ਖੇਤੀਬਾੜੀ ਮੰਤਰਾਲਾ
azadi ka amrit mahotsav

ਕੇਂਦਰੀ ਖੇਤੀਬਾੜੀ ਤੇ ਕਿਸਾਨ ਕਲਿਆਣ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਐਗ੍ਰੀਟੈੱਕ ਸਮਿਟ ਨੂੰ ਸੰਬੋਧਿਤ ਕੀਤਾ


ਵਿਸ਼ਵ ਵਿੱਚ ਖੇਤੀਬਾੜੀ ਖੇਤਰ ਵਿੱਚ ਨੰਬਰ ਵਨ ਬਨਣ ਦੀ ਯਾਤਰਾ ‘ਤੇ ਹੈ ਭਾਰਤ : ਖੇਤੀਬਾੜੀ ਮੰਤਰੀ ਸ਼੍ਰੀ ਤੋਮਰ

ਸਰਕਾਰ ਡਿਜੀਟਲ ਖੇਤੀਬਾੜੀ ਮਿਸ਼ਨ ‘ਤੇ ਕੰਮ ਕਰ ਰਹੀ ਹੈ, ਤਾਕਿ ਕਿਸਾਨ ਸਰਕਾਰ ਤੱਕ ਪਹੁੰਚ ਸਕੇ ਅਤੇ ਸਰਕਾਰ ਸਾਰੇ ਕਿਸਾਨਾਂ ਤੱਕ ਪਹੁੰਚ ਸਕੇ: ਸ਼੍ਰੀ ਤੋਮਰ

Posted On: 14 SEP 2022 6:50PM by PIB Chandigarh

ਕੇਂਦਰੀ ਖੇਤੀਬਾੜੀ ਤੇ ਕਿਸਾਨ ਕਲਿਆਣ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਹੈ ਕਿ ਦੇਸ਼ ਦੇ ਛੋਟੇ ਕਿਸਾਨਾਂ ਨੂੰ ਅੱਗੇ ਵਧਾਉਣ ਦੇ ਲਈ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਇਸ ਦਿਸ਼ਾ ਵਿੱਚ ਕਈ ਮਹੱਤਵਪੂਰਨ ਯੋਜਨਾਵਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ, ਤਾਕਿ ਖੇਤੀ-ਕਿਸਾਨਾਂ ਦੀ ਚੁਣੌਤੀਆਂ ਨੂੰ ਘੱਟ ਕੀਤਾ ਜਾ ਸਕੇ ਅਤੇ ਕਿਸਾਨਾਂ ਦੀ ਆਮਦਨ ਨੂੰ ਵਧਾਇਆ ਜਾ ਸਕੇ। ਇਸ ਦੇ ਨਾਲ ਹੀ, ਭਾਰਤ ਖੇਤੀਬਾੜੀ ਖੇਤਰ ਵਿੱਚ ਦੁਨੀਆ ਵਿੱਚ ਨੰਬਰ ਵੰਨ ਬਨਣ ਦੀ ਯਾਤਰਾ ‘ਤੇ ਚਲ ਰਿਹਾ ਹੈ।

https://ci5.googleusercontent.com/proxy/Js9vZKgxA7KQi7XfEcRuFxXHPtuwlbkaAS6uclTWtMpLS0YDgNdCD3XCZEuufExIyp17u_w4v3_4ZE4Arf3jAqJNmuiDHIUVWMaKOXHaQHo1gPjSG-5FR-pu7w=s0-d-e1-ft#https://static.pib.gov.in/WriteReadData/userfiles/image/image00122BD.jpg

ਕੇਂਦਰੀ ਮੰਤਰੀ ਸ਼੍ਰੀ ਤੋਮਰ ਨੇ ਇਹ ਗੱਲ ਅੱਜ ਆਉਟਲੁਕ ਐਗ੍ਰੋਟੈੱਕ ਸਮਿਟ ਅਤੇ ਸਵਰਾਜ ਅਵਾਰਡਸ ਸਮਾਰੋਹ ਵਿੱਚ ਕਹੀ। ਸ਼੍ਰੀ ਤੋਮਰ ਨੇ ਕਿਹਾ ਕਿ ਸਾਡੇ ਦੇਸ਼ ਦੇ ਲਈ ਖੇਤੀਬਾੜੀ ਬਹੁਤ ਜ਼ਿਆਦਾ ਮਹੱਤਵਪੂਰਨ ਖੇਤਰ ਹੈ। ਖੇਤੀਬਾੜੀ ਦੀ ਪ੍ਰਧਾਨਤਾ ਨੂੰ ਅਸੀਂ ਸਵੀਕਾਰ ਕੀਤਾ ਹੈ, ਇਸ ਲਿਹਾਜ ਨਾਲ ਇਸ ਦੀ ਪ੍ਰਗਤੀ, ਇਸ ਵਿੱਚ ਬਦਲਾਵ, ਨੀਤੀਆਂ ਦਾ ਸਮਾਵੇਸ਼ਨ, ਸਹਿਕਾਰਤ ਆਦਿ ਦੀ ਦਿਸ਼ਾ ਵਿੱਚ ਕੰਮ ਕੀਤਾ ਜਾ ਰਿਹਾ ਹੈ। ਦੇਸ਼ ਵਿੱਚ 86 ਫੀਸਦੀ ਛੋਟੇ ਕਿਸਾਨ ਹਨ, ਜਿਨ੍ਹਾਂ ਦੇ ਕੋਲ ਛੋਟਾ ਰਕਬਾ ਹੈ ਅਤੇ ਉਹ ਜ਼ਿਆਦਾ ਨਿਵੇਸ਼ ਨਹੀਂ ਕਰ ਸਕਦੇ ਹਨ। ਇਨ੍ਹਾਂ ਕਿਸਾਨਾਂ ਨੂੰ ਅੱਗੇ ਵਧਾਉਣ ਦੇ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ਕੰਮ ਕਰ ਰਹੀ ਹੈ, ਕਿਉਂਕਿ ਜੇਕਰ ਇਨ੍ਹਾਂ 86 ਪ੍ਰਤੀਸ਼ਤ ਕਿਸਾਨਾਂ ਦਾ ਪਲੜਾ ਹੇਠਾਂ ਰਹੇਗਾ ਤਾਂ ਨਾ ਖੇਤੀ ਅੱਗੇ ਵਧੇਗੀ ਅਤੇ ਨਾ ਹੀ ਦੇਸ਼

ਸਰਕਾਰ ਨੇ ਇਨ੍ਹਾਂ ਦੇ ਵੱਲ ਧਿਆਨ ਦਿੰਦੇ ਹੋਏ 10 ਹਜ਼ਾਰ ਨਵੇਂ ਐੱਫਪੀਓ ਬਣਾਉਣ ਦਾ ਕੰਮ ਸ਼ੁਰੂ ਕੀਤਾ ਹੈ। ਇਸ ਦੇ ਲਈ 6865 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਨ੍ਹਾਂ ਵਿੱਚੋਂ ਤਿੰਨ ਹਜ਼ਾਰ ਐੱਫਪੀਓ ਬਣ ਚੁੱਕੇ ਹਨ। ਛੋਟੇ ਕਿਸਾਨ ਇਨ੍ਹਾਂ ਐੱਫਪੀਓ ਨਾਲ ਜੁੜਦੇ ਹਨ ਤਾਂ ਖੇਤੀ ਦਾ ਰਕਬਾ ਵਧਦਾ ਹੈ, ਕਿਸਾਨਾਂ ਦੀ ਸਮੂਹਿਕ ਤਾਕਤ ਵਧਦੀ ਹੈ। ਇੱਕ ਹੀ ਪ੍ਰਕਾਰ ਦੀ ਖੇਤੀ ਹੁੰਦੀ ਹੈ ਤਾਂ ਉਤਪਾਦਨ ਵਧੇਗਾ ਅਤੇ ਕਿਸਾਨ ਚੰਗੀ ਕੀਮਤ ਹਾਸਲ ਕਰ ਸਕਣਗੇ। ਕਿਸਾਨਾਂ ਦੀ ਆਮਦਨ ਵਧੇ, ਇਸ ਦੇ ਲਈ ਇਹ ਪ੍ਰਯਤਨ ਕੀਤਾ ਜਾ ਰਿਹਾ ਹੈ।

https://ci4.googleusercontent.com/proxy/iKsqk_1JzPeDZZgyGue60Y2ozl0x11LIkn_qMxkn2zStg7QBQ1AEqJlTg67u6n6EjurlQAUhLaIVK6obkLNmVErFJns7uP2nnIxFR71v8zHQK66FSRoc_13PFQ=s0-d-e1-ft#https://static.pib.gov.in/WriteReadData/userfiles/image/image002VZFV.jpg

 

ਸ਼੍ਰੀ ਤੋਮਰ ਨੇ ਕਿਹਾ ਕਿ ਦਾਲ ਅਤੇ ਤੇਲ ਦੇ ਖੇਤਰ ਵਿੱਚ ਵੀ ਸਰਕਾਰ ਕੰਮ ਕਰ ਰਹੀ ਹੈ। ਦੋਵਾਂ ਹੀ ਘਾਟੇ ਵਾਲੇ ਖੇਤਰ ਹਨ। ਦਾਲਾਂ ਵਿੱਚ ਕਿਸਾਨਾਂ ਦੇ ਉਪਕ੍ਰਮ ਕੀਤਾ ਅਤੇ ਉਤਪਾਦਨ ਵਿੱਚ ਵੱਡੀ ਛਲਾਂਗ ਲਗਾਈ ਹੈ। ਤੇਲ ਵਿੱਚ ਹਾਲੇ ਗੈਪ ਹੈ, ਜਿਸ ਦੇ ਲਈ ਸਰਕਾਰ ਤੇਲ ਮਿਸ਼ਨ ‘ਤੇ ਕੰਮ ਕਰ ਰਹੀ ਹੈ। ਅਸੀਂ ਜਾਣਦੇ ਹਾਂ ਖੁਰਾਕ ਤੇਲ ਨੂੰ ਇੰਪੋਰਟ ਕਰਨਾ ਪੈਂਦਾ ਹੈ। ਸਾਡੇ ਦੇਸ਼ ਵਿੱਚ ਜਿੰਨੀ ਤੇਲ ਦੀ ਖਪਤ ਹੈ, ਉਸ ਵਿੱਚ ਕਰੀਬ 56 ਪ੍ਰਤੀਸ਼ਤ ਪਾਮ ਆਇਲ ਦੀ ਖਪਤ ਹੈ, ਇਸ ਲਈ ਪਾਮ ਆਇਲ ਮਿਸ਼ਨ ਸ਼ੁਰੂ ਕੀਤਾ ਗਿਆ ਹੈ, ਜਿਸ ‘ਤੇ ਸਰਕਾਰ 11 ਹਜ਼ਾਰ ਕਰੋੜ ਰੁਪਏ ਖਰਚ ਕਰੇਗੀ। ਦੇਸ਼ ਵਿੱਚ ਲਗਭਗ 28 ਲੱਖ ਹੈਕਟੇਅਰ ਖੇਤਰ ਪਾਮ ਆਇਲ ਦੀ ਕਾਸ਼ਤ ਦੇ ਲਈ ਢੁਕਵਾਂ ਹੈ। ਪਹਿਲੇ ਪੜਾਅ ਵਿੱਚ 6 ਲੱਖ ਹੈਕਟੇਅਰ ਖੇਤਰ ਵਿੱਚ ਪਾਮ ਦੀ ਖੇਤੀ ਵਧਾਉਣ ਦਾ ਪ੍ਰਯਤਨ ਕੀਤਾ ਜਾ ਰਿਹਾ ਹੈ। ਤਿੰਨ-ਚਾਰ ਸਾਲ ਬਾਅਦ ਜਦ ਪਾਮ ਆਇਲ ਦੀ ਫਸਲ ਆਵੇਗੀ ਤਾਂ ਆਯਾਤ ਨਿਰਭਰਤਾ ਘੱਟ ਹੋਵੇਗੀ।

ਕੇਂਦਰੀ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਅੱਜ ਜ਼ਰੂਰਤ ਹੈ ਖੇਤੀਬਾੜੀ ਖੇਤਰ ਦੀਆਂ ਚੁਣੌਤੀਆਂ ਨਾਲ ਨਿਪਟਣ ਦੀ, ਇਸ ਵਿੱਚ ਤਕਨੀਕ ਦਾ ਪ੍ਰਵੇਸ਼ ਕਿਵੇਂ ਹੋਵੇ, ਨਿਜੀ ਨਿਵੇਸ਼ ਦੀ ਉਪਲਬਧਤਾ ਕਿਵੇਂ ਵਧੇ, ਰੋਜ਼ਗਾਰ ਦੇ ਅਵਸਰ ਕਿਵੇਂ ਪੈਦਾ ਹੋਣ, ਇਨ੍ਹਾਂ ਸਭ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਖੇਤੀ ਦੀ ਵਿਸ਼ੇਸ਼ ਚਿੰਤਾ ਹੈ। ਇਹੀ ਕਾਰਨ ਹੈ ਕਿ ਸਰਕਾਰ ਦੀ ਤਰਫ ਤੋਂ ਜੋ ਯੋਗਦਾਨ ਹੋ ਸਕਦਾ ਹੈ, ਉਸ ਦਿਸ਼ਾ ਵਿੱਚ ਬਹੁਤ ਪ੍ਰਯਤਨ ਹੋਇਆ ਹੈ। 2014 ਦੇ ਪਹਿਲਾਂ ਖੇਤੀਬਾੜੀ ਬਜਟ ਲਗਭਗ 22 ਹਜ਼ਾਰ ਕਰੋੜ ਰੁਪਏ ਹੁੰਦਾ ਸੀ, ਜੋ ਅੱਜ 1.32 ਲੱਖ ਕਰੋੜ ਰੁਪਏ ਦਾ ਹੈ। ਕਿਸਾਨ ਨੂੰ ਸੁਰੱਖਿਆ ਕਵਚ ਮਿਲੇ, ਇਸ ਦੇ ਲਈ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਸੰਚਾਲਿਤ ਕੀਤੀ ਜਾ ਰਹੀ ਹੈ। 6 ਵਰ੍ਹਿਆਂ ਵਿੱਚ ਜਿੱਥੇ ਕਿਸਾਨਾਂ ਦੀ ਫਸਲਾਂ ਨੂੰ ਨੁਕਸਾਨ ਹੋਇਆ ਹੈ, ਉਸ ਦੀ ਭਰਪਾਈ ਦੇ ਲਈ ਉਨ੍ਹਾਂ ਨੂੰ 1.22 ਲੱਖ ਕਰੋੜ ਰੁਪਏ ਦਾ ਭੁਗਤਾਨ ਇਸ ਯੋਜਨਾ ਵਿੱਚ ਕੀਤਾ ਗਿਆ ਹੈ। ਕਿਸਾਨਾਂ ਦੀ ਆਮਦਨ ਸਹਾਇਤਾ ਮਿਲ ਸਕੇ, ਇਸ ਦੇ ਲਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਵਿੱਚ ਸਾਢੇ 11 ਕਰੋੜ ਕਿਸਾਨਾਂ ਨੂੰ ਹੁਣ ਤੱਕ 2.03 ਲੱਖ ਕਰੋੜ ਰੁਪਏ ਉਨ੍ਹਾਂ ਦੇ ਖਾਤਿਆਂ ਵਿੱਚ ਜਮਾਂ ਕਰਵਾਏ ਗਏ ਹਨ।

https://ci6.googleusercontent.com/proxy/vJJkYfds5p-BsmwW81zD-AnhBcvLgllcVUhyExaZaUSHLVaxKkfMoB7asrXVUHQmvcH1hr3Mtp0SHLEiV55x0ScgJXb4WgMYGs2gSBk1Zrc3ApITuTcWyF59SA=s0-d-e1-ft#https://static.pib.gov.in/WriteReadData/userfiles/image/image003JGHL.jpg

ਖੇਤੀਬਾੜੀ ਖੇਤਰ ਵਿੱਚ ਤਕਨੀਕ ਦੀ ਗੱਲ ਕਰਦੇ ਹੋਏ ਸ਼੍ਰੀ ਤੋਮਰ ਨੇ ਕਿਹਾ ਕਿ ਕਿਸਾਨਾਂ ਦੀ ਪਹੁੰਚ ਸਰਕਾਰ ਤੱਕ ਹੋ ਸਕੇ ਅਤੇ ਸਰਕਾਰ ਸਾਰੇ ਕਿਸਾਨਾਂ ਤੱਕ ਪਹੁੰਚ ਸਕੇ, ਇਸ ਦੇ ਲਈ ਸਰਕਾਰ ਡਿਜੀਟਲ ਐਗ੍ਰੀ ਮਿਸ਼ਨ ‘ਤੇ ਕੰਮ ਕਰ ਰਹੀ ਹੈ। ਤਕਨੀਕ ਦੇ ਮਾਧਿਅਮ ਨਾਲ ਪਾਰਦਰਸ਼ਿਤਾ ਵਧੇਗੀ ਤਾਂ ਸਾਰੇ ਕਿਸਾਨਾਂ ਨੂੰ ਸਾਰੀਆਂ ਯੋਜਨਾਵਾਂ ਦਾ ਪੂਰਾ ਲਾਭ ਮਿਲ ਸਕੇਗਾ। ਡਿਜੀਟਲ ਐਗ੍ਰੀ ਮਿਸ਼ਨ ਦੇ ਤਹਿਤ ਸਾਰੇ ਕਿਸਾਨ, ਖੇਤੀ ਦੇ ਰਕਬੇ, ਸ਼ਾਮਲ ਦੀਆਂ ਯੋਜਨਾਵਾਂ, ਕੇਂਦਰ ਤੇ ਰਾਜ ਸਰਕਾਰਾਂ ਅਤੇ ਬੈਂਕਾਂ ਨੂੰ ਵੀ ਇਸ ਪਲੈਟਫਾਰਮ ‘ਤੇ ਲੈ ਆਉਣਗੇ ਤਾਂ ਯੋਜਨਾਵਾਂ ਦਾ ਲਾਭ ਅਸਾਨੀ ਨਾਲ ਮਿਲ ਸਕੇਗਾ। ਕਿਸਾਨਾਂ ਨੂੰ ਮਸ਼ੀਨੀਕਰਣ ਨਾਲ ਜੋੜਿਆ ਜਾ ਰਿਹਾ ਹੈ। ਡ੍ਰੋਨ ਟੈਕਨੋਲੋਜੀ ਨੂੰ ਸਰਕਾਰ ਪ੍ਰਮੋਟ ਕਰ ਰਹੀ ਹੈ। ਖੇਤੀ ਵਿੱਚ ਟੈਕਨੋਲੋਜੀ ਅਤੇ ਪਾਰਦਰਸ਼ਿਤਾ ਜਿੰਨੀ ਵਧੇਗੀ, ਉਸ ਦਾ ਲਾਭ ਖੇਤੀ ਨੂੰ ਹੋਵੇਗਾ ਅਤੇ ਦੇਸ਼ ਅੱਗੇ ਵਧੇਗਾ।

 

****************

ਐੱਸਐੱਨਸੀ/ਪੀਕੇ/ਐੱਮਐੱਸ


(Release ID: 1859566) Visitor Counter : 169


Read this release in: English , Urdu , Hindi