ਕਬਾਇਲੀ ਮਾਮਲੇ ਮੰਤਰਾਲਾ
ਸ਼੍ਰੀ ਅਰਜੁਨ ਮੁੰਡਾ ਨੇ ਨਿਊਜ਼ੀਲੈਂਡ ਦੀ ਫੂਡ ਸੁਰੱਖਿਆ, ਸੀਮਾ ਸ਼ੁਲਕ ਅਤੇ ਸਾਬਕਾ ਸੈਨਿਕ ਮੰਤਰੀ ਸੁਸ਼੍ਰੀ ਮੇਕਾ ਵੈਟਿਰੀ ਦੇ ਨਾਲ ਅਧਿਕਾਰਿਕ ਗੱਲਬਾਤ ਕੀਤੀ
Posted On:
13 SEP 2022 7:52PM by PIB Chandigarh
ਨਿਊਜ਼ੀਲੈਂਡ ਸਰਕਾਰ ਦੀ ਫੂਡ ਸੁਰੱਖਿਆ, ਸੀਮਾ ਸ਼ੁਲਕ ਅਤੇ ਸਾਬਕਾ ਸੈਨਿਕ ਮੰਤਰੀ ਅਤੇ ਖੇਤੀਬਾੜੀ(ਪਸ਼ੂ ਕਲਿਆਣ) ਅਤੇ ਅੰਕੜੇ ਦੀ ਸਹਾਇਕ ਮੰਤਰੀ ਸੁਸ਼੍ਰੀ ਮੇਕਾ ਵੈਟਿਰੀ ਦੀ ਅਗਵਾਈ ਹੇਠ ਇੱਕ ਆਧਿਕਾਰਿਕ ਪ੍ਰਤੀਨਿਧੀਮੰਡਲ ਨੇ ਅੱਜ ਨਵੀਂ ਦਿੱਲੀ ਵਿੱਚ ਕਬਾਇਲੀ ਮਾਮਲੇ ਮੰਤਰੀ ਸ਼੍ਰੀ ਅਰਜੁਨ ਮੁੰਡਾ ਨਾਲ ਮੁਲਾਕਾਤ ਕੀਤੀ।
ਭਾਰਤ ਵਿੱਚ ਨਿਊਜ਼ੀਲੈਂਡ ਦੇ ਹਾਈ ਕਮਿਸ਼ਨਰ ਐਕਸੀਲੈਂਸੀ ਸ਼੍ਰੀ ਡੇਵਿਡ ਪਾਈਨ ਅਤੇ ਭਾਰਤ ਵਿੱਚ ਨਿਊਜ਼ੀਲੈਂਡ ਦੇ ਹਾਈ ਕਮਿਸ਼ਨਰ ਸ਼੍ਰੀ ਬ੍ਰੇਂਟ ਰੈਪਸਨ ਇਸ ਪ੍ਰਤੀਨਿਧੀਮੰਡਲ ਦਾ ਹਿੱਸਾ ਸਨ। ਇਸ ਬੈਠਕ ਵਿੱਚ ਭਾਰਤ ਸਰਕਾਰ ਦੇ ਕਬਾਇਲੀ ਮਾਮਲੇ ਸਕੱਤਰ ਸ਼੍ਰੀ ਅਨਿਲ ਝਾਅ ਅਤੇ ਕਬਾਇਲੀ ਮਾਮਲੇ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਇੱਕ ਦੇਸ਼ੀ ਮਾਓਰੀ ਹੋਣ ਦੇ ਨਾਤੇ ਸੁਸ਼੍ਰੀ ਵੈਟਿਰੀ ਨੇ ਭਾਰਤ ਦੇ ਕਬਾਇਲੀ ਸਮੁਦਾਏ ਵਿੱਚ ਵਿਸ਼ੇਸ਼ ਰੂਪ ਤੋਂ ਕਬਾਇਲੀ ਮਹਿਲਾਵਾਂ ਦੇ ਸਸ਼ਕਤੀਕਰਣ ਅਤੇ ਸ਼ਾਸਨ ਵਿੱਚ ਉਨ੍ਹਾਂ ਦੀ ਅਗਵਾਈ ਭੂਮਿਕਾਵਾਂ ਦੇ ਸੰਬੰਧ ਵਿੱਚ ਗਹਿਰੀ ਰੁਚੀ ਦਿਖਾਈ। ਸ਼੍ਰੀ ਅਰਜੁਨ ਮੁੰਡਾ ਅਤੇ ਸੁਸ਼੍ਰੀ ਮੇਕਾ ਵੈਟਿਰੀ ਨੇ ਭਾਰਤ ਦੇ ਕਬਾਇਲੀ ਸਮੁਦਾਏ ਕਰਨ ਵਾਲੀ ਆਪਣੀਆਂ –ਆਪਣੀਆਂ ਸਰਕਾਰਾਂ ਦੇ ਵੱਖ-ਵੱਖ ਦ੍ਰਿਸ਼ਟੀਕੋਣ ਬਾਰੇ ਚਰਚਾ ਕੀਤੀ। ਸੁਸ਼੍ਰੀ ਵੈਟਿਰੀ ਨੇ ਦੋਨਾਂ ਦੇਸ਼ਾਂ ਦੇ ਲੋਕਾਂ ਦਰਮਿਆਨ ਪਾਰਸਪਰਿਕ ਸੰਬੰਧ ਬਣਾਉਣ ਦੇ ਯਤਨ ਦੇ ਰੂਪ ਵਿੱਚ ਵਿਸ਼ੇਸ਼ ਤੌਰ ‘ਤੇ ਭਾਰਤ ਦੇ ਕਬਾਇਲੀ ਸਮੁਦਾਏ ਅਤੇ ਨਿਊਜ਼ੀਲੈਂਡ ਦੇ ਦੇਸ਼ੀ ਲੋਕਾਂ ਦਰਮਿਆਨ ਸੰਬੰਧਾਂ ਦੇ ਆਦਾਨ-ਪ੍ਰਦਾਨ ਅਤੇ ਸੰਵਾਦ ਨੂੰ ਵਧਾਉਣ ਦੇ ਅਵਸਰ ਖੋਜਣ ‘ਤੇ ਜ਼ੋਰ ਦਿੱਤਾ।
ਸੁਸ਼੍ਰੀ ਵੈਟਿਰੀ ਦੀ ਇਹ ਯਾਤਰਾ ਵਪਾਰ ਅਤੇ ਆਰਥਿਕ ਹਿਤਾਂ ਤੇ ਪਰੇ ਭਾਰਤ ਦੇ ਨਾਲ ਵਿਆਪਕ ਸੰਬੰਧ ਬਣਾਉਣ ਦੀ ਨਿਊਜ਼ੀਲੈਂਡ ਦੀ ਇੱਛਾ ਨਾਲ ਸੰਬੰਧਿਤ ਹੈ।
********
ਐੱਨਬੀ/ਯੂਡੀ
(Release ID: 1859223)
Visitor Counter : 108