ਹੁਨਰ ਵਿਕਾਸ ਤੇ ਉੱਦਮ ਮੰਤਰਾਲਾ
ਸ਼੍ਰੀ ਰਾਜੀਵ ਚੰਦ੍ਰਸ਼ੇਖਰ ਨੇ ਨਾਗਾਲੈਂਡ ਜ਼ਿਲ੍ਹੇ ਦੇ ਜੁਨ੍ਹੇਬੋਟੋ ਦਾ ਦੌਰਾ ਕੀਤਾ- ਚਾਰ ਦਹਾਕਿਆਂ ਵਿੱਚ ਪਹਿਲੀ ਵਾਰ ਕਿਸੇ ਕੇਂਦਰੀ ਮੰਤਰੀ ਦਾ ਇਲਾਕੇ ਦਾ ਦੌਰਾ
ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦੇ ਲਾਗੂਕਰਨ ਦੀ ਸਮੀਖਿਆ ਕੀਤੀ ਅਤੇ ਜੁਨ੍ਹੇਬੋਟੋ ਅਤੇ ਵੋਖਾ ਜ਼ਿਲ੍ਹਿਆਂ ਵਿੱਚ ਲਾਭਾਰਥੀਆਂ ਨਾਲ ਮੁਲਾਕਾਤ ਕੀਤੀ
प्रविष्टि तिथि:
26 SEP 2022 7:15PM by PIB Chandigarh
ਕੇਂਦਰੀ ਕੌਸ਼ਲ ਵਿਕਾਸ ਅਤੇ ਉੱਦਮਤਾ ਰਾਜ ਮੰਤਰੀ, ਸ਼੍ਰੀ ਰਾਜੀਵ ਚੰਦ੍ਰਸ਼ੇਖਰ ਨੇ ਅੱਜ ਨਾਗਾਲੈਂਡ ਦੇ ਇੱਕ ਛੋਟੇ ਜਿਹੇ ਜ਼ਿਲ੍ਹੇ ਦੇ ਸ਼ਹਿਰ ਜੁਨ੍ਹੇਬੋਟੋ ਦਾ ਦੌਰਾ ਕੀਤਾ। ਉਹ ਚਾਰ ਦਹਾਕਿਆਂ ਵਿੱਚ ਅਜਿਹਾ ਕਰਨ ਵਾਲੇ ਪਹਿਲੇ ਕੇਂਦਰੀ ਮੰਤਰੀ ਬਣੇ ਹਨ।

ਸ਼੍ਰੀ ਚੰਦ੍ਰਸ਼ੇਖਰ ਟੀਮਾਪੁਰ ਤੋਂ ਸੜਕ ਮਾਰਗ ਤੋਂ ਨੌ ਘੰਟੇ ਦੀ ਯਾਤਰਾ ਦੇ ਬਾਅਦ ਇਸ ਪਹਾੜੀ ਸ਼ਹਿਰ ਵਿੱਚ ਪਹੁੰਚੇ। ਉਹ ਨਾਗਾਲੈਂਡ ਦੇ ਤਿੰਨ ਦਿਨਾਂ ਦੌਰੇ ‘ਤੇ ਹਨ।
ਮੰਤਰੀ ਨੇ ਜੁਨ੍ਹੇਬੋਟੋ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੇ ਇੱਕ ਜ਼ਿਲ੍ਹਾ ਕੌਸ਼ਲ ਵਿਕਾਸ ਯੋਜਨਾ ਵਿਕਸਿਤ ਕਰਨ ਦੇ ਲਈ ਕਿਹਾ ਜੋ ਸਥਾਨਕ ਅਕਾਂਖਿਆਵਾਂ ਨੂੰ ਦੇਖੇ ਅਤੇ ਨੌਕਰੀਆਂ ਅਤੇ ਉੱਦਮਤਾ ਦੇ ਅਵਸਰ ਪੈਦਾ ਕਰੇ। ਉਨ੍ਹਾਂ ਨੇ ਕਿਹਾ, “ਸਾਡਾ ਜੋਰ ਸਥਾਨਕ ਸੰਸਾਧਨਾਂ ਦਾ ਜ਼ਿਆਦਾਤਰ ਉਪਯੋਗ ਕਰਨ ਅਤੇ ਸ਼ਹਿਰੀ ਕੇਂਦਰਾਂ ਦੇ ਵੱਲ ਪ੍ਰਵਾਸ/ਪਲਾਯਨ ਨੂੰ ਘੱਟ ਕਰਨ ‘ਤੇ ਹੋਣਾ ਚਾਹੀਦਾ ਹੈ।”
ਮੰਤਰੀ ਨੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦੇ ਲਾਗੂਕਰਨ ਦੀ ਵੀ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਨੂੰ ਤਾਕੀਦ ਕੀਤੀ ਕਿ ਜਦੋਂ ਤੱਕ ਆਖਰੀ ਲਕਸ਼ ਕਵਰ ਨਹੀਂ ਕੀਤਾ ਜਾਂਦਾ ਹੈ, ਹਰ ਆਵਾਜ਼ ਸੁਣੀ ਜਾਂਦੀ ਹੈ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਅਨੁਸਾਰ ਹਰ ਸ਼ਿਕਾਇਤ ਦਾ ਸਮਾਧਾਨ ਕੀਤਾ ਜਾਂਦਾ ਹੈ ਤਦ ਤੱਕ ਕੰਮ ਕਰਦੇ ਰਹਿਣਾ ਹੈ।
ਸ਼੍ਰੀ ਚੰਦ੍ਰਸ਼ੇਖਰ ਨੇ ਜੁਨ੍ਹੇਬੋਟੋ ਅਤੇ ਵੋਖਾ ਵਿੱਚ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦੇ ਲਾਭਾਰਥੀਆਂ ਨਾਲ ਵੀ ਮੁਲਾਕਾਤ ਕੀਤੀ ਜਿਨ੍ਹਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਕਿਵੇਂ ਉਨ੍ਹਾਂ ਦਾ ਜੀਵਨ ਬਦਲ ਗਿਆ ਹੈ। ਮੰਤਰੀ ਨੇ ਇੱਕ ਟਵੀਟ ਵਿੱਚ ਕਿਹਾ, “ਅਜਿਹੇ ਮੌਕਿਆਂ ‘ਤੇ, ਮੈਂ ਮੋਦੀ ਸਰਕਾਰ ਵਿੱਚ ਮੰਤਰੀ ਹੋਣ ਦੇ ਲਈ ਵਾਸਤਵ ਵਿੱਚ ਮਾਣ ਅਤੇ ਵਿਸ਼ੇਸ਼ ਅਧਿਕਾਰ ਮਹਿਸੂਸ ਕਰਦਾ ਹਾਂ – ਜੀਵਨ ਬਦਲਣ ਦੇ ਉਨ੍ਹਾਂ ਦੇ ਦ੍ਰਿਸ਼ਟੀਕੋਣ ਵਿੱਚ ਇੱਕ ਛੋਟੀ ਭੂਮਿਕਾ ਨਿਭਾ ਰਿਹਾ ਹਾਂ – ਸਬਕਾ ਸਾਥ ਸਬਕਾ ਵਿਸ਼ਵਾਸ।”
ਸ਼੍ਰੀ ਚੰਦ੍ਰਸ਼ੇਖਕਰ ਨੇ ਸਥਾਨਕ ਨੇਤਾਵਾਂ ਅਤੇ ਕਾਰਯਕਰਤਾਵਾਂ ਦੇ ਨਾਲ ਮੀਟਿੰਗਾਂ ਵੀ ਕੀਤੀਆਂ ਅਤੇ ਉਨ੍ਹਾਂ ਦੇ ਨਾਲ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਸਾਦ ‘ਤੇ ਅਧਾਰਿਤ ਨਵੇਂ ਭਾਰਤ ਦੇ ਲਈ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੂੰ ਸਾਂਝਾ ਕੀਤਾ।

ਸ਼੍ਰੀ ਚੰਦ੍ਰਸੇਖਰ ਨੇ ਬਾਅਦ ਵਿੱਚ ਜੁਨ੍ਹੇਬੋਟੋ ਵਿੱਚ ਸੁਮੀ ਬੈਪਟਿਸਟ ਚਰਚ ਦਾ ਦੌਰਾ ਕੀਤਾ – ਜਿਸ ਨੂੰ ਏਸ਼ੀਆ ਦੇ ਸਭ ਤੋਂ ਵੱਡੇ ਬੈਪਟਿਸਟ ਚਰਚ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ – ਅਤੇ ਪ੍ਰਾਰਥਨਾ ਕੀਤੀ।
ਬਾਅਦ ਵਿੱਚ ਦੁਪਹਿਰ ਵਿੱਚ, ਉਹ ਵੋਖਾ ਦੇ ਲਈ ਰਵਾਨਾ ਹੋਏ, ਜਿੱਥੇ ਉਨ੍ਹਾਂ ਨੇ ਲੋਂਗਸਾ ਕਾਉਂਸਿਲ ਹੌਲ ਦੇ ਬਜ਼ੁਰਗਾਂ ਅਤੇ ਲੋਥਾ ਹੋਹੋ ਅਤੇ ਏਲੋ ਹੋਹੋ ਸੰਗਠਨਾਂ ਦੇ ਅਧਿਕਾਰੀਆਂ ਦੇ ਇਲਾਵਾ ਜ਼ਿਲ੍ਹਾ ਅਧਿਕਾਰੀਆਂ, ਸੋਸ਼ਲ ਵਰਕਰਾਂ, ਵਪਾਰਕ ਸਮੁਦਾਏ ਦੇ ਪ੍ਰਤੀਨਿਧੀਆਂ ਦੇ ਨਾਲ ਮੀਟਿਗਾਂ ਵਿੱਚ ਹਿੱਸਾ ਲਿਆ।

ਸ਼੍ਰੀ ਚੰਦ੍ਰਸ਼ੇਖਰ ਕੱਲ੍ਹ ਸ਼ਾਮ ਤੱਕ ਦਿੱਲੀ ਵਾਪਸ ਆਉਣਗੇ।
***
ਐੱਮਜੇਪੀਐੱਸ/ਏਕੇ
(रिलीज़ आईडी: 1862736)
आगंतुक पटल : 157