ਰੱਖਿਆ ਮੰਤਰਾਲਾ
azadi ka amrit mahotsav

ਐੱਨਸੀਸੀ ਦੇ ਡਾਇਰੈਕਟਰ ਜਨਰਲ ਨੇ ਥਲ ਸੈਨਿਕ ਕੈਂਪ ਦਾ ਉਦਘਾਟਨ ਕੀਤਾ

Posted On: 15 SEP 2022 4:26PM by PIB Chandigarh

ਐੱਨਸੀਸੀ ਦੇ ਡਾਇਰੈਕਟ ਜਨਰਲ ਲੈਫਟੀਨੈਂਟ ਜਨਰਲ ਗੁਰਬੀਰਪਾਲ ਸਿੰਘ ਨੇ ਅੱਜ ਦਿੱਲੀ ਕੈਂਟ ਦੇ ਕਰੀਅੱਪਾ ਪਰੇਡ ਗ੍ਰਾਉਂਡ ਵਿੱਚ ਥਲ ਸੈਨਿਕ ਕੈਂਪ ਦਾ ਉਦਘਾਟਨ ਕੀਤਾ। ਦੇਸ਼ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਪ੍ਰਤੀਨਿਧੀਤਵ ਕਰਨ ਵਾਲੇ 17 ਐੱਨਸੀਸੀ ਡਾਇਰੈਕਟੋਰੇਟ ਨਾਲ ਤਿਆਰ ਕੀਤੇ ਗਏ ਲੜਕੇ ਤੇ ਲੜਕੀਆਂ ਐੱਨਸੀਸੀ ਕੈਡੇਟ ਕੈਂਪ ਵਿੱਚ ਹਿੱਸਾ ਲੈ ਰਹੇ ਹਨ, ਜਿਸ ਵਿੱਚ ਦਸ ਦਿਨਾਂ ਦੇ ਲਈ ਉਹ ਔਬਸਟੇਕਲ ਟ੍ਰੇਨਿੰਗ, ਮੈਪ ਰੀਡਿੰਗ ਤੇ ਹੋਰ ਸੰਸਥਾਗਤ ਟ੍ਰੇਨਿੰਗ ਮੁਕਾਬਲਿਆਂ ਜਿਹੀਆਂ ਵਿਭਿੰਨ ਪ੍ਰਤੀਯੋਗਿਤਾਵਾਂ ਵਿੱਚ ਹਿੱਸਾ ਲੈ ਰਹੇ ਹਨ। ਇਸ ਕੈਂਪ ਦਾ ਸਮਾਪਨ ਮਿਤੀ 25 ਸਤੰਬਰ, 2022 ਨੂੰ ਹੋਵੇਗਾ।

 

ਇਸ ਅਵਸਰ ‘ਤੇ ਬੋਲਦੇ ਹੋਏ ਜਨਰਲ ਔਫਿਸਰ ਨੇ ਕੈਡੇਟਸ ਦਾ ਸੁਆਗਤ ਕਰਦੇ ਹੋਏ ਉਨ੍ਹਾਂ ਨੂੰ ਥਲ ਸੈਨਿਕ ਕੈਂਪ ਵਿੱਚ ਚੁਣੇ ਜਾਣ ‘ਤੇ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਐੱਨਸੀਸੀ ਦੇਸ਼ ਦੇ ਨੌਜਵਾਨਾਂ ਨੂੰ ਸਾਹਸਿਕ, ਅਨੁਸ਼ਾਸਨ ਅਤੇ ਸਨਮਾਨ ਨਾਲ ਭਰੇ ਜੀਵਨ ਨੂੰ ਦੇਖਣ ਦਾ ਅਵਸਰ ਪ੍ਰਦਾਨ ਕਰਦਾ ਹੈ ਅਤੇ ਉਨ੍ਹਾਂ ਵਿੱਚ ਅਗਵਾਈ ਤੇ ਸੌਹਾਰਦ ਦੀ ਭਾਵਨਾ ਪੈਦਾ ਕਰਦਾ ਹੈ।

 

ਥਲ ਸੈਨਿਕ ਕੈਂਪ ਦਾ ਉਦੇਸ਼ ਆਰਮੀ ਟ੍ਰੇਨਿੰਗ ਦੀ ਮੁੱਖ ਵਿਸ਼ੇਸ਼ਤਾ ਨੂੰ ਉਜਾਗਰ ਕਰਨਾ, ਸਿਹਤ ਮੁਕਾਬਲਾ ਭਾਵਨਾ ਪੈਦਾ ਕਰਨਾ ਅਤੇ ਕੈਡੇਟਸ ਦੇ ਵਿੱਚ ਅਨੁਸ਼ਾਸਨ, ਅਗਵਾਈ ਤੇ ਰਾਸ਼ਟਰੀ ਏਕਤਾ ਦੀ ਭਾਵਨਾ ਨੂੰ ਹੁਲਾਰਾ ਦੇਣਾ ਹੈ। ਆਰਮੀ ਵਿੰਗ ਕੈਡੇਟਸ ਦੇ ਲਈ ਰਾਸ਼ਟਰੀ ਪੱਧਰ ਦਾ ਕੈਂਪ ਹੋਣ ਦੇ ਕਾਰਨ ਥਲ ਸੈਨਿਕ ਕੈਂਪ ਆਪਣੇ ਆਪ ਵਿੱਚ ਅਨੂਠਾ ਹੈ। ਵਾਯੁਸੈਨਾ ਅਤੇ ਨੌਸੈਨਾ ਵਿੰਗ ਦੇ ਲਈ ਇਸੇ ਤਰ੍ਹਾਂ ਦੇ ਕੈਂਪ ਬਾਅਦ ਵਿੱਚ ਆਯੋਜਿਤ ਕੀਤੇ ਜਾਣਗੇ।
https://static.pib.gov.in/WriteReadData/userfiles/image/Pic1(7)KT57.JPG

 

 

 

https://static.pib.gov.in/WriteReadData/userfiles/image/Pic2(6)90YD.JPG

********


ਏਬੀਬੀ/ਜੀਸੀ


(Release ID: 1859848) Visitor Counter : 128


Read this release in: English , Urdu , Hindi