ਜਹਾਜ਼ਰਾਨੀ ਮੰਤਰਾਲਾ

ਸ਼੍ਰੀ ਸਰਬਾਨੰਦ ਸੋਨੋਵਾਲ ਨੇ ਅਸਾਮ ਦੇ ਬੋਗੀਬੀਲ ਦੇ ਵਿਕਾਸ ਲਈ ਵੱਖ-ਵੱਖ ਪ੍ਰੋਜੈਕਟਾਂ ਦੀ ਸ਼ੁਰੁਆਤ ਕੀਤੀ


ਭਾਰਤੀ ਅੰਦਰੂਨੀ ਜਲਮਾਰਗ ਅਥਾਰਿਟੀ (ਆਈਡਬਲਿਊਏਆਈ) ਦੁਆਰਾ ਬੋਗੀਬੀਲ ਅਤੇ ਗੁਜਾਨ ਵਿੱਚ ਦੋ ਫਲੋਟਿੰਗ ਜੇੱਟੀ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਿਆ ਗਿਆ


ਸ਼੍ਰੀ ਸਰਬਾਨੰਦ ਸੋਨੋਵਾਲ ਨੇ ਉੱਤਰ ਪੂਰਬ ਸੀਮਾਂਤ ਰੇਲਵੇ (ਐੱਨਐੱਫਆਰ)ਦੁਆਰਾ ਨਿਰਮਿਤ ਬੋਗੀਬੀਲ ਰਿਵਰਫ੍ਰੰਟ ਪੈਸੇਂਜਰ ਜੇੱਟੀ ਦਾ ਉਦਘਾਟਨ ਕੀਤਾ


ਬੋਗੀਬੀਲ ਵਿੱਚ ਵਿਕਾਸ ਕਾਰਜ ਪ੍ਰਧਾਨ ਮੰਤਰੀ ਗਤੀ ਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਦੇ ਅਨੁਸਾਰ ਕੀਤਾ ਜਾ ਰਹੇ ਹਨ ਤਾਕਿ ਬ੍ਰਹਮਪੁੱਤਰ ਨਦੀ ਵਿੱਚ ਅਵਸਰਾਂ ਅਤੇ ਅੰਦਰੂਨੀ ਜਲ ਮਾਰਗਾਂ ਨੂੰ ਬਿਹਤਰ ਬਣਾਇਆ ਜਾ ਸਕੇ: ਸ਼੍ਰੀ ਸੋਨੋਵਾਲ

Posted On: 19 SEP 2022 5:01PM by PIB Chandigarh

ਕੇਂਦਰੀ ਪੋਰਟ ਸ਼ਿਪਿੰਗ ਅਤੇ ਜਲ ਮਾਰਗ (ਐੱਮਓਪੀਐੱਸਡਬਲਿਊ) ਅਤੇ ਆਯੁਸ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਅੱਜ ਅਸਾਮ ਵਿੱਚ ਡਿਬ੍ਰੂਗੜ੍ਹ ਦੇ ਨਿਕਟ ਬੋਗੀਬੀਲ ਖੇਤਰ ਦੇ ਵਿਕਾਸ ਲਈ ਵੱਖ-ਵੱਖ ਪ੍ਰੋਜੈਕਟਾਂ ਦਾ ਸ਼ੁਰੂਆਤ ਕੀਤੀ। ਇਸ ਸੰਬੰਧ ਵਿੱਚ ਕੇਂਦਰੀ ਮੰਤਰੀ ਦੁਆਰਾ ਬੋਗੀਬੀਲ ਅਤੇ ਗੁਜਾਨ ਵਿੱਚ ਦੋ ਫਲੋਟਿੰਗ ਜੇੱਟੀ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਿਆ ਗਿਆ।

ਸ਼੍ਰੀ ਸੋਨੋਵਾਲ ਨੇ ਬੋਗੀਬੀਲ ਰਿਵਰਫ੍ਰੰਟ ਪੈਸੇਂਜਰ ਜੇੱਟੀ ਦਾ ਵੀ ਉਦਘਾਟਨ ਕੀਤਾ। ਇਸ ਸਮਾਰੋਹ ਵਿੱਚ ਕੇਂਦਰੀ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਅਤੇ ਕਿਰਤ ਰਾਜ ਮੰਤਰੀ ਸ਼੍ਰੀ ਰਾਮੇਸ਼ਵਰ ਤੇਲੀ, ਭਾਰਤੀ ਅੰਦਰੂਨੀ ਜਲਮਾਰਗ ਅਥਾਰਿਟੀ (ਆਈਡਬਲਿਊਏਆਈ) ਦੇ ਚੇਅਰਮੈਨ ਸ਼੍ਰੀ ਸੰਜੇ ਬੰਦੋਪਾਧਿਆਏ ਅਤੇ ਉੱਤਰ ਪੂਰਬ ਸੀਮਾਂਤ ਰੇਲਵੇ ਦੇ ਜਨਰਲ ਮੈਨੇਜਿੰਗ ਸ਼੍ਰੀ ਅੰਸ਼ੁਲ ਗੁਪਤਾ ਸਹਿਤ ਕਈ ਮੰਨੇ-ਪ੍ਰਮੰਨੇ ਵਿਅਕਤੀ ਮੌਜੂਦ ਸਨ।

ਡਿਬ੍ਰਗੜ ਜ਼ਿਲ੍ਹੇ ਦੇ ਬੋਗੀਬੀਲ ਅਤੇ ਤਿਨਸੁਕੀਆ ਜ਼ਿਲੇ ਦੇ ਗੁਜਾਨ ਵਿੱਚ ਦੋ ਫਲੋਟਿੰਗ ਜੇੱਟੀ ਦਾ ਨਿਰਮਾਣ ਅਤਿਆਧੁਨਿਕ ਅਤੇ ਉੱਨਤ ਤਕਨੀਕ ਦਾ ਉਪਯੋਗ ਕਰਕੇ ਅਤਿਆਧੁਨਿਕ ਟਰਮਿਨਲਾਂ ਦੇ ਰੂਪ ਵਿੱਚ ਕੀਤਾ ਜਾਵੇਗਾ। ਇਨ੍ਹਾਂ ਦੋਨਾਂ ਜੇੱਟੀ ਦਾ ਨਿਰਮਾਣ ਭਾਰਤੀ ਅੰਦਰੂਨੀ ਜਲ ਮਾਰਗ ਅਥਾਰਿਟੀ (ਆਈਡਬਲਿਊਏਆਈ)

 

ਦੁਆਰਾ ਰਾਸ਼ਟਰੀ ਜਲਮਾਰਗ -2 (ਐੱਨ ਡਬਲਿਊ-2) ਜਿਸ ਨੂੰ ਬ੍ਰਹਮਪੁੱਤਰ ਨਦੀ ਦੇ ਨਾਲ ਨਾਲ ਜਾਣਿਆ ਜਾਂਦਾ ਹੈ ‘ਤੇ ਕੀਤਾ ਜਾ ਰਿਹਾ ਹੈ। ਇਸ ਕਾਰਜ ਦੀ ਜ਼ਿੰਮੇਦਾਰੀ ਕੌਸਟਲ  ਕੰਸੋਲਿਡੇਟੇਡ ਸਟ੍ਰਕਚਰਸ ਪ੍ਰਾਈਵੇਟ ਲਿਮਿਟਿਡ ਨੂੰ ਈਪੀਸੀ (ਇੰਜੀਨਿਅਰਿੰਗ, ਖਰੀਦ, ਨਿਰਮਾਣ) ਅਨੁਬੰਧ ਮੋਡ ‘ਤੇ ਦਿੱਤੀ ਗਈ ਹੈ। ਦੋਨਾਂ ਜੇੱਟੀ ਦਾ ਨਿਰਮਾਣ 8.25 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਹੋਵੇਗਾ ਤੇ ਇਸ ਨੂੰ ਫਰਵਰੀ, 2023 ਤੱਕ ਪੂਰਾ ਕੀਤਾ ਜਾਣਾ ਹੈ।

ਸ਼੍ਰੀ ਸਰਬਾਨੰਦ ਸੋਨੋਵਾਲ ਨੇ ਬੋਗੀਬੀਲ ਰਿਵਰਫ੍ਰੰਟ ਪੈਸੇਂਜਰ ਜੇੱਟੀ ਦਾ ਵੀ ਉਦਘਾਟਨ ਕੀਤਾ ਜਿਸ ਨੂੰ ਬੋਗੀਬੀ ਪੁਲ ਦੇ ਨਿਕਟ ਰਿਵਰਫ੍ਰੰਟ ਦੇ ਵਿਕਾਸ ਦੇ ਹਿੱਸੇ ਦੇ ਰੂਪ ਵਿੱਚ ਉੱਤਰ ਪੂਰਬ ਸੀਮਾਂਤ ਰੇਲਵੇ (ਐੱਨਐੱਫਆਰ) ਦੁਆਰਾ ਵਿਕਸਿਤ ਕੀਤਾ ਗਿਆ ਹੈ। ਇਸ ਦੇ ਇਲਾਵਾ ਰਿਵਰਫ੍ਰੰਟ ਸਾਈਟ ਦੇ ਹਿੱਸੇ ਦੇ ਰੂਪ ਵਿੱਚ ਇੱਕ ਮੰਚ ਇੱਕ ਰੇਸਤਰਾਂ, ਅੱਠ ਬਾਇਓ-ਟਾਇਲਟ ਅਤੇ ਛੇ ਸ਼ਾਮਿਆਨਾ ਬਣਾਉਣ ਦੀ ਯੋਜਨਾ ਹੈ।

ਪੂਰੀ ਸੰਰਚਨਾ ਦਾ ਨਿਰਮਾਣ ਰੇਲ ਥੰਮ੍ਹਾਂ ‘ਤੇ ਕੀਤਾ ਗਿਆ ਹੈ ਜੋ ਡਬਲਿਊਪੀਸੀ ਬੋਰਡ ਫਰਸ਼ ਦੁਆਰਾ ਕਵਰ ਕੀਤੇ ਗਏ ਕੋਣੀ ਫ੍ਰੇਮ ਤੋਂ ਲੈਸ ਹੈ। ਇਸ ਪ੍ਰੋਜੈਕਟ ਦੀ ਅਨੁਮਾਨਿਤ ਲਾਗਤ 2.5 ਕਰੋੜ ਰੁਪਏ ਹੈ। ਇਸ ਪ੍ਰੋਜੈਕਟ ਦੇ ਤਹਿਤ ਕੁੱਲ 3560 ਵਰਗ ਮੀਟਰ ਖੇਤਰ ਦਾ ਵਿਕਾਸ ਕੀਤਾ ਜਾ ਰਿਹਾ ਹੈ। ਸ਼੍ਰੀ ਸਰਬਾਨੰਦ ਸੋਨੋਵਾਲ ਦੇ ਆਦੇਸ਼ ‘ਤੇ ਬੋਗੀਬੀਲ ਵਿੱਚ ਹੋਈ ਇੱਕ ਮੀਟਿੰਗ ਦੇ ਬਾਅਦ ਇਸ ਖੇਤਰ ਨੂੰ ਇਸ ਇਲਾਕੇ ਦਾ ਇੱਕ ਟੂਰਿਜ਼ਮ ਕੇਂਦਰ ਦੇ ਰੂਪ ਵਿੱਚ ਵਿਕਸਿਤ ਕਰਨ ਦੇ ਉਦੇਸ਼ ਨਾਲ ਰਿਵਰਫ੍ਰੰਟ ਦੇ ਵਿਕਾਸ ਦਾ ਕਾਰਜ ਚਲ ਰਿਹਾ ਹੈ। 

ਇਸ ਪ੍ਰੋਗਰਾਮ ਵਿੱਚ ਬੋਲਦੇ ਹੋਏ ਸ਼੍ਰੀ ਸੋਨੋਵਾਲ ਨੇ ਕਿਹਾ ਸਾਡੇ ਨੇਤਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਦ੍ਰਿਸ਼ਟੀਕੋਣ ਅੰਦਰੂਨੀ ਜਲ ਮਾਰਗਾਂ ਦੇ ਅਰਥਿਕ ਅਤੇ ਇਕੋਲੋਜੀ ਦੀ ਦ੍ਰਿਸ਼ਟੀ ਨਾਲ ਮਜ਼ਬੂਤ ਲੌਜਿਸਟਿਕਸ ਮਾਰਗ ਦੀ ਸੰਭਾਵਨਾਵਾਂ ਦਾ ਸਮੂਚਿਤ ਦੋਹਨ ਕਰਨ ਦਾ ਹੈ।

ਪੀਐੱਮ ਗਤੀ ਸ਼ਕਤੀ ਰਾਸ਼ਟਰ ਮਾਸਟਰ ਪਲਾਨ ਹੀ ਉਹ ਕੁੰਜੀ ਹੈ ਜਿਸ ਦਾ ਉਪਯੋਗ ਅਸੀਂ ਅੱਜ ਇੱਥੇ ਰਾਸ਼ਟਰੀ ਜਲਮਾਰਗ 2 ਜੋ ਕਿ ਸਾਡੇ ਬ੍ਰਹਮਪੁੱਤਰ ਨਦੀ ਹੈ ਦੇ ਸਹਾਰੇ ਅਸਾਮ ਵਿੱਚ ਅੰਦਰੂਨੀ ਜਲ ਪਰਿਵਹਨ ਦੀ ਵਿਸ਼ਾਲ ਸਮਰੱਥਾ ਦਾ ਦੋਹਨ ਕਰਨ ਦੇ ਲਈ ਕਰ ਰਹੇ ਹਨ। ਸਾਨੂੰ ਇਸ ਅਵਸਰ ਦਾ ਲਾਭ ਉਠਾਉਣਾ ਚਾਹੀਦਾ ਹੈ ਅਤੇ ਇੱਕ ਅਜਿਹੇ ਅਰਥਿਕ ਪਰਿਦ੍ਰਿਸ਼ ਦਾ ਨਿਰਮਾਣ ਕਰਨਾ ਚਾਹੀਦਾ ਹੈ ਜੋ ਪੂਰੇ ਉੱਤਰ ਪੂਰਵ ਖੇਤਰ ਨੂੰ ਭਾਰਤ ਦੇ ਵਿਕਾਸ ਦੇ ਨਵੇਂ ਇੰਜਣ ਦੇ ਰੂਪ ਵਿੱਚ ਸ਼ਕਤੀ ਪ੍ਰਦਾਨ ਕਰੇ।

ਸਾਡੀ ਸਰਕਾਰ ਅੰਦਰੂਨੀ ਸ਼ਿਪਿੰਗ, ਨਦੀ ਕ੍ਰੂਜ ਟੂਰਿਜ਼ਮ ਅਤੇ ਬ੍ਰਹਮਪੁੱਤਰ ਵਿੱਚ ਉਪਯੁਕਤ ਟਰਮਿਨਲਾਂ ਦੇ ਨਿਰਮਾਣ ਨੂੰ ਹੁਲਾਰਾ ਦੇਣ ਲਈ ਉਪਯੁਕਤ ਰਸਤੇ ਤਲਾਸ਼ ਰਹੀ ਹੈ। ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਕਿ ਭਾਰਤ ਦੀ ਸਭ ਤੋਂ ਲੰਬੀ ਨਦੀ ਕ੍ਰੂਜ ਸੇਵਾ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਵਾਰਾਣਸੀ ਅਤੇ ਬੋਗੀਬੀਲ ਦਰਮਿਆਨ ਸ਼ੁਰੂ ਹੋਵੇਗੀ।

ਜੋ ਗੰਗਾ, ਆਈਬੀਪੀਆਰ ਅਤੇ ਬ੍ਰਹਮਪੁੱਤਰ ਦੇ ਰਸਤੇ 4,000 ਕਿਲੋਮੀਟਰ ਤੋਂ ਅਧਿਕ ਦੀ ਦੂਰੀ ਤੈਅ ਕਰੇਗੀ। ਇਗ ਅਸਾਮ ਦੇ ਲੋਕਾਂ ਲਈ ਟੂਰਿਜ਼ਮ ਅਤੇ ਕਾਰਗੋ ਪਰਿਵਹਨ ਵਿੱਚ ਵਪਾਰ ਅਤੇ ਆਜੀਵਿਕਾ ਨੂੰ ਹੁਲਾਰਾ ਦੇਣ ਲਈ ਅੰਦਰੂਨੀ ਜਲ ਮਾਰਗਾਂ ਦਾ ਉਪਯੋਗ ਕਰਨ ਦਾ ਇੱਕ ਨਵਾਂ ਅਵਸਰ ਪ੍ਰਦਾਨ ਕਰਨ ਵਾਲਾ ਹੈ।

ਬੋਗੀਬੀਲ ਟਰਮਿਨਲ ਦਾ ਪ੍ਰੋਜੈਕਟ ਇੰਫਲੁਐਂਸ ਏਰੀਆ (ਪੀਆਈਏ) ਅਸਾਮ ਦਾ ਉੱਪਰੀ ਹਿੱਸਾ ਹੈ ਜੋ ਡਿਬ੍ਰਗੜ ਦਾ ਇਲਾਕਾ ਹੈ ਅਤ ਇਸ ਵਿੱਚ ਗੋਲਾਬਾਟ, ਜੋਹਹਾਟ, ਸਿਬਸਾਗਰ, ਡਿਬ੍ਰਗੜ, ਤਿਨਸੁਕੀਆ ਅਤੇ ਨਗਾਲੈਂਡ ਦੇ ਕੁਝ ਹਿੱਸੇ ਸ਼ਾਮਲ ਹਨ। ਇਹ ਪੀਆਈਏ ਕਾਗਜ ਉਦਯੋਗ, ਕੋਲਾ, ਫੂਡ ਪ੍ਰੋਸੈੱਸਿੰਗ ਇਕਾਈਆਂ, ਚਾਹ ਬਾਗਾਨਾਂ, ਖਾਦ ਉਤਪਾਦਨ ਇਕਾਈ ਅਤੇ ਰਿਫਾਇਨਰੀਆਂ ਨਾਲ ਭਰਪੂਰ ਹੈ। ਇਸ ਤਰ੍ਹਾਂ ਅੰਦਰੂਨੀ ਸ਼ਿਪਿੰਗ ਦਾ ਵਿਸ਼ਾਲ ਸਮਰੱਥਾ ਅਤੇ ਲੋਹਿਤ ਅਤੇ ਬ੍ਰਹਮਪੁੱਤਰ ਨਦੀ ‘ਤੇ ਨਦੀ ਕ੍ਰੂਜ ਟੂਰਿਜ਼ਮ ਦੀ ਸੰਭਾਵਨਾਵਾਂ ਦਾ ਪਤਾ ਲਗਾਇਆ ਜਾਵੇਗਾ ਇਸ ਮਾਰਗ ‘ਤੇ ਜੈੱਟ ਦੇ ਵਿਕਾਸ ‘ਤੇ ਵਿਚਾਰ ਕੀਤਾ ਜਾਵੇਗਾ ਅਤੇ ਇਸ ਖੇਤਰ ਦੀ ਇਕੋਲੌਜੀ ਦੀ ਦ੍ਰਿਸ਼ਟੀ ਨਾਲ ਸੰਵੇਦਨਸ਼ੀਲ ਅਰਥਿਕ ਵਿਕਾਸ ਦੇ ਅਵਸਰ ਦਾ ਦੋਹਨ ਕੀਤਾ ਜਾਵੇਗਾ।

*****

ਐੱਮਜੀਪੀਐੱਸ



(Release ID: 1860940) Visitor Counter : 117


Read this release in: English , Urdu , Hindi , Assamese