ਸੈਰ ਸਪਾਟਾ ਮੰਤਰਾਲਾ
ਟੂਰਿਜ਼ਮ ਮੰਤਰਾਲਾ ਦੇਸ਼ ਵਿੱਚ ਟੂਰਿਜ਼ਮ ਦੇ ਵਿਕਾਸ ਨਾਲ ਸਬੰਧਿਤ ਮੁੱਦਿਆਂ ‘ਤੇ ਚਰਚਾ ਕਰਨ ਦੇ ਲਈ 18 ਤੋਂ 20 ਸਤੰਬਰ 2022 ਤੱਕ ਧਰਮਸ਼ਾਲਾ ਵਿੱਚ ਰਾਜਾਂ ਦੇ ਟੂਰਿਜ਼ਮ ਮੰਤਰੀਆਂ ਦਾ ਰਾਸ਼ਟਰੀ ਸੰਮੇਲਨ ਆਯੋਜਿਤ ਕਰੇਗਾ
Posted On:
17 SEP 2022 6:14PM by PIB Chandigarh
ਭਾਰਤ ਸਰਕਾਰ ਦਾ ਟੂਰਿਜ਼ਮ ਮੰਤਰਾਲਾ ਦੇਸ਼ ਵਿੱਚ ਟੂਰਿਜ਼ਮ ਮੰਤਰਾਲੇ ਦੇ ਵਿਕਾਸ ਨਾਲ ਸਬੰਧਿਤ ਮੁੱਦਿਆਂ ‘ਤੇ ਚਰਚਾ ਕਰਨ ਦੇ ਲਈ ਟੂਰਿਜ਼ਮ, ਸੱਭਿਆਚਾਰ ਅਤੇ ਡੋਨਰ ਮੰਤਰੀ, ਸ਼੍ਰੀ ਜੀ ਕਿਸ਼ਨ ਰੇੱਡੀ ਪ੍ਰਧਾਨਗੀ ਵਿੱਚ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿੱਚ 18 ਤੋਂ 20 ਸਤੰਬਰ 2022 ਤੱਕ ਰਾਜਾਂ ਦੇ ਟੂਰਿਜ਼ਮ ਮੰਤਰੀਆਂ ਦਾ ਰਾਸ਼ਟਰੀ ਸੰਮੇਲਨ ਆਯੋਜਿਤ ਕਰਨ ਜਾ ਰਿਹਾ ਹੈ।
ਰਾਜਾਂ ਦੇ ਟੂਰਿਜ਼ਮ ਮੰਤਰੀਆਂ ਦੇ ਇਸ ਤਿੰਨ ਦਿਨਾਂ ਰਾਸ਼ਟਰੀ ਸੰਮੇਲਨ ਵਿੱਚ ਕੇਂਦਰੀ ਮੰਤਰੀ, ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਟੂਰਿਜ਼ਮ ਮੰਤਰੀ, ਗਵਰਨਰਾਂ ਤੇ ਪ੍ਰਸ਼ਾਸਕਾਂ ਦੇ ਨਾਲ-ਨਾਲ ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਦੇ ਸੀਨੀਅਰ ਅਧਿਕਾਰੀ, ਅਤੇ ਟੂਰਿਜ਼ਮ ਤੇ ਹੋਸਪੀਟੈਲਿਟੀ ਐਸੋਸੀਏਸ਼ਨਾਂ ਦੇ ਪ੍ਰਮੁੱਖ ਸ਼ਾਮਲ ਹੋਣਗੇ।
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਇਸ ਸੰਮੇਲਨ ਦਾ ਉਦਘਾਟਨ ਕਰਨਗੇ। ਇਸ ਸੰਮੇਲਨ ਵਿੱਚ ਅਰੁਣਾਚਲ ਪ੍ਰਦੇਸ਼, ਉੱਤਰ ਪੱਦੇਸ਼, ਮੱਧ ਪੱਦੇਸ਼, ਤਮਿਲਨਾਡੂ, ਅਸਮ, ਤ੍ਰਿਪੁਰਾ, ਮਿਜ਼ੋਰਮ, ਹਰਿਆਣਾ, ਸਿੱਕਮ, ਗੋਆ, ਮੇਘਾਲਯ, ਕਰਨਾਟਕ, ਲੱਦਾਖ, ਬਿਹਾਰ, ਛੱਤੀਸਗੜ੍ਹ, ਗੁਜਰਾਤ, ਜੰਮੂ ਤੇ ਕਸ਼ਮੀਰ, ਝਾਰਖੰਡ, ਕੇਰਲ, ਅਤੇ ਮਹਾਰਾਸ਼ਟਰ ਸਹਿਤ ਕਈ ਰਾਜਾਂ ਦੇ ਟੂਰਿਜ਼ਮ ਮੰਤਰੀ ਸ਼ਾਮਲ ਹੋਣਗੇ। ਇਸ ਸੰਮੇਲਨ ਵਿੱਚ ਲਗਭਗ 250 ਪ੍ਰਤੀਨਿਧੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ।
ਇਸ ਸੰਮੇਲਨ ਦੇ ਦੌਰਾਨ ਟੂਰਿਜ਼ਮ ਮੰਤਰਾਲੇ ਦੀਆਂ ਵੱਖ-ਵੱਖ ਨੀਤੀਆਂ ਅਤੇ ਪ੍ਰੋਗਰਾਮਾਂ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ ਜਿਨ੍ਹਾਂ ਵਿੱਚ ਟੂਰਿਜ਼ਮ ਇਨਫ੍ਰਾਸਟ੍ਰਕਚਰ ਦਾ ਵਿਕਾਸ; ਸੱਭਿਆਚਾਰ, ਅਧਿਆਤਮਿਕ ਤੇ ਧਰੋਹਰ ਟੂਰਿਜ਼ਮ; ਹਿਮਾਲਯੀ ਰਾਜਾਂ ਵਿੱਚ ਟੂਰਿਜ਼ਮ; ਰਿਸਪੋਂਸੀਬਲ ਤੇ ਟਿਕਾਉ ਟੂਰਿਜ਼ਮ; ਟੂਰਿਜ਼ਮ ਸਥਲਾਂ ਜਾਂ ਮੰਜ਼ਿਲਾਂ ਦੀ ਮਾਰਕੀਟਿੰਗ ਤੇ ਪ੍ਰਚਾਰ-ਪ੍ਰਸਾਰ ਵਿੱਚ ਡਿਜੀਟਲ ਟੈਕਨੋਲੋਜੀ ਦੀ ਭੂਮਿਕਾ; ਭਾਰਤੀ ਹੋਸਪੀਟੈਲਿਟੀ ਖੇਤਰ ਵਿੱਚ ਹੋਮ ਸਟੇ ਦਾ ਉਭਰਤਾ ਮਹੱਤਵ; ਆਯੁਰਵੇਦ, ਵੈਲਨੈੱਸ, ਤੇ ਮੈਡੀਕਲ ਵੈਲਿਊ ਟ੍ਰੈਵਲ ਅਤੇ ਡੋਮੈਸਟਿਕ ਟੂਰਿਜ਼ਮ ਨੂੰ ਹੁਲਾਰਾ ਦੇਣਾ ਸ਼ਾਮਲ ਹਨ। ਸੰਮੇਲਨ ਦੇ ਦੌਰਾਨ ਟੂਰਿਜ਼ਮ ਮੰਤਰਾਲੇ ਦੁਆਰਾ ਲਾਗੂ ਵੱਖ-ਵੱਖ ਪ੍ਰੋਜੈਕਟਾਂ ਦੇ ਲਾਗੂਕਰਨ ਦੀ ਸਮੀਖਿਆ ਦੇ ਨਾਲ-ਨਾਲ ਵਾਈਲਡਲਾਈਫ ਟੂਰਿਜ਼ਮ, ਰਿਸਪੋਂਸੀਬਲ ਟੂਰਿਜ਼ਮ, ਜੀ-20 ਦੇ ਟੂਰਿਜ਼ਮ ਸੰਬੰਧੀ ਪਹਿਲੂਆਂ ਜਿਹੇ ਹੋਰ ਮੁੱਦਿਆਂ ‘ਤੇ ਵੀ ਚਰਚਾ ਕੀਤੀ ਜਾਵੇਗੀ।
*******
ਐੱਨਬੀ/ਓਏ
(Release ID: 1860521)
Visitor Counter : 123