ਬਿਜਲੀ ਮੰਤਰਾਲਾ
azadi ka amrit mahotsav

ਸੀਈਏ ਨੇ ਭਰੋਸੇਮੰਦ ਅਤੇ ਸੁਰੱਖਿਅਤ ਬਿਜਲੀ ਸਪਲਾਈ ਲਈ ਡ੍ਰਾਫਟ ਸੰਸਾਧਨ ਅਨੁਕੂਲਤਾ ਫਰੇਮਵਰਕ ਤਿਆਰ ਕੀਤਾ

Posted On: 22 SEP 2022 7:52PM by PIB Chandigarh

ਬਿਜਲੀ ਅਤੇ ਭਾਰੀ ਉਦਯੋਗ ਰਾਜ ਮੰਤਰੀ ਸ਼੍ਰੀ ਕ੍ਰਿਸ਼ਣ ਪਾਲ ਗੁਰਜਰ ਨੇ ਅੱਜ ਨਵੀਂ ਦਿੱਲੀ ਵਿੱਚ ਬਿਜਲੀ ਮੰਤਰਾਲੇ ਦੇ ਕੇਂਦਰੀ ਬਿਜਲੀ ਅਥਾਰਿਟੀ ਦੁਆਰਾ ਆਯੋਜਿਤ “ਸੰਸਾਧਨ ਅਨੁਕੂਲਤਾ-ਜ਼ਰੂਰਤਾ ਅਤੇ ਅੱਗੇ ਦਾ ਰਸਤਾ ਵਿਸ਼ੇਸ਼ ਤੌਰ ‘ਤੇ ਇੱਕ ਵਰਕਸ਼ਾਪ ਦਾ ਉਦਘਾਟਨ ਕੀਤਾ। ਬਿਜਲੀ ਮੰਤਰਾਲੇ ਵਿੱਚ ਸਕੱਤਰ ਸ਼੍ਰੀ ਆਲੋਕ ਕੁਮਾਰ ਅਤੇ ਕੇਂਦਰੀ ਬਿਜਲੀ ਅਥਾਰਿਟੀ ਦੇ ਚੇਅਰਪਰਸਨ ਸ਼੍ਰੀ ਘਨਸ਼ਯਾਮ ਪ੍ਰਸਾਦ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ।

ਇਸ ਵਰਕਸ਼ਾਪ ਦਾ ਉਦੇਸ਼ ਵੱਖ-ਵੱਖ ਹਿਤਧਾਰਕਾਂ ਨੂੰ ਬਿਜਲੀ ਖੇਤਰ ਵਿੱਚ ਸੰਸਾਧਨ ਅਨੁਕੂਲਤਾ ਦੀ ਧਾਰਣਾ ਤੋਂ ਜਾਣੂ ਕਰਾਉਣਾ ਸੀ। ਇਸ ਵਰਕਸ਼ਾਪ ਵਿੱਚ ਬਿਜਲੀ ਮੰਤਰਾਲੇ, ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨਾਂ, ਰਾਜ ਸਰਕਾਰਾਂ, ਵੰਡ ਕੰਪਨੀਆਂ, ਬਿਜਲੀ ਮੰਤਰਾਲੇ ਦੇ ਤਹਿਤ ਕੇਂਦਰ ਜਨਤਕ ਖੇਤਰ ਦੇ ਉਪਕ੍ਰਮਾਂ (ਸੀਪੀਐੱਸਯੂ) ਦੇ ਪ੍ਰਤੀਨਿਧੀਆਂ ਅਤੇ ਵੱਖ-ਵੱਖ ਸਰਕਾਰੀ ਅਧਿਕਾਰੀਆਂ ਨੇ ਹਿੱਸਾ ਲਿਆ।

ਸ਼੍ਰੀ ਕਿਸ਼ਣ ਪਾਲ ਗੁਰਜਰ ਨੇ ਉਪਭੋਗਤਾਵਾਂ ਨੂੰ ਸਸਤੀ ਦਰ ‘ਤੇ 24X7 ਭਰੋਸੇਮੰਦ ਅਤੇ ਸੁਰੱਖਿਅਤ ਬਿਜਲੀ ਸਪਲਾਈ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਵੱਖ-ਵੱਖ ਵੰਡ ਕੰਪਨੀਆਂ ਲਈ ਸੰਸਾਧਨ ਅਨੁਕੂਲਤਾ ਯੋਜਨਾ ਨੂੰ ਲਾਗੂ ਕਰਨ ਲਈ ਡ੍ਰਾਫਟ ਦਿਸ਼ਾ-ਨਿਰਦੇਸ਼ ਤਿਆਰ ਕਰਨ ‘ਤੇ ਕੇਂਦਰੀ ਬਿਜਲੀ ਅਥਾਰਿਟੀ (ਸੀਈਏ) ਨੂੰ ਵਧਾਈ ਦਿੱਤੀ।

ਸੰਸਾਧਨ ਅਨੁਕੂਲਤਾ ਯੋਜਨਾਵਾਂ ਦੀ ਜ਼ਰੂਰਤਾ ਅਤੇ ਸੰਸਾਧਨ ਅਨੁਕੂਲਤਾ ਯੋਜਨਾਵਾਂ ਨੂੰ ਲਾਗੂਕਰਨ ਕਰਨ ਲਈ ਪ੍ਰਸਤਾਵਿਤ ਦਿਸ਼ਾ-ਨਿਰਦੇਸ਼ਾਂ ਸਹਿਤ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ-ਵਟਾਦਰ ਕੀਤਾ ਗਿਆ। ਇਹ ਯੋਜਨਾ ਰਾਜ ਵੰਡ ਕੰਪਨੀਆਂ ਲਈ ਉਤਪਾਦਨ ਸਮਰੱਥਾ ਦੇ ਅਧਿਕਤਮ ਉਪਯੋਗ, ਬਿਜਲੀ ਦੀ ਮੰਗ ਨਾਲ ਜੁੜੀ ਵਿਵਿਧਤਾ ਦਾ ਉਪਯੋਗ ਕਰਨ ਅਤੇ ਵੱਖ-ਵੱਖ ਰਾਜਾਂ ਦਰਮਿਆਨ ਉਤਪਾਦਨ ਪਰਿਸੰਪਤੀਆਂ ਨੂੰ ਸਾਂਝਾ ਕਰਨ ਦੀ ਦ੍ਰਿਸ਼ਟੀ ਨਾਲ ਫਾਇਦੇਮੰਦ ਹੋਵੇਗੀ। ਇਹ ਯੋਜਨਾ ਰਾਜਾਂ ਨੂੰ ਅਧਿਕਤਮ ਸਮਰੱਥਾ ਯੋਜਨਾਬੰਦੀ ਅਤੇ ਬਿਜਲੀ ਦੀ ਖਰੀਦ ਵਿੱਚ ਵੀ ਮਦਦ ਕਰੇਗੀ ਜਿਸ ਨਾਲ ਉਪਭੋਗਤਾਵਾਂ ਨੂੰ ਸਪਲਾਈ ਦੀ ਲਾਗਤ ਘੱਟ ਹੋ ਜਾਵੇਗੀ।

ਪੰਜ ਰਾਜਾਂ- ਮੱਧ ਪ੍ਰਦੇਸ਼, ਅਸਾਮ, ਉਡੀਸ਼ਾ, ਤਮਿਲਨਾਡੂ ਅਤੇ ਪੰਜਾਬ ਲਈ ਪ੍ਰਯੋਗਿਕ ਸਟਡੀ ਕੀਤੀ ਜਾ ਰਹੀ ਹੈ। ਇਸ ਦੇ ਇਲਾਵਾ ਕੇਂਦਰੀ ਬਿਜਲੀ ਅਥਾਰਿਟੀ ਰਾਜਾਂ ਦੇ ਬਿਜਲੀ ਰੈਗੂਲੇਟਰੀ ਕਮਿਸ਼ਨ ਕਰਨ ਦੀ ਵੀ ਯੋਜਨਾ ਬਣਾ ਰਿਹਾ ਹੈ।

 

***

ਐੱਨਜੀ/ਆਈਜੀ


(Release ID: 1861845) Visitor Counter : 115


Read this release in: English , Urdu , Hindi