ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਨੇ ਆਂਧਰਾ ਪ੍ਰਦੇਸ਼ ਦੇ ਰਾਜਾਮਹੇਂਦ੍ਰਵਰਮ ਵਿੱਚ 3000 ਕਰੋੜ ਰੁਪਏ ਦੀ ਲਾਗਤ ਵਾਲੇ ਅੱਠ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ

Posted On: 22 SEP 2022 3:36PM by PIB Chandigarh

ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਆਂਧਰਾ ਪ੍ਰਦੇਸ਼ ਦੇ ਸੜਕ ਅਤੇ ਭਵਨ ਮੰਤਰੀ ਸ਼੍ਰੀ ਦਾਦੀਸੇੱਟੀ ਰਾਮਲਿੰਗੇਸ਼ਵਰ ਰਾਵ, ਭਾਜਪਾ ਪ੍ਰਦੇਸ਼ ਪ੍ਰਧਾਨ ਸ਼੍ਰੀ ਸੋਮੂ ਵੀਰ ਰਾਜੂ, ਸਾਂਸਦਾਂ, ਵਿਧਾਇਕਾਂ ਅਤੇ ਸੀਨੀਅਰ ਅਧਿਕਾਰੀਆਂ ਦੀ ਪ੍ਰਧਾਨਗੀ ਹੇਠ ਆਂਧਰਾ ਪ੍ਰਦੇਸ਼ ਦੇ ਰਾਜਾਮਹੇਂਦ੍ਰਵਰਮ ਵਿੱਚ 3000 ਕਰੋੜ ਰੁਪਏ ਦੀ ਲਾਗਤ ਵਾਲੇ ਅੱਠ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ।

https://ci4.googleusercontent.com/proxy/tzy3z0ySaaurYRSy_1SUHXcI7Z5fXM0wtnWQNj0bekbt6R0bwiCDPL1WN9mZMBSNz41SsSJHYzKNC4Ys0QaFwMs4KgzVTxc-cfPH_UNZ1tPUhVK1IeMIOjl55Q=s0-d-e1-ft#https://static.pib.gov.in/WriteReadData/userfiles/image/image0018GWN.jpg

ਸਭਾ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀ ਗਡਕਰੀ ਨੇ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਦੇ ਪੂਰਾ ਹੋ ਜਾਣ ਦੇ ਬਾਅਦ ਇਹ ਰਾਸ਼ਟਰੀ ਰਾਜਮਾਰਗ ਕਾਕੀਨਾਡਾ ਐੱਸਈਜੈੱਡ* ਐੱਸਈਜੈੱਡ ਪੋਰਟ, ਫਿਸ਼ਿੰਗ ਹਾਰਬਰ ਅਤੇ ਕਾਕੀਨਾਡਾ ਅੰਕੋਰੇਜ ਪੋਰਟ ਨੂੰ ਗ੍ਰੀਨ ਫੀਲਡ ਰੋਡ ਕਨੈਕਟੀਵਿਟੀ ਪ੍ਰਦਾਨ ਕਰਨਗੇ ਜਿਸ ਵਿੱਚ ਕਾਕੀਨਾਡਾ ਪੋਰਟ ਨਾਲ ਚਾਵਲ, ਸੁਮੰਦਰੀ ਖੁਰਾਕ ਪਦਾਰਥਾ, ਖਲੀ, ਕੱਚਾ ਲੋਹਾ, ਜੈਵ- ਈਂਧਨ, ਗ੍ਰੇਨਾਈਟ ਆਦਿ ਦਾ ਨਿਰਮਾਣ ਆਸਾਨ ਹੋ ਸਕੇਗਾ।

ਕੇਂਦਰੀ ਮੰਤਰੀ ਨੇ ਕਿਹਾ ਕਿ ਇਨ੍ਹਾਂ ਸੜਕ ਪ੍ਰੋਜੈਕਟਾਂ ਵਿੱਚ ਕੈਕਰਮ, ਮੋਰਮਪੁਡੀ, ਅੰਦਰਰਾਜਵਰਮ, ਤੇਤਾਲੀ, ਅਤੇ ਜੋਨਾਡਾ ਵਿੱਚ ਪੰਜ ਫਲਾਈ ਓਵਰ ਦਾ ਨਿਰਮਾਣ ਸ਼ਾਮਲ ਹੈ। ਨਿਰਮਾਣ ਕਾਰਜ ਪੂਰਾ ਹੋ ਜਾਣ ਦੇ ਬਾਅਦ ਇਹ ਫਲਾਈ ਓਵਰ ਨਾਮਵਰਮ, ਸੈਟੇਲਾਈਟ ਸਿਟੀ, ਮੰਡਪੇਟਾ, ਰਾਮਚੰਦ੍ਰਪੁਰਮ, ਕਾਕੀਨਾਡਾ, ਅੰਦਰਰਾਜਵਰਮ, ਨਿਦਾਦਾਵੋਲੁ, ਤਨੁਕੁ ਟਾਉਨ ਅਤੇ ਕੈਕਰਮ ਜਿਹੇ ਸਥਾਨਾਂ ਲਈ ਪਰੇਸ਼ਾਨੀ ਮੁਕਤ ਅਤੇ ਸੁਰੱਖਿਅਤ ਆਵਾਜਾਈ ਪ੍ਰਦਾਨ ਕਰਨਗੇ। ਸੜਕ ਮਾਰਗਾਂ ‘ਤੇ ਦੁਰਘਟਨਾ ਬਹੁਲ ਬਿੰਦੂਆਂ (ਬਲੈਕਸਪੌਟ)ਨੂੰ ਠੀਕ ਕਰਨ ਲਈ ਵਿਸ਼ੇਸ਼ ਸੁਰੱਖਿਆ ਸੁਵਿਧਾਵਾਂ ਸੁਨਿਸ਼ਚਿਤ ਕੀਤੀਆਂ ਜਾਣਗੀਆਂ।

https://ci5.googleusercontent.com/proxy/IF4VO9zudwsOGtQGGw-uGRoh0vFDz7KAF-kV-RY3yWxZBvbucYyUeudD-IKsXjuSvfktY92Pn5pyBIuMOupSJeIRdyru9WxdLjVtsOFhDjIi3CePIBm9BMOw1w=s0-d-e1-ft#https://static.pib.gov.in/WriteReadData/userfiles/image/image002PES2.jpg

ਸ਼੍ਰੀ ਗਡਕਰੀ ਨੇ ਕਿਹਾ ਕਿ ਹੋਰ ਤਿੰਨ ਪ੍ਰੋਜੈਕਟਾਂ, ਜਿਨ੍ਹਾਂ ਵਿੱਚ ਵਕਾਲਪੁੜੀ-ਉਪਦਾ-ਅਨਾਵਰਮ ਅਤੇ ਸਮਰਲਾਕੋਟਾ-ਅਚਮਪੇਟਾ ਜੰਕਸ਼ਨ ਨੂੰ ਚਾਰ-ਲੇਨ ਵਾਲਾ ਬਣਾਉਣ ਅਤੇ ਰਾਮਪਚੌਡਾਵਰਮ ਤੋਂ ਕੋਇਯੁਰੁ ਤੱਕ ਪੱਕੇ ਫੁੱਟਪਾਥਾਂ ਦੇ ਨਾਲ ਦੋ-ਲੇਨ ਦਾ ਨਿਰਮਾਣ ਸ਼ਾਮਲ ਹੈ ਸਮਰਲਾਕੋਟਾ, ਅੰਨਾਵਰਮ ਬਿੱਕਾਬੋਲੁ, ਰਿਆਲੀ ਅਤੇ ਪਿਥਾਪੁਰਮ ਜਿਹੇ ਧਾਰਮਿਕ ਸਥਾਨਾਂ ਨੂੰ ਸੜਕ ਮਾਰਗ ਨਾਲ ਜੋੜੇਗੀ।

ਉਨ੍ਹਾਂ ਨੇ ਕਿਹਾ ਕਿ ਇਹ ਪ੍ਰੋਜੈਕਟਾਂ ਅਰਾਕੂ ਅਤੇ ਲੰਬਾਸਿੰਘੀ ਜਿਵੇਂ ਕਬਾਇਲੀ ਇਲਾਕੀਆਂ ਅਤੇ ਅਰੱਕੂ ਘਾਟੀ ਅਤੇ ਗੁਫਾਵਾਂ ਜਿਵੇਂ ਆਂਧਰਾ ਪ੍ਰਦੇਸ਼ ਦੇ ਮਹੱਤਵਪੂਰਨ ਟੂਰਿਜ਼ਮ ਸਥਾਨਾਂ ਨੂੰ ਵੀ ਸੜਕ ਮਾਰਗ ਨਾਲ ਜੋੜੇਗੀ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰੋਜੈਕਟ ਕਾਕੀਨਾਡਾ ਅਤੇ ਅੱਲੂਰੀ ਸੀਤਾਰਾਮ ਜ਼ਿਲ੍ਹਿਆਂ ਵਿੱਚੋਂ ਹੋ ਕੇ ਰਾਜ ਦੇ ਅੰਦਰ ਸੁਰੱਖਿਅਤ ਬਿਹਤਰ ਅਤੇ ਤੇਜ਼ ਕਨੈਕਟੀਵਿਟੀ ਵੀ ਪ੍ਰਦਾਨ ਕਰੇਗੀ।

https://ci4.googleusercontent.com/proxy/8iPe4lRNCvk3jVhXPYhlGPPV3Fuph7qE4tCLm4WEQwKIxWYl-G8qgO30oIgLR2YSgk7JVgLIlhETeJrGAf_8s2KXDkjGlIZc0zc-mZR1dBu4Oo0_LZWBvB3hbQ=s0-d-e1-ft#https://static.pib.gov.in/WriteReadData/userfiles/image/image003VMW3.jpg

ਸ਼੍ਰੀ ਗਡਕਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦੂਰਦਰਸ਼ੀ ਅਗਵਾਈ ਹੇਠ ਸਰਕਾਰ ਵਿਸ਼ਵਪੱਧਰੀ ਬੁਨਿਆਦੀ ਢਾਂਚੇ ਦੇ ਜ਼ਰੀਏ ਆਂਧਰਾ ਪ੍ਰਦੇਸ਼ ਵਿੱਚ ਸਮ੍ਰਿੱਧੀ ਲਿਆਉਣ ਪ੍ਰਤੀ ਸਮਰਪਿਤ ਹੈ ਅਤੇ ਉਪਰੋਕਤ ਪ੍ਰੋਜੈਕਟਾਂ ਦੇ ਵਿਕਾਸ ਵਿੱਚ ਰਾਜ ਵਿੱਚ ਵੱਡੇ ਪੈਮਾਨੇ ‘ਤੇ ਰੋਜ਼ਗਾਰ ਦਾ ਸਿਰਜਨ ਹੋਵੇਗਾ।

****

ਐੱਮਜੇਪੀਐੱਸ



(Release ID: 1861846) Visitor Counter : 82