ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਮੰਤਰੀ ਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਵਿੱਚ ਅੱਜ ਨਵੀਂ ਦਿੱਲੀ ਵਿੱਚ ਭਾਰਤ ਸਰਕਾਰ, ਅਸਮ ਸਰਕਾਰ ਅਤੇ ਅੱਠ ਆਦਿਵਾਸੀ ਸਮੂਹਾਂ ਦੇ ਪ੍ਰਤੀਨਿਧੀਆਂ ਦਰਮਿਆਨ ਇਤਿਹਾਸਿਕ ਤੀਸਰੇ ਸਮਜੌਤੇ ‘ਤੇ ਦਸਤਖਤ ਹੋਏ
ਇਸ ਸਮਝੌਤੇ ਨਾਲ ਅਸਮ ਵਿੱਚ ਆਦਿਵਾਸੀਆਂ ਅਤੇ ਚਾਹ ਬਾਗਾਨ ਸ਼੍ਰਮਿਕਾਂ ਦੀ ਦਹਾਕਿਆਂ ਪੁਰਾਣੀ ਸਮੱਸਿਆ ਸਮਾਪਤ ਹੋ ਜਾਵੇਗੀ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਸ਼ਾਂਤੀਪੂਰਨ ਅਤੇ ਸਮ੍ਰਿੱਧ ਉੱਤਰ-ਪੂਰਬ ਦੇ ਵਿਜ਼ਨ ਦੇ ਅਨੁਸਾਰ ਇਹ ਸਮਝੌਤਾ 2025 ਤੱਕ ਉੱਤਰ-ਪੂਰਬ ਨੂੰ ਉਗ੍ਰਵਾਦ ਮੁਕਤ ਬਣਾਉਣ ਦੀ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਮੀਲ ਦਾ ਪੱਥਰ ਸਾਬਿਤ ਹੋਵੇਗਾ
ਅੱਜ ਦੇ ਇਸ ਸਮਝੌਤੇ ਦੇ ਬਾਅਦ ਅਸਮ ਦੇ ਆਦਿਵਾਸੀ ਸਮੂਹਾਂ ਦੇ 1182 ਕੈਡਰ ਹਥਿਆਰ ਪਾ ਕੇ ਮੁੱਖ ਧਾਰਾ ਵਿੱਚ ਸ਼ਾਮਲ ਹੋ ਗਏ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਉੱਤਰ-ਪੂਰਬ ਵਿੱਚ ਸ਼ਾਂਤੀ ਅਤੇ ਸਮ੍ਰਿੱਧ ਦੇ ਲਈ ਉਠਾਏ ਗਏ ਅਨੇਕ ਕਦਮਾਂ ਦੇ ਪ੍ਰਤੀ ਵਿਸ਼ਵਾਸ ਵਿਅਕਤ ਕਰਦੇ ਹੋਏ 2014 ਤੋਂ ਹੁਣ ਤੱਕ ਲਗਭਗ 8,000 ਉਗ੍ਰਵਾਦੀ ਹਥਿਆਰ ਪਾ ਕੇ ਸਮਾਜ ਦੀ ਮੁੱਖਧਾਰਾ ਵਿੱਚ ਸ਼ਾਮਲ ਹੋਏ ਹਨ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਨੇ ਤੈਅ ਕੀਤਾ ਹੈ ਕਿ 2024 ਤੋਂ ਪਹਿਲਾਂ ਉੱਤਰ-ਪੂਰਬ ਦੇ ਰਾਜਾਂ ਵਿੱਚ ਸੀਮਾ ਵਿਵਾਦਾਂ ਅਤੇ ਹਥਿਆਰਬੰਦ ਗੁਟਾਂ ਨਾਲ ਸੰਬੰਧਿਤ ਸਾਰੇ ਵਿਵਾਦਾਂ ਦਾ ਸਮਾਧਾਨ ਕਰ ਲਿਆ ਜਾਵੇਗਾ
ਗ੍ਰਹਿ ਮੰਤਰਾਲੇ ਨੇ ਉੱਤਰ-ਪੂਰਬ ਦੀ ਅਦਭੁਤ ਸੱਭਿਆਚਾਰ ਦਾ ਸੰਵਰਧਨ ਅਤੇ ਵਿਕਾਸ ਕਰਨ, ਸਾਰੇ ਵਿਵਾਦਾਂ ਦਾ ਨਿਪਟਾਰਾ ਕਰ ਚਿਰਕਾਲੀਨ ਸ਼ਾਂਤੀ ਸਥਾਪਿਤ ਕਰਨ ਅਤੇ ਉੱਤਰ-ਪੂਰਬ ਵਿੱਚ ਵਿਕਾਸ ਨੂੰ ਗਤੀ ਦੇ ਕੇ ਦੇਸ਼ ਦੇ ਹੋਰ ਹਿੱਸਿਆਂ ਦੇ
Posted On:
15 SEP 2022 7:38PM by PIB Chandigarh
ਕੇਂਦਰੀ ਗ੍ਰਹਿ ਮੰਤਰੀ ਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਵਿੱਚ ਅੱਜ ਨਵੀਂ ਦਿੱਲੀ ਵਿੱਚ ਭਾਰਤ ਸਰਕਾਰ, ਅਸਮ ਸਰਕਾਰ ਅਤੇ ਅੱਠ ਆਦਿਵਾਸੀ ਸਮੂਹਾਂ ਦੇ ਪ੍ਰਤੀਨਿਧੀਆਂ ਦੇ ਵਿੱਚ ਇਤਿਹਾਸਿਕ ਤੀਸਰੇ ਸਮਝੌਤੇ ‘ਤੇ ਦਸਤਖਤ ਹੋਏ। ਇਸ ਸਮਝੌਤੇ ਨਾਲ ਅਸਮ ਵਿੱਚ ਆਦਿਵਾਸੀਆਂ ਅਤੇ ਚਾਹ ਬਗਾਨ ਸ਼੍ਰਮਿਕਾਂ ਦੀ ਦਹਾਕਿਆਂ ਪੁਰਾਣੀ ਸਮੱਸਿਆ ਸਮਾਪਤ ਹੋ ਜਾਵੇਗੀ। ਸਮਝੌਤੇ ‘ਤੇ ਦਸਤਖਤ ਕਰਨ ਵਾਲੇ ਅੱਠ ਸਮੂਹਾਂ ਵਿੱਚ BCF, ACMA, AANLA, APA, STF, AANLA (FG), BCF (BT) ਅਤੇ ACMA (FG) ਸ਼ਾਮਲ ਹਨ।
ਇਸ ਅਵਸਰ ‘ਤੇ ਅਸਮ ਦੇ ਮੁੱਖ ਮੰਤਰੀ ਸ਼੍ਰੀ ਹਿਮੰਤ ਬਿਸਵਾ ਸਰਮਾ, ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਸ਼੍ਰੀ ਰਾਮੇਸ਼ਵਰ ਤੇਲੀ, ਲੋਕ ਸਭਾ ਸਾਂਸਦ ਸ਼੍ਰੀ ਪੱਲਬ ਲੋਚਨ ਦਾਸ, ਰਾਜ ਸਭਾ ਸਾਂਸਦ ਸ਼੍ਰੀ ਕਾਮਾਖਿਆ ਪ੍ਰਸਾਦ ਤਾਸਾ, ਅਸਮ ਸਰਕਾਰ ਵਿੱਚ ਮੰਤਰੀ ਸ਼੍ਰੀ ਸੰਜੈ ਕਿਸ਼ਨ, ਅਸਮ ਦੇ ਅੱਠ ਆਦਿਵਾਸੀ ਸਮੂਹਾਂ ਦੇ ਪ੍ਰਤੀਨਿਧੀ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਅਸਮ ਸਰਕਾਰ ਦੇ ਹਰੇਕ ਸੀਨੀਅਰ ਅਧਿਕਾਰੀ ਮੌਜੂਦ ਸਨ।
ਅੱਜ ਹੋਏ ਇਤਿਹਾਸਿਕ ਸਮਝੌਤੇ ਦੇ ਅਵਸਰ ‘ਤੇ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਸ਼ਾਂਤੀਪੂਰਣ ਅਤੇ ਸਮ੍ਰਿੱਧ ਉੱਤਰ-ਪੂਰਬ ਦੇ ਵਿਜ਼ਨ ਦੇ ਅਨੁਸਾਰ ਇਹ ਸਮਝੌਤਾ 2025 ਤੱਕ ਉੱਤਰ-ਪੂਰਬ ਨੂੰ ਉਗ੍ਰਵਾਦ ਮੁਕਤ ਬਣਾਉਣ ਦੀ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਮੀਲ ਦਾ ਪੱਥਰ ਸਾਬਿਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਨਰੇਂਦਰ ਮੋਦੀ ਜੀ ਦੇ ਪ੍ਰਧਾਨ ਮੰਤਰੀ ਬਨਣ ਦੇ ਬਾਅਦ ਉੱਤਰ-ਪੂਰਬ ਨੂੰ ਸ਼ਾਂਤ ਅਤੇ ਵਿਕਸਿਤ ਬਣਾਉਣ ਦੀ ਦਿਸ਼ਾ ਵਿੱਚ ਕਈ ਪ੍ਰਯਤਨ ਕੀਤੇ ਗਏ ਹਨ ਜਿਨ੍ਹਾਂ ਵਿੱਚ ਸਭ ਤੋਂ ਪ੍ਰਮੁੱਖ ਉੱਤਰ-ਪੂਰਬ ਵਿੱਚ ਸ਼ਾਂਤੀ ਸਥਾਪਿਤ ਕਰਨਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਅਸਮ ਦੇ ਆਦਿਵਾਸੀ ਸਮੂਹਾਂ ਦੇ 1182 ਕੈਡਰ ਹਥਿਆਰ ਪਾ ਕੇ ਮੁੱਖ ਧਾਰਾ ਵਿੱਚ ਸ਼ਾਮਲ ਹੋ ਗਏ ਹਨ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਦੇ ਉੱਤਰ-ਪੂਰਬ ਨੂੰ ਸ਼ਾਂਤ ਅਤੇ ਸਮ੍ਰਿੱਧ ਬਣਾਉਣ ਦੇ ਲਈ ਉੱਤਰ-ਪੂਰਬ ਦੀ ਅਦਭੁਤ ਸੱਭਿਆਚਾਰਕ ਦਾ ਸੰਵਰਧਨ ਅਤੇ ਵਿਕਾਸ ਕਰਨ, ਸਾਰੇ ਵਿਵਾਦਾਂ ਦਾ ਨਿਪਟਾਰਾ ਕਰਨ ਕੇ ਚਿਰਕਾਲੀਨ ਸ਼ਾਂਤੀ ਸਥਾਪਿਤ ਕਰਨ ਅਤੇ ਉੱਤਰ-ਪੂਰਬ ਵਿੱਚ ਵਿਕਾਸ ਨੂੰ ਗਤੀ ਦੇ ਕੇ ਦੇਸ਼ ਦੇ ਹੋਰ ਹਿੱਸਿਆਂ ਦੇ ਵਾਂਗ ਵਿਕਸਿਤ ਬਣਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਸੰਵਾਦਹੀਨਤਾ ਅਤੇ ਹਿਤਾਂ ਦੇ ਟਕਰਾਵ ਦੇ ਕਾਰਨ ਅਲੱਗ-ਅਲੱਗ ਗੁਟਾਂ ਨੇ ਹਥਿਆਰ ਚੁੱਕ ਲਏ ਸਨ ਜਿਸ ਦੇ ਕਾਰਨ ਇਨ੍ਹਾਂ ਗੁਟਾਂ ਅਤੇ ਰਾਜ ਸਰਕਾਰਾਂ ਤੇ ਕੇਂਦਰੀ ਸੁਰੱਖਿਆ ਬਲਾਂ ਦੇ ਵਿੱਚ ਮੁਠਭੇੜਾਂ ਵਿੱਚ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਗਈਆਂ। ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਨੇ ਤੈਅ ਕੀਤਾ ਹੈ ਕਿ 2024 ਤੋਂ ਪਹਿਲਾਂ ਉੱਤਰ-ਪੂਰਬ ਦੇ ਰਾਜਾਂ ਦੇ ਵਿੱਚ ਸੀਮਾ ਵਿਵਾਦਾਂ ਅਤੇ ਹੱਥਿਆਰਬੰਦ ਗੁਟਾਂ ਨਾਲ ਸੰਬੰਧਿਤ ਸਾਰੇ ਵਿਵਾਦਾਂ ਦਾ ਸਮਾਧਾਨ ਕਰ ਲਿਆ ਜਾਵੇਗਾ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪਿਛਲੇ ਤਿੰਨ ਵਰ੍ਹਿਆਂ ਵਿੱਚ ਭਾਰਤ ਸਰਕਾਰ, ਅਸਮ ਸਰਕਾਰ ਅਤੇ ਇਸ ਖੇਤਰ ਦੀ ਹੋਰ ਸਰਕਾਰਾਂ ਨੇ ਆਪਸ ਵਿੱਚ ਅਤੇ ਵਿਭਿੰਨ ਉਗ੍ਰਵਾਦੀ ਗੁਟਾਂ ਦੇ ਨਾਲ ਕਈ ਸਮਝੌਤੇ ਕੀਤੇ ਹਨ। 2019 ਵਿੱਚ NLFT, 2020 ਵਿੱਚ BRU-REANG ਅਤੇ ਬੋਡੋ ਸਮਝੌਤਾ, 2021 ਵਿੱਚ ਕਾਰਬੀ ਓਂਗਲੋਂਗ ਸਮਝੌਤਾ ਅਤੇ 2022 ਵਿੱਚ ਅਸਮ-ਮੇਘਾਲਯ ਅੰਤਰਰਾਜੀ ਸੀਮਾ ਸਮਝੌਤੇ ਦੇ ਤਹਿਤ ਲਗਭਗ 65 ਪ੍ਰਤੀਸ਼ਤ ਸੀਮਾ ਵਿਵਾਦ ਦਾ ਸਮਾਧਾਨ ਕਰ ਦਿੱਤਾ ਗਿਆ। ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਅਤੇ ਅਸਮ ਸਰਕਾਰ, ਅੱਜ ਅਸਮ ਦੇ ਆਦਿਵਾਸੀ ਸਮੂਹਾਂ ਦੇ ਨਾਲ ਹੋਏ ਸਮਝੌਤੇ ਦੀਆਂ ਸ਼ਰਤਾਂ ਦੇ ਪੂਰੀ ਤਰ੍ਹਾਂ ਪਾਲਨ ਨੂੰ ਸੁਨਿਸ਼ਚਿਤ ਕਰਨਗੇ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦਾ ਇਹ ਰਿਕਾਰਡ ਹੈ ਕਿ ਉਸ ਨੇ ਹੁਣ ਤੱਕ ਕੀਤੇ ਗਏ ਸਾਰੇ ਸਮਝੌਤਿਆਂ ਦੇ 93 ਪ੍ਰਤੀਸ਼ਤ ਕੰਮ ਪੂਰੇ ਕੀਤੇ ਹਨ। ਇਸ ਦੇ ਨਤੀਜੇ ਸਦਕਾ ਅਸਮ ਸਮੇਤ ਪੂਰੇ ਉੱਤਰ-ਪੂਰਬ ਵਿੱਚ ਸ਼ਾਂਤੀ ਬਹਾਲ ਹੋਈ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਹੋਏ ਸਮਝੌਤੇ ਵਿੱਚ ਆਦਿਵਾਸੀ ਸਮੂਹਾਂ ਦੀ ਰਾਜਨੀਤਿਕ, ਆਰਥਿਕ ਅਤੇ ਸਿੱਖਿਅਕ ਆਕਾਂਖਿਆਵਾਂ ਨੂੰ ਪੂਰਾ ਕਰਨ ਦੀ ਜ਼ਿੰਮੇਦਾਰੀ ਭਾਰਤ ਅਤੇ ਅਸਮ ਸਰਕਾਰ ਦੀ ਹੈ। ਉਨ੍ਹਾਂ ਨੇ ਕਿਹਾ ਕਿ ਸਮਝੌਤੇ ਵਿੱਚ ਆਦਿਵਾਸੀ ਸਮੂਹਾਂ ਦੀ ਸਮਾਜਿਕ, ਸੱਭਿਆਚਾਰਕ, ਜਾਤੀ ਅਤੇ ਭਾਸ਼ਾਈ ਪਹਿਚਾਣ ਨੂੰ ਸੁਰੱਖਿਅਤ ਰੱਖਣ ਦੇ ਨਾਲ-ਨਾਲ ਉਸ ਨੂੰ ਹੋਰ ਮਜ਼ਬੂਤ ਬਣਾਉਣ ਦਾ ਵੀ ਪ੍ਰਾਵਧਾਨ ਕੀਤਾ ਗਿਆ ਹੈ। ਸਮਝੌਤੇ ਵਿੱਚ ਚਾਹ ਬਗਾਨਾਂ ਦਾ ਤੇਜ਼ ਅਤੇ ਕੇਂਦ੍ਰਿਤ ਵਿਕਾਸ ਸੁਨਿਸ਼ਚਿਤ ਕਰਨ ਦੇ ਉਦੇਸ਼ ਨਾਲ ਇੱਕ ਆਦਿਵਾਸੀ ਕਲਿਆਣ ਅਤੇ ਵਿਕਾਸ ਪਰਿਸ਼ਦ ਦੀ ਸਥਾਪਨਾ ਕਰਨ ਦਾ ਵੀ ਪ੍ਰਾਵਧਾਨ ਕੀਤਾ ਗਿਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਸਮਝੌਤੇ ਵਿੱਚ ਹਥਿਆਰਬੰਦ ਕੈਡਰਾਂ ਦੇ ਪੁਨਰਵਾਸ ਤੇ ਪੁਨਰਸਥਾਪਨ ਅਤੇ ਚਾਹ ਬਗਾਨ ਸ਼੍ਰਮਿਕਾਂ ਦੇ ਕਲਿਆਣ ਦੇ ਉਪਾਅ ਕਰਨ ਦਾ ਵੀ ਪ੍ਰਾਵਧਾਨ ਹੈ। ਆਦਿਵਾਸੀ ਆਬਾਦੀ ਵਾਲੇ ਪਿੰਡਾਂ/ਖੇਤਰਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਲਈ ਪੰਜ ਸਾਲ ਦੀ ਮਿਆਦ ਵਿੱਚ 1000 ਕਰੋੜ ਰੁਪਏ (ਭਾਰਤ ਸਰਕਾਰ ਅਤੇ ਅਸਮ ਸਰਕਾਰ ਹਰੇਕ ਦੁਆਰਾ 500 ਕਰੋੜ ਰੁਪਏ) ਦਾ ਵਿਸ਼ੇਸ਼ ਵਿਕਾਸ ਪੈਕੇਜ ਪ੍ਰਦਾਨ ਕੀਤਾ ਜਾਵੇਗਾ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਉੱਤਰ-ਪੂਰਬ ਵਿੱਚ ਸ਼ਾਂਤੀ ਅਤੇ ਸਮ੍ਰਿੱਧੀ ਦੇ ਲਈ ਚੁੱਕੇ ਗਏ ਅਨੇਕ ਕਦਮਾਂ ਦੇ ਪ੍ਰਤੀ ਵਿਸ਼ਵਾਸ ਵਿਅਕਤ ਕਰਦੇ ਹੋਏ 2014 ਤੋਂ ਹੁਣ ਤੱਕ ਲਗਭਗ 8,000 ਉਗ੍ਰਵਾਦੀ ਹਥਿਆਰ ਪਾ ਕੇ ਸਮਾਜ ਦੀ ਮੁੱਖਧਾਰਾ ਵਿੱਚ ਸ਼ਾਮਲ ਹੋਏ ਹਨ। ਪਿਛਲੇ ਦੋ ਦਹਾਕਿਆਂ ਵਿੱਚ ਸਭ ਤੋਂ ਘੱਟ ਉਗ੍ਰਵਾਦ ਦੀਆਂ ਘਟਨਾਵਾਂ ਵਰ੍ਹੇ 2020 ਵਿੱਚ ਦਰਜ ਹੋਈਆਂ ਹਨ। 2014 ਦੀ ਤੁਲਨਾ ਵਿੱਚ, 2021 ਵਿੱਚ ਉਗ੍ਰਵਾਦ ਦੀਆਂ ਘਟਨਾਵਾਂ ਵਿੱਚ 74 ਪ੍ਰਤੀਸ਼ਤ ਦੀ ਕਮੀ ਆਈ ਹੈ। ਇਸੇ ਮਿਆਦ ਵਿੱਚ ਸੁਰੱਖਿਆ ਬਲਾਂ ਦੀ ਜਾਨਹਾਨੀ ਵਿੱਚ 60 ਪ੍ਰਤੀਸ਼ਤ ਅਤੇ ਆਮ ਨਾਗਰਿਕਾਂ ਦੀ ਮੌਤ ਦੀ ਸੰਖਿਆ ਵਿੱਚ 89 ਪ੍ਰਤੀਸ਼ਤ ਦੀ ਕਮੀ ਦਰਜ ਕੀਤੀ ਗਈ ਹੈ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਸਰਕਾਰ ਉੱਤਰ ਪੂਰਬ ਨੂੰ ਉਗ੍ਰਵਾਦ ਮੁਕਤ ਕਰਨ ਦੇ ਲਈ ਦ੍ਰਿੜ੍ਹ ਸੰਕਲਪਿਤ ਹੈ। ਸੁਤੰਤਰਤਾ ਦੇ ਬਾਅਦ ਲੰਬੇ ਸਮੇਂ ਤੱਕ ਸਿਆਸਤ ਅਤੇ ਰਾਜਨੀਤੀ ਦਾ ਸ਼ਿਕਾਰ ਰਹੇ ਉੱਤਰ-ਪੂਰਬੀ ਰਾਜਾਂ ਵਿੱਚ ਵਿਕਾਸ ਦੀ ਗਤੀ ਥਮ ਗਈ ਸੀ ਅਤੇ ਹਿੰਸਕ ਅਲਗਾਵਵਾਦ ਆਪਣੇ ਪੈਰ ਪਸਾਰੇ ਹੋਏ ਸੀ ਅਤੇ ਮੋਦੀ ਜੀ ਨੇ ਇਸ ਖੇਤਰ ਵਿੱਚ ਐਕਟ ਈਸਟ ਪੋਲਿਸੀ ਨਾਲ ਵਿਕਾਸ ਤੇ ਸ਼ਾਂਤੀ ਦੀ ਨਵੀਂ ਗਾਥਾ ਲਿਖੀ। ਅਜਿਹੇ ਸਮੇਂ ਚੁਣੌਤੀ ਨਾ ਸਿਰਫ ਇਨ੍ਹਾਂ ਰਾਜਾਂ ਵਿੱਚ ਸ਼ਾਂਤੀ ਨੂੰ ਮੁੜ-ਸਥਾਪਿਤ ਕਰਨਾ ਸੀ ਬਲਿਕ ਉਨ੍ਹਾਂ ਨੂੰ ਵਿਕਾਸ ਦੀ ਮੁੱਖ ਧਾਰਾ ਵਿੱਚ ਵਾਪਸ ਲਿਆ ਕੇ ਉੱਤਰ-ਪੂਰਬ ਨੂੰ ਦੇਸ਼ ਦੇ ਵਿਕਾਸ ਦੀ ਮੁੱਖ ਧਾਰਾ ਦਾ ਸਹਿਭਾਗੀ ਬਣਾਉਣਾ ਸੀ।
ਉੱਤਰ-ਪੂਰਬ ਵਿੱਚ ਸ਼ਾਂਤੀ ਸਥਾਪਨਾ ਦੀ ਦਿਸ਼ਾ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਉਠਾਏ ਗਏ ਕਦਮ
*****
ਐੱਨਡਬਲਿਊ/ਆਰਕੇ/ਏਵਾਈ/ਆਰਆਰ
(Release ID: 1859849)
Visitor Counter : 174