ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਮੁੰਬਈ ਵਿੱਚ 25ਵੀਂ ਊਰਜਾ ਟੈਕਨੋਲੋਜੀ ਮੀਟਿੰਗ ਨੂੰ ਸੰਬੋਧਿਤ ਕੀਤਾ, ਜ਼ੀਰੋ ਕਾਰਬਨ ਨਿਕਾਸੀ ਦੀ ਆਵਧਾਰਣਾ ਦੇ ਪ੍ਰਤੀ ਵਚਰਨਬੱਧਤਾ ਦੁਹਰਾਈ
ਭਾਰਤ ਨੇ ਗਲੋਬਲ ਸੰਕਟਾਂ ਦੇ ਦੌਰਾਨ ਵੀ ਊਰਜਾ, ਭੋਜਨ ਅਤੇ ਈਂਧਨ ਦੇ ਤਿੰਨ ਮੋਰਚਿਆ ‘ਤੇ ਬਹੁਤ ਵਧੀਆ ਪ੍ਰਦਰਸਨ ਕੀਤਾ ਹੈ: ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ
ਭਾਰਤ ਹਰਿਤ ਪਰਿਵਤਰਨ ਦੇ ਪ੍ਰਤੀ ਆਪਣੀ ਵਚਨਬੱਧਤਾਵਾਂ ਨੂੰ ਕਮਜ਼ੋਰ ਨਹੀਂ ਹੋਣ ਦੇਵੇਗਾ: ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ
Posted On:
15 SEP 2022 3:25PM by PIB Chandigarh
ਕੇਂਦਰੀ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਮੁੰਬਈ ਵਿੱਚ ਹਿੰਦੁਸਤਾਨ ਪੈਟ੍ਰੋਲੀਅਮ ਕਾਰਪੋਰੇਸ਼ਨ ਲਿਮਿਟਿਡ ਦੇ ਸਹਿਯੋਗ ਨਾਲ ਭਾਰਤ ਸਰਕਾਰ ਦੇ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ (ਐੱਮਓਪੀਐਂਡਐੱਨਜੀ) ਦੀ ਸਰਪ੍ਰਸਤੀ ਹੇਠ ਉੱਚ ਟੈਕਨੋਲੋਜੀ ਕੇਂਦਰ (ਸੀਐੱਚਟੀ) ਦੁਆਰਾ ਆਯੋਜਿਤ 25ਵੀਂ ਊਰਜਾ ਟੈਕਨੋਲੋਜੀ ਮੀਟਿੰਗ ਨੂੰ ਸੰਬੋਧਿਤ ਕੀਤਾ। ਮਾਣਯੋਗ ਮੰਤਰੀ ਮਹੋਦਯ ਨੇ ਆਪਣੇ ਨਾਗਰਿਕਾਂ ਨੂੰ ਊਰਜਾ ਸੁਰੱਖਿਆ ਸੁਨਿਸ਼ਚਿਤ ਕਰਨ ਵਿੱਚ ਭਾਰਤ ਦੀ ਪ੍ਰਗਤੀ ‘ਤੇ ਚਾਨਣਾ ਪਾਇਆ ਅਤੇ ਦੇਸ਼ ਦੇ ਊਰਜਾ ਮਿਸ਼ਰਣ ਨੂੰ ਅਧਿਕ ਟਿਕਾਊ ਅਤੇ ਵਾਤਾਵਰਣ ਦੇ ਅਨੁਕੂਲ ਬਣਾਉਣ ਲਈ ਸਰਕਾਰ ਦੀਆਂ ਯੋਜਨਾਵਾਂ ਨੂੰ ਰੇਖਾਂਕਿਤ ਕੀਤਾ।
ਇਸ ਤੋਂ ਪਹਿਲੇ ਇਸ ਮੀਟਿੰਗ ਨੂੰ ਰਿਫਾਈਨਿੰਗ ਅਤੇ ਪੈਟ੍ਰੋਕੈਮਿਕਲਸ ਟੈਕਨੋਲੋਜੀ ਮੀਟ ਦੇ ਰੂਪ ਵਿੱਚ ਜਾਣਿਆ ਜਾਂਦਾ ਸੀ। ਇਸ ਸਲਾਨਾ ਊਰਜਾ ਟੈਕਨੋਲੋਜੀ ਮੀਟਿੰਗ ਵਿੱਚ ਭਾਰਤ ਅਤੇ ਵਿਦੇਸ਼ਾਂ ਦੇ 1000 ਤੋਂ ਅਧਿਕ ਪ੍ਰਤੀਨਿਧੀਆਂ ਦੇ ਨਾਲ ਵਿਸ਼ਵ ਭਰ ਦੇ ਪ੍ਰਤੀਨਿਧੀ ਹਿੱਸਾ ਲੈਂਦੇ ਹਨ। ਇਸ ਮੀਟਿੰਗ ਦਾ ਆਯੋਜਨ ਇਸ ਸਾਲ 15 ਤੋਂ 17 ਸਤੰਬਰ ਤੱਕ ਹੋਵੇਗਾ, ਜੋ ਊਰਜਾ ਖੇਤਰ ਲਈ ਹਰੇਕ ਪ੍ਰਾਸੰਗਿਕਤਾ ਦੇ ਹਾਲਿਆ ਵਿਕਾਸ ਅਤੇ ਤਕਨੀਕੀ ਵਿਕਾਸ ਦੇ ਪ੍ਰਦਰਸ਼ਨ ਲਈ ਇੱਕ ਮੰਚ ਪ੍ਰਦਾਨ ਕਰਦਾ ਹੈ। “ਨਵੇਂ ਊਰਜਾ ਯੁਗ ਵਿੱਚ ਸ਼ੋਧਨ” ਵਿਸ਼ਿਆ ਦੇ ਤਹਿਤ 25ਵੀਂ ਊਰਜਾ ਟੈਕਨੋਲੋਜੀ ਮੀਟਿੰਗ ਦੇਸ਼ ਵਿੱਚ ਬਦਲਦੇ ਊਰਜਾ ਪਰਿਦ੍ਰਿਸ਼ ‘ਤੇ ਧਿਆਨ ਕੇਂਦ੍ਰਿਤ ਕਰੇਗੀ।
ਸਭਾ ਨੂੰ ਸੰਬੋਧਿਤ ਕਰਦੇ ਹੋਏ ਕੇਂਦਰੀ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਵਰਤਮਾਨ ਗਲੋਬਲ ਵਿਵਸਥਾ ਵਿੱਚ ਉਤਪੰਨ ਅਨੋਖੀ ਚੁਣੌਤੀਆਂ ਦੇ ਬਾਵਜੂਦ, ਭਾਰਤ ਜ਼ੀਰੋ ਕਾਰਬਨ ਨਿਕਾਸੀ ਦੀ ਧਾਰਨਾ ਨਾਲ ਜੁੜਿਆ ਹੋਇਆ ਹੈ ਅਤੇ ਹਾਈਡ੍ਰੋਕਾਰਬਨ ਦੀ ਦੁਨੀਆ ਨੂੰ ਪਰਿਵਤਰਨ ਕਰਨ ਲਈ ਪ੍ਰਤੀਬੱਧ ਹੈ ਜਿੱਥੇ ਹਰਿਤ ਅਤੇ ਟਿਕਾਊ ਊਰਜਾ ਸਾਡੀ ਊਰਜਾ ਜ਼ਰੂਰਤਾਂ ਦਾ ਨਿਰਧਾਰਣ ਕਰੇਗੀ।
ਮੰਤਰੀ ਮਹੋਦਯ ਨੇ ਕਿਹਾ ਕਿ ਗਲੋਬਲ ਸੰਕਟ ਦੇ ਮੱਦੇਨਜ਼ਰ ਭਾਰਤ ਦੇ ਤਿੰਨ ਮੋਰਚਿਆਂ- ਊਰਜਾ ਭੋਜਨ ਅਤੇ ਈਂਧਨ ‘ਤੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਸ਼੍ਰੀ ਪੁਰੀ ਨੇ ਕਿਹਾ ਕਿ ਊਰਜਾ ਦੀ ਉਪਲਬਧਤਾ ਅਤੇ ਸਮਰੱਥਾ ਨੂੰ ਸੁਨਿਸ਼ਚਿਤ ਕਰਦੇ ਹੋਏ ਦੇਸ਼ ਗਲੋਬਲ ਰੁਕਾਵਟਾਂ ਦੁਆਰਾ ਉਤਪੰਨ ਹੋਏ ਸੰਕਟਾਂ ਨਾਲ ਇੱਕ ਹਦ ਤੱਕ ਆਤਮਵਿਸ਼ਵਾਸ ਦੇ ਨਾਲ ਬਾਹਰ ਕੱਢਣ ਵਿੱਚ ਸਮਰੱਥ ਹੋਇਆ ਸੀ।
ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਪ੍ਰਤੀ ਵਿਅਕਤੀ ਊਰਜਾ ਖਪਤ ਹੁਣ ਗਲੋਬਲ ਔਸਤ ਦਾ ਇੱਕ ਤਿਹਾਈ ਹੈ ਅਤੇ ਆਉਣ ਵਾਲੇ ਸਾਲਾਂ ਵਿੱਚ ਇਸ ਨੂੰ ਪਾਰ ਕਰ ਲੈਵੇਗੀ। ਉਨ੍ਹਾਂ ਨੇ ਕਿਹਾ ਕਿ ਭਾਰਤ ਸਾਲ 2030 ਵਿੱਚ 10 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਅਤੇ 2047 ਤੱਕ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਉਣ ਦੀ ਰਾਹ ‘ਤੇ ਹੈ ਅਤੇ ਇਸ ਲਈ ਊਰਜਾ ਮਿਸ਼ਰਣ ਨੂੰ ਬਦਲਣ ਦੀ ਜ਼ਰੂਰਤ ਵਧ ਰਹੀ ਹੈ। ਉਨ੍ਹਾਂ ਨੇ ਹਰਿਤ ਸੰਕ੍ਰਮਣ ਦੇ ਪ੍ਰਤੀ ਵਚਨਬੱਧਤਾਵਾਂ ਨੂੰ ਕਮਜ਼ੋਰ ਨਹੀਂ ਹੋਣ ਦੇਣ ਦੇ ਸਰਕਾਰ ਦੇ ਸੰਕਲਪ ਨੂੰ ਦੁਹਰਾਇਆ।
ਸ਼੍ਰੀ ਹਰਦੀਪ ਸਿੰਘ ਪੁਰੀ ਨੇ ਊਰਜਾ ਖੇਤਰ ਵਿੱਚ ਦੇਸ਼ ਦੀ ਪ੍ਰਗਤੀ ‘ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਅੱਜ ਆਧੁਨਿਕੀਕਰਣ ਅਤੇ ਡਿਜੀਟਲੀਕਰਣ ਇੱਕ ਵਿਕਲਪ ਦੇ ਬਜਾਏ ਲਾਜ਼ਮੀ ਹੋ ਗਈ ਹੈ। ਮਈ 2022 ਤੱਕ ਭਾਰਤ ਪਹਿਲਾਂ ਹੀ 10% ਜੈਵ ਈਂਧਨ ਮਿਸ਼ਰਣ ਪ੍ਰਾਪਤ ਕਰ ਚੁੱਕਿਆ ਹੈ,
ਅਤੇ ਇੱਕ ਜਾਂ ਦੋ ਸਾਲ ਵਿੱਚ 20% ਅੰਕ ਤੱਕ ਪਹੁੰਚਣ ਦੀ ਰਾਹ ‘ਤੇ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਵਿਵਹਾਰ ਹਮੇਸ਼ਾ ਸਕਾਰਾਤਮਕ ਅਤੇ ਸਹਾਇਕ ਰਿਹਾ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਜਦ ਵੀ ਕਿਸੇ ਅਜਿਹੇ ਖੇਤਰ ‘ਤੇ ਧਿਆਨ ਆਕਰਸ਼ਿਤ ਕੀਤਾ ਜਾਂਦਾ ਹੈ ਜਿੱਥੇ ਅਧਿਕ ਸਹਾਇਕ ਵਾਤਾਵਰਣ ਦੀ ਗੁੰਜਾਇਸ਼ ਹੈ ਤਾਂ ਉਸ ਨੂੰ ਉਤਪੰਨ ਕਰਨ ਲਈ ਜ਼ਰੂਰੀ ਦਖਲਅੰਦਾਜ਼ੀ ਕੀਤੀ ਜਾਵੇਗੀ।
ਕੇਂਦਰੀ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ, ਰਾਮੇਸ਼ਵਰ ਤੇਲੀ ਨੇ ਵੀ ਹਾਜ਼ਰ ਪ੍ਰਤੀਨਿਧੀਆਂ ਨੂੰ ਸੰਬੋਧਿਤ ਕੀਤਾ। ਸ਼੍ਰੀ ਤੇਲੀ ਨੇ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਦੇ ਖੇਤਰ ਵਿੱਚ ਦੇਸ਼ ਦੀ ਪ੍ਰਗਤੀ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਦੇਸ਼ ਦੇ ਊਰਜਾ ਮਿਸ਼ਰਣ ਵਿੱਚ ਕੁਦਰਤੀ ਗੈਸ ਦੀ ਹਿੱਸੇਦਾਰੀ ਨੂੰ ਸਾਲ 2030 ਤੱਕ 15% ਤੱਕ ਵਧਾਉਣ ਦੇ ਸਰਕਾਰ ਦੇ ਸੰਕਪਲ ਦੇ ਬਾਰੇ ਦੱਸਿਆ
ਜੋ ਇਸ ਦੇ ਵਰਤਮਾਨ ਹਿੱਸੇ ਦੇ 6% ਨਾਲ ਥੋੜੀ ਵੱਧ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਸਾਲ 2030 ਤੱਕ ਦੇਸ਼ ਵਿੱਚ 18 ਹਜ਼ਾਰ ਕੰਪ੍ਰੈਸਡ ਨੈਚਰੁਲ ਗੈਸ(ਸੀਐੱਨਜੀ) ਸਟੇਸ਼ਨ ਸਥਾਪਿਤ ਕੀਤੇ ਜਾਣਗੇ। ਉਨ੍ਹਾਂ ਨੇ ਦੇਸ਼ ਭਰ ਵਿੱਚ ਸੀਐੱਨਜੀ ਅਤੇ (ਪਾਈਪਡ ਨੈਚੁਰਲ ਗੈਸ) ਪੀਐੱਨਜੀ ਦੋਵਾਂ ਦੀ ਬਿਹਤਰ ਉਪਲਬਧਤਾ ਸੁਨਿਸ਼ਚਿਤ ਕਰਨ ਲਈ ਭਾਰਤ ਸਰਕਾਰ ਦੁਆਰਾ ਉਠਾਏ ਗਏ ਕਈ ਹੋਰ ਉਪਾਵਾਂ ਨੂੰ ਵੀ ਸੂਚੀਬੱਧ ਕੀਤਾ।
25ਵੀਂ ਊਰਜਾ ਟੈਕਨੋਲੋਜੀ ਮੀਟਿੰਗ ਵਿੱਚ ਕੁੱਲ 82 ਸਪੀਕਰ ਸ਼ਾਮਲ ਹੋਣਗੇ, ਜਿਨ੍ਹਾਂ ਵਿੱਚ 43ਵਿਦੇਸ਼ੀ ਕੰਪਨੀਆਂ ਅਤੇ 24 ਸਪੀਕਰ ਵਿਦੇਸ਼ ਦੇ ਹਨ ਜੋ 15 ਤਕਨੀਕੀ ਸੈਸ਼ਨਾਂ ਵਿੱਚ ਸ਼ਾਮਲ ਹੋਣਗੇ। ਇਸ ਦੇ ਇਲਾਵਾ, ਪ੍ਰਮੁੱਖ ਤੇਲ ਕੰਪਨੀਆਂ, ਟੈਕਨੋਲੋਜੀ/ਸੇਵਾ ਪ੍ਰਦਤਾਵਾਂ ਦੁਆਰਾ ਆਪਣੀ ਟੈਕਨੋਲੋਜੀ , ਉਤਪਾਦ ਅਤੇ ਸੇਵਾਵਾਂ ਦਾ ਪ੍ਰਦਰਸ਼ਨ ਕਰਦੇ ਹੋਏ 16 ਪ੍ਰਦਰਸ਼ਨੀ ਸਟਾਲ ਵੀ ਲਗਾਏ ਗਏ ਹਨ।
****
(Release ID: 1859794)
Visitor Counter : 133