ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਪਲਾਸਟਿਕ ਕਚਰਾ ਪ੍ਰਬੰਧਨ, ਕਚਰੇ ਦਾ ਵਿਗਿਆਨਿਕ ਪ੍ਰੋਸੈੱਸਿੰਗ ਇਨੋਵੇਸ਼ਨ ਦੇ ਲਈ ਵਿਸ਼ਾਲ ਅਵਸਰ ਪ੍ਰਦਾਨ ਕਰਦਾ ਹੈ: ਸ਼੍ਰੀ ਹਰਦੀਪ ਪੁਰੀ
ਸ਼੍ਰੀ ਹਰਦੀਪ ਪੁਰੀ ਨੇ ਸਵੱਛਤਾ ਸਟਾਰਟਅਪ ਚੁਣੌਤੀ ਦੇ ਚੁਣੇ ਹੋਏ ਸਟਾਰਟਅੱਪਸ ਦੇ ਨਾਲ ਗੱਲਬਾਤ ਕੀਤੀ
Posted On:
19 SEP 2022 6:06PM by PIB Chandigarh
ਆਵਾਸ ਅਤੇ ਸ਼ਹਿਰੀ ਮਾਮਲੇ ਤੇ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ, ਸ਼੍ਰੀ ਹਰਦੀਪ ਪੁਰੀ ਨੇ ਅੱਜ ਸਵੱਛਤਾ ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਸਮਾਧਾਨ ਖੋਜਣ ਵਿੱਚ ਸ਼ਾਮਲ ਸਟਾਰਟ-ਅੱਪ ਨੂੰ ਸਾਰੀ ਸਹਾਇਤਾ ਅਤੇ ਸੁਵਿਧਾ ਪ੍ਰਦਾਨ ਕਰਨ ਦੇ ਲਈ ਸਰਕਾਰ ਦੀ ਪ੍ਰਤੀਬਧਤਾ ਨੂੰ ਫਿਰ ਤੋਂ ਦੋਹਰਾਇਆ ਹੈ। ਉਨ੍ਹਾਂ ਨੇ ਸਵੱਛਤਾ ਸਟਾਰਟ-ਅੱਪ ਚੁਣੌਤੀ ਦੇ ਤਹਿਤ ਚੁਣੇ ਗਏ ਸਟਾਰਟਅੱਪ ਦੇ ਨਾਲ ਗੱਲਬਾਤ ਕਰਦੇ ਹੋਏ ਇਹ ਗੱਲ ਕਹੀ।
ਮੰਤਰੀ ਮਹੋਦਯ ਨੇ ਕੁਝ ਪ੍ਰਮੁੱਖ ਸਵੱਛਤਾ ਚੁਣੌਤੀਆਂ ਦੇ ਵੱਲ ਧਿਆਨ ਆਕਰਸ਼ਿਤ ਕਰਦੇ ਹੋਏ ਕਿਹਾ ਕਿ ਪਲਾਸਟਿਕ ਕਚਰਾ ਪ੍ਰਬੰਧਨ, ਸੀਵਰ ਅਤੇ ਸੈਪਟਿਕ ਟੈਂਕ ਦੀ ਸਫਾਈ ਦੇ ਲਈ ਮਕੈਨਾਈਸ਼ਡ ਸਮਾਧਾਨ, ਠੋਸ ਅਤੇ ਤਰਲ ਕਚਰੇ ਦਾ ਵਿਗਿਆਨਿਕ ਪ੍ਰੋਸੈੱਸਿੰਗ ਆਦਿ ਸਟਾਰਟਅੱਪਸ ਨੂੰ ਇਨੋਵੇਸ਼ਨ ਅਤੇ ਉੱਦਮ ਵਿਕਾਸ ਦੇ ਲਈ ਵੱਡੇ ਅਵਸਰ ਪ੍ਰਦਾਨ ਕਰਦੇ ਹਨ।
ਸਵੱਛ ਭਾਰਤ ਮਿਸ਼ਨ-ਸ਼ਹਿਰੀ (ਐੱਸਬੀਐੱਮ-ਯੂ), ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲਾ-ਐੱਮਓਐੱਚਯੂਏ ਨੇ ਏਐੱਫਡੀ (ਏਜੰਸੀ ਫ੍ਰੇਂਕਾਈਸੇ ਡਿ ਡਿਵੈਲਪਮੈਂਟ) ਅਤੇ ਉਦਯੋਗ ਤੇ ਆਂਤਰਿਕ ਵਪਾਰ ਸੰਵਰਧਨ ਵਿਭਾਗ (ਡੀਪੀਆਈਆਈਟੀ) ਦੇ ਸਹਿਯੋਗ ਨਾਲ 27 ਜਨਵਰੀ, 2022 ਨੂੰ ਸਵੱਛਤਾ ਸਟਾਰਟਅੱਪ ਚੈਲੇਂਜ ਸ਼ੁਰੂ ਕੀਤਾ ਹੈ ਤਾਕਿ ਵੇਸਟ ਮੈਨੇਜਮੈਂਟ ਵਿੱਚ ਵਿਕਾਸ ਸਟਾਰਟਅੱਪ ਅਤੇ ਉੱਦਮੀਆਂ ਦੇ ਲਈ ਇੱਕ ਸਮਰਥਨ ਕਰਨ ਵਾਲੇ ਵਾਤਾਵਰਣ ਨੂੰ ਹੁਲਾਰਾ ਦਿੱਤਾ ਜਾ ਸਕੇ।
ਸਵੱਛਤਾ ਸਟਾਰਟਅੱਪ ਚੈਲੇਂਜ ਦੇ ਤਹਿਤ ਚਾਰ ਵਿਸ਼ੇਗਤ ਖੇਤਰਾਂ, ਜਿਵੇਂ (i) ਸਮਾਜਿਕ ਸਮਾਵੇਸ਼ਨ, (ii) ਜ਼ੀਰੋ ਡੰਪ (ਸੋਲਿਡ ਵੇਸਟ ਮੈਨੇਜਮੈਂਟ) (iii) ਪਲਾਸਟਿਕ ਵੇਸਟ ਮੈਨੇਜਮੈਂਟ ਅਤੇ (iv) ਪਾਰਦਰਸ਼ਿਤਾ (ਡਿਜੀਟਲ ਸਮਰੱਥਾ) ਦੇ ਤਹਿਤ ਕਚਰਾ ਪ੍ਰਬੰਧਨ ਖੇਤਰ ਵਿੱਚ ਸਟਾਰਟਅਪਸ ਨਾਲ ਅਭਿਨਵ ਸਮਾਧਾਨ ਮੰਗੇ ਗਏ ਸਨ।
ਇਸ ਚੁਣੌਤੀ ਦਾ ਉਦੇਸ਼ ਸਟਾਰਟਅੱਪਸ ਦੇ 10 ਜੇਤੂ ਸਮਾਧਾਨਾਂ ਨੂੰ ਪ੍ਰਤੀ ਚੁਣੇ ਹੋਏ ਪ੍ਰੋਜੈਕਟਾਂ ਦੇ ਲਈ 25 ਲੱਖ ਰੁਪਏ ਦੀ ਵਿੱਤੀ ਸਹਾਇਤਾ ਅਤੇ 1 ਵਰ੍ਹੇ ਦੀ ਇੰਕਿਊਬੇਸ਼ਨ ਸਹਾਇਤਾ ਪ੍ਰਦਾਨ ਕਰਨਾ ਹੈ। ਇਸ ਦੇ ਇਲਾਵਾ, ਯੋਗ ਸਟਾਰਟਅੱਪਸ ਨੂੰ ਹੋਰ ਪ੍ਰੋਤਸਾਹਨ ਵੀ ਮਿਲੇਗਾ ਜਿਸ ਵਿੱਚ ਵਿਲਗ੍ਰੋ (ਚੈਲੇਂਜ ਦੇ ਲਈ ਲਾਗੂਕਰਨ ਭਾਗੀਦਾਰ) ਨਾਲ 50 ਲੱਖ ਰੁਪਏ ਤੱਕ ਦਾ ਨਿਵੇਸ਼ ਅਤੇ ਟੈਕਨੋਲੋਜੀ ਭਾਗੀਦਾਰ ਐਮਾਜ਼ੋਨ ਵੈੱਬ ਸਰਵਿਸਿਜ਼ ਤੋਂ 100,000 ਅਮਰੀਕੀ ਡਾਲਰ ਤੱਕ ਦਾ ਕ੍ਰੈਡਿਟ ਅਤੇ ਟੈਕਨੋਲੋਜੀ ਸਹਾਇਤਾ ਪ੍ਰਾਪਤ ਕਰਨਾ ਸ਼ਾਮਲ ਹੈ।
ਚੈਲੇਂਜ ਦੇ ਹਿੱਸੇ ਦੇ ਰੂਪ ਵਿੱਚ, 27 ਜਨਵਰੀ, 2022 ਤੋਂ 15 ਅਪ੍ਰੈਲ, 2022 ਤੱਕ ਆਵੇਦਨ ਸ਼ਾਮਲ ਕੀਤੇ ਗਏ ਸਨ, ਜਿਸ ਦੇ ਤਹਿਤ ਕੁੱਲ 244 ਸਮਾਧਾਨ ਪ੍ਰਾਪਤ ਹੋਏ ਸਨ। ਇਸ ਦੇ ਬਾਅਦ, ਆਵੇਦਨਾਂ ਦੀ ਛੰਟਨੀ ਕੀਤੀ ਗਈ ਅਤੇ ਅਕਾਦਮੀਆਂ, ਉਦਯੋਗਗ ਜਗਤ ਦੇ ਪ੍ਰਤੀਨਿਧੀਆਂ ਤੇ ਅਧਿਕਾਰੀਆਂ ਆਦਿ ਦੀ ਨਿਰਣਾਇਕ ਕਮੇਟੀ ਦੁਆਰਾ ਮੁਲਾਂਕਣ ਦੇ ਅਗਲੇ ਦੌਰ ਦੇ ਲਈ 30 ਸਮਾਧਾਨਾਂ ਨੂੰ ਚੁਣਿਆ ਗਿਆ। ਇਨ੍ਹਾਂ ਵਿੱਚੋਂ ਸਿਖਰਲੇ 10 ਆਵੇਦਨਾਂ ਨੂੰ ਚੁਣੌਤੀ ਦੇ ਜੇਤੂਆਂ ਦੇ ਰੂਪ ਵਿੱਚ ਸਨਮਾਨਿਤ ਕੀਤਾ ਜਾਵੇਗਾ।
ਚੁਣੌਤੀ ਦੇ ਜੇਤੂਆਂ ਨੂੰ ਸਨਮਾਨਿਤ ਕਰਨ ਦੇ ਲਈ ਪੁਰਸਕਾਰ ਸਮਾਰੋਹ ਡਾ. ਅੰਬੇਡਕਰ ਅੰਤਰਰਾਸ਼ਟਰੀ ਕੇਂਦਰ, ਨਵੀਂ ਦਿੱਲੀ ਵਿੱਚ ਕੱਲ 20 ਸਤੰਬਰ 2022 ਨੂੰ ਆਯੋਜਿਤ ਕੀਤਾ ਜਾਵੇਗਾ। ਪੁਰਸਕਾਰ ਪ੍ਰੋਗਰਾਮ ‘ਸਵੱਛਾ ਸਟਾਰਟਅੱਪ ਕੰਕਲੇਵ’ ਇੱਕ ਪੂਰੇ ਦਿਨ ਦਾ ਆਯੋਜਨ ਹੈ ਅਤੇ ਇਸ ਦੇ ਤਹਿਤ ਵੱਖ-ਵੱਖ ਗਤੀਵਿਧੀਆਂ ਦੀ ਯੋਜਨਾ ਬਣਾਈ ਗਈ ਹੈ, ਜਿਸ ਵਿੱਚ ਨਗਰ ਨਿਗਮਾਂ ਦੁਆਰਾ ਸਟਾਰਟਅੱਪਸ ਨੂੰ ਰਿਵਰਸ ਪਿਚ, ਕਚਰਾ ਮੁਕਤ ਸ਼ਹਿਰਾਂ ਦੇ ਲਈ ਸਟਾਰਟਅੱਪ ਨੂੰ ਹੁਲਾਰਾ ਦੇਣ ਦੇ ਲਈ ਨੀਤੀਗਤ ਪਹਿਲਾਂ ‘ਤੇ ਚਰਚਾ, ਉੱਦਮੀਆਂ ਅਤੇ ਯੂਨੀਕੌਰਨ ਸੰਸਥਾਪਕਾਂ ਦੁਆਰਾ ਸਫਲਤਾ ਦੀਆਂ ਕਹਾਣੀਆਂ ਨੂੰ ਸਾਂਝਾ ਕਰਨਾ ਅਤੇ ਸਮਾਪਨ ਸੈਸ਼ਨ ਵਿੱਚ ਜੇਤੂ ਸਟਾਰਟਅੱਪਸ ਨੂੰ ਸਨਮਾਨਿਤ ਕਰਨ ਦੇ ਲਈ ਪੁਰਸਕਾਰ ਸਮਾਰੋਹ ਸ਼ਾਮਲ ਹੈ।
ਕੰਕਲੇਵ ਵਿੱਚ ਸਵੱਛਤਾ ਸਟਾਰਟਅੱਪ ਚੈਲੇਂਜ ਦੇ ਸਾਰੇ ਸਟਾਰਟਅੱਪਸ, ਸਥਾਪਿਤ ਸਟਾਰਟਅੱਪ, ਨਿਵੇਸ਼ਕ, ਖੇਤਰ ਦੇ ਪਾਰਟਨਰ, ਉਦਯੋਗ ਮਾਹਿਰ, 10 ਲੱਖ ਤੋਂ ਵੱਧ ਦੀ ਜਨਸੰਖਿਆ ਵਾਲੇ ਸ਼ਹਿਰਾਂ ਦੇ ਮਿਉਂਸੀਪਲ ਕਮਿਸ਼ਨਰਾਂ, ਡੀਪੀਆਈਆਈਟੀ, ਭਾਰਤ ਸਰਕਾਰ, ਐੱਫਸੀਆਈਆਈ, ਸੀਆਈਆਈ ਅਤੇ ਹੋਰ ਸੰਘਾਂ ਦੇ ਪ੍ਰਤੀਨਿਧੀ ਸ਼ਾਮਲ ਹੋਣਗੇ। ਇਸ ਪ੍ਰੋਗਰਾਮ ਵਿੱਚ ਲਗਭਗ 600 ਪ੍ਰਤੀਭਾਗੀ ਭੌਤਿਕ ਰੂਪ ਨਾਲ ਸ਼ਾਮਲ ਹੋਣਗੇ, ਜਦਕਿ ਸਾਰੇ ਸ਼ਹਿਰ ਵਰਚੁਅਲ ਮਾਧਿਅਮ ਨਾਲ ਸਮਾਪਨ ਸਮਾਰੋਹ ਵਿੱਚ ਸਾਮਲ ਹੋਣਗੇ।
*********
ਆਰਕੇਜੇ/ਐੱਮ
(Release ID: 1860937)
Visitor Counter : 125