱਨ01/2019 ਨੌਨ ਟੈਕਨੀਕਲ ਪੌਪੁਲਰ ਕੈਟੇਗਰੀ (ਐੱਨਟੀਪੀਸੀ) ਦੇ ਸਾਰੇ ਪੰਜ ਪੱਧਰਾਂ ਦੀ ਭਰਤੀ ਦੇ ਸਾਰੇ ਪੜਾਅ ਪੂਰੇ ਹੋ ਗਏ ਹਨ ਅਤੇ ਹਰੇਕ ਰੇਲਵੇ ਭਰਤੀ ਬੋਰਡ (ਆਰਆਰਬੀ) ਦੀ ਕੌਸ਼ਲ ਪਰੀਖਿਆ ਦੇ ਸਕ੍ਰਿਪਟਾਂ ਦਾ ਮੁਲਾਂਕਨ ਚਲ ਰਿਹਾ ਹੈ। ਸਾਰੇ 21 ਆਰਆਰਬੀ ਦੁਆਰਾ 06.06.2022 ਤੋਂ ਲੈਵਲ 6 ਦੇ ਪਰਿਣਾਮ ਐਲਾਨ ਕਰ ਦਿੱਤੇ ਗਏ ਹਨ। ਆਰਆਰਬੀ ਪਹਿਲਾਂ ਹੀ ਸ਼ੌਰਟਲਿਸਟ ਕੀਤੇ ਗਏ ਉਮੀਦਵਾਰਾਂ ਦੇ ਦਸਤਾਵੇਜ਼ ਵੈਰੀਫਿਕੇਸ਼ਨ ਅਤੇ ਮੈਡੀਕਲ ਪਰੀਖਿਆ ਦੀ ਪ੍ਰਕਿਰਿਆ ਸ਼ੁਰੂ ਕਰ ਚੁੱਕਿਆ ਹੈ। ਇਸ ਦੇ ਬਾਅਦ ਲੈਵਲ 6 ਦੇ ਲਈ ਆਖਰੀ ਐਮਪੈਨਲਮੈਂਟ ਸੂਚੀ ਜਾਰੀ ਕੀਤੀ ਜਾਵੇਗੀ।

 

ਹਰੇਕ ਪੱਧਰ ਦੇ ਲਈ ਉਮੀਦਵਾਰਾਂ ਨੂੰ ਕ੍ਰਮਿਕ ਤੌਰ ‘ਤੇ ਪੈਨਲਬੱਧ ਕਰਨਾ ਉਮੀਦਵਾਰਾਂ ਦੇ ਹਿਤ ਵਿੱਚ ਹੈ ਕਿਉਂਕਿ ਇਸ ਨਾਲ ਸੁਨਿਸ਼ਚਿਤ ਹੋਵੇਗਾ ਕਿ ਇੱਕ ਉਮੀਦਵਾਰ ਸਿਰਫ ਇਕ ਪਦ ਦੇ ਲਈ ਸੂਚੀਬੱਧ ਹੋਵੇ। ਆਰਆਰਬੀ ਸਾਰੇ ਪੱਧਰਾਂ ਨੂੰ ਸਮਾਂਬੱਧ ਤਰੀਕੇ ਨਾਲ ਜਲਦੀ ਤੋਂ ਜਲਦੀ ਸੂਚੀਬੱਧ ਕਰਨ ਦੇ ਲਈ ਸਾਰੇ ਕਦਮ ਉਠਾ ਰਿਹਾ ਹੈ। ਹਰੇਕ ਆਰਆਰਬੀ ਦੁਆਰਾ ਉਸ ਪੱਧਰ ਦੇ ਲਈ ਐਮਪੈਨਲਮੈਂਟ ਦੀ ਨੋਟੀਫਿਕੇਸ਼ ਦੇ ਤੁਰੰਤ ਬਾਅਦ ਹਰੇਕ ਪੱਧਰ ਦੇ ਲਈ ਸੰਬੰਧਿਤ ਰੇਲਵੇ ਦੁਆਰਾ ਉਮੀਦਵਾਰਾਂ ਦੀ ਜੌਇਨਿੰਗ ਕਰਵਾਈ ਜਾਵੇਗੀ। ਨਾਲ ਹੀ ਆਰਆਰਬੀ ਸੀਈਐੱਨ ਆਰਆਰਸੀ 01/2019 (ਲੈਵਲ-1) ਦੇ ਸੀਬੀਟੀ ਦੇ ਸੰਚਾਲਨ ਵਿੱਚ ਲਗੇ ਹੋਏ ਹਨ ਜੋ 17.08.2022 ਨੂੰ ਸ਼ੁਰੂ ਹੋਇਆ ਹੈ ਅਤੇ ਹੁਣ ਵੀ ਪ੍ਰਕਿਰਿਆ ਵਿੱਚ ਹੈ।

 

ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਰਆਰਬੀ ਦੁਆਰਾ ਆਯੋਜਿਤ ਕੀਤੀ ਜਾ ਰਹੀ ਭਰਤੀ ਗਤੀਵਿਧਈਆਂ ਦੀ ਤਿਆਰੀ ‘ਤੇ ਧਿਆਨ ਕੇਂਦ੍ਰਿਤ ਕਰਨ ਅਤੇ ਆਰਆਰਬੀ ਦੁਆਰਾ ਅਪਣਾਈ ਜਾ ਰਹੀ ਪ੍ਰਕਿਰਿਆਵਾਂ ਵਿੱਚ ਦਖਲਅੰਦਾਜੀ ਨਹੀਂ ਕਰਨ, ਜੋ ਇਸ ਮਾਮਲੇ ਵਿੱਚ ਸਿਰਫ ਉਮੀਦਵਾਰਾਂ ਦੇ ਹਿਤ ਨੂੰ ਧਿਆਨ ਵਿੱਚ ਰੱਖਦੇ ਹੋਏ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ ਹਨ।

***

ਵਾਈਬੀ/ਡੀਐੱਨਐੱਸ


(Release ID: 1862739) Visitor Counter : 138


Read this release in: English , Urdu , Hindi , Odia