ਪ੍ਰਧਾਨ ਮੰਤਰੀ ਦਫਤਰ

ਗੁਜਰਾਤ ਦੇ ਏਕਤਾ ਨਗਰ ਵਿੱਚ ਵਾਤਾਵਰਣ ਮੰਤਰੀਆਂ ਦੇ ਰਾਸ਼ਟਰੀ ਸੰਮੇਲਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 23 SEP 2022 4:10PM by PIB Chandigarh

ਗੁਜਰਾਤ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀਮਾਨ ਭੂਪੇਂਦਰ ਭਾਈ ਪਟੇਲ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਸ਼੍ਰੀ ਭੂਪੇਂਦਰ ਯਾਦਵ ਜੀ, ਸ਼੍ਰੀ ਅਸ਼ਵਿਨੀ ਚੌਬੇ ਜੀ, ਰਾਜਾਂ ਤੋਂ ਪਧਾਰੇ ਹੋਏ ਸਾਰੇ ਮੰਤਰੀਗਣ, ਕੇਂਦਰ ਅਤੇ ਰਾਜ ਸਰਕਾਰ ਦੇ ਸਾਰੇ ਅਧਿਕਾਰੀਗਣ, ਹੋਰ ਮਹਾਨੁਭਾਵ, ਦੇਵੀਓ ਅਤੇ ਸਜਣੋਂ ।

ਆਪ ਸਾਰਿਆਂ ਦਾ ਇਸ ਰਾਸ਼ਟਰੀ ਸੰਮੇਲਨ ਵਿੱਚ ਅਤੇ ਵਿਸ਼ੇਸ਼ ਕਰਕੇ ਏਕਤਾ ਨਗਰ ਵਿੱਚ ਸੁਆਗਤ ਹੈ, ਅਭਿਨੰਦਨ ਹੈ। ਏਕਤਾ ਨਗਰ ਵਿੱਚ ਇਹ ਰਾਸ਼ਟਰੀ ਕਾਨਫਰੰਸ ਆਪਣੇ ਆਪ ਵਿੱਚ ਮੈਂ ਮਹੱਤਵਪੂਰਨ ਮੰਨਦਾ ਹਾਂ। ਅਗਰ ਅਸੀਂ ਵਣ ਦੀ ਬਾਤ ਕਰੀਏ, ਸਾਡੇ ਆਦਿਵਾਸੀ ਭਾਈ-ਭੈਣਾਂ ਦੀ ਬਾਤ ਕਰੀਏ, ਅਸੀਂ wild life ਦੀ ਬਾਤ ਕਰੀਏ, ਅਸੀਂ ਜਲ ਸੰਭਾਲ਼ ਦੀ ਚਰਚਾ ਕਰੀਏ, ਅਸੀਂ tourism ਦੀ ਬਾਤ ਕਰੀਏ, ਅਸੀਂ ਪ੍ਰਕ੍ਰਿਤੀ ਅਤੇ ਵਾਤਾਵਰਣ ਅਤੇ ਵਿਕਾਸ, ਇੱਕ ਪ੍ਰਕਾਰ ਨਾਲ ਏਕਤਾ ਨਗਰ ਉਸ ਦਾ ਜੋ holistic development ਹੋਇਆ ਹੈ, ਉਹ ਆਪਣੇ ਆਪ ਵਿੱਚ ਇਹ ਸੰਦੇਸ਼ ਦਿੰਦਾ ਹੈ, ਵਿਸ਼ਵਾਸ ਪੈਦਾ ਕਰਦਾ ਹੈ ਕਿ ਵਣ ਅਤੇ ਵਾਤਾਵਰਣ ਦੇ ਖੇਤਰ ਦੇ ਲਈ ਅੱਜ ਏਕਤਾ ਨਗਰ ਇੱਕ ਤੀਰਥ ਖੇਤਰ ਬਣ ਗਿਆ ਹੈ। ਆਪ ਵੀ ਇਸੇ ਖੇਤਰ ਨਾਲ ਜੁੜੇ ਹੋਏ ਮੰਤਰੀ ਅਤੇ ਅਧਿਕਾਰੀ ਆਏ ਹੋ। ਮੈਂ ਚਾਹਾਂਗਾ ਕਿ ਏਕਤਾ ਨਗਰ ਵਿੱਚ ਜਿਤਨਾ ਵੀ ਸਮਾਂ ਆਪ ਬਿਤਾਓ, ਉਨ੍ਹਾਂ ਬਰੀਕੀਆਂ ਨੂੰ ਜ਼ਰੂਰ observe ਕਰੋ, ਜਿਸ ਵਿੱਚ ਵਾਤਾਵਰਣ ਦੇ ਪ੍ਰਤੀ, ਸਾਡੇ ਆਦਿਵਾਸੀ ਸਮਾਜ ਦੇ ਪ੍ਰਤੀ, ਸਾਡੇ wildlife ਦੇ ਪ੍ਰਤੀ ਕਿਤਨੀ ਸੰਵੇਦਨਸ਼ੀਲਤਾ ਦੇ ਨਾਲ ਕਾਰਜ ਰਚਨਾ ਕੀਤੀ ਗਈ ਹੈ, ਨਿਰਮਾਣ ਕਾਰਜ ਹੋਇਆ ਹੈ ਅਤੇ ਭਵਿੱਖ ਵਿੱਚ ਦੇਸ਼ ਦੇ ਅਨੇਕ ਕੋਨਿਆਂ ਵਿੱਚ ਵਣ ਵਾਤਾਵਰਣ ਦੀ ਰੱਖਿਆ ਕਰਦੇ ਹੋਏ ਵਿਕਾਸ ਦੇ ਰਾਹ ’ਤੇ ਤੇਜ਼ ਗਤੀ ਨਾਲ ਅੱਗੇ ਵਧ ਸਕਦੇ ਹਾਂ, ਇਸ ਦਾ ਬਹੁਤ ਕੁਝ ਦੇਖਣ-ਸਮਝਣ ਨੂੰ ਇੱਥੇ ਮਿਲੇਗਾ।

ਸਾਥੀਓ,

ਅਸੀਂ ਇੱਕ ਐਸੇ ਸਮੇਂ ਵਿੱਚ ਮਿਲ ਰਹੇ ਹਾਂ ਜਦੋਂ ਭਾਰਤ ਅਗਲੇ 25 ਵਰ੍ਹਿਆਂ ਦੇ ਅੰਮ੍ਰਿਤਕਾਲ ਦੇ ਲਈ ਨਵੇਂ ਲਕਸ਼ ਤੈਅ ਕਰ ਰਿਹਾ ਹੈ। ਮੈਨੂੰ ਵਿਸ਼ਵਾਸ ਹੈ, ਤੁਹਾਡੇ ਪ੍ਰਯਾਸਾਂ ਨਾਲ ਵਾਤਾਵਰਣ ਦੀ ਰੱਖਿਆ ਵਿੱਚ ਵੀ ਮਦਦ ਮਿਲੇਗੀ ਅਤੇ ਭਾਰਤ ਦਾ ਵਿਕਾਸ ਵੀ ਉਤਨੀ ਹੀ ਤੇਜ਼ ਗਤੀ ਨਾਲ ਹੋਵੇਗਾ।

ਸਾਥੀਓ,

ਅੱਜ ਦਾ ਨਵਾਂ ਭਾਰਤ, ਨਵੀਂ ਸੋਚ, ਨਵੀਂ ਅਪ੍ਰੋਚ ਦੇ ਨਾਲ ਅੱਗੇ ਵਧ ਰਿਹਾ ਹੈ। ਅੱਜ ਭਾਰਤ ਤੇਜ਼ੀ ਨਾਲ ਵਿਕਸਿਤ ਹੁੰਦੀ economy ਵੀ ਹੈ, ਅਤੇ ਨਿਰੰਤਰ ਆਪਣੀ ecology ਨੂੰ ਵੀ ਮਜ਼ਬੂਤ ਕਰ ਰਿਹਾ ਹੈ। ਸਾਡੇ forest cover ਵਿੱਚ ਵਾਧਾ ਹੋਇਆ ਹੈ ਅਤੇ wetlands ਦਾ ਦਾਇਰਾ ਵੀ ਤੇਜ਼ੀ ਨਾਲ ਵਧ ਰਿਹਾ ਹੈ। ਅਸੀਂ ਦੁਨੀਆ ਨੂੰ ਦਿਖਾਇਆ ਹੈ ਕਿ renewable energy ਦੇ ਮਾਮਲੇ ਵਿੱਚ ਸਾਡੀ ਸਪੀਡ ਅਤੇ ਸਾਡਾ ਸਕੇਲ ਸ਼ਾਇਦ ਹੀ ਕੋਈ ਇਸ ਨੂੰ match ਕਰ ਸਕਦਾ ਹੈ। International Solar Alliance ਹੋਵੇ, Coalition for Disaster Resilient Infrastructure ਹੋਵੇ, ਜਾਂ ਫਿਰ LIFE movement, ਬੜੀਆਂ ਚੁਣੌਤੀਆਂ ਨਾਲ ਨਿਪਟਣ ਦੇ ਲਈ ਭਾਰਤ ਅੱਜ ਦੁਨੀਆ ਨੂੰ ਅਗਵਾਈ ਦੇ ਰਿਹਾ ਹੈ। ਆਪਣੇ ਕਮਿਟਮੈਂਟ ਨੂੰ ਪੂਰਾ ਕਰਨ ਦੇ ਸਾਡੇ ਟ੍ਰੈਕ ਰਿਕਾਰਡ ਦੇ ਕਾਰਨ ਹੀ ਦੁਨੀਆ ਅੱਜ ਭਾਰਤ ਦੇ ਨਾਲ ਜੁੜ ਵੀ ਰਹੀ ਹੈ। ਬੀਤੇ ਵਰ੍ਹਿਆਂ ਵਿੱਚ ਸ਼ੇਰਾਂ, ਬਾਘਾਂ, ਹਾਥੀਆਂ, ਇੱਕ ਸਿੰਗ ਦੇ ਗੈਂਡਿਆਂ ਅਤੇ ਤੇਂਦੂਆਂ ਦੀ ਸੰਖਿਆ ਵਿੱਚ ਵੀ ਵਾਧਾ ਹੋਇਆ ਹੈ। ਜਿਵੇਂ ਹੁਣੇ ਭੂਪੇਂਦਰ ਭਾਈ ਦਸ ਰਹੇ ਸਨ, ਕੁਝ ਦਿਨ ਪਹਿਲਾਂ ਮੱਧ ਪ੍ਰਦੇਸ਼ ਵਿੱਚ ਚੀਤਾ ਦੀ ਘਰ ਵਾਪਸੀ ਨਾਲ ਇੱਕ ਨਵਾਂ ਉਤਸ਼ਾਹ ਪਰਤਿਆ ਹੈ। ਹਰ ਭਾਰਤਵਾਸੀ ਦੀਆਂ ਰਗਾਂ ਵਿੱਚ, ਸੰਸਕਾਰਾਂ ਵਿੱਚ, ਜੀਵ ਮਾਤ੍ਰ ਦੇ ਪ੍ਰਤੀ ਦਇਆ ਅਤੇ ਪ੍ਰਕ੍ਰਿਤੀ ਪ੍ਰੇਮ ਦੇ ਸੰਸਕਾਰ ਕੈਸੇ ਹਨ, ਉਹ ਚੀਤਾ ਦੇ ਸੁਆਗਤ ਵਿੱਚ ਦੇਸ਼ ਜਿਸ ਪ੍ਰਕਾਰ ਨਾਲ ਝੂਮ ਉੱਠਿਆ ਸੀ। ਹਿੰਦੁਸਤਾਨ ਦੇ ਹਰ ਕੋਨੇ ਵਿੱਚ ਐਸਾ ਲਗ ਰਿਹਾ ਸੀ, ਜਿਵੇਂ ਉਨ੍ਹਾਂ ਦੇ ਆਪਣੇ ਘਰ ਵਿੱਚ ਕੋਈ ਪ੍ਰਿਯ ਮਹਿਮਾਨ ਆਇਆ ਹੈ। ਇਹ ਸਾਡੇ ਦੇਸ਼ ਦੀ ਇੱਕ ਤਾਕਤ ਹੈ। ਪ੍ਰਕ੍ਰਿਤੀ ਦੇ ਨਾਲ ਸੰਤੁਲਨ ਸਾਧਣ ਦਾ ਜੋ ਇਹ ਪ੍ਰਯਾਸ ਹੈ ਉਸ ਨੂੰ ਅਸੀਂ ਨਿਰੰਤਰ ਜਾਰੀ ਰੱਖੀਏ। ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸੰਸਕਾਰਿਤ ਕਰਦੇ ਰਹੀਏ। ਇਸੇ ਸੰਕਲਪ ਦੇ ਨਾਲ ਭਾਰਤ ਨੇ 2070 ਯਾਨੀ ਹਾਲੇ ਸਾਡੇ ਪਾਸ ਕਰੀਬ-ਕਰੀਬ 5 ਦਹਾਕੇ ਹਨ, Net zero ਦਾ ਟਾਰਗੇਟ ਰੱਖਿਆ ਹੈ। ਹੁਣ ਦੇਸ਼ ਦਾ ਫੋਕਸ ਗ੍ਰੀਨ ਗ੍ਰੋਥ ’ਤੇ ਹੈ ਅਤੇ ਜਦੋਂ ਗ੍ਰੀਨ ਗ੍ਰੋਥ ਦੀ ਬਾਤ ਕਰਦੇ ਹਾਂ, ਤਾਂ ਗ੍ਰੀਨ ਜੌਬਸ ਦੇ ਲਈ ਵੀ ਬਹੁਤ ਅਵਸਰ ਪੈਦਾ ਹੁੰਦੇ ਹਨ। ਅਤੇ ਇਨ੍ਹਾਂ ਸਾਰੇ ਲਕਸ਼ਾਂ ਦੀ ਪ੍ਰਾਪਤੀ ਦੇ ਲਈ, ਹਰ ਰਾਜ ਦੇ ਵਾਤਾਵਰਣ ਮੰਤਰਾਲੇ ਦੀ ਭੂਮਿਕਾ ਬਹੁਤ ਬੜੀ ਹੈ।

ਸਾਥੀਓ,

ਵਾਤਾਵਰਣ ਮੰਤਰਾਲਾ, ਚਾਹੇ ਜਿਸ ਕਿਸੇ ਰਾਜ ਵਿੱਚ ਹੋਵੇ ਜਾਂ ਕੇਂਦਰ ਵਿੱਚ, ਉਨ੍ਹਾਂ ਦੀਆਂ ਜ਼ਿੰਮੇਵਾਰੀ ਦਾ ਵਿਸਤਾਰ ਬਹੁਤ ਬੜਾ ਹੈ। ਇਸ ਨੂੰ ਸੰਕੁਚਿਤ ਦਾਇਰੇ ਵਿੱਚ ਨਹੀਂ ਦੇਖਿਆ ਜਾਣਾ ਚਾਹੀਦਾ। ਦੁਰਭਾਗ ਨਾਲ ਸਮੇਂ ਦੇ ਨਾਲ ਸਾਡੀ ਵਿਵਸਥਾ ਵਿੱਚ ਇੱਕ ਸੋਚ ਇਹ ਹਾਵੀ ਹੁੰਦੀ ਚਲੀ ਗਈ ਕਿ ਵਾਤਾਵਰਣ ਮੰਤਰਾਲਾ ਦੀ ਭੂਮਿਕਾ, ਰੈਗੂਲੇਟਰ ਦੇ ਤੌਰ ’ਤੇ ਜ਼ਿਆਦਾ ਹੈ। ਲੇਕਿਨ ਮੈਂ ਸਮਝਦਾ ਹਾਂ, ਵਾਤਾਵਰਣ ਮੰਤਰਾਲੇ ਦਾ ਕੰਮ, ਰੈਗੂਲੇਟਰ ਤੋਂ ਵੀ ਜ਼ਿਆਦਾ, ਵਾਤਾਵਰਣ ਨੂੰ ਪ੍ਰੋਤਸਾਹਿਤ ਕਰਨ ਦਾ ਹੈ। ਹਰ ਉਹ ਕੰਮ, ਜਿਸ ਨਾਲ ਵਾਤਾਵਰਣ ਦੀ ਰੱਖਿਆ ਹੋ ਰਹੀ ਹੋਵੇ, ਉਸ ਵਿੱਚ ਤੁਹਾਡੇ ਮੰਤਰਾਲੇ ਦਾ ਰੋਲ ਬਹੁਤ ਬੜਾ ਹੈ। ਹੁਣ ਜਿਵੇਂ ਸਰਕੁਲਰ ਇਕੌਨਮੀ ਦਾ ਵਿਸ਼ਾ ਹੈ। ਸਰਕੁਲਰ ਇਕੌਨਮੀ ਸਾਡੀ ਪਰੰਪਰਾ ਦਾ ਹਿੱਸਾ ਰਹੀ ਹੈ। ਭਾਰਤ ਦੇ ਲੋਕਾਂ ਨੂੰ ਸਰਕੁਲਰ ਇਕੌਨਮੀ ਸਿਖਾਉਣੀ ਪਵੇ, ਐਸਾ ਨਹੀਂ ਹੈ। ਅਸੀਂ ਕਦੇ ਪ੍ਰਕ੍ਰਿਤੀ ਦੇ ਸ਼ੋਸ਼ਕ ਨਹੀਂ ਰਹੇ, ਹਮੇਸ਼ਾ ਪ੍ਰਕ੍ਰਿਤੀ ਦੇ ਪੋਸ਼ਕ ਰਹੇ ਹਾਂ। ਅਸੀਂ ਜਦੋਂ ਛੋਟੇ ਸੀ ਤਦ ਸਾਨੂੰ ਦੱਸਿਆ ਜਾਂਦਾ ਸੀ ਕਿ ਮਹਾਤਮਾ ਗਾਂਧੀ ਜਦੋਂ ਪਿਛਲੀ ਸ਼ਤਾਬਦੀ ਦੇ ਪ੍ਰਾਰੰਭ ਵਿੱਚ ਸਾਬਰਮਤੀ ਆਸ਼ਰਮ ਵਿੱਚ ਰਹਿੰਦੇ ਸਨ ਅਤੇ ਉਸ ਜ਼ਮਾਨੇ ਵਿੱਚ ਤਾਂ ਸਾਬਰਮਤੀ ਨਦੀ ਲਬਾਲਬ ਭਰੀ ਰਹਿੰਦੀ ਸੀ, ਭਰਪੂਰ ਪਾਣੀ ਰਹਿੰਦਾ ਸੀ। ਇਸ ਦੇ ਬਾਵਜੂਦ ਵੀ, ਅਗਰ ਕਿਸੇ ਨੂੰ ਗਾਂਧੀ ਜੀ ਨੇ ਦੇਖ ਲਿਆ ਕਿ ਪਾਣੀ ਨੂੰ ਬਰਬਾਦ ਕਰ ਰਿਹਾ ਹੈ ਤਾਂ ਗਾਂਧੀ ਜੀ ਉਸ ਨੂੰ ਟੋਕੇ ਬਿਨਾ ਰਹਿੰਦੇ ਨਹੀਂ ਸਨ। ਇਤਨਾ ਪਾਣੀ ਸਾਹਮਣੇ ਹੁੰਦਾ ਸੀ ਫਿਰ ਵੀ ਪਾਣੀ ਬਰਬਾਦ ਨਹੀਂ ਹੋਣ ਦਿੰਦੇ ਸਨ। ਅੱਜ ਕਿਤਨੇ ਹੀ ਘਰਾਂ ਵਿੱਚ ਆਪ ਵਿੱਚੋਂ ਸ਼ਾਇਦ ਹਰ ਇੱਕ ਕੋਈ ਨੂੰ ਪਤਾ ਹੋਵੇਗਾ, ਹਰ ਇੱਕ ਦੇ ਘਰ ਵਿੱਚ ਹੋਵੇਗਾ, ਅਨੇਕ ਘਰ ਐਸੇ ਹਨ ਕੱਪੜੇ ਹੋਣ, ਅਖ਼ਬਾਰ ਹੋਵੇ ਅਤੇ ਹੋਰ ਵੀ ਛੋਟੀਆਂ-ਮੋਟੀਆਂ ਚੀਜ਼ਾਂ ਹੋਣ, ਹਰ ਚੀਜ਼ ਨੂੰ ਸਾਡੇ ਇੱਥੇ reuse ਕੀਤਾ ਜਾਂਦਾ ਹੈ, recycle ਕੀਤਾ ਜਾਂਦਾ ਹੈ ਅਤੇ ਜਦੋਂ ਤੱਕ ਉਸ ਦਾ ਬਿਲਕੁਲ ਸਮਾਪਤੀ ਨਾ ਹੋ ਜਾਵੇ ਤਦ ਤੱਕ ਅਸੀਂ ਉਪਯੋਗ ਕਰਦੇ ਰਹਿੰਦੇ ਹਾਂ, ਆਪਣੇ ਪਰਿਵਾਰ ਦਾ ਉਹ ਸੰਸਕਾਰ ਹੈ। ਅਤੇ ਇਹ ਕੋਈ ਕੰਜੂਸੀ ਨਹੀਂ ਹੈ, ਇਹ ਪ੍ਰਕ੍ਰਿਤੀ ਦੇ ਪ੍ਰਤੀ ਸਜਗਤਾ ਹੈ, ਸੰਵੇਦਨਾ ਹੈ। ਇਹ ਕੋਈ ਕੰਜੂਸੀ ਦੇ ਕਾਰਨ ਲੋਕ ਇੱਕ ਹੀ ਚੀਜ਼ ਦਸ ਵਾਰ ਉਪਯੋਗ ਕਰਦੇ ਹਨ, ਐਸਾ ਨਹੀਂ ਹੈ। ਇਹ ਸਾਰੇ ਸਾਡੇ ਜੋ ਵਾਤਾਵਰਣ ਮੰਤਰੀ ਅੱਜ ਆਏ ਹਨ, ਮੈਂ ਉਨ੍ਹਾਂ ਨੂੰ ਤਾਕੀਦ ਕਰਾਂਗਾ ਕਿ ਆਪ ਵੀ ਆਪਣੇ ਰਾਜਾਂ ਵਿੱਚ ਸਰਕੁਲਰ ਇਕੌਨਮੀ ਨੂੰ ਜ਼ਿਆਦਾ ਤੋਂ ਜ਼ਿਆਦਾ ਹੁਲਾਰਾ ਦਿਓ। ਅਗਰ ਸਕੂਲ ਵਿੱਚ ਵੀ ਬੱਚਿਆਂ ਨੂੰ ਕਿਹਾ ਜਾਵੇ ਕਿ ਭਾਈ ਆਪ ਆਪਣੇ ਘਰ ਵਿੱਚ ਸਰਕੁਲਰ ਇਕੌਨਮੀ ਦੀ ਦ੍ਰਿਸ਼ਟੀ ਤੋਂ ਕੀ ਹੋ ਰਿਹਾ ਹੈ, ਜ਼ਰਾ ਢੂੰਡ ਕੇ ਲੈ ਆਓ, ਹਰ ਬੱਚਾ ਢੂੰਡ ਕੇ ਲੈ ਆਵੇਗਾ। consciousness ਆਵੇਗਾ ਕਿਸ ਨੂੰ ਸਰਕੁਲਰ ਇਕੌਨਮੀ ਕਹਿੰਦੇ ਹਨ ਅਤੇ ਇਸ ਨਾਲ Solid Waste management ਅਤੇ ਸਿੰਗਲ ਯੂਜ਼ ਪਲਾਸਟਿਕ ਤੋਂ ਮੁਕਤੀ ਦੇ ਸਾਡੇ ਅਭਿਯਾਨ ਨੂੰ ਵੀ ਤਾਕਤ ਮਿਲੇਗੀ। ਇਸ ਦੇ ਲਈ ਸਾਨੂੰ ਪੰਚਾਇਤਾਂ, ਸਥਾਨਕ ਸੰਸਥਾਵਾਂ, ਸਵੈ ਸਹਾਇਤਾ ਸਮੂਹਾਂ ਉੱਥੋਂ ਲੈ ਕੇ MSMEs ਤੱਕ ਨੂੰ ਪ੍ਰੋਤਸਾਹਿਤ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਦਿਸ਼ਾ ਦੇਣੀ ਚਾਹੀਦੀ ਹੈ, ਉਨ੍ਹਾਂ ਨੂੰ guideline ਦੇਣੀਆਂ ਚਾਹੀਦੀਆਂ ਹਨ।

ਸਾਥੀਓ,

ਸਰਕੁਲਰ ਇਕੌਨਮੀ ਨੂੰ ਗਤੀ ਦੇਣ ਦੇ ਲਈ ਹੀ ਹੁਣ ਪਿਛਲੇ ਸਾਲ ਸਾਡੀ ਸਰਕਾਰ ਨੇ, ਆਪਣੀ ਭਾਰਤ ਸਰਕਾਰ ਨੇ Vehicle Scrapping Policy ਵੀ ਲਾਗੂ ਕੀਤੀ ਹੈ। ਹੁਣ ਕੀ ਰਾਜਾਂ ਵਿੱਚ ਇਹ Vehicle Scrapping Policy ਨੂੰ ਲਾਭ ਉਠਾਉਣ ਦੇ ਲਈ ਕੋਈ ਰੋਡਮੈਪ ਬਣਿਆ ਕੀ। ਉਸ ਦੇ ਲਈ ਜੋ ਪ੍ਰਾਈਵੇਟ ਪਾਰਟੀਆਂ ਦਾ ਇੰਵੈਸਟਮੈਂਟ ਚਾਹੀਦਾ ਹੈ, ਉਨ੍ਹਾਂ ਨੂੰ ਜ਼ਮੀਨ ਚਾਹੀਦੀ ਹੈ ਤਾਕਿ Scrapping ਨੂੰ implement ਕਰਨ ਵਿੱਚ ਕੰਮ ਆਵੇ। ਉਸੇ ਪ੍ਰਕਾਰ ਨਾਲ ਜਿਵੇਂ ਮੈਂ ਭਾਰਤ ਸਰਕਾਰ ਨੂੰ ਸੂਚਨਾ ਦਿੱਤੀ ਕਿ Scrapping Policy ਨੂੰ ਸਾਨੂੰ ਬਹੁਤ ਗਤੀ ਦੇਣੀ ਹੈ ਤਾਂ ਸਾਨੂੰ ਪਹਿਲਾਂ ਭਾਰਤ ਸਰਕਾਰ ਦੇ ਜਿਤਨੇ Vehicle ਹਨ, ਜੋ ਆਪਣੀ ਉਮਰ ਪਾਰ ਕਰ ਚੁੱਕੇ ਹਨ, ਜੋ ਕਿਲੋਮੀਟਰ ਪਾਰ ਕਰ ਚੁੱਕੇ ਹਨ ਉਨ੍ਹਾਂ ਨੂੰ Scrapping ਵਿੱਚ ਸਭ ਤੋਂ ਪਹਿਲਾਂ ਲਿਆਓ ਤਾਕਿ ਉਦਯੋਗ ਸ਼ੁਰੂ ਹੋ ਜਾਵੇ। ਕੀ ਰਾਜਾਂ ਵਿੱਚ ਵੀ  ਵਾਤਾਵਰਣ ਮੰਤਰਾਲੇ ਆਪਣੇ ਰਾਜ ਨੂੰ sensitise ਕਰਨ ਕਿ ਭਾਈ ਤੁਹਾਡੇ ਰਾਜ ਵਿੱਚ ਜਿਤਨੇ ਵੀ Vehicle ਹੋਣਗੇ, ਉਸ ਨੂੰ Scrapping Policy ਵਿੱਚ ਸਭ ਤੋਂ ਪਹਿਲਾਂ ਅਸੀਂ ਸ਼ੁਰੂ ਕਰ ਲਈਏ। Scrapping ਕਰਨ ਵਾਲਿਆਂ ਨੂੰ ਬੁਲਾ ਲਓ ਅਤੇ ਫਿਰ ਉਸ ਦੇ ਕਾਰਨ ਨਵੀਆਂ ਗੱਡੀਆਂ ਵੀ ਆਉਣਗੀਆਂ। fuel ਵੀ ਬਚੇਗਾ, ਇੱਕ ਪ੍ਰਕਾਰ ਨਾਲ ਅਸੀਂ ਬਹੁਤ ਬੜੀ ਮਦਦ ਕਰ ਸਕਦੇ ਹਾਂ ਲੇਕਿਨ ਨੀਤੀ ਅਗਰ ਭਾਰਤ ਸਰਕਾਰ ਨੇ ਬਣਾਈ, ਪਈ ਰਹੀ ਹੈ ਤਾਂ ਪਰਿਣਾਮ ਨਹੀਂ ਆਵੇਗਾ। ਦੇਖੋ, ਸਾਰੇ ਵਾਤਾਵਰਣ ਮੰਤਰਾਲਿਆਂ ਨੂੰ ਦੇਸ਼ ਦੀ biofuel ਪਾਲਿਸੀ 'ਤੇ ਵੀ ਤੇਜ਼ ਗਤੀ ਨਾਲ ਕੰਮ ਕਰਨ ਦੀ ਜ਼ਰੂਰਤ ਹੈ। ਹੁਣ ਦੇਖੋ biofuel ਵਿੱਚ ਅਸੀਂ ਕਿਤਨੀ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ। ਲੇਕਿਨ ਅਗਰ ਰਾਜਾਂ ਦਾ ਵੀ ਅਗਰ ਇਹ ਪ੍ਰੋਗਰਾਮ ਬਣ ਜਾਵੇ, ਰਾਜ ਤੈਅ ਕਰੇ ਕਿ ਸਾਡੇ ਰਾਜ ਦੇ ਜਿਤਨੇ Vehicle ਹਨ, ਉਸ ਵਿੱਚ ਅਸੀਂ ਸਭ ਤੋਂ ਜ਼ਿਆਦਾ biofuel blending ਕਰਕੇ ਹੀ Vehicle ਚਲਾਵਾਂਗੇ। ਦੇਸ਼ ਵਿੱਚ competition ਦਾ ਮਾਹੌਲ ਬਣੇਗਾ। ਦੇਖੋ, ਵਾਤਾਵਰਣ ਮੰਤਰਾਲਿਆਂ ਨੂੰ ਇਸ ਪਾਲਿਸੀ ਨੂੰ own ਕਰਨਾ ਹੋਵੇਗਾ, ਉਸ ਨੂੰ ਗ੍ਰਾਊਂਡ 'ਤੇ ਮਜ਼ਬੂਤੀ ਨਾਲ ਲੈ ਜਾਣਾ ਹੋਵੇਗਾ। ਅੱਜ-ਕੱਲ੍ਹ ਦੇਸ਼ ਈਥੇਨੌਲ ਬਲੈਂਡਿੰਗ ਵਿੱਚ ਨਵੇਂ ਰਿਕਾਰਡ ਅੱਜ ਭਾਰਤ ਬਣਾ ਰਿਹਾ ਹੈ। ਅਗਰ ਰਾਜ ਵੀ ਇਸ ਦੇ ਨਾਲ ਜੁੜ ਜਾਣ ਤਾਂ ਅਸੀਂ ਕਿਤਨੀ ਤੇਜ਼ੀ ਨਾਲ ਵਧ ਸਕਦੇ ਹਾਂ। ਮੇਰਾ ਤਾਂ ਸੁਝਾਅ ਇਹ ਵੀ ਹੋਵੇਗਾ ਕਿ ਅਸੀਂ ਈਥੇਨੌਲ ਉਤਪਾਦਨ ਅਤੇ ਈਥੇਨੌਲ ਬਲੈਂਡਿੰਗ ਰਾਜਾਂ ਦੇ ਦਰਮਿਆਨ ਮੁਕਾਬਲਾ ਹੋਵੇ। ਸਾਲ ਵਿੱਚ ਇੱਕ ਵਾਰ ਉਨ੍ਹਾਂ ਨੂੰ certified ਕੀਤਾ ਜਾਵੇ ਕਿ ਕਿਹੜਾ ਰਾਜ... ਅਤੇ ਇਸੇ ਦੌਰਾਨ ਸਾਡੇ ਕਿਸਾਨਾਂ ਨੂੰ ਬਹੁਤ ਮਦਦ ਮਿਲੇਗੀ। ਖੇਤ ਦਾ ਜੋ waste ਹੈ ਉਹ ਵੀ ਇਨਕਮ ਦੇਣਾ ਸ਼ੁਰੂ ਕਰ ਦੇਵੇਗਾ। ਸਾਨੂੰ ਇਸ healthy competition ਨੂੰ ਹੁਲਾਰਾ ਦੇਣਾ ਹੈ। ਇਹ ਤੰਦਰੁਸਤ ਮੁਕਾਬਲਾ ਰਾਜਾਂ ਦੇ ਦਰਮਿਆਨ, ਸ਼ਹਿਰਾਂ ਦੇ ਦਰਮਿਆਨ ਹੁੰਦਾ ਰਹਿਣਾ ਚਾਹੀਦਾ ਹੈ। ਦੇਖੋ, ਇਸ ਨਾਲ ਵਾਤਾਵਰਣ ਦੀ ਰੱਖਿਆ ਦੇ ਲਈ ਸਾਡੇ ਸੰਕਲਪ ਨੂੰ ਜਨ ਭਾਗੀਦਾਰੀ ਦੀ ਤਾਕਤ ਮਿਲ ਜਾਵੇਗੀ ਅਤੇ ਜੋ ਚੀਜ਼ ਅੱਜ ਸਾਨੂੰ ਰੁਕਾਵਟ ਲਗਦੀ ਹੈ ਉਹ ਸਾਡੇ ਲਈ ਨਵੇਂ ਦਿਸਹੱਦਿਆਂ ਨੂੰ ਪਾਰ ਕਰਨ ਦਾ ਇੱਕ ਬਹੁਤ ਬੜਾ ਮਾਧਿਅਮ ਬਣ ਜਾਵੇਗਾ। ਹੁਣ ਦੇਖੋ, ਅਸੀਂ ਸਭ ਨੇ ਅਨੁਭਵ ਕੀਤਾ ਹੈ ਕਿ LED ਬੱਲਬ ਬਿਜਲੀ ਬਚਾਉਂਦਾ ਹੈ। ਕਾਰਬਨ ਐਮੀਸ਼ਨ ਬਚਾਉਂਦਾ ਹੈ, ਪੈਸੇ  ਬਚਾਉਂਦਾ ਹੈ। ਕੀ ਸਾਡਾ ਵਾਤਾਵਰਣ ਮੰਤਰਾਲਾ, ਸਾਡੇ ਰਾਜ ਦਾ ਬਿਜਲੀ ਮੰਤਰਾਲਾ, ਸਾਡੇ ਰਾਜ ਦਾ ਅਰਬਨ ਮੰਤਰਾਲਾ ਲਗਾਤਾਰ ਬੈਠ ਕੇ ਮੌਨੀਟਰ ਕਰੇ ਕਿ ਭਾਈ LED ਬੱਲਬ ਹਰ ਸਟ੍ਰੀਟ ਲਾਈਟ ’ਤੇ ਲਗਿਆ ਹੈ ਕਿ ਨਹੀਂ ਲਗਿਆ ਹੈ, ਹਰ ਸਰਕਾਰੀ ਦਫ਼ਤਰਾਂ 'ਚ LED ਬੱਲਬ ਲਗਿਆ ਹੈ ਕਿ ਨਹੀਂ ਲਗਿਆ ਹੈ। LED ਦਾ ਇੱਕ ਜੋ ਸਾਰਾ ਮੂਵਮੈਂਟ ਚਲਿਆ ਹੈ, ਜੋ ਇਤਨੀ ਬੱਚਤ ਕਰਦਾ ਹੈ, ਪੈਸੇ ਬਚਾਉਂਦਾ ਹੈ, Environment ਦੀ ਵੀ ਸੇਵਾ ਕਰਦਾ ਹੈ। ਆਪ ਇਸ ਨੂੰ lead ਕਰ ਸਕਦੇ ਹੋ। ਤੁਹਾਡਾ department lead ਕਰ ਸਕਦਾ ਹੈ। ਉਸੇ ਪ੍ਰਕਾਰ ਨਾਲ ਸਾਨੂੰ ਸਾਡੇ ਸੰਸਾਧਨਾਂ ਨੂੰ ਵੀ ਬਚਾਉਣਾ ਹੈ। ਹੁਣ ਪਾਣੀ ਹੈ, ਹਰ ਕੋਈ ਕਹਿੰਦਾ ਹੈ ਕਿ ਪਾਣੀ ਨੂੰ ਬਚਾਉਣਾ ਇੱਕ ਬਹੁਤ ਬੜਾ ਕੰਮ ਹੈ। ਹੁਣੇ ਜੋ ਅਸੀਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਵਿੱਚ 75 ਅੰਮ੍ਰਿਤ ਸਰੋਵਰ ਬਣਾਉਣ ਦੇ ਲਈ ਕਿਹਾ ਹੈ, ਕੀ ਵਾਤਾਵਰਣ ਮੰਤਰਾਲਾ ਵਣ ਵਿਭਾਗ ਇਸ ਨੂੰ lead ਕਰ ਰਿਹਾ ਹੈ ਕੀ। ਜਲ ਸੰਭਾਲ਼ ਨੂੰ ਬਲ ਦੇ ਰਿਹਾ ਹੈ ਕੀ। ਉਸੇ ਪ੍ਰਕਾਰ ਨਾਲ ਵਾਤਾਵਰਣ ਮੰਤਰਾਲਾ ਅਤੇ agriculture ministry ਮਿਲ ਕੇ ਉਹ drip irrigation ਟਪਕ ਸਿੰਚਾਈ micro irrigation ਉਸ 'ਤੇ ਬਲ ਦਿੰਦਾ ਹੈ ਕੀ। ਯਾਨੀ ਵਾਤਾਵਰਣ ਮੰਤਰਾਲਾ ਐਸਾ ਹੈ ਕਿ ਜੋ ਹਰ ਮੰਤਰਾਲੇ ਨੂੰ ਦਿਸ਼ਾ ਦੇ ਸਕਦਾ ਹੈ, ਗਤੀ ਦੇ ਸਕਦਾ ਹੈ, ਪ੍ਰੇਰਣਾ ਦੇ ਸਕਦਾ ਹੈ ਅਤੇ ਪਰਿਣਾਮ ਲੈ ਸਕਦਾ ਹੈ। ਅੱਜ-ਕੱਲ੍ਹ ਅਸੀਂ ਦੇਖਦੇ ਹਾਂ ਕਿ ਕਦੇ ਜਿਨ੍ਹਾਂ ਰਾਜਾਂ ਵਿੱਚ ਪਾਣੀ ਦੀ ਬਹੁਲਤਾ ਸੀ, ਗ੍ਰਾਊਂਡ ਵਾਟਰ ਉੱਪਰ ਰਹਿੰਦਾ ਸੀ, ਉੱਥੇ ਅੱਜ ਪਾਣੀ ਦੇ ਲਈ ਬਹੁਤ ਬੜਾ ਜੰਗ ਕਰਨਾ ਪੈ ਰਿਹਾ ਹੈ। ਪਾਣੀ ਦੀ ਕਿੱਲਤ ਹੈ, 1000-1200 ਫੁੱਟ ਨੀਚੇ ਜਾਣਾ ਪੈ ਰਿਹਾ ਹੈ।

ਸਾਥੀਓ,

ਇਹ ਚੁਣੌਤੀ ਸਿਰਫ਼ ਪਾਣੀ ਨਾਲ ਜੁੜੇ ਵਿਭਾਗਾਂ ਹੀ ਨਹੀਂ ਹੈ  ਬਲਕਿ ਵਾਤਾਵਰਣ ਨੂੰ ਵੀ ਉਸ ਨੂੰ ਇਤਨੀ ਹੀ ਬੜੀ ਚੁਣੌਤੀ ਸਮਝਣਾ ਚਾਹੀਦਾ ਹੈ। ਅੱਜ-ਕੱਲ੍ਹ ਤੁਸੀਂ ਦੇਖ ਰਹੇ ਹੋ ਕਿ ਦੇਸ਼ ਦੇ ਹਰ ਜ਼ਿਲ੍ਹੇ ਵਿੱਚ ਜਿਹਾ ਮੈਂ ਤੁਹਾਨੂੰ ਕਿਹਾ ਅੰਮ੍ਰਿਤ ਸਰੋਵਰ ਦਾ ਅਭਿਯਾਨ ਚਲ ਰਿਹਾ ਹੈ, ਹੁਣ ਅੰਮ੍ਰਿਤ ਸਰੋਵਰ water security ਦੇ ਨਾਲ ਹੀ environment security ਨਾਲ ਵੀ ਜੁੜਿਆ ਹੋਇਆ ਹੈ। ਉਸੇ ਪ੍ਰਕਾਰ ਨਾਲ ਇਨ੍ਹੀਂ ਦਿਨੀਂ ਤੁਸੀਂ ਦੇਖਿਆ ਹੋਵੇਗਾ ਸਾਡੇ ਕਿਸਾਨਾਂ ਵਿੱਚ ਕੈਮੀਕਲ ਫ੍ਰੀ ਖੇਤੀ, ਨੈਚੁਰਲ ਫਾਰਮਿੰਗ ਹੁਣ ਇਸ ਤਰ੍ਹਾਂ ਤਾਂ ਲਗਦਾ ਹੈ ਕਿ ਐਗਰੀਕਲਚਰ ਡਿਪਾਰਟਮੈਂਟ ਦਾ ਹੈ ਲੇਕਿਨ ਅਗਰ ਸਾਡਾ ਵਾਤਾਵਰਣ ਮੰਤਰਾਲਾ ਜੁੜ ਜਾਵੇ ਤਾਂ ਇਸ ਨੂੰ ਇੱਕ ਨਵੀਂ ਤਾਕਤ ਮਿਲ ਜਾਵੇਗੀ। ਕੁਦਰਤੀ ਖੇਤੀ, ਇਹ ਵੀ ਵਾਤਾਵਰਣ ਦੀ ਰੱਖਿਆ ਦਾ ਕੰਮ ਕਰਦੀ ਹੈ। ਇਹ ਸਾਡੀ ਧਰਤੀ ਮਾਂ ਦੀ ਰੱਖਿਆ ਕਰਨਾ, ਇਹ ਵੀ ਇੱਕ ਬਹੁਤ ਬੜਾ ਕੰਮ ਹੈ। ਇਸ ਲਈ ਹੀ ਮੈਂ ਕਹਿੰਦਾ ਹਾਂ ਕਿ ਬਦਲਦੇ ਹੋਏ ਸਮੇਂ ਵਿੱਚ ਵਾਤਾਵਰਣ ਮੰਤਰਾਲੇ ਦੁਆਰਾ participating ਅਤੇ integrated approach ਲੈ ਕੇ ਕੰਮ ਕਰਨਾ ਬਹੁਤ ਜ਼ਰੂਰੀ ਹੈ। ਜਦੋਂ ਵਾਤਾਵਰਣ ਮੰਤਰਾਲਿਆਂ ਦੀ ਦ੍ਰਿਸ਼ਟੀ ਬਦਲੇਗੀ, ਲਕਸ਼ ਤੈਅ ਹੋਣਗੇ, ਰਾਹ ਨਿਰਧਾਰਿਤ ਜਾਵੇਗਾ, ਮੈਨੂੰ ਪੂਰਾ ਵਿਸ਼ਵਾਸ ਹੈ ਸਾਥੀਓ, ਪ੍ਰਕ੍ਰਿਤੀ ਦਾ ਵੀ ਉਤਨਾ ਹੀ ਭਲਾ ਹੋਵੇਗਾ।

ਸਾਥੀਓ,

ਵਾਤਾਵਰਣ ਦੀ ਰੱਖਿਆ ਦਾ ਇੱਕ ਹੋਰ ਪੱਖ, ਜਨ-ਜਾਗਰੂਕਤਾ, ਜਨ-ਭਾਗੀਦਾਰੀ, ਜਨ-ਸਮਰਥਨ, ਇਹ ਬਹੁਤ ਜ਼ਰੂਰੀ ਹੈ। ਲੇਕਿਨ ਇਹ ਵੀ ਸਿਰਫ਼ ਸੂਚਨਾ ਵਿਭਾਗ ਜਾਂ ਸਿੱਖਿਆ ਵਿਭਾਗ ਦਾ ਕੰਮ ਨਹੀਂ ਹੈ। ਜਿਵੇਂ ਆਪ ਸਾਰਿਆਂ ਨੂੰ ਭਲੀ-ਭਾਂਤ ਪਤਾ ਹੈ ਕਿ ਦੇਸ਼ ਵਿੱਚ ਜੋ ਸਾਡੀ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਹੁਣ ਸੱਚਮੁੱਚ ਵਿੱਚ ਤੁਹਾਡੇ ਲਈ ਵੀ ਉਪਯੋਗੀ ਹੈ ਅਤੇ ਤੁਹਾਡੇ ਡਿਪਾਰਟਮੈਂਟ ਦੇ ਲਈ ਵੀ, ਉਸ ਵਿੱਚ ਇੱਕ ਵਿਸ਼ਾ ਹੈ, Experienced Based Learning 'ਤੇ, ਉਸ ’ਤੇ ਜ਼ੋਰ ਦਿੱਤਾ ਗਿਆ ਹੈ। ਹੁਣ ਇਹ Experienced Based Learning ਕੀ ਵਾਤਾਵਰਣ ਮੰਤਰਾਲੇ ਨੇ ਸਿੱਖਿਆ ਵਿਭਾਗ ਦੇ ਨਾਲ ਬਾਤ ਕੀਤੀ ਕਿ ਭਾਈ, ਆਪ ਸਕੂਲ ਵਿੱਚ ਬੱਚਿਆਂ ਨੂੰ ਪੇੜ-ਪੌਦਿਆਂ ਦੇ ਵਿਸ਼ੇ ਵਿੱਚ ਜ਼ਰਾ ਪੜ੍ਹਾਉਣਾ ਹੈ ਤਾਂ ਉਨ੍ਹਾਂ ਨੂੰ ਜ਼ਰਾ ਬਗੀਚੇ ਵਿੱਚ ਲੈ ਜਾਓ। ਪਿੰਡ ਦੇ ਬਾਹਰ ਜੋ ਪੇੜ-ਪੌਦੇ ਹਨ, ਉੱਥੇ ਲੈ ਜਾਓ, ਪੇੜ-ਪੌਦਿਆਂ ਦਾ  ਪਰੀਚੈ ਕਰਵਾਓ। ਹੁਣ ਇਹ ਸਿੱਖਿਆ ਮੰਤਰਾਲਾ ਅਤੇ ਵਾਤਾਵਰਣ ਮੰਤਰਾਲਾ ਮਿਲ ਕੇ ਕੰਮ ਕਰਨ। ਤਾਂ ਉਨ੍ਹਾਂ ਬੱਚਿਆਂ ਵਿੱਚ ਵਾਤਾਵਰਣ ਦੇ ਪ੍ਰਤੀ ਸੁਭਾਵਕ ਜਾਗਰੂਕਤਾ ਆਵੇਗੀ ਅਤੇ ਇਸ ਨਾਲ ਬੱਚਿਆਂ ਵਿੱਚ ਜੀਵ-ਵਿਵਿਧਤਾ ਦੇ ਪ੍ਰਤੀ ਅਧਿਕ ਜਾਗਰੂਕਤਾ ਆਵੇਗੀ ਅਤੇ ਵਾਤਾਵਰਣ ਦੀ ਰੱਖਿਆ ਦੇ ਲਈ ਉਨ੍ਹਾਂ ਦੇ ਦਿਲ-ਦਿਮਾਗ਼ ਵਿੱਚ ਉਹ ਐਸੇ ਬੀਜ ਬੀਜ ਸਕਦੇ ਹਨ ਜੋ ਆਉਣ ਵਾਲੇ ਸਮੇਂ ਵਿੱਚ ਵਾਤਾਵਰਣ ਦੀ ਰੱਖਿਆ ਦੇ ਲਈ ਇੱਕ ਬਹੁਤ ਬੜੇ ਸਿਪਾਹੀ ਬਣ ਜਾਣਗੇ। ਇਸੇ ਤਰ੍ਹਾਂ ਹੁਣ ਜੋ ਬੱਚੇ ਸਾਡੇ ਸਮੁੰਦਰੀ ਤਟ ’ਤੇ ਹਨ, ਜਾਂ ਨਦੀ ਦੇ ਤਟ ’ਤੇ ਹਨ, ਉੱਥੇ ਬੱਚਿਆਂ ਨੂੰ  ਇਹ ਪਾਣੀ ਦਾ ਮਹੱਤਵ, ਸਮੁੰਦਰ ਦਾ ਈਕੋਸਿਸਟਮ ਕੀ ਹੁੰਦਾ ਹੈ, ਨਦੀ ਦਾ ਈਕੋਸਿਸਟਮ ਕੀ ਹੁੰਦਾ ਹੈ, ਉੱਥੇ ਲੈ ਜਾ ਕੇ ਉਨ੍ਹਾਂ ਨੂੰ ਸਿਖਾਇਆ ਜਾਵੇ। ਮੱਛੀ ਦਾ ਕੀ ਮਹੱਤਵ ਹੁੰਦਾ ਹੈ। ਮੱਛੀ ਵੀ ਕਿਸ ਪ੍ਰਕਾਰ ਨਾਲ ਵਾਤਾਵਰਣ ਦੀ ਰੱਖਿਆ ਕਰਨ ਵਿੱਚ ਮਦਦ ਕਰ ਰਹੀ ਹੈ। ਸਾਰੀਆਂ ਬਾਤਾਂ ਉਨ੍ਹਾਂ ਬੱਚਿਆਂ ਨੂੰ ਲੈ ਕੇ ਉਨ੍ਹਾਂ ਨੂੰ ਸਮਝਾਵਾਂਗੇ, ਕੰਮ ਤਾਂ ਸਿੱਖਿਆ ਵਿਭਾਗ ਦਾ ਹੋਵੇਗਾ, ਲੇਕਿਨ ਵਾਤਾਵਰਣ ਦੇ ਵਿਭਾਗ ਦੇ ਲੋਕ ਤੁਸੀਂ ਦੇਖੋ ਪੂਰੀ ਨਵੀਂ ਪੀੜ੍ਹੀ ਤਿਆਰ ਹੋ ਜਾਵੇਗੀ। ਅਸੀਂ ਆਪਣੇ ਬੱਚਿਆਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਾਤਾਵਰਣ ਦੇ ਪ੍ਰਤੀ ਜਾਗਰੂਕ ਵੀ ਕਰਨਾ ਹੈ, ਉਨ੍ਹਾਂ ਨੂੰ ਸੰਵੇਦਨਸ਼ੀਲ ਵੀ ਕਰਨਾ ਹੈ। ਰਾਜਾਂ ਦੇ ਵਾਤਾਵਰਣ ਮੰਤਰਾਲਿਆਂ ਨੂੰ ਇਸ ਨਾਲ ਜੁੜੇ ਅਭਿਯਾਨ ਸ਼ੁਰੂ ਕਰਨੇ ਚਾਹੀਦੇ ਹਨ। ਯੋਜਨਾ ਬਣਾਉਣੀ ਹੋਵੇਗੀ ਹੁਣ ਜਿਵੇਂ ਸਕੂਲ ਵਿੱਚ ਫ਼ਲ ਦਾ ਇੱਕ ਪੇੜ ਹੈ, ਤਾਂ ਬੱਚੇ ਉਸ ਦੀ ਜੀਵਨੀ ਲਿਖ ਸਕਦੇ ਹਨ, ਪੇੜ ਦਾ ਜੀਵਨ ਲਿਖਣ। ਕਿਸੇ ਔਸ਼ਧੀ ਪੌਦੇ ਦੇ ਗੁਣਾਂ ਬਾਰੇ ਵੀ ਬੱਚਿਆਂ ਤੋਂ ਨਿਬੰਧ ਲਿਖਵਾਇਆ ਜਾ ਸਕਦਾ ਹੈ, ਬੱਚਿਆਂ ਵਿੱਚ ਮੁਕਾਬਲਾ ਕੀਤਾ ਜਾ ਸਕਦਾ ਹੈ। ਸਾਡੇ ਰਾਜਾਂ ਦੀਆਂ ਯੂਨੀਵਰਸਿਟੀਜ਼ ਅਤੇ ਲੈਬੋਰੇਟ੍ਰੀਜ਼ ਨੂੰ ਵੀ ਜੈ ਅਨੁਸੰਧਾਨ ਦੇ ਮੰਤਰ 'ਤੇ ਚਲਦੇ ਹੋਏ ਵਾਤਾਵਰਣ ਰੱਖਿਆ ਨਾਲ ਜੁੜੇ innovations ਨੂੰ ਸਰਬਉੱਚ ਪ੍ਰਾਥਮਿਕਤਾ ਦੇਣੀ ਹੋਵੇਗੀ। ਵਾਤਾਵਰਣ ਦੀ ਰੱਖਿਆ ਵਿੱਚ ਸਾਨੂੰ ਟੈਕਨੋਲੋਜੀ ਦਾ ਇਸਤੇਮਾਲ ਵੀ ਜ਼ਿਆਦਾ ਤੋਂ ਜ਼ਿਆਦਾ ਵਧਾਉਣਾ ਚਾਹੀਦਾ ਹੈ। ਜਿਵੇਂ ਜੋ ਵਣ ਸਥਾਨ ਹਨ, ਜੰਗਲ ਹਨ, ਉਨ੍ਹਾਂ ਵਿੱਚ ਜੰਗਲਾਂ ਦੀ ਸਥਿਤੀ ਦਾ ਨਿਰੰਤਰ ਅਧਿਐਨ ਬਹੁਤ ਜ਼ਰੂਰੀ ਹੈ। ਅਸੀਂ ਸਪੇਸ ਟੈਕਨੋਲੋਜੀ ਨਾਲ ਅਸੀਂ ਲਗਾਤਾਰ ਆਪਣੇ ਜੰਗਲਾਂ ਦੀ ਮੌਨੀਟਰਿੰਗ ਕਰ ਸਕਦੇ ਹਾਂ। ਬਦਲਾਅ ਆਇਆ ਤਾਂ ਤੁਰੰਤ ਮਾਰਕ ਕਰ ਸਕਦੇ ਹਾਂ, ਸੁਧਾਰ ਕਰ ਸਕਦੇ ਹਾਂ।

ਸਾਥੀਓ,

ਵਾਤਾਵਰਣ ਨਾਲ ਜੁੜਿਆ ਇੱਕ ਹੋਰ ਅਹਿਮ ਵਿਸ਼ਾ ਹੈ, Forest Fire ਦਾ ਵੀ। ਜੰਗਲਾਂ ਦੀ ਅੱਗ ਵਧ ਰਹੀ ਹੈ ਅਤੇ ਭਾਰਤ ਜਿਹੇ ਦੇਸ਼ ਦੇ ਲਈ ਅਗਰ ਇੱਕ ਵਾਰ ਅੱਗ ਫੈਲ ਗਈ ਤਾਂ ਸਾਡੇ ਪਾਸ ਉਤਨੇ ਸੰਸਾਧਨ ਵੀ ਕਿੱਥੇ ਹਨ ਕਿ ਜੋ ਅਸੀਂ ਆਧੁਨਿਕ ਟੈਕਨੋਲੋਜੀ ਨਾਲ ਅੱਗ ਨੂੰ ਬੁਝਾ ਪਾਵਾਂਗੇ। ਦੁਨੀਆ ਦੇ ਸਮ੍ਰਿੱਧ ਦੇਸ਼ਾਂ ਨੂੰ ਤੁਸੀਂ ਦੇਖਿਆ ਹੋਵੇਗਾ ਟੀਵੀ ’ਤੇ, ਚਾਹੇ ਪੱਛਮੀ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਹੋਵੇ, ਪਿਛਲੇ ਦਿਨੀਂ ਇੱਥੇ ਜੋ Forest Fire ਹੋਇਆ, ਜੋ ਜੰਗਲਾਂ ਵਿੱਚ ਅੱਗ ਲਗੀ । ਕਿਤਨੀ ਤਬਾਹੀ ਹੋਈ, ਵਣ ਪਸ਼ੂਆਂ ਦੀ ਬੇਵਸੀ even ਜਨ ਜੀਵਨ ਨੂੰ ਵੀ ਪ੍ਰਭਾਵਿਤ ਕਰ ਦਿੱਤਾ। ਉਸ ਦੇ ashes ਦੇ ਕਾਰਨ ਮੀਲਾਂ ਤੱਕ ਲੋਕਾਂ ਦਾ ਜੀਣਾ ਮੁਸ਼ਕਿਲ ਹੋ ਗਿਆ। Wild-Fire ਦੀ ਵਜ੍ਹਾ ਨਾਲ Global Emission ਵਿੱਚ ਭਾਰਤ ਦੀ ਹਿੱਸੇਦਾਰੀ ਬਹੁਤ ਘੱਟ ਹੈ ਜੀ, ਮਾਮੂਲੀ ਹੈ ਲੇਕਿਨ ਫਿਰ ਵੀ ਸਾਨੂੰ ਹੁਣੇ ਤੋਂ ਜਾਗਰੂਕ ਹੋਣਾ ਹੋਵੇਗਾ। ਹੁਣੇ ਤੋਂ ਸਾਡੀ ਯੋਜਨਾ ਹੋਣੀ ਚਾਹੀਦੀ ਹੈ। ਹਰ ਰਾਜ ਵਿੱਚ Forest Fire Fighting Mechanism ਮਜ਼ਬੂਤ ਹੋਵੇ, ਉਹ Technology Driven ਹੋਵੇ, ਇਹ ਬਹੁਤ ਜ਼ਰੂਰੀ ਹੈ। ਉਸੇ ਪ੍ਰਕਾਰ ਨਾਲ ਸਾਨੂੰ ਸਭ ਨੂੰ ਪਤਾ ਹੈ ਆਖਿਰ ਅੱਗ ਲਗਣ ਦਾ ਕਾਰਨ ਕੀ ਹੁੰਦਾ ਹੈ, ਜੋ ਸੁੱਕੇ ਪੱਤੇ ਜੰਗਲਾਂ ਵਿੱਚ ਪੈਂਦੇ ਹਨ, ਉਨ੍ਹਾਂ ਦਾ ਢੇਰ ਹੁੰਦਾ ਹੈ ਅਤੇ ਇੱਕ ਅੱਧੀ ਛੋਟੀ ਜਿਹੀ ਗਲਤੀ ਦੇਖਦੇ ਹੀ ਦੇਖਦੇ ਸਾਰੇ ਜੰਗਲ ਨੂੰ ਅੱਗ ਪਕੜ ਲੈਂਦੀ ਹੈ। ਲੇਕਿਨ ਹੁਣ ਇਹ ਜੰਗਲਾਂ ਵਿੱਚ ਜੋ waste ਪੈਂਦਾ ਹੈ ਨਾ, ਪੱਤੀਆਂ ਪੈਂਦੀਆਂ ਹਨ, ਘਰ ਦੇ ਅੰਦਰ ਜਦੋਂ ਸਾਰਾ ਜੰਗਲ ਜ਼ਮੀਨ 'ਤੇ ਸਭ ਪੱਤੀਆਂ ਨਜ਼ਰ ਆਉਂਦੀਆਂ ਹਨ, ਅੱਜ-ਕੱਲ੍ਹ ਉਸ ਦਾ ਵੀ ਸਰਕੁਲਰ ਇਕੌਨਮੀ ਵਿੱਚ ਉਪਯੋਗ ਹੁੰਦਾ ਹੈ। ਅੱਜ-ਕੱਲ੍ਹ ਉਸ ਵਿੱਚ ਖਾਦ ਵੀ ਬਣਦੀ ਹੈ। ਅੱਜ-ਕੱਲ੍ਹ ਉਸ ਵਿੱਚੋਂ ਕੋਲਾ ਵੀ ਬਣਾਇਆ ਜਾਂਦਾ ਹੈ। ਮਸ਼ੀਨਾਂ ਹੁੰਦੀਆਂ ਹਨ, ਛੋਟੀਆਂ-ਛੋਟੀਆਂ ਮਸ਼ੀਨਾਂ ਲਗਾ ਕੇ ਉਸ ਵਿੱਚੋਂ ਕੋਲਾ ਬਣਾਇਆ ਜਾ ਸਕਦਾ ਹੈ, ਉਹ ਕੋਲਾ ਕਾਰਖ਼ਾਨਿਆਂ ਵਿੱਚ ਕੰਮ ਆ ਸਕਦਾ ਹੈ। ਮਤਲਬ ਸਾਡਾ ਜੰਗਲ ਵੀ ਬਚ ਸਕਦਾ ਹੈ ਅਤੇ ਸਾਡੀ ਊਰਜਾ ਵੀ ਬਚ ਸਕਦੀ ਹੈ। ਕਹਿਣ ਦਾ ਮੇਰਾ ਤਾਤਪਰਜ ਹੈ ਕਿ ਸਾਨੂੰ ਇਸ ਵਿੱਚ ਵੀ Forest Fire ਦੇ ਲਈ ਸਾਡੀ ਜਾਗਰੂਕਤਾ, ਉੱਥੋਂ ਦੇ ਲੋਕਾਂ ਦੇ ਲਈ ਵੀ ਇਨਕਮ ਦਾ ਸਾਧਨ, ਜੋ ਲੋਕ ਜੰਗਲ ਵਿੱਚ ਰਹਿੰਦੇ ਹਨ ਜਿਵੇਂ ਸਾਡਾ ਵਣ ਧਨ ’ਤੇ ਬੜਾ ਬਲ ਹੈ, ਉਸੇ ਪ੍ਰਕਾਰ ਨਾਲ ਇਸ ਨੂੰ ਵੀ ਇੱਕ ਧਨ ਮੰਨ ਕੇ ਹੈਂਡਲ ਕੀਤਾ ਜਾਵੇ। ਤਾਂ ਅਸੀਂ ਜੰਗਲਾਂ ਦੀ ਅੱਗ ਨੂੰ ਬਚਾ ਸਕਦੇ ਹਾਂ। ਸਾਡੇ Forest Guard ਨੂੰ ਵੀ ਹੁਣ ਨਵੇਂ ਸਿਰੇ ਤੋਂ ਟ੍ਰੇਨਿੰਗ ਦੇਣ ਦੀ ਬਹੁਤ ਜ਼ਰੂਰਤ ਹੈ ਜੀ। Human Resource Development ਦੇ ਨਵੇਂ ਪਹਿਲੂਆਂ ਨੂੰ ਜੋੜਨ ਦੀ ਜ਼ਰੂਰਤ ਹੈ। ਪੁਰਾਣੇ ਜ਼ਮਾਨੇ ਦੇ ਜੋ ਬਿਟ ਗਾਰਡ ਹੁੰਦੇ ਹਨ, ਉਤਨੇ ਨਾਲ ਬਾਤ ਬਣਨ ਵਾਲੀ ਨਹੀਂ ਹੈ।

ਸਾਥੀਓ,

ਮੈਂ ਆਪ ਸਾਰਿਆਂ ਨਾਲ ਇੱਕ ਹੋਰ ਮਹੱਤਵਪੂਰਨ ਬਿੰਦੂ ਦੀ ਵੀ ਚਰਚਾ ਕਰਨਾ ਚਾਹੁੰਦਾ ਹਾਂ। ਆਪ ਭਲੀ-ਭਾਂਤ ਜਾਣਦੇ ਹੋ ਕਿ ਆਧੁਨਿਕ ਇਨਫ੍ਰਾਸਟ੍ਰਕਚਰ ਦੇ ਬਿਨਾ, ਦੇਸ਼ ਦਾ ਵਿਕਾਸ, ਦੇਸ਼ਵਾਸੀਆਂ ਦੇ ਜੀਵਨ ਪੱਧਰ ਨੂੰ ਸੁਧਾਰਨ ਦਾ ਪ੍ਰਯਾਸ ਸਫ਼ਲ ਨਹੀਂ ਹੋ ਸਕਦਾ। ਲੇਕਿਨ ਅਸੀਂ ਦੇਖਿਆ ਹੈ ਕਿ Environment Clearance ਦੇ ਨਾਮ ’ਤੇ ਦੇਸ਼ ਵਿੱਚ ਆਧੁਨਿਕ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਨੂੰ ਕਿਵੇਂ ਉਲਝਾਇਆ ਜਾਂਦਾ ਸੀ। ਆਪ ਜਿਸ ਜਗ੍ਹਾ 'ਤੇ ਬੈਠੇ ਹੋ ਨਾ ਇਹ ਇੱਕ ਏਕਤਾ ਨਗਰ ਵਿੱਚ, ਇਹ ਸਾਡੀਆਂ ਅੱਖਾਂ ਖੋਲ੍ਹਣ ਵਾਲੀ ਉਦਾਹਰਣ ਹੈ। ਕਿਵੇਂ ਅਰਬਨ  ਨਕਸਲੀਆਂ ਨੇ, ਵਿਕਾਸ ਵਿਰੋਧੀਆਂ ਨੇ, ਇਸ ਇਤਨੇ ਬੜੇ ਪ੍ਰਕਲਪ ਨੂੰ, ਸਰਦਾਰ ਸਰੋਵਰ ਡੈਮ ਨੂੰ ਰੋਕ ਕੇ ਰੱਖਿਆ ਸੀ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਸਾਥੀਓ, ਇਹ ਜੋ ਸਰਦਾਰ ਸਰੋਵਰ ਡੈਮ ਏਕਤਾ ਨਗਰ ਵਿੱਚ ਆਪ ਬੈਠੇ ਹੋ ਨਾ, ਇਤਨਾ ਬੜਾ ਜਲਾਸ਼ਯ (ਜਲ-ਭੰਡਾਰ)ਦੇਖਿਆ ਹੋਵੇਗਾ, ਇਸ ਦਾ ਨੀਂਹ ਪੱਥਰ ਦੇਸ਼ ਆਜ਼ਾਦ ਹੋਣ ਦੇ ਤੁਰੰਤ ਬਾਅਦ ਰੱਖਿਆ ਗਿਆ ਸੀ, ਸਰਦਾਰ ਵੱਲਭ ਭਾਈ ਪਟੇਲ ਨੇ ਬਹੁਤ ਬੜੀ ਭੂਮਿਕਾ ਨਿਭਾਈ ਸੀ। ਪੰਡਿਤ ਨਹਿਰੂ ਨੇ ਨੀਂਹ ਪੱਥਰ ਰੱਖਿਆ ਸੀ ਲੇਕਿਨ ਸਾਰੇ ਅਰਬਨ ਨਕਸਲ ਮੈਦਾਨ ਵਿੱਚ ਆ ਗਏ, ਦੁਨੀਆ ਦੇ ਲੋਕ ਆ ਗਏ। ਕਾਫੀ ਪ੍ਰਚਾਰ ਕੀਤਾ ਐਸਾ ਇਹ ਵਾਤਾਵਰਣ ਵਿਰੋਧੀ ਹੈ, ਇਹ ਵੀ ਅਭਿਯਾਨ ਚਲਾਇਆ ਅਤੇ ਵਾਰ-ਵਾਰ ਇਸ ਨੂੰ ਰੋਕਿਆ ਗਿਆ। ਜੋ ਕੰਮ ਦੀ ਸ਼ੁਰੂਆਤ ਨਹਿਰੂ ਜੀ ਨੇ ਕੀਤੀ ਸੀ, ਉਹ ਕੰਮ ਪੂਰਾ ਹੋਇਆ ਮੇਰੇ ਆਉਣ ਦੇ ਬਾਅਦ। ਦੱਸੋ, ਕਿਤਨਾ ਦੇਸ਼ ਦਾ ਪੈਸਾ ਬਰਬਾਦ ਹੋ ਗਿਆ। ਅਤੇ ਅੱਜ ਉਹੀ ਏਕਤਾ ਨਗਰ ਵਾਤਾਵਰਣ ਦਾ ਤੀਰਥ ਖੇਤਰ ਬਣ ਗਿਆ। ਮਤਲਬ ਕਿਤਨਾ ਝੂਠ ਚਲਾਇਆ ਸੀ ,ਅਤੇ ਇਹ ਅਰਬਨ ਨਕਸਲ, ਅੱਜ ਵੀ ਚੁੱਪ ਨਹੀਂ ਹਨ, ਅੱਜ ਵੀ ਉਨ੍ਹਾਂ ਦੇ ਖੇਲ ਖੇਲ ਰਹੇ ਹਨ। ਉਨ੍ਹਾਂ ਦੇ ਝੂਠ ਪਕੜੇ ਗਏ, ਉਹ ਵੀ ਸਵੀਕਾਰ ਕਰਨ ਨੂੰ ਤਿਆਰ ਨਹੀਂ ਹਨ ਅਤੇ ਉਨ੍ਹਾਂ ਨੂੰ ਜਦੋਂ ਰਾਜਨੀਤਕ ਸਮਰਥਨ ਮਿਲ ਜਾਂਦਾ ਹੈ ਕੁਝ ਲੋਕਾਂ ਦਾ।

ਸਾਥੀਓ,

ਭਾਰਤ ਵਿੱਚ ਵਿਕਾਸ ਨੂੰ ਰੋਕਣ ਦੇ ਲਈ ਕਈ ਗਲੋਬਲ ਇੰਸਟੀਟਿਊਸ਼ਨ ਵੀ, ਕਈ ਫਾਊਂਡੇਸ਼ਨਸ ਵੀ ਐਸੇ ਬੜੇ ਪਸੰਦ ਆਉਣ ਵਾਲੇ ਵਿਸ਼ੇ ਪਕੜ ਕੇ ਤੁਫਾਨ ਖੜ੍ਹਾ ਕਰ ਦਿੰਦੇ ਹਨ ਅਤੇ ਇਹ ਅਰਬਨ  ਨਕਸਲ ਉਸ ਨੂੰ ਮੱਥੇ 'ਤੇ ਲੈ ਕੇ ਨੱਚਦੇ ਰਹਿੰਦੇ ਹਨ ਅਤੇ ਸਾਡੇ ਇੱਥੇ ਰੁਕਾਵਟ ਆ ਜਾਂਦੀ ਹੈ। ਵਾਤਾਵਰਣ ਦੀ ਰੱਖਿਆ ਦੇ ਸਬੰਧ ਵਿੱਚ ਕੋਈ compromise ਨਾ ਕਰਦੇ ਹੋਏ ਵੀ ਸੰਤੁਲਿਤ ਰੂਪ ਨਾਲ ਵਿਚਾਰ ਕਰਕੇ, ਸਾਨੂੰ ਐਸੇ ਲੋਕਾਂ ਦੀਆਂ ਸਾਜ਼ਿਸ਼ਾਂ ਨੂੰ ਜੋ ਵਰਲਡ ਬੈਂਕ ਤੱਕ ਨੂੰ ਪ੍ਰਭਾਵਿਤ ਕਰ ਦਿੰਦੇ ਹਨ। ਬੜੇ-ਬੜੇ judiciary ਨੂੰ ਪ੍ਰਭਾਵਿਤ ਕਰ ਦਿੰਦੇ ਹਨ। ਇਤਨਾ ਤੁਸੀਂ ਪ੍ਰਚਾਰ ਕਰ ਦਿੰਦੇ ਹੋ, ਚੀਜ਼ਾਂ ਅਟਕ ਜਾਂਦੀਆਂ ਹਨ। ਮੈਂ ਚਾਹੁੰਦਾ ਹਾਂ ਕਿ ਸਾਨੂੰ ਇਨ੍ਹਾਂ ਸਾਰੇ ਵਿਸ਼ਿਆਂ ਵਿੱਚ ਇੱਕ holistic approach ਅਪਣਾ ਕੇ ਅੱਗੇ ਵਧਣਾ ਚਾਹੀਦਾ ਹੈ।

ਸਾਥੀਓ,

ਸਾਡਾ ਪ੍ਰਯਾਸ ਹੋਣਾ ਚਾਹੀਦਾ ਹੈ ਕਿ ਬੇਵਜ੍ਹਾ ਵਾਤਾਵਰਣ ਦਾ ਨਾਮ ਲੈ ਕੇ Ease of Living ਅਤੇ Ease of Doing Business ਦੇ ਰਸਤੇ ਵਿੱਚ ਕੋਈ ਰੁਕਾਵਟ ਨਾ ਖੜ੍ਹੀ ਕਰੇ। ਕਿਵੇਂ ਰੁਕਾਵਟ ਬਣਦੀ ਹੈ, ਮੈਂ ਉਦਾਹਰਣ ਦਿੰਦਾ ਹਾਂ, ਗੁਜਰਾਤ ਵਿੱਚ ਪਾਣੀ ਦਾ ਸੰਕਟ ਹਮੇਸ਼ਾ ਰਹਿੰਦਾ ਹੈ, ਦਸ ਸਾਲ ਵਿੱਚ ਸੱਤ ਸਾਲ ਅਕਾਲ ਦੇ ਦਿਨ ਰਹਿੰਦੇ ਸਨ। ਤਾਂ ਅਸੀਂ check dam ਦਾ ਬੜਾ ਅਭਿਯਾਨ ਚਲਾਇਆ। ਅਸੀਂ ਚਾਹੁੰਦੇ ਸਾਂ ਕਿ ਫੌਰੈਸਟ ਵਿੱਚ ਵੀ ਪਾਣੀ ਦਾ ਪ੍ਰਬੰਧ ਹੋਵੇ, ਤਾਂ ਅਸੀਂ ਫੌਰੈਸਟ ਵਿੱਚ ਪਾਣੀ ਦੀ ਜੋ ਢਲਾਨ ਹੁੰਦੀ ਹੈ, ਉਸ ’ਤੇ ਜੋ ਛੋਟੇ-ਛੋਟੇ ਯਾਨੀ dining table ਜਿਤਨੇ ਛੋਟੇ-ਛੋਟੇ ਤਲਾਬ ਬਣਾਉਣਾ, ਬਹੁਤ ਛੋਟੇ ਤਲਾਬ, 10 ਫੁੱਟ ਲੰਬੇ ਹੋਣ, 3 ਫੁੱਟ ਚੌੜੇ ਹੋਣ, 2 ਫੁੱਟ ਗਹਿਰੇ ਹੋਣ। ਅਤੇ ਉਸ ਦੇ ਪੂਰੇ ਲੇਅਰ ਬਣਾਉਂਦੇ ਜਾਣਾ, ਐਸਾ ਅਸੀਂ ਸੋਚਿਆ। ਆਪ ਹੈਰਾਨ ਹੋਵੋਗੇ, ਫੌਰੈਸਟ ਮਨਿਸਟ੍ਰੀ ਨੇ ਮਨਾ ਕਰ ਦਿੱਤਾ। ਅਰੇ ਮੈਂ ਕਿਹਾ ਭਾਈ ਇਹ ਪਾਣੀ ਹੋਵੇਗਾ, ਤਦੇ ਤਾਂ ਤੁਹਾਡਾ ਫੌਰੈਸਟ ਬਚੇਗਾ। ਆਖਿਰਕਾਰ ਮੈਂ ਉਨ੍ਹਾਂ ਨੂੰ ਕਿਹਾ ਅੱਛਾ ਫੌਰੈਸਟ ਵਿਭਾਗ ਨੂੰ ਹੀ ਪੈਸੇ ਦਿੰਦਾ ਹਾਂ, ਆਪ check dam ਬਣਾਓ, ਪਾਣੀ ਬਚਾਓ ਅਤੇ ਜੰਗਲਾਂ ਨੂੰ ਤਾਕਤ ਦੇਵੋ। ਤਦ ਜਾ ਕੇ ਬੜੀ ਮੁਸ਼ਕਿਲ ਨਾਲ ਮੈਂ ਉਹ ਕੰਮ ਕਰ ਪਾਇਆ ਸੀ। ਮਤਲਬ ਅਸੀਂ Environment ਦੇ ਨਾਮ 'ਤੇ ਫੌਰੈਸਟ 'ਤੇ ਵੀ ਅਗਰ ਪਾਣੀ ਦਾ ਪ੍ਰਬੰਧ ਨਹੀਂ ਕਰਾਂਗੇ ਤਾਂ ਇਹ ਕੰਮ ਕਿਵੇਂ ਚਲੇਗਾ।

ਸਾਥੀਓ,

ਸਾਨੂੰ ਯਾਦ ਰੱਖਣਾ ਹੈ ਕਿ ਜਿਤਨੀ ਤੇਜ਼ੀ ਨਾਲ Environment Clearance ਮਿਲੇਗੀ, ਉਤਨਾ ਹੀ ਤੇਜ਼ ਵਿਕਾਸ ਵੀ ਹੋਵੇਗਾ। ਅਤੇ compromise ਕੀਤੇ ਬਿਨਾ ਇਹ ਹੋ ਸਕਦਾ ਹੈ। ਮੈਨੂੰ ਦੱਸਿਆ ਗਿਆ ਹੈ,ਆਪ ਸਾਰੇ ਰਾਜਾਂ ਦੇ ਲੋਕ ਬੈਠੇ ਹੋ, ਅੱਜ ਦੀ ਤਾਰੀਖ ਵਿੱਚ Environmental Clearance ਦੇ 6 ਹਜ਼ਾਰ ਤੋਂ ਜ਼ਿਆਦਾ ਕੰਮ ਤੁਹਾਡੇ ਮੰਤਰਾਲਿਆਂ ਵਿੱਚ pending ਪਏ ਹੋਏ ਹਨ। ਇਸੇ ਤਰ੍ਹਾਂ Forest Clearance ਦੀ ਵੀ ਕਰੀਬ ਕਰੀਬ 6500 ਪ੍ਰੋਜੈਕਟ ਉਨ੍ਹਾਂ ਦੀ Application ਤੁਹਾਡੇ ਟੇਬਲਾਂ ‘ਤੇ ਲਟਕੀਆਂ ਪਈਆਂ ਹਨ। ਕੀ ਸਾਥੀਓ ਅੱਜ ਦੇ ਆਧੁਨਿਕ ਯੁਗ ਵਿੱਚ,ਅੱਛਾ ਉਹ ਵੀ ਤਿੰਨ ਮਹੀਨੇ ਦੇ ਬਾਅਦ Clearance ਮਿਲੇਗਾ, ਤਾਂ ਕਾਰਨ ਕੁਝ ਹੋਰ ਹੈ। ਸਾਨੂੰ ਬਿਲਕੁਲ ਕੋਈ parameter ਤੈਅ ਕਰਨੇ ਚਾਹੀਦੇ ਹਨ, ਨਿਰਪੱਖ ਭਾਵ ਨਾਲ ਕਰਨਾ ਚਾਹੀਦਾ ਹੈ ਅਤੇ ਵਾਤਾਵਰਣ ਦੀ ਰੱਖਿਆ ਕਰਦੇ ਹੋਏ Clearance ਦੇਣ ਵਿੱਚ ਗਤੀ ਲਿਆਉਣੀ ਚਾਹੀਦੀ ਹੈ। ਸਾਨੂੰ ਰੁਕਾਵਟ ਨਹੀਂ ਬਣਨਾ ਚਾਹੀਦਾ ਹੈ। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ Pendency ਦੀ ਵਜ੍ਹਾ ਨਾਲ ਸਾਡੇ ਪ੍ਰੋਜੈਕਟ ਲੋਕਾਂ ਨੂੰ ਫਾਇਦਾ ਨਹੀਂ ਹੁੰਦਾ ਹੈ। ਖਰਚ ਵੀ ਵਧ ਜਾਂਦਾ ਹੈ, ਸਮੱਸਿਆਵਾਂ ਵਧ ਜਾਂਦੀਆਂ ਹਨ। ਸਾਨੂੰ ਕੋਸਿਸ਼ ਕਰਨੀ ਚਾਹੀਦੀ ਹੈ Pendency ਘੱਟ ਤੋਂ ਘੱਟ ਹੋਵੇ ਅਤੇ genuine ਕੇਸ ਵਿੱਚ ਹੀ Pendency ਹੋਵੇ, ਤੇਜ਼ੀ ਨਾਲ Clearance ਮਿਲੇ, ਇਸ ਨੂੰ ਲੈ ਕੇ ਅਸੀਂ ਇੱਕ Work Environment ਨੂੰ ਵੀ ਬਦਲਣ ਦੀ ਜ਼ਰੂਰਤ ਹੈ। ਜੋ Environment ਰੱਖਿਆ ਦੀ ਅਸੀਂ ਬਾਤ ਕਰਦੇ ਹਾਂ ਨਾ Work Environment ਵੀ ਬਦਲਣਾ ਪਵੇਗਾ। ਮੈਂ ਅਕਸਰ ਦੇਖਿਆ ਹੈ ਕਿ ਜਿਸ ਪ੍ਰੋਜੈਕਟ ਨੂੰ ਲੰਬੇ ਸਮੇਂ ਤੋਂ Environmental Clearance ਨਹੀਂ ਮਿਲ ਰਹੀ ਹੈ, Forest Clearance ਨਹੀਂ ਮਿਲ ਰਹੀ ਹੈ, ਤਾਂ ਮੈਂ ਦੇਖਿਆ ਹੈ ਕਿ ਰਾਜ ਸਰਕਾਰਾਂ ਮੈਨੂੰ ਚਿੱਠੀਆਂ ਲਿਖਦੀਆਂ ਹਨ, ਕਦੇ ਭਾਰਤ ਸਰਕਾਰ ਦੇ ਡਿਪਾਰਟਮੈਂਟ ਮੈਨੂੰ ਚਿੱਠੀਆਂ ਲਿਖਦੇ ਹਨ ਕਿ ਫਲਾਣੇ ਰਾਜ ਵਿੱਚ ਅਟਕਿਆ ਹੋਇਆ ਹੈ। ਕੋਈ ਰਾਜ ਵਾਲਾ ਕਹਿੰਦਾ ਹੈ ਭਾਰਤ ਸਰਕਾਰ ਵਿੱਚ ਅਟਕਿਆ ਹੋਇਆ ਹੈ। ਮੈਂ ਐਸੇ ਪ੍ਰੋਜੈਕਟ ਨੂੰ ਪ੍ਰਗਤੀ ਦੇ ਅੰਦਰ ਲਿਆਉਂਦਾ ਹਾਂ ਅਤੇ ਮੈਂ ਹੈਰਾਨ ਹਾਂ ਜਿਵੇਂ ਹੀ ਉਹ ਪ੍ਰਗਤੀ ਵਿੱਚ ਆ ਜਾਂਦਾ ਹੈ ਫਟਾਫਟ ਰਾਜਾਂ ਵਿੱਚ ਵੀ, ਕੇਂਦਰ ਵਿੱਚ ਵੀ Clearance ਸ਼ੁਰੂ ਹੋ ਜਾਂਦਾ ਹੈ। ਮਤਲਬ Environment ਦਾ issue ਹੋਵੇ ਤਾਂ Clearance ਨਹੀਂ ਹੁੰਦਾ। ਤਾਂ ਕੋਈ ਨਾ ਕੋਈ ਅਜਿਹੀਆਂ ਬਾਤਾਂ ਹਨ, ਢਿੱਲਾਪਣ ਹੈ, ਵਰਕ ਕਲਚਰ ਐਸਾ ਹੈ ਜਿਸ ਦੇ ਕਾਰਨ ਸਾਡੀ ਇਹ ਗੜਬੜ ਹੋ ਰਹੀ ਹੈ। ਅਤੇ ਇਸ ਲਈ ਮੈਂ ਤੁਹਾਨੂੰ ਤਾਕੀਦ ਕਰਾਂਗਾ ਕਿ ਅਸੀਂ ਸਭ ਨੇ ਮਿਲ ਕੇ ਚਾਹੇ ਕੇਂਦਰ ਹੋਵੇ ਜਾਂ ਰਾਜ ਹੋਣ ਜਾ ਸਥਾਨਕ ਸਵਰਾਜ ਹੋਣ, ਇਹ ਡਿਪਾਰਟਮੈਂਟ ਹੋਵੇ, ਉਹ ਡਿਪਾਰਟਮੈਂਟ ਹੋਵੇ, ਮਿਲ ਕੇ ਕੰਮ ਕਰਾਂਗੇ ਤਾਂ ਅਜਿਹੀਆਂ ਕੋਈ ਰੁਕਾਵਟਾਂ ਨਹੀਂ ਆਉਣਗੀਆਂ। ਹੁਣ ਆਪ ਦੇਖਦੇ ਹੋ, ਟੈਕਨੋਲੋਜੀ ਦਾ ਉਪਯੋਗ ਹੋ ਰਿਹਾ ਹੈ। ਪਰਿਵੇਸ਼ ਪੋਰਟਲ ਆਪ ਸਭ ਨੇ ਦੇਖਿਆ ਹੋਵੇਗਾ, ਪਰਿਵੇਸ਼ ਪੋਰਟਲ ਵਾਤਾਵਰਣ ਨਾਲ ਜੁੜੇ ਸਾਰੇ ਤਰ੍ਹਾਂ ਦੇ clearance ਦੇ ਲਈ single-window ਮਾਧਿਅਮ ਬਣਿਆ ਹੈ। ਇਹ transparent ਵੀ ਹੈ ਅਤੇ ਇਸ ਨਾਲ ਅਪਰੂਵਲ ਦੇ ਲਈ ਹੋਣ ਵਾਲੀ ਭੱਜਦੌੜ ਵੀ ਘੱਟ ਹੋ ਰਹੀ ਹੈ। 8 ਸਾਲ ਪਹਿਲਾਂ ਤੱਕ environment clearance ਵਿੱਚ ਜਿੱਥੇ 600 ਤੋਂ ਜ਼ਿਆਦਾ ਦਿਨ ਲਗ ਜਾਂਦੇ ਸਨ, ਯਾਦ ਰੱਖੋ ਦੋਸਤੋ, ਪਹਿਲਾਂ 600 ਦਿਨ ਤੋਂ ਜ਼ਿਆਦਾ ਸਮਾਂ ਲਗ ਜਾਂਦਾ ਸੀ clearance ਵਿੱਚ। ਅੱਜ ਟੈਕਨੋਲੋਜੀ ਦੀ ਮਦਦ ਨਾਲ ਉਸ ਤੋਂ ਜ਼ਿਆਦਾ ਚੰਗੇ ਢੰਗ ਨਾਲ ਸਾਇੰਟਿਫਿਕ ਤਰੀਕੇ ਨਾਲ ਕੰਮ ਹੁੰਦਾ ਹੈ ਅਤੇ ਸਿਰਫ਼ 75 ਦਿਨ ਦੇ ਅੰਦਰ ਕੰਮ ਪੂਰਾ ਹੋ ਜਾਂਦਾ ਹੈ। ਵਾਤਾਵਰਣ ਸਵੀਕ੍ਰਿਤੀ ਦੇਣ ਵਿੱਚ ਅਸੀਂ ਨਿਯਮਾਂ ਦਾ ਵੀ ਧਿਆਨ ਰੱਖਦੇ ਹਾਂ ਅਤੇ ਉਨ੍ਹਾਂ ਖੇਤਰ ਦੇ ਲੋਕਾਂ ਦੇ ਵਿਕਾਸ ਨੂੰ ਵੀ ਪ੍ਰਾਥਮਕਿਤਾ ਦਿੰਦੇ ਹਾਂ। ਯਾਨੀ ਇਹ economy ਅਤੇ ecology ਦੋਨਾਂ ਦੇ ਲਈ win-win situation ਹੁੰਦੀ ਹੈ। ਤੁਹਾਨੂੰ ਮੈਂ ਇੱਕ ਹੋਰ ਉਦਾਹਰਣ ਦਿੰਦਾ ਹਾਂ। ਹੁਣੇ ਕੁਝ ਸਪਤਾਹ ਪਹਿਲਾਂ ਹੀ ਕੇਂਦਰ ਸਰਕਾਰ ਨੇ ਦਿੱਲੀ ਵਿੱਚ ਪ੍ਰਗਤੀ ਮੈਦਾਨ ਟਨਲ ਨੂੰ ਦੇਸ਼ ਨੂੰ ਸਮਰਪਿਤ ਕੀਤਾ ਹੈ। ਇਸ ਟਨਲ ਦੀ ਵਜ੍ਹਾ ਨਾਲ ਦਿੱਲੀ ਦੇ ਲੋਕਾਂ ਦੀ ਜਾਮ ਵਿੱਚ ਫਸਣ ਦੀ ਪਰੇਸ਼ਾਨੀ ਘੱਟ ਹੋਈ ਹੈ। ਪ੍ਰਗਤੀ ਮੈਦਾਨ ਟਨਲ ਹਰ ਸਾਲ 55 ਲੱਖ ਲੀਟਰ ਤੋਂ ਜ਼ਿਆਦਾ ਈਂਧਣ ਬਚਾਉਣ ਵਿੱਚ ਵੀ ਮਦਦ ਕਰੇਗੀ। ਹੁਣ ਇਹ ਵਾਤਾਵਰਣ ਦੀ ਵੀ ਰੱਖਿਆ ਹੈ, ਇਸ ਨਾਲ ਹਰ ਸਾਲ ਕਰੀਬ-ਕਰੀਬ 13 ਹਜ਼ਾਰ ਟਨ ਕਾਰਬਨ ਐਮਿਸ਼ਨ ਘੱਟ ਹੋਵੇਗਾ। ਐਕਸਪਰਟਸ ਕਹਿੰਦੇ ਹਨ ਕਿ ਇਤਨੇ ਕਾਰਬਨ ਐਮਿਸ਼ਨ ਨੂੰ ਘੱਟ ਕਰਨ ਦੇ ਲਈ ਸਾਨੂੰ 6 ਲੱਖ ਤੋਂ ਜ਼ਿਆਦਾ ਰੁੱਖਾਂ ਦੀ ਜ਼ਰੂਰਤ ਪੈਂਦੀ ਹੈ। ਯਾਨੀ ਡਿਵੈਲਪਮੈਂਟ ਦੇ ਉਸ ਕੰਮ ਨੇ ਵਾਤਾਵਰਣ ਦੀ ਵੀ ਮਦਦ ਕੀਤੀ। ਯਾਨੀ ਫਲਾਈਓਵਰ ਹੋਣ, ਸੜਕਾਂ ਹੋਣ, ਐਕਸਪ੍ਰੈੱਸਵੇ ਹੋਣ, ਰੇਲਵੇ ਦੇ ਪ੍ਰੋਜੈਕਟਸ ਹੋਣ, ਇਨ੍ਹਾਂ ਦਾ ਨਿਰਮਾਣ ਕਾਰਬਨ ਐਮਿਸ਼ਨ ਘੱਟ ਕਰਨ ਵਿੱਚ ਉਤਨੀ ਹੀ ਮਦਦ ਕਰਦਾ ਹੈ। Clearance ਦੇ ਸਮਾਂ, ਸਾਨੂੰ ਇਸ ਐਂਗਲ ਨੂੰ ਨਜ਼ਰ-ਅੰਦਾਜ਼ ਨਹੀਂ ਕਰਨਾ ਚਾਹੀਦਾ ਹੈ।

ਸਾਥੀਓ,

ਪੀਐੱਮ ਗਤੀ ਸ਼ਕਤੀ ਨੈਸ਼ਨਲ ਮਾਸਟਰ ਪਲਾਨ ਇਸ ਦੇ ਲਾਗੂ ਹੋਣ ਦੇ ਬਾਅਦ ਤੋਂ, ਇਨਫ੍ਰਾਸਟ੍ਰਕਚਰ ਦੇ ਪ੍ਰੋਜੈਕਟਸ ਵਿੱਚ ਤਾਲਮੇਲ ਬਹੁਤ ਵਧਿਆ ਹੈ ਅਤੇ ਰਾਜ ਵੀ ਇਸ ਤੋਂ ਬੜੇ ਖੁਸ਼ ਹਨ, ਰਾਜ ਬਹੁਤ ਵਧ-ਚੜ੍ਹ ਕੇ ਇਸ ਦੇ ਫਾਇਦੇ ਉਠਾ ਰਹੇ ਹਨ। ਉਸ ਦੇ ਕਾਰਨ ਪ੍ਰੋਜੈਕਟਸ ਵਿੱਚ ਵੀ ਤੇਜ਼ੀ ਆਈ ਹੈ। ਪੀਐੱਮ ਗਤੀ ਸ਼ਕਤੀ ਨੈਸ਼ਨਲ ਮਾਸਟਰ ਪਲਾਨ, ਵਾਤਾਵਰਣ ਦੀ ਰੱਖਿਆ ਵਿੱਚ ਵੀ ਅਭੂਤਪੂਰਵ ਮਦਦ ਕਰ ਰਿਹਾ ਹੈ। ਸਾਨੂੰ ਇਹ ਵੀ ਦੇਖਣਾ ਹੋਵੇਗਾ ਕਿ ਜਦੋਂ ਵੀ ਰਾਜ ਵਿੱਚ ਕਿਸੇ infrastructure ਦਾ ਨਿਰਮਾਣ ਹੋਵੇ, ਹੁਣ ਇਹ ਸਾਨੂੰ ਕਲਾਈਮੇਟ ਦੇ ਕਾਰਨ ਜੋ ਸਮੱਸਿਆਵਾਂ ਆ ਰਹੀਆਂ ਹਨ, ਅਸੀਂ ਦੇਖ ਰਹੇ ਹਾਂ। ਇਸ ਦਾ ਮਤਲਬ ਅਜਿਹੀਆਂ ਸਮੱਸਿਆਵਾਂ ਵਿੱਚ ਟਿਕਾ ਰਹੇ, ਵੈਸਾ infrastructure ਬਣਾਉਣਾ ਪਵੇਗਾ, disaster resilient ਹੋਵੇ। ਸਾਨੂੰ Climate ਨਾਲ ਜੁੜੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ, ਅਰਥਵਿਵਸਥਾ ਦੇ ਹਰ ਉੱਭਰਦੇ ਹੋਏ ਸੈਕਟਰ ਦਾ ਸਹੀ ਇਸਤੇਮਾਲ ਕਰਨਾ ਹੈ। ਕੇਂਦਰ ਅਤੇ ਰਾਜ ਸਰਕਾਰ, ਦੋਨਾਂ ਨੂੰ ਮਿਲ ਕੇ green industrial economy ਦੀ ਤਰਫ ਵਧਣਾ ਹੈ।

ਸਾਥੀਓ,

ਮੈਨੂੰ ਵਿਸ਼ਵਾਸ ਹੈ, ਇਨ੍ਹਾਂ 2 ਦਿਨਾਂ ਵਿੱਚ ਆਪ ਵਾਤਾਵਰਣ ਰੱਖਿਆ ਦੇ ਭਾਰਤ ਦੇ ਪ੍ਰਯਤਨਾਂ ਨੂੰ ਹੋਰ ਅਧਿਕ ਮਜ਼ਬੂਤ ਕਰੋਗੇ। ਵਾਤਾਵਰਣ ਮੰਤਰਾਲਾ, ਸਿਰਫ ਰੈਗੂਲੇਟਰੀ ਹੀ ਨਹੀਂ ਬਲਕਿ ਲੋਕਾਂ ਦੇ ਆਰਥਿਕ ਸਸ਼ਕਤੀਕਰਣ ਅਤੇ ਰੋਜ਼ਗਾਰ ਦੇ ਨਵੇਂ ਸਾਧਨ ਬਣਾਉਣ ਦਾ ਵੀ ਬਹੁਤ ਬੜਾ ਮਾਧਿਅਮ ਹੈ। ਏਕਤਾ ਨਗਰ ਵਿੱਚ ਤੁਹਾਨੂੰ ਸਿੱਖਣ ਦੇ ਲਈ, ਦੇਖਣ ਦੇ ਲਈ ਬਹੁਤ ਕੁਝ ਮਿਲੇਗਾ। ਗੁਜਰਾਤ ਦੇ ਕਰੋੜਾਂ ਲੋਕਾਂ ਨੂੰ, ਰਾਜਸਥਾਨ ਦੇ ਕਰੋੜਾਂ ਲੋਕਾਂ ਨੂੰ, ਮਹਾਰਾਸ਼ਟਰ ਦੇ ਕਰੋੜਾਂ ਲੋਕਾਂ ਨੂੰ, ਮੱਧ ਪ੍ਰਦੇਸ਼ ਦੇ ਲੋਕਾਂ ਨੂੰ ਬਿਜਲੀ ਦੇ ਕਾਰਨ ਇੱਕ ਸਰਦਾਰ ਸਰੋਵਰ ਡੈਮ ਨੇ ਚਾਰ ਰਾਜਾਂ ਦੇ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ, ਸਕਾਰਾਤਮਕ ਪ੍ਰਭਾਵ ਪੈਦਾ ਕੀਤਾ। ਰਾਜਸਥਾਨ ਦੇ ਰੇਗਿਸਤਾਨ ਤੱਕ ਪਾਣੀ ਪਹੁੰਚਿਆ ਹੈ, ਕੱਛ ਦੇ ਰੇਗਿਸਤਾਨ ਤੱਕ ਪਾਣੀ ਪਹੁੰਚਿਆ ਹੈ ਅਤੇ ਬਿਜਲੀ ਪੈਦਾ ਹੁੰਦੀ ਹੈ। ਮੱਧ ਪ੍ਰਦੇਸ਼ ਨੂੰ ਬਿਜਲੀ ਮਿਲ ਰਹੀ ਹੈ। ਸਰਦਾਰ ਸਾਹਬ ਦੀ ਇਤਨੀ ਵਿਸ਼ਾਲ ਪ੍ਰਤਿਮਾ ਸਾਨੂੰ ਏਕਤਾ ਦੇ ਪ੍ਰਣ ‘ਤੇ ਡਟੇ ਰਹਿਣ ਦੀ, ਪ੍ਰੇਰਣਾ ਦਿੰਦੀ ਹੈ। Ecology ਅਤੇ Economy ਕਿਵੇਂ ਨਾਲ-ਨਾਲ ਵਿਕਾਸ ਕਰ ਸਕਦੇ ਹਨ, ਕਿਵੇਂ Environment ਵੀ ਮਜ਼ਬੂਤ ਕੀਤਾ ਜਾ ਸਕਦਾ ਹੈ ਅਤੇ Employment ਦੇ ਨਵੇਂ ਅਵਸਰ ਵੀ ਬਣਾਏ ਜਾ ਸਕਦੇ ਹਨ, ਕਿਵੇਂ Bio-Diversity, Eco-Tourism ਵਧਾਉਣ ਦਾ ਇਤਨਾ ਬੜਾ ਮਾਧਿਅਮ ਬਣ ਸਕਦੀ ਹੈ, ਕਿਵੇਂ ਸਾਡੀ ਵਣ-ਸੰਪਦਾ, ਸਾਡੇ ਆਦਿਵਾਸੀ ਭਾਈ-ਭੈਣਾਂ ਦੀ ਸੰਪਦਾ ਵਿੱਚ ਵਾਧਾ ਕਰਦੀ ਹੈ, ਇਨ੍ਹਾਂ ਸਾਰੀਆਂ ਬਾਤਾਂ ਦਾ ਉੱਤਰ, ਸਾਰੇ ਪ੍ਰਸ਼ਨਾਂ ਦਾ ਸਮਾਧਾਨ, ਕੇਵਡੀਆ ਵਿੱਚ, ਏਕਤਾ ਨਗਰ ਵਿੱਚ ਆਪ ਸਭ ਨੂੰ ਇਕੱਠੇ ਨਜ਼ਰ ਆਉਂਦਾ ਹੈ। ਏਕਤਾ ਨਗਰ ਡੈਕਲੇਰੇਸ਼ਨ, ਆਜ਼ਾਦੀ ਕੇ ਅੰਮ੍ਰਿਤਕਾਲ ਦੇ ਲਈ ਬਿਹਤਰ ਸਮਾਧਾਨ ਲੈ ਕੇ ਆਵੇਗਾ, ਇਸੇ ਵਿਸ਼ਵਾਸ ਦੇ ਨਾਲ ਆਪ ਸਭ ਨੂੰ ਸ਼ੁਭਕਾਮਨਾਵਾਂ। ਅਤੇ ਸਾਥੀਓ, ਮੈਂ ਭਾਰਤ ਸਰਕਾਰ ਦੇ ਮੰਤਰਾਲੇ ਦੇ ਸਾਰੇ ਅਧਿਕਾਰੀਆਂ ਨੂੰ ਮੰਤਰੀ ਮਹੋਦਯ (ਸਾਹਿਬ)ਨੂੰ ਵਧਾਈ ਦਿੰਦਾ ਹਾਂ ਕਿ ਉਨ੍ਹਾਂ ਨੇ ਇਸ ਪ੍ਰੋਗਰਾਮ ਦੀ ਰਚਨਾ ਕੀਤੀ। ਮੇਰੀ ਤੁਹਾਨੂੰ ਤਾਕੀਦ ਹੈ ਜੋ lectures ਹੋਣਗੇ, ਜੋ ਚਰਚਾਵਾਂ ਹੋਣਗੀਆਂ ਉਸ ਦਾ ਆਪਣਾ ਮਹੱਤਵ ਹੁੰਦਾ ਹੀ ਹੈ। ਲੇਕਿਨ ਸਭ ਤੋਂ ਜ਼ਿਆਦਾ ਮਹੱਤਵ ਤੁਸੀਂ ਦੋ ਦਿਨ ਜੋ ਨਾਲ ਰਹੋਗੇ ਨਾ, ਇੱਕ-ਦੂਸਰੇ ਦੇ ਅਨੁਭਵ ਜਾਣੋਗੇ, ਹਰ ਰਾਜ ਨੇ ਕੁਝ ਨਾ ਕੁਝ ਚੰਗੇ ਪ੍ਰਯੋਗ ਕੀਤੇ ਹੋਣਗੇ, ਚੰਗੇ initiative ਲਏ ਹੋਣਗੇ। ਜਦੋਂ ਆਪਣੇ ਸਾਥੀਆਂ ਨਾਲ ਹੋਰ ਰਾਜਾਂ ਦੇ ਨਾਲ ਤੁਹਾਡਾ ਪਰੀਚੈ ਵਧੇਗਾ, ਉਨ੍ਹਾਂ ਦੇ ਨਾਲ ਬਾਤਾਂ ਕਰੋਗੇ ਤਾਂ ਤੁਹਾਨੂੰ ਵੀ ਨਵੇਂ ਨਵੇਂ ideas ਮਿਲਣਗੇ, ਤੁਹਾਨੂੰ ਵੀ ਨਵੀਆਂ ਨਵੀਆਂ ਬਾਤਾਂ ਹੋਰਾਂ ਨੂੰ ਦੱਸਣ ਦਾ ਮੌਕਾ ਮਿਲੇਗਾ। ਯਾਨੀ ਇਹ ਇੱਕ ਦੋ ਦਿਨ ਤੁਹਾਡੇ ਵਿੱਚ ਇੱਕ ਬਹੁਤ ਬੜਾ ਪ੍ਰੇਰਣਾ ਦਾ ਕਾਰਨ ਬਣ ਜਾਣਗੀਆਂ। ਤੁਸੀਂ ਖ਼ੁਦ ਹੀ ਇੱਕ ਦੂਸਰੇ ਦੀ ਪ੍ਰੇਰਣਾ ਬਣੋਗੇ। ਤੁਹਾਡੇ ਸਾਥੀ ਤੁਹਾਡੀ ਪ੍ਰੇਰਣਾ ਬਣਨਗੇ। ਇਸ ਵਾਤਾਵਰਣ ਨੂੰ ਲੈ ਕੇ ਇਹ ਦੋ ਦਿਨੀਂ ਮੰਥਨ ਦੇਸ਼ ਦੇ ਵਿਕਾਸ ਦੇ ਲਈ, ਵਾਤਾਵਰਣ ਦੀ ਰੱਖਿਆ ਦੇ ਲਈ ਅਤੇ ਆਉਣ ਵਾਲੀ ਪੀੜ੍ਹੀ ਨੂੰ ਵਾਤਾਵਰਣ ਦੇ ਪ੍ਰਤੀ ਸੰਵੇਦਨਸ਼ੀਲ ਬਣਾਉਣ ਦੇ ਲਈ ਸਹੀ ਦਿਸ਼ਾ ਲੈ ਕੇ, ਸਹੀ ਵਿਕਲਪ ਲੈ ਕੇ ਇੱਕ ਨਿਸ਼ਚਿਤ ਰੋਡਮੈਪ ਲੈ ਕੇ ਅਸੀਂ ਸਾਰੇ ਚਲਾਂਗੇ, ਇਸੇ ਅਪੇਖਿਆ(ਉਮੀਦ) ਦੇ ਨਾਲ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਬਹੁਤ-ਬਹੁਤ ਧੰਨਵਾਦ !

 

 

*******

 

ਡੀਐੱਸ/ਐੱਸਐੱਚ/ਏਵੀ/ਏਕੇ



(Release ID: 1862030) Visitor Counter : 99