ਜਹਾਜ਼ਰਾਨੀ ਮੰਤਰਾਲਾ

ਸ਼੍ਰੀ ਸਰਬਾਨੰਦ ਸੋਨੋਵਾਲ ਨੇ ਵੌਏਜ ਐਕਸਪ੍ਰੈੱਸ ਦੀ ਪਰਿਚਾਲਨ ਤਿਆਰੀ ਦੀ ਸਮੀਖਿਆ ਕੀਤੀ


ਰੋਰੋ ਪੈਕਸ ਨੌਕਾ ਦਾ ਵਣਜਿਕ ਪਰੀਖਣ ਜਾਰੀ ਹੈ ਇਸ ਦਾ ਮਕਸਦ ਘੋਘਾ ਅਤੇ ਹਜੀਰਾ ਦਰਮਿਆਨ ਯਾਤਰਾ ਦੇ ਸਮੇਂ ਵਿੱਚ 70% ਦੀ ਕਮੀ ਕਰਨਾ ਹੈ:ਸ਼੍ਰੀ ਸਰਬਾਨੰਦ ਸੋਨੋਵਾਲ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ ਦੇ ਅਨੁਸਾਰ ਪੋਰਟ, ਸ਼ਿਪਿੰਗ ਅਤੇ ਜਲਮਾਰਗ ਮੰਤਰਾਲੇ ਸਮੇਂ ਅਤੇ ਲਾਗਤ ਬਣਾਉਣ ਲਈ ਰੋ ਪੈਕਸ ਨੌਕਾ ਸੇਵਾਵਾਂ ਦੇ ਨਾਲ ਅੰਦਰੂਨੀ ਜਲਮਾਰਗਾਂ ਨੂੰ ਵਿਕਸਿਤ ਕਰ ਰਿਹਾ ਹੈ:ਸ਼੍ਰੀ ਸਰਬਾਨੰਦ ਸੋਨੋਵਾਲ

ਮੁਲਦਵਾਰਕਾ ਅਤੇ ਪਿਪਾਵਾਵ ਦਰਮਿਆਨ ਜਲਦ ਹੀ ਰੋ ਰੋ ਪੈਕਸ ਨੌਕਾ ਸੇਵਾ ਸ਼ੁਰੂ ਕਰਨ ਦੀ ਯੋਜਨਾ ਹੈ: ਸ਼੍ਰੀ ਸੋਨੋਵਾਲ

Posted On: 13 SEP 2022 7:39PM by PIB Chandigarh

ਕੇਂਦਰੀ ਪੋਰਟ ਸ਼ਿਪਿੰਗ ਅਤੇ ਜਲਮਾਰਗ ਅਤੇ ਆਯੁਸ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਵੌਏਜ ਐਕਸਪ੍ਰੈੱਸ ਦੇ ਜਾਰੀ ਵਣਜਿਕ ਪਰੀਖਿਆ ਦੀ ਸਮੀਖਿਆ ਕਰਨ ਲਈ ਗੁਜਰਾਤ ਵਿੱਚ ਘੋਘਾ ਟਰਮਿਨਲ ਦਾ ਦੌਰਾ ਕੀਤਾ, ਜੋ ਕਿ ਸੌਰ ਊਰਜਾ ਵੀ ਉਤਪੰਨ ਕਰਦਾ ਹੈ। ਇਹ ਹਾਈਬ੍ਰਿਡ ਊਰਜਾ ਨਾਲ ਚਲਣ ਵਾਲੀ ਨੌਕਾ ਆਪਣੇ ਆਪ ਵਿੱਚ ਅਨੋਖੀ ਹੈ ਕਿਉਂਕਿ ਇਹ 134 ਮੀਟਰ ਲੰਬੀ ਹੈ ਅਤੇ ਇਸ ਵਿੱਚ 50 ਟ੍ਰਕ, 25 ਹਲਕੇ ਵਣਜਿਕ ਟ੍ਰਕ, 70 ਕਾਰਾਂ, 50 ਦੋਪਹੀਆ ਅਤੇ 600 ਯਾਤਰੀ ਸਵਾਰ ਹੋ ਸਕਦੇ ਹਨ।

 

ਸੌਰਾਸ਼ਟਰ ਅਤੇ ਦੱਖਣ ਗੁਜਰਾਤ ਦਰਮਿਆਨ ਰਾਹੀਂ ਇਹ ਨਵੀਂ ਨੌਕਾ ਸੇਵਾ ਯਾਤਰਾ ਦੇ ਸਮੇਂ ਵਿੱਚ ਲਗਭਗ 70% ਦੀ ਕਟੌਤੀ ਕਰ ਦੇਵੇਗੀ। ਯਾਨੀ ਸੜਕ ਜਾਂ ਟ੍ਰੇਨ ਦਾ 11 ਘੰਟੇ ਦਾ ਸਫਰ ਹੁਣ ਨੌਕਾ ਦੁਆਰਾ ਲਗਭਗ 3.5 ਘੰਟੇ ਵਿੱਚ ਪੂਰਾ ਕੀਤਾ ਜਾ ਸਕੇਗਾ। ਕੇਂਦਰੀ ਮੰਤਰੀ ਨੇ ਅੱਜ ਨੌਕਾ ਵਿੱਚ ਸਾਰੀਆਂ ਸੁਵਿਧਾਵਾਂ ਦਾ ਨਿਰੀਖਣ ਕੀਤਾ ਅਤੇ ਪ੍ਰਬੰਧਨ ਦੇ ਨਾਲ ਇਸ ਦੀ ਪਰਿਚਾਲਨ ਸਥਿਤੀ ਦੀ ਸਮੀਖਿਆ ਵੀ ਕੀਤੀ। 

https://ci5.googleusercontent.com/proxy/paH1IbT7iZ85H725g5-R_OV_onnycwUWWW4iClQS2t9gPxr5fpecpq1V4Ve8zyPtsc0JAUYmZbZVYRCGkM0bPFxwLQ0H55p3NmG4byEOYfgNRyWV8BZehLRQJQ=s0-d-e1-ft#https://static.pib.gov.in/WriteReadData/userfiles/image/image003VKYK.jpg

ਪੋਰਟ, ਸ਼ਿਪਿੰਗ ਅਤੇ ਜਲਮਾਰਗ ਮੰਤਰਾਲੇ ਦੇ ਤਹਿਤ ਦੀਨਦਿਆਲ ਪੋਰਟ ਅਥਾਰਿਟੀ ਨੇ ਸੂਰਤ ਦੇ ਹਜੀਰਾ ਵਿੱਚ ਇੱਕ ਨਵਾ ਅਤਿਆਧੁਨਿਕ ਰੋ-ਰੋ ਟਰਮਿਨਲ ਵਿਕਸਿਤ ਕੀਤਾ ਜਿਸ ਨੂੰ ਸੁਤੰਤਰ ਰੂਪ ਤੋ ਚਲਾਇਆ ਜਾ ਰਿਹਾ ਹੈ। ਇੱਕ ਸ਼ਾਨਦਾਰ ਯਾਤਰਾ ਅਨੁਭਵ ਦੇ ਲਈ ਯਾਤਰੀਆਂ ਲਈ ਆਰਾਮ ਦੇ ਲਿਹਾਜ ਨਾਲ ਇਸ ਟਰਮਿਨਲ ਦਾ ਡਿਜਾਇਨ ਸਰਲ ਅਤੇ ਪ੍ਰਭਾਵੀ ਹੈ। ਦੱਖਣ  ਗੁਜਰਾਤ ਅਤੇ ਸੌਰਾਸ਼ਟਰ ਦਰਮਿਆਨ ਅੰਦਰੂਨੀ ਜਲਮਾਰਗ ਆਵਾਜਾਈ ਨੂੰ ਵਿਕਸਿਤ ਕਰਕੇ ਯਾਤਰਾ ਦੀ ਸੁਵਿਧਾ ਵਿੱਚ ਹੁਣ ਕਈ ਗੁਣਾ ਸੁਧਾਰ ਹੋਇਆ ਹੈ।

ਸੜਕ ਜਾ ਰੇਲਵੇ ਦੇ ਜ਼ਰੀਏ ਕਨੈਕਟੀਵਿਟੀ ਦੇ ਮਹਿੰਗੇ ਅਤੇ  ਬਹੁਤ ਸਮੇਂ ਲੈਣ ਵਾਲੇ ਇਤਿਹਾਸਿਕ ਸਾਧਨਾਂ ਦੇ ਮੁਕਾਬਲੇ ਆਵਾਜਾਈ ਦਾ ਇਹ ਇੱਕ ਛੋਟਾ ਸਸਤਾ ਅਤੇ ਵਧੀਆ ਸਾਧਨ ਹੈ। ਇਸ ਦੇ ਵਣਜਿਕ ਪਰੀਖਣ 4 ਸਤੰਬਰ ਤੋਂ ਚਲ ਰਹੇ ਹਨ ਅਤੇ ਇਸ ਨੂੰ ਜਲਦ ਹੀ ਨਿਯਮਿਤ ਸੇਵਾ ਵਿੱਚ ਲਗਾਇਆ ਜਾਵੇਗਾ। ਇਸ ਨੌਕਾ ਵਿੱਚ ਇੰਟਰਟੇਨਮੈਂਟ ਜ਼ੋਨ, ਕਈ ਕੈਫੇਟੇਰੀਆ ਅਤੇ ਸਰਵਉੱਤਮ ਯਾਤਰੀ ਅਨੁਭਵ ਲਈ ਬਿਹਤਰੀਨ ਸੀ ਵਿਊ ਕੈਬਿਨ ਹਨ। ਇਸ ਨੌਕਾ ਤੇ ਟ੍ਰਕ ਚਾਲਕਾਂ ਦੇ ਆਰਾਮ ਕਰਨ ਲਈ ਗੁਣਵੱਤਾਪੂਰਨ ਬੁਨਿਆਦੀ ਢਾਂਚਾ ਹੈ ਤਾਕਿ ਉਹ ਆਪਣੇ ਟਰਨ ਅਰਾਉਂਡ ਟਾਇਮ ਵਿੱਚ ਸੁਧਾਰ ਕਰ ਸਕੇ। 

https://ci6.googleusercontent.com/proxy/FclVa-l0QN66fg2GJCSaPjm_RIAWDrowrPOaliT5NdZMghgOCaVXLIU3OXDlOPlFasKGFZIGAyvV-4Q1gpGKwB_sM2kiDhJK14Tgxu5UaiKSCf7rrNLJzHDMKQ=s0-d-e1-ft#https://static.pib.gov.in/WriteReadData/userfiles/image/image004Q35N.jpg

ਇਸ ਅਵਸਰ ਤੇ ਬੋਲਦੇ ਹੋਏ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਕਿਹਾ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਪ੍ਰਭਾਵੀ ਅਗਵਾਈ ਹੇਠ ਸਰਕਾਰ ਦੇਸ਼ ਵਿੱਚ ਲੋਕਾਂ ਉਦਯੋਗਾਂ ਅਤੇ ਵਣਜ ਦੇ ਅਧਿਕਤਮ ਲਾਭ ਲਈ ਤੱਟੀ ਜਲਮਾਰਗਾਂ ਅਤੇ ਅੰਦਰੂਨੀ ਜਲਮਾਰਗਾਂ ਦਾ ਇਸਤੇਮਾਲ ਕਰਨ ਤੇ ਕੰਮ ਕਰ ਰਹੀ ਹੈ।

ਮੋਦੀ ਜੀ ਦੇ ਵਿਜ਼ਨ ਦੇ ਅਨੁਸਾਰ ਦੇਸ਼ ਵਿੱਚ ਤੱਟੀ ਆਵਾਜਾਈ ਨੂੰ ਇਸ਼ਟਤਮ ਬਣਾਉਣ, ਅੰਦਰੂਨੀ ਜਲਮਾਰਗ ਵਿਕਸਿਤ ਕਰਨ ਅਤੇ ਪੋਰਟਾਂ ਦੇ ਆਧੁਨਿਕੀਕਰਣ ਲਈ ਕਈ ਨਵੇਂ ਅਤੇ ਠੋਸ ਕਦਮ ਉਠਾਏ ਜਾ ਰਹੇ ਹਨ। ਇਸ ਦੇ ਹੀ ਨਤੀਜੇ ਵਜੋ ਦੇਸ਼ ਵਿੱਚ ਕਈ ਨਵੇਂ ਵਿਕਾਸ ਕਾਰਜ ਹੋਏ ਹਨ ਜਿਨ੍ਹਾਂ ਵਿੱਚ ਪੋਰਟ ਵੀ ਸ਼ਾਮਲ ਹਨ ਜਿਨ੍ਹਾਂ ਨੇ ਹੁਣ ਤੱਕ ਦਾ ਅਧਿਕਤਮ ਕਾਰਗੋ ਹੈਂਡਲ ਕੀਤਾ ਹੈ।

ਰੋ ਰੋ ਪੈਕਸ ਸੇਵਾ ਨੇ ਕਿਫਾਇਤੀ , ਈਕੋਸਿਸਟਮ ਅਤੇ ਕੁਸ਼ਲ ਢੰਗ ਨਾਲ ਲੋਕਾਂ ਅਤੇ ਕਾਰਗੋ ਦੇ ਆਵਾਜਾਈ ਨੂੰ ਬਿਹਤਰ ਬਣਾਉਣ ਵਿੱਚ ਮਦਦ ਕੀਤੀ ਹੈ। ਇਸ ਇਲਾਕੇ ਦੇ ਲੋਕ, ਵਿਸ਼ੇਸ਼ ਤੌਰ ਤੇ ਘੋਘਾ ਅਤੇ ਹਜੀਰਾ ਦੇ ਲੋਕ ਇਸ ਸੇਵਾ ਤੋਂ ਬਹੁਤ ਅਧਿਕ ਲਾਭਵੰਦ ਹੋਣਗੇ ਜੋ ਕਿ ਜਲਦ ਹੀ ਰਾਸ਼ਟਰ ਨੂੰ ਸਮਰਪਿਤ ਕੀਤੀ ਜਾਵੇਗੀ। ਮੋਦੀ ਸਰਕਾਰ ਜਲਦ ਹੀ ਮੁਲਦਵਾਰਕਾ ਅਤ ਪੀਪਾਵਾਵ ਦਰਮਿਆਨ ਵੀ ਇਸ ਤਰ੍ਹਾਂ ਦੀ ਸੇਵਾ ਸ਼ੁਰੂ ਕਰਨ ਤੇ ਕੰਮ ਕਰ ਰਹੀ ਹੈ।

ਸ਼੍ਰੀ ਸੋਨੋਵਾਲ ਨੇ ਕਿਹਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਅਗਵਾਈ ਹੇਠ ਦੇਸ਼ ਆਤਮਨਿਰਭਰ ਬਣਾਉਣ ਦੇ ਟੀਚੇ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ। ਇਹ ਵੱਡੇ ਗਰਵ ਦੀ ਗੱਲ ਹੈ ਕਿ ਸਾਡੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਪਣੇ ਅਗਵਾਈ ਹੇਠ ਭਾਰਤ ਨੂੰ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣਾ ਦਿੱਤਾ ਹੈ। ਇਹ ਸਾਰੇ ਦੇਸ਼ਵਾਸੀਆਂ ਲਈ ਬਹੁਤ ਵੱਡੀ ਉਪਲਬਧੀ ਹੈ। ਇਹ ਇੱਕਦਮ ਨਿਸ਼ਚਿਤ ਗੱਲ ਹੈ ਕਿ ਭਾਰਤ ਅੱਗੇ ਵਧਣ ਲਈ ਮੋਦੀ ਜੀ ਦੁਆਰਾ ਪ੍ਰਦਾਨ ਕੀਤੀ ਗਈ ਸ਼ਕਤੀ, ਵੀਰਤਾ ਅਤ ਵਿਸ਼ਵਾਸ ਦੇ ਨਾਲ ਦੁਨੀਆ ਦਾ ਸਭ ਤੋਂ ਵਧੀਆ ਦੇਸ਼ ਬਣੇਗਾ। 

ਸ਼੍ਰੀ ਸੋਨੋਵਾਲ ਨੇ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ, ਯੂਰਪੀਅਨ ਪ੍ਰਤੀਨਿਧੀਆਂ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ ਭਾਵਨਗਰ ਵਿੱਚ ਅਗੰਲ-ਸੋਸੀਆ ਸ਼ਿਪ ਰੀਸਾਈਕਲਿੰਗ ਯਾਰਡ ਦਾ ਵੀ ਦੌਰਾ ਕੀਤਾ।

https://ci6.googleusercontent.com/proxy/2HfjoYziQAfB1M7rgk_ivOu3RHkPnihu3Qo0TDiGSlgDtkpnDjBXR4H1KjnpG-ttMR-BxC8QpIeA1G2ZWT2hQAQ7Z980B-BOklHLfL2vZjZB4vQsu7te5YhsPA=s0-d-e1-ft#https://static.pib.gov.in/WriteReadData/userfiles/image/image005RB1P.jpg

ਇਸ ਯਾਰਡ ਦੇ ਕੁੱਲ 131 ਵਰਕਿੰਗ ਪਲਾਟਾਂ ਵਿੱਚੋਂ ਪਲਾਟ ਨੰਬਰ 25 ਅਤੇ ਪਲਾਟ ਨੰਬਰ 2 ਦੇ ਦੌਰੇ ਦੇ ਦੌਰਾਨ ਮੰਤਰੀ ਮਹੋਦਯ ਨੇ ਸੁਰੱਖਿਆ, ਸਿਹਤ ਅਤ ਵਾਤਾਵਰਣ ਪਹਿਲੂਆਂ ਦੇ ਸੰਦਰਭ ਵਿੱਚ ਹਾਂਗਕਾਂਗ ਕਨਵੇਸ਼ਨ ਅਤੇ ਯੂਰਪੀਆ ਸੰਘ ਦੇ ਮਾਨਕਾਂ ਦੇ ਸੰਬੰਧ ਕੀਤੇ ਗਏ ਅਨੁਪਾਲਨਾਂ ਨੂੰ ਦਰਸਾਇਆ। ਉਨ੍ਹਾਂ ਨੇ ਯੂਰਪੀਆ ਸੰਘ ਦੀਆਂ ਜ਼ਰੂਰਤਾਂ ਨਾਲ ਮੇਲ ਖਾਣ ਲਈ ਅਤ ਜਿਆਦਾ ਭੂਖੰਡਾਂ ਨੂੰ ਅਪਗ੍ਰੇਡ ਕਰਨ ਦਾ ਵੀ ਸੁਝਾਅ ਦਿੱਤਾ ਤਾਕਿ ਅਲੰਗ ਨੂੰ ਦੁਨੀਆ ਵਿੱਚ ਜਹਾਜ ਰੀਸਾਈਕਲਿੰਗ ਦਾ ਅਤਿ ਉਤਕ੍ਰਿਸ਼ਟ ਡੈਸਟਿਨੈਸ਼ਨ ਬਣਾਇਆ ਜਾ ਸਕੇ।

https://ci3.googleusercontent.com/proxy/5gpUCvZ4K3A1D93UG59Xn9vKEE7zEj3IXhFT3rWDXdviDHV8nkJWNuEUMtzFzzzBC3kWwv55gnW5kuHSnbv6EBEKGqJ-AIZRrnAwO_7wnrV-aF4CiPLHtPLALQ=s0-d-e1-ft#https://static.pib.gov.in/WriteReadData/userfiles/image/image0062ONK.jpg

ਸ਼੍ਰੀ ਸੋਨੋਵਾਲ ਨੇ ਵਰਕਰਸ ਸੇਫਟੀ ਟ੍ਰੇਨਿੰਗ ਇੰਸਟੀਟਿਊਟ ਅਤੇ ਮਲਟੀ-ਸਪੈਸ਼ਲਿਟੀ ਹੋਸਪੀਟਲ ਦਾ ਵੀ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਵਰਕਰਾਂ ਦੇ ਨਾਲ-ਨਾਲ ਮਰੀਜਾਂ ਨਾਲ ਵੀ ਗੱਲਬਾਤ ਕੀਤੀ।

****

 

ਐੱਮਜੀਪੀਐੱਸ



(Release ID: 1859221) Visitor Counter : 76


Read this release in: English , Urdu , Hindi