ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
azadi ka amrit mahotsav

ਤੇਲ ਮੰਤਰਾਲੇ ਦੀ ਵਿੰਡਫਾਲ ਟੈਕਸ ਸਮੀਖਿਆ ਨਾਲ ਸੰਬੰਧਿਤ ਮੀਡੀਆ ਰਿਪੋਰਟ ਨੂੰ ਲੈਕੇ ਸਪੱਸ਼ਟੀਕਰਣ

Posted On: 20 SEP 2022 5:21PM by PIB Chandigarh

ਕੁਝ ਮੀਡੀਆ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਤੇਲ ਮੰਤਰਾਲੇ ਵਿੰਡਫਾਲ ਟੈਕਸ ਸਮੀਖਿਆ ਦੇ ਪ੍ਰਤੀ ਇਛੁਕ ਹੈ। ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਅਗਸਤ 2022 ਦੇ ਪੱਤਰ ਦੇ ਹਵਾਲੇ ਤੋਂ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੰਤਰਾਲੇ ਨੇ ਵਿਸ਼ੇਸ਼ ਅਤਿਰਿਕਤ ਉਤਪਾਦ ਸ਼ੁਲਕ (ਐੱਸਏਈਡੀ) ਦੀ ਲੇਵੀ ਵਿੱਚ ਬਦਲਾਅ ਦੀ ਮੰਗ ਕੀਤੀ ਹੈ।

ਇਹ ਰਿਪੋਰਟਾਂ ਗੁੰਮਰਾਹਕੁੰਨ ਹਨ। ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ 1 ਜੁਲਾਈ, 2022 ਤੋਂ ਐੱਸਏਈਡੀ ਦੀ ਲੇਵੀ ਦੇ ਨਾਲ ਸਰਕਾਰ ਦੀ ਪੰਦਰਵਾੜਾ ਸਮੀਖਿਆ  ਦੇ ਤੰਤਰ ਦੀ ਘੋਸ਼ਣਾ ਵੀ ਕੀਤੀ। ਐੱਸਏਈਡੀ ਲਗਾਉਣ ਦੇ ਬਾਅਦ ਅਜਿਹੀ ਛੇ ਸਮੀਖਿਆਵਾਂ ਪਹਿਲੇ ਹੀ ਹੋ ਚੁੱਕੀਆਂ ਹਨ। ਇਸ ਦਰਮਿਆਨ ਸਮੇਂ-ਸਮੇਂ ‘ਤੇ ਸਰਕਾਰ ਨੂੰ ਲੇਵੀ ਦੇ ਤੌਰ-ਤਰੀਕਿਆਂ, ਦਰਾਂ, ਦੇਣਦਾਰੀ ਦੇ ਨਿਰਧਾਰਣ ਆਦਿ ਦੇ ਸੰਬੰਧ ਵਿੱਚ ਸਪੱਸ਼ਟੀਕਰਣ ਲਈ ਐਪਲੀਕੇਸ਼ਨ ਅਤੇ ਬੇਨਤੀ ਪ੍ਰਾਪਤ ਹੋਏ ਹਨ।

ਇਸ ਦੇ ਲਈ ਵਿੱਤੀ ਅਤੇ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਸਹਿਤ ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ ਦਰਮਿਆਨ ਸਲਾਹ-ਮਸ਼ਵਰੇ ਅਤੇ ਸੂਚਨਾਵਾਂ ਦੇ ਆਦਾਨ-ਪ੍ਰਦਾਨ ਦੀ ਜ਼ਰੂਰਤ ਹੁੰਦੀ ਹੈ। ਅਜਿਹੇ ਸਲਾਹ-ਮਸ਼ਵਰੇ ਇੱਕ ਟਿਕਾਊ ਪ੍ਰਕਿਰਿਆ ਦੇ ਤੌਰ ‘ਤੇ ਕੀਤੇ ਜਾਂਦੇ ਹਨ ਅਤੇ ਅਗਲੀ ਸਮੀਖਿਆਂ ਵਿੱਚ ਸੂਚਿਤ ਕਰਨ ਲਈ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ।

ਇਸ ਵਿੱਚੋਂ ਇੱਕ ਛੇ ਹਫ਼ਤੇ ਪੁਰਾਣਾ ਹੈ। ਕਿਸੇ ਸੰਦਰਭ, ਪਿਛੋਕੜ ਜਾ ਸੰਵਾਦ ਦੀ ਜਾਣਕਾਰੀ ਦੇ ਬਿਨਾ ਇਸ ਤਰ੍ਹਾਂ ਦੇ ਕਿਸੇ ਵੀ ਸੰਵਾਦ ਨੂੰ ਜਾਨ ਬੂਝਕੇ ਲੋਕਾਂ ਦੇ ਸਾਹਮਣੇ ਰੱਖਣ ਨਾਲ ਪਹਿਲੇ ਜਾਂ ਉਸ ਦੇ ਬਾਅਦ ਕੀਤੇ ਗਏ ਸੰਵਾਦ ਦਾ ਇੱਕ ਧੋਖੇਬਾਜ਼ ਪ੍ਰਭਾਵ ਹੁੰਦਾ ਹੈ ਅਤੇ ਇਸ ਤੋਂ ਇੱਕ ਅਧੂਰੀ ਤਸਵੀਰ ਸਾਹਮਣੇ ਆਉਂਦੀ ਹੈ। ਇਸ ਤਰ੍ਹਾਂ ਦੀ ਖਤਰਨਾਕ ਰਿਪੋਰਟਿੰਗ ਪੂਰੀ ਤਰ੍ਹਾਂ ਨਾਲ ਗੈਰ-ਜ਼ਰੂਰੀ ਹੈ ਅਤੇ ਇਸ ਤਰ੍ਹਾਂ ਦੀ ਰਿਪੋਰਟਿੰਗ ਦੇ ਪਿੱਛੇ ਦੇ ਮਕਸਦ ਬਾਰੇ ਸੰਦੇਹ ਉਤਪੰਨ ਹੁੰਦਾ ਹੈ।

ਆਪਣੀ ਸੁਭਾਅ ਦੁਆਰਾ, ਐੱਸਏਈਡੀ (ਜਾਂ ਵਿੰਡਫਾਲ ਟੈਕਸ, ਜਿਵੇਂ ਕਿ ਆਮ ਤੌਰ ਤੇ ਕਿਹਾ ਜਾਂਦਾ ਹੈ) ਇੱਕ ਗਤੀਸ਼ੀਲ ਸਥਿਤ ਵਿੱਚ ਜਵਾਬ ਦਾ ਸੰਕੇਤ ਦਿੰਦਾ ਹੈ। ਇਸ ਲਈ ਪੁਨਰ ਮਾਪਨ ਦੀ ਜ਼ਰੂਰਤ ਹੁੰਦੀ ਹੈ ਅਤੇ ਬਜ਼ਾਰ ਤੋਂ ਪ੍ਰਾਪਤ ਕੀਤੇ ਗਏ ਇਨਪੁਟ ਅਤੇ ਫੀਡਬੈਕ ਦੇ ਅਧਾਰ ‘ਤੇ ਇਸ ਦਾ ਨਿਰਧਾਰਨ ਕੀਤਾ ਜਾਂਦਾ ਹੈ।

2022 ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਅਤਿਅਧਿਕ ਉਤਾਰ-ਚੜਾਅ ਦੇਖਿਆ ਗਿਆ ਹੈ। ਇਸ ਦੇ ਪਰਿਣਾਮਸਵਰੂਪ ਪੈਟਰੋਲ ਪੰਪਾਂ ‘ਤੇ ਅੰਤਿਮ ਉਪਭੋਗਤਾਵਾਂ ਲਈ ਕੀਮਤਾਂ ਬਹੁਤ ਅਧਿਕ ਹਨ। ਦੁਨੀਆ ਭਰ ਦੇ ਦੇਸ਼ਾਂ ਨੇ ਉਪਭੋਗਤਾਵਾਂ ‘ਤੇ ਪੈਣ ਵਾਲੇ ਪ੍ਰਤੀਕੁਲ ਪ੍ਰਭਾਵਾਂ ਨੂੰ ਘੱਟ ਕਰਨ ਲਈ ਵੱਖ-ਵੱਖ ਉਪਾਵਾਂ ਨੂੰ ਲਾਗੂ ਕੀਤਾ ਹੈ। ਵਿੰਡਫਾਲ ਟੈਕਸ ਉਨ੍ਹਾਂ ਉਪਾਵਾਂ ਵਿੱਚੋਂ ਇੱਕ ਹੈ ਜੋ ਸਥਿਤੀ ਨਾਲ ਨਿਪਟਨ ਵਿੱਚ ਮਦਦ ਕਰਦਾ ਹੈ। ਇਸ ਦੀ ਲਾਗੂ ਹੋਣ, ਸੰਦਰਭ ਮਿਆਦ, ਉਪਕਰ/ਟੈਕਸ/ਸ਼ੁਲਕ ਦੀ ਰਾਸ਼ੀ ਦੀ ਸੀਮਾ, ਟੈਕਸ ਦੇਣਦਾਰੀ ਦੇ ਮਾਮਲੇ, ਸਮੀਖਿਆ ਲਈ ਪ੍ਰਣਾਲੀ ਅਜਿਹੇ ਟੈਕਸ ਦੇ ਅਭਿੰਨ ਹਿੱਸੇ ਹਨ।

******

ਆਰਕੇਜੇ/ਐੱਮ


(Release ID: 1861146) Visitor Counter : 167


Read this release in: English , Urdu , Hindi , Odia